ਡਾਇਬੀਟੀਜ਼ ਆਸਟ੍ਰੇਲੀਆ ਦੀ ਇੱਕ ਨਵੀਂ ਰਿਪੋਰਟ ਡਾਇਬਟੀਜ਼ ਨਾਲ ਸੰਬੰਧਿਤ ਗੁਰਦੇ ਫੇਲ੍ਹ ਹੋਣ ਦੇ ਪ੍ਰਭਾਵ ਨੂੰ ਉਜਾਗਰ ਕਰਦੀ ਹੈ।
ਡਾਇਬੀਟੀਜ਼ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਇਸ ਸਥਿਤੀ ਵਾਲੇ ਲੋਕਾਂ ਲਈ ਸਕ੍ਰੀਨਿੰਗ ਪ੍ਰੋਗਰਾਮ ਦੀ 'ਤਤਕਾਲ ਲੋੜ' ਹੈ।
ਜ਼ਿਕਰਯੋਗ ਹੈ ਕਿ ਵਰਤਮਾਨ ਵਿੱਚ ਆਸਟ੍ਰੇਲੀਆ ਦੇ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ 20 ਮਰੀਜ਼ਾਂ ਵਿੱਚੋਂ ਇੱਕ ਮਰੀਜ਼ ਡਾਇਬਟੀਜ਼ ਦਾ ਮਰੀਜ਼ ਹੈ।
ਡਾਟਿਬੀਟੀਜ਼ ਰੋਗ ਕਿਸੇ ਨੂੰ ਕੋਈ ਵੀ ਉਮਰ ਵਿੱਚ ਹੋ ਸਕਦਾ ਹੈ, ਬੇਸ਼ੱਕ ਇਸ ਦੇ ਕੋਈ ਵੀ ਲੱਛਣ ਤੁਹਾਡੇ ਪਰਿਵਾਰ ਵਿੱਚ ਨਾ ਹੋਣ।
ਸਿਡਨੀ ਦੀ ਰਹਿਣ ਵਾਲੀ ਡਾਇਟੀਸ਼ੀਅਨ ਸਿਮਰਨ ਗਰੋਵਰ ਸਲਾਹ ਦਿੰਦੀ ਹੈ ਕਿ ਬੇਸ਼ਕ ਤੁਹਾਡੇ ਵਿੱਚ ਡਾਇਬੀਟੀਜ਼ ਦੇ ਕੋਈ ਲੱਛਣ ਨਾ ਵੀ ਦਿਸਣ, ਤਾਂ ਵੀ ਤੁਸੀਂ ਇਸ ਰੋਗ ਦੀ ਜਾਂਚ ਜਰੂਰ ਕਰਵਾਓ ਅਤੇ ਜੇਕਰ ਤੁਹਾਡੇ ਵਿੱਚ ਇਸ ਰੋਗ ਦੇ ਕੋਈ ਪੂਰਵ ਲੱਛਣ ਜਾਂ ਸ਼ੁਰੂਆਤੀ ਚਿੰਨ੍ਹ ਨਜ਼ਰ ਆਉਂਦੇ ਹਨ, ਤਾਂ ਆਪਣੀ ਜੀਵਨਸ਼ੈਲੀ ਵਿਚਲੇ ਬਦਲਾਵਾਂ ਦੁਆਰਾ ਤੁਸੀਂ ਇਸ ਨੂੰ ਕਾਬੂ ਵਿੱਚ ਕਰ ਸਕਦੇ ਹੋ।
ਡਾਇਬਟੀਜ਼ ਆਸਟ੍ਰੇਲੀਆ ਦੀ ਇਸ ਨਵੀਂ ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਜੇਕਰ ਛੇਤੀ ਸਕ੍ਰੀਨਿੰਗ ਸ਼ੁਰੂ ਨਹੀਂ ਕੀਤੀ ਜਾਂਦੀ ਤਾਂ ਇਹ ਅੰਕੜਾ 2040 ਤੱਕ 45 ਪ੍ਰਤੀਸ਼ਤ ਤੱਕ ਵੱਧ ਸਕਦਾ ਹੈ ਅਤੇ ਆਸਟ੍ਰੇਲੀਆ ਵਿੱਚ ਡਾਇਬੀਟੀਜ਼ ਨਾਲ ਰਹਿਣ ਵਾਲੇ ਲੋਕਾਂ ਦੀ ਸੰਖਿਆ 2045 ਤੱਕ ਦੁੱਗਣੀ ਹੋ ਕੇ ਲਗਭਗ 30 ਲੱਖ ਹੋਣ ਦਾ ਅਨੁਮਾਨ ਹੈ।
ਇਹ ਸਥਿਤੀ ਜਾਨਲੇਵਾ ਹੋ ਸਕਦੀ ਹੈ ਗੁਰਦੇ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ।
ਸਰਕਾਰ ਵਲੋਂ ਡਾਇਬੀਟੀਜ਼ ਅਤੇ ਗੁਰਦੇ ਦੀ ਬਿਮਾਰੀ ਵਾਲੇ ਮਰੀਜ਼ਾਂ ਲਈ ਇੱਕ ਨਵੀਂ ਦਵਾਈ ਨੂੰ ਹਸਪਤਾਲ ਦੇ ਇਲਾਜ ਦੀ ਵਧਦੀ ਲਾਗਤ ਨੂੰ ਹੱਲ ਕਰਨ ਲਈ ਫਾਰਮਾਸਿਊਟੀਕਲ ਲਾਭ ਸਕੀਮ ਵਿੱਚ ਸੂਚੀਬੱਧ ਕੀਤਾ ਜਾ ਰਿਹਾ ਹੈ ।
ਸਿਹਤ ਮੰਤਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ ਇਹ ਮੂੰਹ ਦੀ ਦਵਾਈ ਮਰੀਜ਼ਾਂ ਵਿੱਚ ਗੁਰਦੇ ਦੀ ਬਿਮਾਰੀ ਨੂੰ ਹੌਲੀ ਕਰਨ ਦੀ ਸਮਰੱਥਾ ਰੱਖਦੀ ਹੈ ਇਸ ਲਈ ਉਨ੍ਹਾਂ ਨੂੰ ਹਫ਼ਤੇ ਵਿੱਚ ਕਈ ਵਾਰ ਡਾਇਲਸਿਸ ਕਰਨ ਤੋਂ ਬਚਾਇਆ ਜਾ ਸਕਦਾ ਹੈ।
ਹੋਰ ਵੇਰਵੇ ਲਈ ਇਹ ਆਡੀਓ ਸੁਣੋ.......