ਮੇਲੇ ਦੇ ਪ੍ਰਬੰਧਕਾਂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਸ ਮੇਲੇ ਨੂੰ ਮੈਲਟਨ ਕੌਂਸਲ ਤੋਂ ਮਿਲੀ ਪ੍ਰਵਾਨਗੀ ਤੋਂ ਬਾਅਦ ਹੀ ਕਰਵਾਇਆ ਗਿਆ ਹੈ।
ਲੋਕਾਂ ਦੇ ਮਨੋਰੰਜਨ ਵਿੱਚ ਨਿਊਜ਼ੀਲੈਂਡ ਤੋਂ ਆਏ ਪੰਜਾਬੀ ਗਾਇਕ ਹਰਦੇਵ ਮਾਹੀਨੰਗਲ ਤੇ ਪੰਜਾਬੀ ਕਲਾਕਾਰ ਜੀਤ ਪੈਂਚਰਾਂ ਵਾਲੇ ਦਾ ਖ਼ਾਸ ਯੋਗਦਾਨ ਰਿਹਾ।
ਗਿੱਲ ਈਲਵਾਲੀਆ ਤੇ ਰਾਜਾ ਬੁੱਟਰ ਨੇ ਦੱਸਿਆ ਕਿ ਮੇਲੇ ਵਿਚ ਕਬੱਡੀ, ਚਾਟੀ ਤੇ ਕੁਰਸੀ ਦੌੜ, ਰੱਸਾਕਸ਼ੀ, ਮੁੰਡਿਆਂ ਕੁੜੀਆਂ ਦੇ ਬੋਲੀਆਂ ਭੰਗੜੇ ਆਦਿ ਨੇ ਇੱਕ ਵੱਖਰਾ ਰੰਗ ਸਿਰਜਿਆ।
"ਭਾਰਤ ਵਿੱਚ ਕੋਵਿਡ -19 ਤੋਂ ਪੈਦਾ ਹੋਏ ਹਾਲਾਤ ਕਾਫ਼ੀ ਦੁਖਦਾਈ ਹਨ। ਮੈਲਬੌਰਨ ਵਿੱਚ ਵੀ ਕਰੋਨਾਵਾਇਰਸ ਲਾਕਡਾਊਨ ਕਰਕੇ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਰਹੇ ਹਨ। ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਇਹੋ ਜਿਹੇ ਮੇਲੇ ਤੇ ਮੇਲ-ਮਿਲਾਪ ਲੋਕਾਂ ਨੂੰ ਮਾਨਸਿਕ ਤਣਾਅ ਤੇ ਉਦਾਸੀ ਦੇ ਪਲਾਂ ਤੋਂ ਕੁਝ ਸਮੇਂ ਲਈ ਰਾਹਤ ਜ਼ਰੂਰ ਦਿੰਦੇ ਹੋਣਗੇ," ਗਿੱਲ ਈਲਵਾਲੀਆ ਨੇ ਕਿਹਾ।
ਮੇਲੇ ਬਾਰੇ ਹੋਰ ਜਾਣਕਾਰੀ ਤੇ ਹਰਦੇਵ ਮਾਹੀਨੰਗਲ ਦੇ ਗੀਤ ਸੁਣਨ ਲਈ ਇਥੇ ਕਲਿਕ ਕਰੋ:

ਮੈਲਟਨ ਮੇਲੇ ਨੂੰ ਕਾਮਯਾਬ ਕਰਨ ਵਾਲ਼ੇ ਗਿੱਲ ਈਲਵਾਲੀਆ, ਰਾਜਾ ਬੁੱਟਰ ਅਤੇ ਹੋਰ ਪ੍ਰਬੰਧਕ Source: Supplied
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।