ਭਾਰਤ ਵਿਚਲੇ ਆਰਜ਼ੀ ਵੀਜ਼ਾ-ਧਾਰਕਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਬੇਨਤੀ-ਪੱਤਰ, ਆਸਟ੍ਰੇਲੀਆ ਵਾਪਿਸ ਪਰਤਣ ਵਿੱਚ ਮਦਦ ਲਈ ਕੀਤੀ ਅਪੀਲ

letter to pm

Temporary visa holders urge Prime Minister Scott Morrison to ease border restrictions. Source: Supplied

ਭਾਰਤ ਵਿਚਲੇ ਘੱਟੋ-ਘੱਟ 200 ਹੁਨਰ-ਅਧਾਰਿਤ ਵੀਜ਼ਾ ਧਾਰਕਾਂ ਦੇ ਇੱਕ ਸਮੂਹ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੂੰ ਪੱਤਰ ਲਿਖਕੇ ਮੁਲਕ ਵਾਪਿਸ ਪਰਤਣ ਲਈ ਉਨ੍ਹਾਂ ਦੀ ਅਪੀਲ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ…


ਸੈਂਕੜੇ ਹੁਨਰ-ਅਧਾਰਿਤ ਵੀਜ਼ਾ ਧਾਰਕ ਜੋ ਇਸ ਸਮੇਂ ਭਾਰਤ ਵਿੱਚ ਆਪਣੇ ਆਪ ਨੂੰ ਫਸੇ ਹੋਏ ਮਹਿਸੂਸ ਕਰ ਰਹੇ ਹਨ ਇਸ ਸਮੇ ਮੁਸ਼ਕਿਲ ਸਥਿਤੀ ਦਾ ਸਾਮਣਾ ਕਰ ਰਹੇ ਹਨ।  

ਕਰੋਨਾਵਾਇਰਸ ਕਰਕੇ ਲੱਗੀਆਂ ਯਾਤਰਾ ਪਾਬੰਧੀਆਂ ਪਿੱਛੋਂ ਉਹ ਭਾਰਤ ਤੋਂ ਆਸਟ੍ਰੇਲੀਆ ਵਾਪਿਸ ਪਹੁੰਚਣ ਲਈ ਵੀਜ਼ਾ ਅਧਿਕਾਰੀਆਂ ਤੋਂ 'ਯਾਤਰਾ-ਛੋਟ' ਲੈਣ ਲਈ ਅਪੀਲ ਵੀ ਕਰ ਰਹੇ ਹਨ ਹਾਲਾਂਕਿ ਇਸ ਸਬੰਧੀ ਪ੍ਰਵਾਨਗੀ ਦੀ ਦਰ ਬਹੁਤ ਘੱਟ ਹੈ।

ਇਹਨਾਂ ਵਿੱਚੋਂ ਕਈਆਂ ਦੇ ਬ੍ਰਿਜਿੰਗ ਵੀਜ਼ਾ ਜਾਂ ਤਾਂ ਖ਼ਤਮ ਹੋ ਗਏ ਹਨ ਜਾਂ ਖਤਮ ਹੋਣ ਦੀ ਕਗਾਰ ਉੱਤੇ ਹਨ।

ਆਪਣੇ ਆਸਟ੍ਰੇਲੀਆ ਵਿਚਲੇ ਘਰ ਅਤੇ ਕੰਮ 'ਤੇ ਵਾਪਿਸ ਪਰਤਣ ਲਈ ਬੇਚੈਨ ਇਹਨਾਂ ਲੋਕਾਂ  ਨੇ ਇੱਕ 'ਲਾਅ ਫਰਮ' ਦੀ ਸਹਾਇਤਾ ਨਾਲ਼ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਦਿਆਂ ਅਪੀਲ ਕੀਤੀ ਹੈ ਕਿ ਉਹ ਮੌਜੂਦਾ ਸਰਹੱਦੀ ਪਾਬੰਦੀਆਂ ਨੂੰ “ਬਦਲਣ” ਜਾਂ ਇਸ ਸਬੰਧੀ "ਛੋਟ" ਦੇਣ ਲਈ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰਨ।

ਪੂਰੀ ਜਾਣਕਾਰੀ ਸੁਣਨ ਲਈ ਪੇਜ ਦੇ ਉੱਪਰ ਤਸਵੀਰ ਵਿੱਚ ਬਣੇ ਪਲੇਅਰ ਤੇ ਕਲਿੱਕ  ਕਰੋ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ SBS.com.au/coronavirus ਉੱਤੇ ਉਪਲਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Share

Follow SBS Punjabi

Download our apps

Watch on SBS

Punjabi News

Watch now