ਸਿਡਨੀ ਨਿਵਾਸੀ ਅਨੂਪ੍ਰੀਤ ਬੇਦੀ ਜੋ ਕਿ ਪਿਛਲੇ ਪੰਜ ਸਾਲਾਂ ਤੋਂ ਤੈਰਾਕੀ ਸਕੂਲ ਚਲਾ ਰਹੇ ਹਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਆਸਟ੍ਰੇਲੀਆ ਵਿੱਚ ਰਹਿੰਦੇ ਹੋਏ, ਪਾਣੀਆਂ ਤੋਂ ਦੂਰੀ ਰੱਖਣੀ ਲੱਗਭਗ ਅਸੰਭਵ ਹੈ”।
ਖਾਸ ਨੁੱਕਤੇ:
- ਹਰ ਸਾਲ ਆਸਟ੍ਰੇਲੀਆ ਦੇ ਪਾਣੀਆਂ ਵਿੱਚ ਹੋਣ ਵਾਲੇ ਹਾਦਸਿਆਂ ਕਾਰਨ ਬਹੁਤ ਸਾਰੀਆਂ ਜਿੰਦਗੀਆਂ ਨੁਕਸਾਨੀਆਂ ਜਾਂਦੀਆਂ ਹਨ, ਅਤੇ ਇਹਨਾਂ ਵਿੱਚੋਂ ਬਹੁਤਾਤ ਨਵੇਂ ਆਏ ਪ੍ਰਵਾਸੀਆਂ ਦੀ ਹੀ ਹੁੰਦੀ ਹੈ।
- ਮਹਾਂਮਾਰੀ ਕਾਰਨ ਲੱਗੀਆਂ ਹਾਲੀਆ ਪਾਬੰਦੀਆਂ ਦੌਰਾਨ ਛੋਟੇ ਬੱਚੇ ਤੈਰਾਕੀ ਸਿੱਖਣ ਵਿੱਚ ਕਾਫ਼ੀ ਪੱਛੜ ਗਏ ਹਨ।
- ਸਵਿਮ ਆਸਟ੍ਰੇਲੀਆ ਨੇ ਇੱਕ ਉਪਰਾਲਾ ਸ਼ੁਰੂ ਕਰਦੇ ਹੋਏ 500 ਤੋਂ ਜਿਆਦਾ ਤੈਰਾਕੀ ਸਕੂਲਾਂ ਨੂੰ ਆਪਣੇ ਨਾਲ ਜੋੜਿਆ ਹੈ ਤਾਂ ਕਿ ਬੱਚਿਆਂ ਦੀ ਪੱਛੜ ਗਈ ਤੈਰਾਕੀ ਵਾਲੀ ਸਿਖਲਾਈ ਨੂੰ ਮੁੜ ਤੋਂ ਤੇਜ਼ ਕੀਤਾ ਜਾ ਸਕੇ।

Swimming lessons at swimming school Source: Anupreet Bedi
ਮਿਸ ਬੇਦੀ ਨੇ ਕਿਹਾ, “ਮਹਾਂਮਾਰੀ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਸਾਰੇ ਤੈਰਾਕੀ ਸਕੂਲ ਵੀ ਬੰਦ ਕਰਨੇ ਪਏ ਸਨ।”
“ਅਤੇ ਹੁਣ ਸਕੂਲਾਂ ਨੂੰ ਦੁਬਾਰਾ ਖੋਲ੍ਹੇ ਜਾਣ ਤੋਂ ਬਾਅਦ ਦੇਖਣ ਵਿੱਚ ਆਇਆ ਹੈ ਕਿ ਬੱਚਿਆਂ ਦੀ ਤੈਰਾਕੀ ਵਾਲੀ ਮਹਾਰਤ ਬਹੁਤ ਹੀ ਪ੍ਰਭਾਵਤ ਹੋ ਚੁੱਕੀ ਹੈ। ਇਸ ਲਈ ਜ਼ਰੂਰੀ ਹੋਵੇਗਾ ਕਿ ਇਸ ਸਾਲ ਪਾਣੀਆਂ ਵਿੱਚ ਜਾਣ ਸਮੇਂ ਹਰ ਸਾਵਧਾਨੀ ਵਰਤੀ ਜਾਵੇ।”
ਕਈ ਮਾਪੇ ਆਪਣੇ ਬੱਚਿਆਂ ਨੂੰ ਤਿੰਨ ਮਹੀਨਿਆਂ ਦੀ ਉਮਰ ‘ਤੇ ਹੀ ਤੈਰਾਕੀ ਸਿਖਾਉਣੀ ਸ਼ੁਰੂ ਕਰਵਾ ਦਿੰਦੇ ਹਨ।
ਤੈਰਾਕੀ ਸਿਖਾਉਣ ਸਮੇਂ ਜ਼ਿਆਦਾ ਧਿਆਨ ਸੁਰੱਖਿਆ ਉੱਤੇ ਹੀ ਦਿੱਤਾ ਜਾਂਦਾ ਹੈ ਤਾਂ ਕਿ ਕੀਮਤੀ ਜਾਨਾਂ ਦਾ ਨੁਕਸਾਨ ਨਾ ਹੋ ਸਕੇ।
ਮਿਸ ਬੇਦੀ ਨੇ ਕਿਹਾ, “ਤੈਰਾਕੀ ਬੇਸ਼ਕ ਛੋਟੀ ਉਮਰੇ ਸਿੱਖਣੀ ਵਧੇਰੇ ਲਾਹੇਵੰਦ ਹੁੰਦੀ ਹੈ, ਪਰ ਇਹ ਕਿਸੇ ਉਮਰ ਵਿੱਚ ਜਾ ਕੇ ਵੀ ਬਾਖੂਬੀ ਸਿੱਖੀ ਜਾ ਸਕਦੀ ਹੈ”।
ਸਵਿਮ ਆਸਟ੍ਰੇਲੀਆ ਅਦਾਰੇ ਅਨੁਸਾਰ, ਤੈਰਾਕੀ ਸਿਰਫ਼ ਹਫ਼ਤਾਅੰਤ ਜਾਂ ਗਰਮੀਆਂ ਦੀ ਖੇਡ ਹੀ ਨਹੀਂ ਹੈ। ਬਲਿਕ ਇਸ ਨੂੰ ਪੂਰਾ ਸਾਲ ਮਾਣਿਆ ਜਾਣਾ ਚਾਹੀਦਾ ਹੈ।
ਇਸ ਸਮੇਂ ਸਵਿਮ ਆਸਟ੍ਰੇਲੀਆ ਨੇ 500 ਤੋਂ ਵੀ ਜ਼ਿਆਦਾ ਤੈਰਾਕੀ ਸਕੂਲਾਂ ਨੂੰ ਆਪਣੇ ਨਾਲ ਜੋੜਦੇ ਹੋਏ ਛੋਟੇ ਬੱਚਿਆਂ ਦੀ ਤੈਰਾਕੀ ਵਿੱਚ ਤੇਜ਼ੀ ਲਿਆਉਣ ਦਾ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਜਿਸ ਨਾਲ ਮਹਾਂਮਾਰੀ ਕਾਰਨ ਪ੍ਰਭਾਵਤ ਹੋਈ ਤੈਰਾਕੀ ਨੂੰ ਮੁੜ ਤੋਂ ਪੈਰਾਂ ਸਿਰ ਕੀਤਾ ਜਾ ਸਕੇ।
ਇਸ ਉਪਰਾਲੇ ਬਾਰੇ ਅਤੇ ਤੈਰਾਕੀ ਸਿੱਖਣ ਦੇ ਕਈ ਨੁੱਕਤਿਆਂ ਬਾਰੇ ਜਾਨਣ ਲਈ, ਅਨੂਪ੍ਰੀਤ ਬੇਦੀ ਨਾਲ ਕੀਤੀ ਹੋਈ ਇਸ ਗੱਲਬਾਤ ਨੂੰ ਸੁਣੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਦੇ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ https://www.sbs.com.au/language/coronavirus ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।