Watch FIFA World Cup 2026™

LIVE, FREE and EXCLUSIVE

ਇਸ ਸਾਲ ਐਨਜ਼ੈੱਕ ਡੇਅ ਉੱਤੇ ਤੁਸੀਂ ਵੀ ਦੇ ਸਕਦੇ ਹੋ ਇੱਕ ਨਿਵੇਕਲੀ ਸ਼ਰਧਾਂਜਲੀ

An image from Anzac Day 2019.

ਆਸਟ੍ਰੇਲੀਆ ਦੇ ਲੋਕਾਂ ਵਲੋਂ ਐਨਜ਼ੈਕ ਦੀ ਮਹਾਨਤਾ ਨੂੰ ਯਾਦ ਕਰਦਿਆਂ ਇਸ ਨਾਲ ਜੁੜੇ ਨਾਇਕਾਂ ਨੂੰ ਹਰ ਸਾਲ 25 ਅਪ੍ਰੈਲ ਵਾਲੇ ਦਿਨ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਂਦੀਆਂ ਹਨ।


Published

By Lucy Murray

Presented by MP Singh

Source: SBS



Share this with family and friends


ਆਸਟ੍ਰੇਲੀਆ ਦੇ ਲੋਕਾਂ ਵਲੋਂ ਐਨਜ਼ੈਕ ਦੀ ਮਹਾਨਤਾ ਨੂੰ ਯਾਦ ਕਰਦਿਆਂ ਇਸ ਨਾਲ ਜੁੜੇ ਨਾਇਕਾਂ ਨੂੰ ਹਰ ਸਾਲ 25 ਅਪ੍ਰੈਲ ਵਾਲੇ ਦਿਨ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਂਦੀਆਂ ਹਨ।


‘ਦਾ ਰਿਟਰਨਡ ਐਂਡ ਸਰਵਿਸਿਸ ਲੀਗ (ਆਰ ਐੱਸ ਐਲ) ਦਾ ਕਹਿਣਾ ਹੈ ਕਿ ਇਹ ਇੱਕ ਅਜਿਹਾ ਮੇਲ-ਜੋਲ ਹੈ ਜਿਸ ਨੂੰ ਅੱਗੇ ਵਧਾਉਣ ਦੇ ਨਾਲ ਫੌਜੀਆਂ ਅਤੇ ਉਹਨਾਂ ਪਰਿਵਾਰਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ ਕਿਉਂਕਿ ਉਹ ਇਸ ਸਮੇਂ ਭਾਰੀ ਇਕੱਲਤਾ ਮਹਿਸੂਸ ਕਰ ਰਹੇ ਹੁੰਦੇ ਹਨ। 

ਖਾਸ ਨੁੱਕਤੇ:


-    ਆਸਟ੍ਰੇਲੀਆ ਦੇ ਲੋਕ ਹਰ ਸਾਲ 25 ਅਪ੍ਰੈਲ ਵਾਲੇ ਦਿਨ ਐਨਜ਼ੈਕ ਦੀ ਮਹਾਨਤਾ ਨੂੰ ਯਾਦ ਕਰਦੇ ਹੋਏ ਇਸ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ।

-    ਕੋਵਿਡ-19 ਕਾਰਨ ਲੱਗੀਆਂ ਸਮਾਜਕ ਇਕੱਠਾਂ ਵਾਲੀਆਂ ਪਾਬੰਦੀਆਂ ਕਾਰਨ ਸਮਾਗਮ ਅਤੇ ਰਸਮੀ ਪਰੇਡ ਰੱਦ ਕਰਨੀ ਪਈ ਹੈ।

-    ਸਵੇਰੇ 6 ਵਜੇ ਘਰਾਂ ਦੀ ਡਰਾਈਵ-ਵੇਅ, ਬਾਲਕਨੀ, ਵਰਾਂਡੇ ਤੋਂ ਹੀ ਐਨਜ਼ੈਕ ਵਾਲੇ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ।


ਡਗਲਸ ਈਗਨ ਨੇ ਸਾਲ 2012 ਅਤੇ 2013 ਵਿੱਚ ਦੋ ਵਾਰ ਅਫਗਾਨਿਸਤਾਨ ਦੀ ਯਾਤਰੀ ਕੀਤੀ ਸੀ। ਉਸ ਦਾ ਐਨਜ਼ੈਕ ਡੇਅ ਆਮ ਤੌਰ ਤੇ ਇੱਕ ਰਿਫਲੈੱਕਟਿਵ ਡਾਅਨ ਸਰਵਿਸ ਦੇ ਨਾਲ ਸ਼ੁਰੂ ਹੁੰਦਾ ਸੀ ਅਤੇ ਬਾਅਦ ਵਿੱਚ ਉਹ ਸਾਬਕਾ ਫੌਜੀਆਂ ਨਾਲ ਇੱਕ ਖਾਸ ਨਾਸ਼ਤਾ ਕਰਦਾ ਹੁੰਦਾ ਸੀ।

ANZAC Day 2020
Source: Facebook

ਪਰ ਕੋਵਿਡ-19 ਕਾਰਨ ਲੱਗੀਆਂ ਸਮਾਜਕ ਪਾਬੰਦੀਆਂ ਕਾਰਨ ਇਸ ਸਾਲ ਪਹਿਲਾਂ ਵਰਗੇ ਰਸਮੀ ਸਮਾਗਮ ਨਹੀਂ ਹੋ ਪਾਉਣਗੇ। ਇਸ ਲਈ ਸ਼੍ਰੀ ਈਗਨ ਅਤੇ ਉਹਨਾਂ ਦੇ ਸਾਥੀਆਂ ਨੇ ਕੁੱਝ ਨਿਵਕੇਲਾ ਕਰਨ ਦੀ ਸੋਚੀ ਹੈ।

ਆਰ ਐਸ ਐੱਲ ਨਿਊ ਸਾਊਥ ਵੇਲਜ਼ ਦੇ ਪ੍ਰਧਾਨ ਲੋਕਾਂ ਨੂੰ ਸਲਾਹ ਦਿੰਦੇ ਹਨ ਕਿ ਇਸ ਸਾਲ ਪਰੇਡ ਵਿੱਚ ਹਿੱਸਾ ਲੈਣ ਦੀ ਬਜਾਏ ਕਿਸੇ ਭੂਤਪੂਰਵ ਫੌਜੀ ਨਾਲ ਸੰਪਰਕ ਬਣਾਇਆ ਜਾਵੇ ਅਤੇ ਉਸ ਦਾ ਹਾਲ-ਚਾਲ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇ।

ਐਨਜ਼ੈੱਕ ਡੇਅ ਦੀ ਭਾਵਨਾ ਨਾਲ ਜੁੜਨ ਦਾ ਇੱਕ ਹੋਰ ਤਰੀਕਾ ਵੀ ਸੁਝਾਇਆ ਗਿਆ ਹੈ ਕਿ ਲੋਕ 25 ਅਪ੍ਰੈਲ ਨੂੰ ਆਪਣੇ ਘਰਾਂ ਦੀਆਂ ਡਰਾਈਵ-ਵੇਆਂ, ਬਾਲਕਨੀਆਂ ਜਾਂ ਵਰਾਂਡਿਆਂ ਵਿੱਚ ਸਵੇਰੇ 6 ਵਜੇ ਸ਼ਰਧਾਂਜਲੀ ਦੇ ਸਕਦੇ ਹਨ। ਇਸ ਸੇਵਾ ਨੂੰ ਆਨਲਾਈਨ ਸਟਰੀਮ ਕੀਤਾ ਜਾ ਸਕਦਾ ਹੈ ਜਾਂ ਲੋਕਲ ਰੇਡਿਓ ਉੱਤੇ ਵੀ ਇਸ ਨੂੰ ਪ੍ਰਸਾਰਤ ਕੀਤਾ ਜਾ ਸਕਦਾ ਹੈ।

Sikh Anzacs
The Sikh Anzac Source: Photo by Australian Sikh Heritage

ਗਲੀਆਂ ਦੀਆਂ ਨੁੱਕਰਾਂ ਤੋਂ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਸ਼ੁਕੀਨ ਜਾਂ ਪੇਸ਼ੇਵਰ ਸੰਗੀਤਕਾਰ ਵੀ ਆਪਣਾ ਹਿੱਸਾ ਪਾਉਂਦੇ ਹੋਏ, ‘ਦਾ ਲਾਸਟ ਪੋਸਟ’ ਦੀਆਂ ਧੁਨਾਂ ਵਜਾ ਸਕਦੇ ਹਨ। ਬਰਿਸਬੇਨ ਦੀ 9 ਸਾਲਾ ਦੀ ਲਿੱਲੀ ਓ’ਕੋਨਲ ਨੇ ਵੀ ਇਸ ਸੰਗੀਤ ਨੂੰ ਆਪਣੇ ਸੰਗੀਤ ਵਾਲੇ ਯੰਤਰ ਤੇ ਵਜਾਉਣਾ ਸਿੱਖ ਲਿਆ ਹੈ।

ਉਸ ਦੇ ਪਰਿਵਾਰ ਨੇ ਆਪਣੇ ਚਾਚੇ ਲੈੱਨ ਨੂੰ ਯਾਦ ਕਰਦੇ ਹੋਏ ਕਈ ਪ੍ਰਕਾਰ ਦੇ ਘਰ ਤੋਂ ਹੀ ਸ਼ਰਧਾਂਜਲੀ ਦੇਣ ਵਾਲੇ ਤਰੀਕੇ ਤਿਆਰ ਕੀਤੇ ਹਨ। ਇਹਨਾਂ ਦੇ ਚਾਚੇ ਲੈੱਨ ਨੇ ਦੂਜੇ ਮਹਾਂ-ਯੁੱਧ ਵਿੱਚ ਹਿੱਸਾ ਲਿਆ ਸੀ ਅਤੇ ਉਹ ਅਜੇ ਪਿਛਲੇ ਸਾਲ ਹੀ 99 ਸਾਲਾਂ ਦੀ ਉਮਰ ਭੋਗ ਕੇ ਇਸ ਦੁਨਿਆ ਤੋਂ ਵਿਦਾ ਹੋਇਆ ਹੈ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।

ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ 


Latest podcast episodes

Follow SBS Punjabi

Download our apps

Watch on SBS

Punjabi News

Stream now