24 ਘੰਟੇ ਚੱਲਦੇ ਰਹਿਣ ਵਾਲੀਆਂ ਸਾਈਬਰਸਪੇਸ ਦੀਆਂ ਤਾਜ਼ਾਂ ਅਪਡੇਟ ਅਤੇ ਖ਼ਬਰਾਂ ਤੋਂ ਡਿਸਕਨੈਕਟ ਕਰਨਾ ਮੁਸ਼ਕਿਲ ਹੋ ਸਕਦਾ ਹੈ।
ਮਾਨਸਿਕ ਸਿਹਤ ਪ੍ਰਦਾਤਾ ਹੈੱਡਸਪੇਸ ਦੀ ਖੋਜ ਦਰਸਾਉਂਦੀ ਹੈ ਕਿ ਆਸਟ੍ਰੇਲੀਆ ਦੇ ਜਿਹੜੇ ਨੌਜਵਾਨਾਂ ਦਾ ਸੋਸ਼ਲ ਮੀਡੀਆ ਨਾਲ ਸਮੱਸਿਆ ਭਰਿਆ ਰਿਸ਼ਤਾ ਹੈ ਉਹਨਾਂ ਨੂੰ ਗੁਆਚ ਜਾਣ ਦੇ ਡਰ ਜਾਂ ਫੋਮੋ ਦੇ ਕਾਰਨ ਡਿਸਕਨੈਕਟ ਕਰਨਾ ਮੁਸ਼ਕਿਲ ਹੈ।
ਸੰਸਥਾ ਦੇ ਨੈਸ਼ਨਲ ਯੂਥ ਮਾਨਸਿਕ ਸਿਹਤ ਸਰਵੇਖਣ ਨੇ 12 ਤੋਂ 25 ਸਾਲ ਦੀ ਉਮਰ ਦੇ 3,107 ਆਸਟ੍ਰੇਲੀਅਨਜ਼ ਤੋਂ ਪੁੱਛਗਿੱਛ ਕੀਤੀ।
ਹੈੱਡਸਪੇਸ ਦੇ ਸਰਵੇਖਣ ਦੇ 44 ਪ੍ਰਤੀਸ਼ਤ ਉੱਤਰਦਾਤਾਵਾਂ ਦਾ ਮੰਨਣਾ ਹੈ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਜੋ ਸਮੱਗਰੀ ਦੇਖਦੇ ਹਨ ਉਹ ਸਕਾਰਾਤਮਕ ਨਾਲੋਂ ਜ਼ਿਆਦਾ ਨਕਾਰਾਤਮਕ ਹੈ।
ਇੱਕ ਹੋਰ ਅਪ੍ਰੈਲ ਵਿੱਚ ਪ੍ਰਕਾਸ਼ਤ ਹੋਇਆ ਅਧਿਐਨ, ਜਿਸਨੂੰ ਡਵ ਸਵੈ-ਮਾਣ ਪ੍ਰੋਜੈਕਟ ਕਿਹਾ ਜਾਂਦਾ ਹੈ, ਵਿੱਚ ਪਾਇਆ ਗਿਆ ਕਿ - 10 ਤੋਂ 17 ਸਾਲ ਦੀ ਉਮਰ ਦੀਆਂ 1,000 ਕੁੜੀਆਂ ਵਿੱਚੋਂ - ਹਰ ਦਸ ਵਿੱਚੋਂ ਨੌਂ ਦਾ ਕਹਿਣਾ ਹੈ ਕਿ ਉਹ ਸੋਸ਼ਲ ਮੀਡੀਆ ਉੱਤੇ ਸੁੰਦਰਤਾ ਸਮੱਗਰੀ ਦੇ ਸੰਪਰਕ ਵਿੱਚ ਹਨ ਜਿਸ ਕਾਰਨ ਉਹ ਘੱਟ ਸੁੰਦਰ ਮਹਿਸੂਸ ਕਰਦੀਆਂ ਹਨ।
ਦੁਨੀਆ ਭਰ ਦੀਆਂ ਸਰਕਾਰਾਂ ਸੋਸ਼ਲ ਮੀਡੀਆ ਦਿੱਗਜਾਂ ਨੂੰ ਸੰਬੋਧਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਜੋ ਅਕਸਰ ਖਤਰਨਾਕ ਅਤੇ ਨਫ਼ਰਤ ਭਰੀ ਸਮੱਗਰੀ ਨੂੰ ਆਪਣੇ ਪਲੇਟਫਾਰਮਾਂ ਰਾਹੀਂ ਫੈਲਣ ਦੀ ਇਜਾਜ਼ਤ ਦਿੰਦੇ ਹਨ।
ਵੀਰਵਾਰ ਨੂੰ ਆਸਟ੍ਰੇਲੀਆ ਦੇ ਈ-ਸੇਫਟੀ ਕਮਿਸ਼ਨਰ ਨੇ ਟਵਿੱਟਰ ਨੂੰ ਇੱਕ ਕਾਨੂੰਨੀ ਨੋਟਿਸ , ਇੱਕ ਬਿਨ ਫਾਇਰ ਲੇਬਲਿੰਗ ਜਾਰੀ ਕਰਕੇ ਇਸ ਬਾਰੇ ਸਪੱਸ਼ਟੀਕਰਨ ਦੀ ਮੰਗ ਕੀਤੀ ਕਿ ਇਹ ਆਨਲਾਈਨ ਨਫ਼ਰਤ ਨਾਲ ਨਜਿੱਠਣ ਲਈ ਕੀ ਕਰ ਰਿਹਾ ਹੈ।
ਮੈਲਬੌਰਨ ਯੂਨੀਵਰਸਿਟੀ ਵਿੱਚ ਐਜੂਕੇਸ਼ਨਲ ਲੀਡਰਸ਼ਿਪ ਦੇ ਇੱਕ ਪ੍ਰੋਫੈਸਰ, ਪਾਸੀ ਸਾਹਲਬਰਗ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਵੀ ਆਪਣੇ ਬੱਚੇ ਦੇ ਡਿਜੀਟਲ ਪਰਸਪਰ ਕ੍ਰਿਆਵਾਂ ਦੀ ਦੇਖਭਾਲ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਦੀ ਲੋੜ ਹੈ ਅਤੇ ਉਹਨਾਂ ਨੂੰ ਸੋਸ਼ਲ ਮੀਡੀਆ ਸਪੇਸ ਦੀ ਵਰਤੋਂ ਵਿੱਚ ਆਪਣੇ ਬੱਚਿਆਂ ਨਾਲ ਸਰਗਰਮੀ ਨਾਲ ਸ਼ਾਮਲ ਹੋਣਾ ਚਾਹੀਦਾ ਹੈ।