ਅਲੈਕਸਿਸ ਵ੍ਹਾਈਟ ਮੈਲਬੌਰਨ ਦੇ ਸਬਰਬਾਂ ਵਿੱਚ ਵੱਡੀ ਹੋਈ ਹੈ ਅਤੇ ਉਸਦਾ ਬਚਪਨ ਕਾਫੀ ਮੁਸ਼ਕਲਾਂ ਭਰਿਆ ਸੀ।
ਉਸਦਾ ਕਹਿਣਾ ਹੈ ਕਿ ਉਸਦਾ ਬਚਪਨ ਅਤੇ ਪਰਵਰਿਸ਼ ਬਹੁਤ ਹੀ ਤਣਾਅਪੂਰਨ ਸੀ ਅਤੇ ਉਹ ਬਚਪਨ ਵਿੱਚ ਇਸ ਬਾਰੇ ਗੱਲ੍ਹ ਵੀ ਨਹੀਂ ਕਰ ਸਕਦੀ ਸੀ।
ਪਰ ਹੁਣ ਉਹ ਹਿੰਸਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹੋਰ ਜਨਤਕ ਗੱਲਬਾਤ ਚਾਹੁੰਦੀ ਹੈ।
ਅੰਦਰੂਨੀ ਕਾਰਕਾਂ ਤੋਂ ਇਲਾਵਾ ਕੁੱਝ ਬਾਹਰੀ ਕਾਰਕ ਵੀ ਘਰੇਲੂ ਹਿੰਸਾ ਨੂੰ ਵਧਾ ਸਕਦੇ ਹਨ।
ਹੜ੍ਹ, ਬੁੱਸ਼ਫਾਇਰ ਜਾਂ ਸੌਕੇ ਤੋਂ ਬਾਅਦ ਘਰੇਲੂ ਹਿੰਸਾ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ।
ਜੈਂਡਰ ਐਂਡ ਡਿਜ਼ਾਸਟਰ ਆਸਟ੍ਰੇਲੀਆ ਦੇ ਕਾਰਜਕਾਰੀ ਨਿਰਦੇਸ਼ਕ ਡਾ. ਡੇਬਰਾ ਪਾਰਕਿੰਸਨ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਆਪਣੀ ਖੋਜ ਅਤੇ ਅਧਿਐਨ ਦੇ ਆਧਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਆਫ਼ਤਾਂ ਤੋਂ ਬਾਅਦ ਘਰੇਲੂ ਹਿੰਸਾ ਵਧ ਜਾਂਦੀ ਹੈ ਅਤੇ ਔਰਤਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ।
ਜੈਂਡਰ ਐਂਡ ਡਿਜ਼ਾਸਟਰ ਆਸਟ੍ਰੇਲੀਆ ਦੇ ਰਾਚੇਲ ਮੈਕੀ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਲਿਸਮੋਰ ਹੜ੍ਹਾਂ ਤੋਂ ਬਾਅਦ, ਘਰੇਲੂ ਅਤੇ ਪਰਿਵਾਰਕ ਹਿੰਸਾ ਦੀਆਂ ਰਿਪੋਰਟਾਂ ਵਿੱਚ ਵਾਧਾ ਹੋਇਆ ਹੈ।
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਜਿਨਸੀ ਹਮਲੇ ਜਾਂ ਪਰੇਸ਼ਾਨੀ, ਪਰਿਵਾਰਕ ਜਾਂ ਘਰੇਲੂ ਹਿੰਸਾ ਬਾਰੇ ਗੱਲ ਕਰਨਾ ਚਾਹੁੰਦਾ ਹੈ, ਤਾਂ 1800RESPECT ਨੂੰ 1800 737 732 ਉੱਤੇ ਕਾਲ ਕਰੋ ਜਾਂ www.1800RESPECT.org.au ਉੱਤੇ ਜਾਓ।
ਬੱਚੇ, ਕਿਡਜ਼ ਹੈਲਪਲਾਈਨ 1800 55 1800 ਉੱਤੇ ਵੀ ਸੰਪਰਕ ਕਰ ਸਕਦੇ ਹਨ।
ਐਮਰਜੈਂਸੀ ਵਿੱਚ, 000 ਉੱਤੇ ਕਾਲ ਕਰੋ।