SKIP TO MAIN CONTENT

ਸਿਡਨੀ ਦੀ ਨੌਜਵਾਨ ਪੀੜ੍ਹੀ ਗੁਰਬਾਣੀ ਅਤੇ ਸ਼ਾਸਤਰੀ ਸੰਗੀਤ ਨਾਲ ਕਿਵੇਂ ਜੁੜ ਰਹੀ ਹੈ?

Gurbani Sangeet Vidyala - Gurbani Kirtan, Sangeet school
ਭਾਈ ਮਨਬੀਰ ਸਿੰਘ ਵੱਲੋਂ ਸਥਾਪਿਤ ‘ਗੁਰਬਾਣੀ ਸੰਗੀਤ ਵਿਦਿਆਲਾ’: ਔਨਲਾਈਨ ਤੋਂ ਕਾਸਲ ਹਿੱਲ (ਸਿਡਨੀ) ਤੱਕ ਦਾ ਸਫਰ। Credit: SBS Punjabi

ਸਿਡਨੀ ਦੇ ਕਾਸਲ ਹਿੱਲ ਵਿੱਚ ਸਥਾਪਿਤ ਗੁਰਬਾਣੀ ਸੰਗੀਤ ਵਿਦਿਆਲਾ ਸੰਗੀਤ ਪ੍ਰਤੀ ਰੁਚੀ ਰੱਖਣ ਵਾਲੇ ਮਾਹਿਰਾਂ ਅਤੇ ਸ਼ਾਗਿਰਦਾਂ ਨੂੰ ਇੱਕ ਮੰਚ ‘ਤੇ ਜੋੜਦਾ ਹੈ। ਇਹ ਉਪਰਾਲਾ ਕਿਸ ਤਰ੍ਹਾਂ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਅਤੇ ਸੰਗੀਤ ਨਾਲ ਗਹਿਰੇ ਤੌਰ ‘ਤੇ ਜੋੜਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ, ਜਾਣੋ ਇਸ ਪੌਡਕਾਸਟ ਵਿੱਚ....


Published

Updated

By Jasmeet Kaur

Source: SBS



Skip to podcast episode content

ਸਿਡਨੀ ਦੇ ਕਾਸਲ ਹਿੱਲ ਵਿੱਚ ਸਥਾਪਿਤ ਗੁਰਬਾਣੀ ਸੰਗੀਤ ਵਿਦਿਆਲਾ ਸੰਗੀਤ ਪ੍ਰਤੀ ਰੁਚੀ ਰੱਖਣ ਵਾਲੇ ਮਾਹਿਰਾਂ ਅਤੇ ਸ਼ਾਗਿਰਦਾਂ ਨੂੰ ਇੱਕ ਮੰਚ ‘ਤੇ ਜੋੜਦਾ ਹੈ। ਇਹ ਉਪਰਾਲਾ ਕਿਸ ਤਰ੍ਹਾਂ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਅਤੇ ਸੰਗੀਤ ਨਾਲ ਗਹਿਰੇ ਤੌਰ ‘ਤੇ ਜੋੜਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ, ਜਾਣੋ ਇਸ ਪੌਡਕਾਸਟ ਵਿੱਚ....


ਗੁਰਬਾਣੀ ਸੰਗੀਤ ਵਿਦਿਆਲਾ ਨਾਲ ਜੁੜੇ ਉਸਤਾਦ ਅਤੇ ਸ਼ਾਗਿਰਦ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਸੰਗੀਤ ਪ੍ਰਤੀ ਆਪਣੇ ਜਜ਼ਬੇ ਨੂੰ ਬਿਆਨ ਕਰਦੇ ਹਨ।

ਮੈਂ ਪਾਕਿਸਤਾਨ ਤੋਂ ਆਇਆ ਸਿੱਖ ਹਾਂ ਅਤੇ ਗੁਰਬਾਣੀ ਸੰਗੀਤ ਵਿੱਚ ਵਰਤੇ ਸਾਜ਼ਾਂ ਦੀ ਆਵਾਜ਼ ਸੁਣ ਕੇ ਸੰਗੀਤ ਸਿੱਖਣ ਲਈ ਪ੍ਰੇਰਿਤ ਹੋਇਆ ਹਾਂ
ਜੈਇਸ਼

ਵੱਖ ਵੱਖ ਪਿਛੋਕੜ ਤੋਂ ਆਏ ਸੰਗੀਤ ਦੇ ਸ਼ੌਂਕੀ ਵੀ ਇੱਥੇ ਸੰਗੀਤ ਸਿੱਖਦੇ ਹਨ।

ਇੰਜੀਨੀਅਰ ਰਹਿ ਚੁੱਕੇ ਭਾਈ ਮਨਬੀਰ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਇਹ ਵਿਦਿਆਲਾ ਨੌਜਵਾਨਾਂ ਲਈ ਸੰਗੀਤ ਨਾਲ ਜੁੜਨ ਦਾ ਮਾਧਿਅਮ ਬਣ ਗਿਆ ਹੈ।

“ਮੈਨੂੰ ਸੰਗੀਤ ਪ੍ਰਤੀ ਸ਼ੌਂਕ ਹੈ ਅਤੇ ਮੈਂ ਮਨਬੀਰ ਵੀਰ ਜੀ ਨੂੰ ਗਾਉਂਦੇ ਦੇਖ ਪ੍ਰੇਰਿਤ ਹੁੰਦਾ ਹਾਂ,” ਦਿਲਰੁਬਾ ਸਿੱਖ ਰਹੇ ਹਰਜਸ ਸਿੰਘ ਨੇ ਦੱਸਿਆ।

Gurbani Sangeet Vidyala - Kirtan School
'ਗੁਰਬਾਣੀ ਸੰਗੀਤ ਵਿਦਿਆਲਾ' ਸ਼ਾਸਤਰੀ ਸੰਗੀਤ ਅਤੇ ਗੁਰਬਾਣੀ ਕੀਰਤਨ ਮਾਹਿਰ ਭਾਈ ਮਨਬੀਰ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਉਪਰਾਲਾ ਹੈ।

ਸਾਜ਼ ਸਿੱਖਣ ਦੀ ਚਾਹ ਰੱਖਣ ਵਾਲੇ ਬੱਚਿਆਂ ਲਈ ਅਲੱਗ-ਅਲੱਗ ਖੇਤਰਾਂ ਦੇ ਮਾਹਿਰ ਉਸਤਾਦ ਉਪਲੱਬਧ ਹਨ।

ਤਬਲਾ ਉਸਤਾਦ ਅਮਨਪਾਲ ਸਿੰਘ ਨੇ ਦੱਸਿਆ ਕਿ, "ਸਾਡੀ ਇਹ ਕਲਾ ਹੌਲੀ-ਹੌਲੀ ਮਰ ਰਹੀ ਹੈ ਤੇ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਇਸ ਨਾਲ ਨਹੀਂ ਜੋੜਿਆ ਤਾਂ ਇਕ ਦਿਨ ਅਸੀਂ ਇਹਨਾਂ ਨੂੰ ਮਿਊਜ਼ੀਅਮ ਵਿੱਚ ਜਾ ਕੇ ਹੀ ਦਿਖਾਵਾਂਗੇ ਕੇ ਇਹ ਤਬਲਾ ਹੁੰਦਾ ਸੀ ਅਤੇ ਇਹ ਹਾਰਮੋਨੀਅਮ ਹੁੰਦਾ ਸੀ।"

ਗੁਰਬਾਣੀ ਸੰਗੀਤ ਵਿਦਿਆਲਾ ਨਾਲ ਜੁੜੇ ਨੌਜਵਾਨਾਂ ਦੇ ਵਿਚਾਰ ਜਾਨਣ ਲਈ ਸੁਣੋ ਇਹ ਪੌਡਕਾਸਟ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ 

ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ 

ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now