ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀ ਮਨਜੋਤ ਸਿੰਘ ਚੀਮਾ ਐਡੀਲੇਡ ਵਿੱਚ ਇੱਕ ਸਵੀਮਿੰਗ ਪੂਲ ਵਿੱਚ ਗੋਤਾ ਮਾਰਦਿਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।
20-ਸਾਲਾ ਮੈਲਬੌਰਨ ਦਾ ਇਹ ਨੌਜਵਾਨ ਆਪਣੇ ਸਾਥੀਆਂ ਨਾਲ਼ ਦੱਖਣੀ ਆਸਟਰੇਲੀਆ ਘੁੰਮਣ ਗਿਆ ਸੀ ਕਿਸ ਕ੍ਰਿਸਮਸ ਵਾਲ਼ੇ ਦਿਨ ਇਹ ਹਾਦਸਾ ਵਾਪਰ ਗਿਆ।
ਮਨਜੋਤ ਦੀ ਗਰਦਨ ਅਤੇ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਇਸ ਸਮੇਂ ਐਡੀਲੇਡ ਹਸਪਤਾਲ ਦੀ ਆਈਸੀਯੂ ਯੂਨਿਟ 'ਚ ਜ਼ੇਰੇ ਇਲਾਜ ਹੈ।
ਦੱਸਿਆ ਗਿਆ ਹੈ ਕਿ ਉਹ ਨਮੂਨੀਆ ਨਾਲ ਵੀ ਪੀੜਤ ਹੈ ਜੋ ਉਸ ਨੂੰ ਫੇਫੜਿਆਂ ਵਿੱਚ ਪਾਣੀ ਭਰਨ ਤੋਂ ਬਾਅਦ ਹੋ ਗਿਆ ਸੀ।
ਹਾਦਸੇ ਦੇ ਸਮੇਂ ਉਸਦਾ ਮੈਲਬੌਰਨ ਤੋਂ ਸਾਥੀ ਤੇਜਵਿੰਦਰ ਸਿੰਘ ਵੀ ਉਸ ਦੇ ਨਾਲ ਸੀ, ਜਿਸਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਮਨਜੋਤ “ਗੰਭੀਰ ਪਰ ਸਥਿਰ ਹਾਲਤ” ਵਿੱਚ ਹੈ।

Manjot Singh Cheema was admitted at the Adelaide hospital. Source: by Mr Singh
“ਗਰਦਨ ਅਤੇ ਰੀੜ੍ਹ ਦੀ ਹੱਡੀ ਦੀਆਂ ਗੰਭੀਰ ਸੱਟਾਂ ਕਾਰਨ ਉਹ ਅਜੇ ਵੀ ਆਪਣੇ ਸਰੀਰ ਦੇ ਹੇਠਲੇ ਹਿੱਸੇ ਨੂੰ ਮਹਿਸੂਸ ਨਹੀਂ ਕਰ ਸਕਦਾ। ਡਾਕਟਰਾਂ ਨੇ ਸਾਨੂੰ ਅਜੇ ਇਹ ਨਹੀਂ ਦੱਸਿਆ ਕਿ ਮੁੜ ਪੈਰਾਂ ਉੱਤੇ ਖੜ੍ਹਨ ਲਈ ਉਸ ਨੂੰ ਕਿੰਨਾ ਸਮਾਂ ਲੱਗੇਗਾ।"
ਇਸ ਹਾਦਸੇ ਪਿਛਲੇ ਹਾਲਾਤਾਂ ਬਾਰੇ ਦੱਸਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਉਹ ਅਜੇ ਵੀ ਵਿਸ਼ਵਾਸ ਨਹੀਂ ਕਰ ਸਕਦੇ ਕਿ ਮਨਜੋਤ ਨਾਲ਼ ਇਹ ਹਾਦਸਾ ਹੋਇਆ ਹੈ ਕਿਓਂਕਿ ਉਹ ਇੱਕ “ਬਹੁਤ ਸਾਵਧਾਨ ਅਤੇ ਤਜਰਬੇਕਾਰ ਤੈਰਾਕ” ਹੈ।
ਤੇਜਵਿੰਦਰ ਸਿੰਘ ਨੇ ਦੱਸਿਆ ਕਿ ਮਨਜੋਤ ਦੇ ਪਰਿਵਾਰ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਕੋਵਿਡ-19 ਯਾਤਰਾ ਪਾਬੰਦੀਆਂ ਕਾਰਨ ਆਸਟ੍ਰੇਲੀਆ ਆਉਣਾ ਅਜੇ ਮੁਸ਼ਕਲ ਹੋ ਰਿਹਾ ਹੈ।
ਇਸੇ ਦੌਰਾਨ ਮਨਜੋਤ ਅਤੇ ਉਸਦੇ ਦੇ ਲੁਧਿਆਣਾ ਵਿੱਚ ਰਹਿੰਦੇ ਪਰਿਵਾਰ ਦੀ ਸਹਾਇਤਾ ਲਈ ਇੱਕ ਫੰਡਰੇਜ਼ਰ ਵੀ ਸ਼ੁਰੂ ਕੀਤਾ ਗਿਆ ਹੈ।

Manjot Singh Cheema is a Melbourne-based Indian international student. He hails from Ludhiana, Punjab. Source: Supplied by Mr Singh
'ਗੋ ਫੰਡ ਮੀ' ਜ਼ਰੀਏ ਪਹਿਲੇ ਹੀ ਦਿਨ ਮਿੱਥਿਆ $50,000 ਦਾ ਟੀਚਾ ਪ੍ਰਾਪਤ ਕਰ ਲਿਆ ਗਿਆ ਸੀ।
ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਤੇਜਵਿੰਦਰ ਸਿੰਘ ਨਾਲ਼ ਕੀਤੀ ਇਹ ਆਡੀਓ ਇੰਟਰਵਿਊ ਸੁਣੋ:
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ