ਸੁਰਿੰਦਰ ਜੈਨ ਨੇ ਕਿਹਾ ਕਿ ਧਾਰਮਿਕ ਸੁਤੰਰਤਾ ਅਤੇ ਬਰਾਬਰੀ ਵਾਲਾ ਬਿੱਲ ਕਾਫੀ ਗੁੰਝਲਦਾਰ ਹੈ ਅਤੇ ਇਸ ਲਈ ਬਹੁਤ ਸਾਰੀ ਕਾਨੂੰਨੀ ਪੜਚੋਲ ਕੀਤੇ ਜਾਣ ਦੀ ਲੋੜ ਹੈ।
“ਮੈਂ ਜਾਂਚ ਕਮੇਟੀ ਨੂੰ ਦੱਸਿਆ ਕਿ ਹਿੰਦੂ ਧਰਮ ਅਨੁਸਾਰ ਧਾਰਮਿਕ ਸੁਤੰਰਤਾ ਦਾ ਕੀ ਮਤਲਬ ਹੈ”, ਕਿਹਾ ਸ਼੍ਰੀ ਜੈਨ ਨੇ।

“ਮੇਰੀ ਧਾਰਮਿਕ ਸੁਤੰਤਰਤਾ ਮੇਰੇ ਤੋਂ ਸ਼ੁਰੂ ਹੋ ਕਿ ਮੇਰੇ ‘ਤੇ ਹੀ ਖਤਮ ਹੋ ਜਾਂਦੀ ਹੈ। ਮੈਂ ਆਪਣੇ ਮੱਥੇ ‘ਤੇ ਤਿਲਕ ਲਗਾਵਾਂ ਜਾਂ ਪਗੜੀ ਪਾਵਾਂ ਇਹ ਮੇਰੀ ਸੁਤੰਤਰਤਾ ਹੋਣੀ ਚਾਹੀਦੀ ਹੈ। ਪਰ ਜੇ ਮੈਂ ਆਪਣੇ ਧਾਰਮਿਕ ਵਿਚਾਰਾਂ ਨੂੰ ਕਿਸੇ ਦੂਜੇ ਉੱਤੇ ਥੋਪਾਂ ਤਾਂ ਮੈਂ ਉਹਨਾਂ ਦੀ ਧਾਰਮਿਕ ਸੁਤੰਤਰਤਾ ਵਿੱਚ ਦਖਲ ਦੇ ਰਿਹਾ ਹੋਵਾਂਗਾ”।
ਇਸ ਸਮੇਂ ਧਾਰਮਿਕ ਵਿਤਕਰਾ ਰੋਕਣ ਲਈ ਕੋਈ ਵੀ ਕਾਨੂੰਨ ਉਪਲੱਬਧ ਨਹੀਂ ਹੈ, ਹਾਲਾਂਕਿ ਕਿਸੇ ਦੇ ਪਿਛੋਕੜ, ਜਾਤ ਜਾਂ ਨਸਲ ਉੱਤੇ ਕੀਤਾ ਜਾਣ ਵਾਲਾ ਵਿਤਕਰਾ ਕਾਨੂੰਨਨ ਨਾਜਾਇਜ਼ ਮੰਨਿਆ ਜਾਂਦਾ ਹੈ।
ਸ਼੍ਰੀ ਜੈਨ ਦਾ ਮੰਨਣਾ ਹੈ ਕਿ “ਮੌਜੂਦਾ ਧਾਰਮਿਕ ਸੁਤੰਤਰਤਾ ਵਾਲੇ ਬਿੱਲ ਨੂੰ ਸੋਧਣ ਦੀ ਜਰੂਰਤ ਹੈ”।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ






