ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅਨਿਸ਼ਚਿਤਤਾ ਦੇ ਮੱਦੇਨਜ਼ਰ ਆਸਟ੍ਰੇਲੀਆ ਵਿੱਚ ਇਲੈਕਟ੍ਰਿਕ ਵਾਹਨਾਂ (EVs) ਦੀ ਲੋਕਪ੍ਰਿਯਤਾ ਤੇਜ਼ੀ ਨਾਲ ਵੱਧ ਰਹੀ ਹੈ। ਸਰਕਾਰੀ ਪ੍ਰੋਤਸਾਹਨਾਂ, ਘੱਟ ਚੱਲਣ ਵਾਲੇ ਖਰਚਿਆਂ ਕਾਰਨ ਬਹੁਤ ਸਾਰੇ ਲੋਕ EV ਖਰੀਦਣ ਬਾਰੇ ਸੋਚ ਰਹੇ ਹਨ। ਪਰ ਕੀ ਇਹ ਹਰ ਡਰਾਈਵਰ ਲਈ ਵਿਹਾਰਕ ਵਿਕਲਪ ਹੈ? ਇਸ ਰਿਪੋਰਟ ਵਿੱਚ ਜਾਣੋ EV ਦੀ ਕੀਮਤ, ਬਚਤ, ਚਾਰਜਿੰਗ, ਰੇਂਜ ਅਤੇ ਸੈਕਿੰਡ-ਹੈਂਡ ਮਾਰਕੀਟ ਨਾਲ ਜੁੜੀਆਂ ਅਹਿਮ ਗੱਲਾਂ।
ਉਦਯੋਗਿਕ ਅੰਕੜਿਆਂ ਅਨੁਸਾਰ, ਅਪ੍ਰੈਲ 2026 ਵਿੱਚ ਆਸਟ੍ਰੇਲੀਆ ਵਿੱਚ ਵਿਕਣ ਵਾਲੇ ਹਰ ਛੇ ਨਵੇਂ ਵਾਹਨਾਂ ਵਿੱਚੋਂ ਲਗਭਗ ਇੱਕ ਇਲੈਕਟ੍ਰਿਕ ਵਾਹਨ (EV) ਸੀ। ਪਰ ਭਾਵੇਂ ਵਿਕਰੀ ਵੱਧ ਰਹੀ ਹੈ, ਫਿਰ ਵੀ ਇਸ ਦੀ ਕਿਫਾਇਤੀ ਕੀਮਤ, ਚਾਰਜਿੰਗ ਸੁਵਿਧਾਵਾਂ ਅਤੇ ਆਸਟ੍ਰੇਲੀਆਈ ਡਰਾਈਵਿੰਗ ਹਾਲਾਤਾਂ ਲਈ ਇਸ ਦੀ ਯੋਗਤਾ ਬਾਰੇ ਸਵਾਲ ਬਰਕਰਾਰ ਹਨ।
ਆਸਟ੍ਰੇਲੀਆ ਵਿੱਚ ਇਲੈਕਟ੍ਰਿਕ ਵਾਹਨ ਦੀ ਕੀਮਤ ਕਿੰਨੀ ਹੈ?
ਇਲੈਕਟ੍ਰਿਕ ਵਾਹਨਾਂ ਦੀ ਸ਼ੁਰੂਆਤੀ ਕੀਮਤ ਆਮ ਤੌਰ 'ਤੇ ਪੈਟਰੋਲ ਜਾਂ ਡੀਜ਼ਲ ਕਾਰਾਂ ਨਾਲੋਂ ਵੱਧ ਹੁੰਦੀ ਹੈ, ਹਾਲਾਂਕਿ ਵਧਦੀ ਮੰਗ ਅਤੇ ਵੱਧ ਰਹੀਆਂ ਚੋਣਾਂ ਕਾਰਨ ਕੀਮਤਾਂ ਵਿੱਚ ਕਮੀ ਆਈ ਹੈ।
Swinburne University of Technology ਵਿੱਚ Transport Technology and Sustainability ਦੇ Professor Hussein Dia ਕਹਿੰਦੇ ਹਨ ਕਿ ਹੁਣ ਵਧੇਰੇ ਕਿਫਾਇਤੀ ਮਾਡਲ ਉਪਲਬਧ ਹਨ।
“ਤਿੰਨ-ਚਾਰ ਸਾਲ ਪਹਿਲਾਂ $50,000 ਤੋਂ ਘੱਟ ਕੀਮਤ ਵਾਲਾ EV ਲੱਭਣਾ ਮੁਸ਼ਕਲ ਸੀ। ਅੱਜਕੱਲ੍ਹ ਇਹ ਮਿਡ-30 ਹਜ਼ਾਰ ਡਾਲਰ ਦੀ ਰੇਂਜ ਵਿੱਚ ਉਪਲਬਧ ਹਨ ਅਤੇ ਸਰਕਾਰੀ ਪ੍ਰੋਤਸਾਹਨਾਂ ਨਾਲ ਇਹ ਹੋਰ ਵੀ ਸਸਤੇ ਪੈ ਸਕਦੇ ਹਨ।”
ਡਰਾਈਵਰਾਂ ਨੂੰ ਆਪਣੇ ਰਾਜ ਜਾਂ ਖੇਤਰ ਦੇ ਅਨੁਸਾਰ ਸਰਕਾਰੀ ਪ੍ਰੋਤਸਾਹਨਾਂ ਦਾ ਲਾਭ ਵੀ ਮਿਲ ਸਕਦਾ ਹੈ।
Salary packaging arrangement ਤਹਿਤ ਕੰਮ ਕਰਨ ਵਾਲੇ ਕਰਮਚਾਰੀ novated lease ਰਾਹੀਂ fringe benefits tax ਵਿੱਚ ਛੋਟ ਦੇ ਯੋਗ ਵੀ ਹੋ ਸਕਦੇ ਹਨ।
Royal Automobile Club of Western Australia ਵਿੱਚ Vehicles and Fuels ਦੇ Manager Alex Forrest ਦੱਸਦੇ ਹਨ:
“ਜੇ ਤੁਹਾਡੇ ਕੋਲ novated lease ਹੈ, ਤਾਂ ਤੁਸੀਂ fringe benefits tax ਵਿੱਚ ਛੋਟ ਪ੍ਰਾਪਤ ਕਰ ਸਕਦੇ ਹੋ। ਇਸ ਨਾਲ ਪੰਜ ਸਾਲਾਂ ਦੀ lease ਮਿਆਦ ਦੌਰਾਨ ਹਰ ਸਾਲ ਹਜ਼ਾਰਾਂ ਡਾਲਰ ਦੀ ਬਚਤ ਹੋ ਸਕਦੀ ਹੈ।"
ਕੀ ਇਲੈਕਟ੍ਰਿਕ ਵਾਹਨ ਚਲਾਉਣ ਵਿੱਚ ਸਸਤੇ ਹਨ?
ਪੈਟਰੋਲ ਅਤੇ ਡੀਜ਼ਲ ਕਾਰਾਂ ਦੇ ਮੁਕਾਬਲੇ EVs ਨੂੰ ਚਲਾਉਣ ਦਾ ਖਰਚਾ ਆਮ ਤੌਰ 'ਤੇ ਘੱਟ ਹੁੰਦਾ ਹੈ।
ਅੰਦਾਜ਼ਾ ਹੈ ਕਿ ਡਰਾਈਵਰ ਹਰ ਸਾਲ ਇੰਧਨ ਦੇ ਖਰਚੇ ਵਿੱਚ 70 ਫੀਸਦੀ ਤੱਕ ਅਤੇ servicing ਖਰਚਿਆਂ ਵਿੱਚ 40 ਫੀਸਦੀ ਤੱਕ ਬਚਤ ਕਰ ਸਕਦੇ ਹਨ।
Professor Dia ਕਹਿੰਦੇ ਹਨ ਕਿ ਘੱਟ ਬਿਜਲੀ ਅਤੇ servicing ਖਰਚੇ ਸਮੇਂ ਦੇ ਨਾਲ ਕਾਫ਼ੀ ਬਚਤ ਵਿੱਚ ਬਦਲ ਸਕਦੇ ਹਨ।
ਘਰ ਵਿੱਚ EV ਚਾਰਜ ਕਰਨਾ ਆਮ ਤੌਰ 'ਤੇ ਜਨਤਕ charging stations ਦੀ ਵਰਤੋਂ ਕਰਨ ਨਾਲੋਂ ਸਸਤਾ ਹੁੰਦਾ ਹੈ। ਇਸ ਲਈ ਜਿਹੜੇ ਡਰਾਈਵਰ ਜਨਤਕ ਚਾਰਜਿੰਗ 'ਤੇ ਜ਼ਿਆਦਾ ਨਿਰਭਰ ਕਰਦੇ ਹਨ, ਉਨ੍ਹਾਂ ਲਈ ਕੁੱਲ ਬਚਤ ਘੱਟ ਹੋ ਸਕਦੀ ਹੈ।Hussein Dia
ਇਲੈਕਟ੍ਰਿਕ ਵਾਹਨ ਇੱਕ ਵਾਰ ਚਾਰਜ ਕਰਨ 'ਤੇ ਕਿੰਨੀ ਦੂਰੀ ਤੈਅ ਕਰ ਸਕਦੇ ਹਨ?
Professor Dia ਦੇ ਅਨੁਸਾਰ, ਅੱਜਕੱਲ੍ਹ ਬਹੁਤ ਸਾਰੇ ਬੁਨਿਆਦੀ EV ਮਾਡਲ ਇੱਕ ਵਾਰ ਚਾਰਜ ਕਰਨ 'ਤੇ 400 ਤੋਂ 500 ਕਿਲੋਮੀਟਰ ਤੱਕ ਚੱਲ ਸਕਦੇ ਹਨ।
ਪਰ ਲੰਬੀ ਦੂਰੀ ਦੀ ਯਾਤਰਾ ਲਈ ਅਜੇ ਵੀ ਪਹਿਲਾਂ ਤੋਂ ਯੋਜਨਾ ਬਣਾਉਣ ਦੀ ਲੋੜ ਪੈਂਦੀ ਹੈ।
“ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਤੁਹਾਨੂੰ ਇੱਕ ਰਾਜ ਤੋਂ ਦੂਜੇ ਰਾਜ ਤੱਕ ਯਾਤਰਾ ਕਰਨੀ ਪਵੇ, ਖਾਸ ਕਰਕੇ ਖੇਤਰੀ ਇਲਾਕਿਆਂ ਵਿੱਚ। ਹਜ਼ਾਰਾਂ ਕਿਲੋਮੀਟਰ ਅਜਿਹੇ ਹਨ ਜਿੱਥੇ fast chargers ਉਪਲਬਧ ਨਹੀਂ ਹਨ।”
ਕੀ ਤੁਸੀਂ ਘਰ ਵਿੱਚ ਇਲੈਕਟ੍ਰਿਕ ਵਾਹਨ ਚਾਰਜ ਕਰ ਸਕਦੇ ਹੋ?
ਬਹੁਤ ਸਾਰੇ EV ਮਾਲਕ ਆਪਣੇ ਵਾਹਨ ਨੂੰ ਘਰ ਵਿੱਚ ਇੱਕ ਆਮ power outlet ਰਾਹੀਂ ਚਾਰਜ ਕਰਦੇ ਹਨ।
Alex Forrest ਕਹਿੰਦੇ ਹਨ ਕਿ ਇਹ ਉਹਨਾਂ ਲੋਕਾਂ ਲਈ ਢੁੱਕਵਾਂ ਹੋ ਸਕਦਾ ਹੈ ਜੋ ਹਰ ਰੋਜ਼ ਘੱਟ ਦੂਰੀ ਤੈਅ ਕਰਦੇ ਹਨ।
“ਜੇ ਤੁਹਾਡੇ ਕੋਲ ਸੜਕ ਤੋਂ ਬਾਹਰ ਪਾਰਕਿੰਗ ਅਤੇ garage ਜਾਂ carport ਵਿੱਚ power point ਹੈ, ਤਾਂ ਤੁਸੀਂ ਉਸੇ power cable ਦੀ ਵਰਤੋਂ ਕਰਕੇ ਵਾਹਨ ਨੂੰ ਚਾਰਜ ਕਰ ਸਕਦੇ ਹੋ।”
ਜਿਹੜੇ ਡਰਾਈਵਰ ਹਰ ਰੋਜ਼ ਲੰਬੀ ਦੂਰੀ ਤੈਅ ਕਰਦੇ ਹਨ, ਉਨ੍ਹਾਂ ਨੂੰ dedicated home charger ਲਗਾਉਣ ਦਾ ਲਾਭ ਹੋ ਸਕਦਾ ਹੈ।
ਜੇਕਰ ਤੁਹਾਨੂੰ ਰੋਜ਼ਾਨਾ ਬਹੁਤ ਜ਼ਿਆਦਾ ਗੱਡੀ ਚਲਾਉਣੀ ਪੈਂਦੀ ਹੈ, ਲੰਬੇ ਸਫ਼ਰ ਕਰਨੇ ਪੈਂਦੇ ਹਨ ਅਤੇ ਜ਼ਿਆਦਾ ਬੈਟਰੀ ਪਾਵਰ ਦੀ ਵਰਤੋਂ ਕਰਨੀ ਪੈਂਦੀ ਹੈ... ਤਾਂ ਇਹੀ ਉਹ ਥਾਂ ਹੈ ਜਿੱਥੇ ਘਰੇਲੂ ਚਾਰਜਰ ਕੰਮ ਆਉਂਦਾ ਹੈ।Alex Forrest
Apartment ਵਿੱਚ ਰਹਿਣ ਵਾਲਿਆਂ ਨੂੰ dedicated EV charger ਲਗਾਉਣ ਤੋਂ ਪਹਿਲਾਂ ਆਪਣੇ strata body ਤੋਂ ਮਨਜ਼ੂਰੀ ਲੈਣੀ ਪੈ ਸਕਦੀ ਹੈ।
ਵਰਤਿਆ ਹੋਇਆ EV ਖਰੀਦਣ ਤੋਂ ਪਹਿਲਾਂ ਕੀ ਜਾਣਨਾ ਚਾਹੀਦਾ ਹੈ?
ਆਸਟ੍ਰੇਲੀਆ ਦਾ second-hand EV ਬਾਜ਼ਾਰ ਅਜੇ ਵੀ ਕਾਫ਼ੀ ਨਵਾਂ ਹੈ, ਪਰ ਵਰਤੇ ਹੋਏ EVs ਪ੍ਰਤੀ ਖਪਤਕਾਰਾਂ ਦਾ ਭਰੋਸਾ ਵੱਧ ਰਿਹਾ ਹੈ।
ਮਾਹਿਰਾਂ ਦੀ ਸਲਾਹ ਹੈ ਕਿ ਖਰੀਦਣ ਤੋਂ ਪਹਿਲਾਂ battery warranty, servicing options ਅਤੇ after-sales support ਦੀ ਜਾਂਚ ਜ਼ਰੂਰ ਕੀਤੀ ਜਾਵੇ।
Mr Forrest ਕਹਿੰਦੇ ਹਨ ਕਿ ਖਪਤਕਾਰਾਂ ਨੂੰ ਸਿਰਫ਼ ਕਾਰਾਂ ਦੇ reviews ਹੀ ਨਹੀਂ, ਸਗੋਂ ਮਾਲਕਾਂ ਦੇ ਅਸਲ ਤਜਰਬਿਆਂ ਬਾਰੇ ਵੀ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ।
“ਖੋਜ ਕਰਨਾ ਸਿਰਫ਼ ਕਾਰ reviews ਪੜ੍ਹਨ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਇਹ ਵੀ ਜਾਣੋ ਕਿ ਲੋਕ ਮਾਲਕੀ ਦੇ ਤਜਰਬੇ ਬਾਰੇ ਕੀ ਸੋਚਦੇ ਹਨ, ਤੁਹਾਨੂੰ ਆਪਣੀ ਦਿੱਤੀ ਜਾ ਰਹੀ ਕੀਮਤ ਦੇ ਬਦਲੇ ਕੀ ਮਿਲ ਰਿਹਾ ਹੈ ਅਤੇ ਕੀ ਉਹ ਵਾਹਨ ਤੁਹਾਡੀਆਂ ਲੋੜਾਂ ਦੇ ਅਨੁਕੂਲ ਹੈ।”
Subscribe to or follow the Australia Explained podcast for more valuable information and tips about settling into your new life in Australia.
Do you have any questions or topic ideas? Email australiaexplained@sbs.com.au





