ਆਪਣੀ 7-ਸਾਲਾ ਬੱਚੀ ਦੀ ਮਦਦ ਨਾਲ਼ ਸਿਹਤ ਮਸਲਿਆਂ ਸਬੰਧੀ ਵੀਡੀਓ ਬਣਾ ਰਿਹਾ ਹੈ ਇਹ ਪੰਜਾਬੀ ਪਰਿਵਾਰ

Miss A

Anahat Kaur as Miss A in videos to educate and promote health issues in the community. Source: Jasmeet Kaur

ਕਰੋਨਾਵਾਇਰਸ ਕਾਰਨ ਲੱਗੀਆਂ ਬੰਦਿਸ਼ਾਂ ਦੌਰਾਨ ਜਦੋਂ ਮੈਲਬਰਨ ਨਿਵਾਸੀ 7-ਸਾਲਾ ਅਨਾਹਤ ਕੌਰ ਆਪਣੇ ਘਰ ਵਿੱਚ ਖਿਡੌਣਿਆਂ ਨੂੰ ਮਾਸਕ ਪਵਾਕੇ ਸਾਵਧਾਨੀਆਂ ਬਾਰੇ ਸਮਝਾ ਰਹੀ ਸੀ ਤਾਂ ਉਸ ਦੀ ਮਾਂ ਨੇ ਇਸ ਖੇਡ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸਾਂਝੀ ਕਰ ਦਿੱਤੀ। ਮਿਲੇ ਹੁੰਗਾਰੇ ਤੋਂ ਪ੍ਰੇਰਤ ਹੋਕੇ ਹੁਣ ਇਹ ਸਾਰਾ ਪਰਿਵਾਰ ਹੀ ਸਿਹਤ, ਸਮਾਜਕ ਅਤੇ ਹੋਰਨਾਂ ਮਸਲਿਆਂ ਬਾਰੇ ਛੋਟੀਆਂ ਫਿਲਮਾਂ ਬਣਾਕੇ ਭਾਈਚਾਰੇ ਤੱਕ ਪਹੁੰਚ ਬਣਾ ਰਿਹਾ ਹੈ।


ਅਨਾਹਤ ਕੌਰ ਦੀ ਮਾਤਾ ਜਸਮੀਨ ਕੌਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਵਿੱਚ ਅਦਾਕਾਰੀ ਦਾ ਕੁਦਰਤੀ ਗੁਣ ਹੈ ਅਤੇ ਉਹ ਬਹੁਤ ਹੀ ਆਤਮ ਵਿਸ਼ਵਾਸ ਨਾਲ ਆਪਣੀ ਗੱਲ ਦੂਜਿਆਂ ਤੱਕ ਪਹੁੰਚਾਉਣ ਦੀ ਮੁਹਾਰਤ ਰੱਖਦੀ ਹੈ।
Anahat's family
Anahat's family has joined in to shoot and promote her videos on health, social and other issues. Source: Jasmeet Kaur
"ਮੇਰੇ ਪਤੀ ਨੂੰ ਵੀ ਵਿਡੀਓਜ਼ ਬਨਾਉਣ ਦਾ ਸ਼ੌਂਕ ਹੈ। ਅਤੇ ਅਸੀਂ ਆਪਣਾ ਇੱਕ ਚੈਨਲ ‘ਐਮ ਕਿਊਬ ਮੀਡੀਆ’ ਦੇ ਨਾਮ ਹੇਠ ਚਲਾ ਕੇ ਇਹਨਾਂ ਛੋਟੀਆਂ ਫਿਲਮਾਂ ਨੂੰ ਸਮਾਜ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ," ਜਸਮੀਨ ਨੇ ਦੱਸਿਆ।
Miss A
Anahat Kaur as Miss A in videos on health, social and other issues. Source: Jasmeet Kaur
ਆਪਣੀ ਬੱਚੀ ਦੇ ਹੁਨਰ ਨੂੰ ਵਰਤਦੇ ਹੋਏ ਇਹ ਪੰਜਾਬੀ ਪਰਿਵਾਰ ਹੁਣ ਛੋਟੀਆਂ ਫਿਲਮਾਂ ਬਣਾ ਕਿ ਸਮਾਜ ਨੂੰ ਸਿਹਤ, ਸਮਾਜਕ ਅਤੇ ਹੋਰਨਾਂ ਮਸਲਿਆਂ ਬਾਰੇ ਸੇਧ ਪ੍ਰਦਾਨ ਕਰਨ ਦੇ ਸੋਚ ਰੱਖਦਾ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand