ਜਲਦ ਸ਼ੁਰੂ ਹੋਣ ਜਾ ਰਹੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਿਆਂ ਲਈ ਆਸਟ੍ਰੇਲੀਆ ਵਲੋਂ 18 ਮੈਂਬਰੀ ਪੁਰਸ਼ਾਂ ਦੀ ਇਸ ਟੀਮ ਵਿੱਚ ਭਾਰਤੀ ਮੂਲ ਦੇ ਸਪਿਨਰ ਤਨਵੀਰ ਸੰਘਾ ਦਾ ਨਾਂ ਵੀ ਸ਼ਾਮਲ ਹੈ। ਪਹਿਲਾਂ ਆਸਟ੍ਰੇਲੀਆ ਵਲੋਂ ‘ਅੰਡਰ-19 ਵਿਸ਼ਵ ਕੱਪ’ ਵਿੱਚ ਖੇਡ ਚੁੱਕੇ ਤਨਵੀਰ ਸੰਘਾ ਦਾ ਇਹ ਪਹਿਲਾ ਵੱਡਾ ਅੰਤਰਰਾਸ਼ਟਰੀ ਪੱਧਰ ਦਾ ਮੁਕਾਬਲਾ ਹੋਵੇਗਾ। ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਤਨਵੀਰ ਦੇ ਪਿਤਾ ਜੋਗਾ ਸੰਘਾ ਨੇ ਪੁੱਤਰ ਦੀ ਕਾਮਯਾਬੀ ‘ਤੇ ਖੁਸ਼ੀ ਸਾਂਝੀ ਕੀਤੀ।
21 ਸਾਲਾ ਤਨਵੀਰ ਸੰਘਾ ਨੂੰ ਬਚਪਨ ਤੋਂ ਹੀ ਕ੍ਰਿਕਟ ਵਿੱਚ ਰੁਚੀ ਸੀ।
ਇੱਕ ਸ਼ਾਨਦਾਨ ਸਪਿਨਰ ਵਜੋਂ ਉਭਰਦਿਆਂ ਤਨਵੀਰ ਨੂੰ ਆਸਟ੍ਰੇਲੀਆ ਦੀ ਓਡੀਆਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਤਨਵੀਰ ਸੰਘਾ ਦੇ ਪਿਤਾ ਜੋਗਾ ਸੰਘਾ ਨੇ ਦੱਸਿਆ ਕਿ ਕ੍ਰਿਕਟ ਦੇ ਨਾਲ-ਨਾਲ ਤਨਵੀਰ ਵਾਲੀਬਾਲ ਦਾ ਵੀ ਵਧੀਆ ਖਿਡਾਰੀ ਰਿਹਾ ਹੈ।
ਜੋਗਾ ਸੰਘਾ ਖੁਦ ਵੀ ਕਬੱਡੀ ਦੇ ਖਿਡਾਰੀ ਰਹੇ ਹਨ ਅਤੇ ਉਹ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਵੀ ਖੇਡਾਂ ਵਿੱਚ ਰੁਚੀ ਲਵੇ।
ਪੁੱਤਰ ਦੀ ਕਾਮਯਾਬੀ ਉੱਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਜੋਗਾ ਸੰਘਾ ਨੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਰੁਚੀ ਦੇਖ ਕੇ ਉਹਨਾਂ ਦਾ ਸਾਥ ਦੇਣ।

ਉਹਨਾਂ ਤਨਵੀਰ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਮੇਹਨਤ ਦੇ ਸਫ਼ਰ ਬਾਰੇ ਵੀ ਗੱਲ ਕੀਤੀ।
ਜੋਗਾ ਸੰਘਾ ਵਲੋਂ ਤਨਵੀਰ ਸੰਘਾ ਬਾਰੇ ਸਾਂਝੀਆਂ ਕੀਤੀਆਂ ਗਈਆਂ ਦਿਲਚਸਪ ਗੱਲਾਂ ਜਾਨਣ ਲਈ ਇਹ ਇੰਟਰਵਿਊ ਸੁਣੋ:





