ਮੈਲਬੌਰਨ ਦੇ ਰਹਿਣ ਵਾਲੇ ਮਨਦੀਪ ਕੌਰ 'ਬੋਰਡ ਪ੍ਰਮਾਣਿਤ ਬਿਹੇਵੀਰਲ ਵਿਸ਼ਲੇਸ਼ਕ' ਹਨ।
ਉਹਨਾਂ ਵਲੋਂ ਬੱਚਿਆਂ ਨੂੰ ਵਿਹਾਰ ਸਬੰਧੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਜਿੰਨੀ ਛੋਟੀ ਉਮਰ ਵਿੱਚ ਬੱਚੇ ਨੂੰ ਵਿਹਾਰ ਸਬੰਧੀ ਕਿਸੇ ਦੇਰੀ ਜਾਂ ਸਮੱਸਿਆ ਲਈ ਥੈਰੇਪੀ ਦਿੱਤੀ ਜਾਵੇ ਤਾਂ ਬੱਚੇ ਨੂੰ ਉਸਦਾ ਉਹਨਾਂ ਹੀ ਫਾਇਦਾ ਹੁੰਦਾ ਹੈ।
ਉਹਨਾਂ ਭਾਈਚਾਰੇ ਵਿੱਚ ਬੱਚਿਆਂ ਨੂੰ ਥੈਰੇਪੀ ਦੀ ਸਹਾਇਤਾ ਦਿਵਾਉਣ ਨੂੰ ਲੈ ਕੇ ਗਲਤ ਧਾਰਨਾਵਾਂ ਬਾਰੇ ਵੀ ਗੱਲ ਕੀਤੀ।
ਮਨਦੀਪ ਕੌਰ ਨੇ ਜ਼ੋਰ ਦੇ ਕੇ ਮਾਪਿਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਉਹ ਕਿਸੇ ਥੈਰੇਪੀ ਦਾ ਰੁਖ ਕਰਦੇ ਹਨ ਤਾਂ ਹਮੇਸ਼ਾਂ ਥੈਰੇਪਿਸਟ ਦੇ ਕਾਗਜ਼ ਅਤੇ ਪੜ੍ਹਾਈ ਬਾਰੇ ਜ਼ਰੂਰ ਪੁੱਛਣ ਤਾਂ ਜੋ ਉਹਨਾਂ ਨੂੰ ਮਿਲੇ ਫੰਡ ਦੀ ਸਹੀ ਵਰਤੋਂ ਹੋ ਸਕੇ।
ਉਹਨਾਂ ਨਾਲ ਹੀ ਇਹ ਵੀ ਅਪੀਲ ਕੀਤੀ ਕਿ ਜੇਕਰ ਮਾਪਿਆਂ ਨੂੰ ਆਪਣੇ ਬੱਚੇ ਦੇ ਵਿਕਾਸ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦੀ ਚਿੰਤਾ ਜਾਂ ਦੇਰੀ ਨਜ਼ਰ ਆਉਂਦੀ ਹੈ ਤਾਂ ਉਹਨਾਂ ਨੂੰ ਪੇਸ਼ੇਵਰ ਦੀ ਸਲਾਹ ਲੈਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ।
ਉਹਨਾਂ ਨਾਲ ਕੀਤੀ ਗਈ ਪੂਰੀ ਗੱਲਬਾਤ ਸੁਣਨ ਲਈ ਹੇਠਾਂ ਸਾਂਝੀ ਕੀਤੀ ਗਈ ਆਡੀਓ ‘ਤੇ ਕਲਿੱਕ ਕਰੋ