ਟੂਰਿਜ਼ਮ ਰਿਸਰਚ ਆਸਟ੍ਰੇਲੀਆ ਦੇ ਤਾਜ਼ਾ ਆਂਕੜਿਆਂ ਵਿੱਚ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਦਾ ਘਰੇਲੂ ਸੈਰ ਸਪਾਟਾ ਪਿਛਲੇ ਸਾਲ ਦੇ ਪਹਿਲੇ ਅੱਧ ਦੇ ਮੁਕਾਬਲੇ 21.7 ਬਿਲੀਅਨ ਡਾਲਰਾਂ ਤੱਕ ਘੱਟ ਹੋਇਆ ਹੈ। ਇਸ ਦਾ ਪ੍ਰਭਾਵ ਸੈਰ ਸਪਾਟਾ ਆਪ੍ਰੇਟਰਾਂ ਉੱਤੇ ਬੁਰੀ ਤਰਾਂ ਪਿਆ ਦੇਖਿਆ ਜਾ ਸਕਦਾ ਹੈ, ਅਤੇ ਇਹਨਾਂ ਵਿੱਚੋਂ ਹੀ ਹਨ ਕੂਈਨਜ਼ਲੈਂਡ ਦੇ ਗਾਈਡ ਮਾਰਜ਼ੀਨਾ ਕਲਾਰਕ ਜੋ ਕਿ ਇੱਕ ਡਾਈਵਰਸ਼ਨਲ ਥੈਰੇਪਿਸਟ ਵਜੋਂ ਵੀ ਕੰਮ ਕਰਦੇ ਹਨ।
ਕੋਵਿਡ-19 ਮਹਾਂਮਾਰੀ ਕਾਰਨ ਲੱਗੀਆਂ ਸਰਹੱਦੀ ਬੰਦਸ਼ਾਂ ਕਾਰਨ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾਵਾਂ ਵਿੱਚ ਖੜੌਤ ਜਿਹੀ ਆ ਗਈ ਹੈ। ਪਰ ਕਈ ਲੋਕ ਅਜਿਹੇ ਵੀ ਹਨ ਜੋ ਕਿ ਘੱਟ ਦੂਰੀ ਵਾਲੇ ਸਥਾਨਾਂ ਦੀ ਸੈਰ ਕਰਨ ਦੇ ਚਾਹਵਾਨ ਵੀ ਰਹੇ ਹਨ। ਪਰ ਨਾਲ ਹੀ ਬਹੁਤ ਸਾਰੇ ਅਜਿਹੇ ਵੀ ਹਨ ਜੋ ਕਿ ਤਾਜ਼ੀ ਹਵਾ ਦਾ ਅਨੰਦ ਮਾਨਣ ਲਈ ਜਿਆਦਾ ਦੂਰੀ ਤੈਅ ਨਹੀਂ ਕਰਨਾ ਚਾਹੁੰਦੇ, ਅਤੇ ਇਹਨਾਂ ਵਿੱਚ ਹੀ ਸ਼ਾਮਲ ਹਨ ਬਹੁਤ ਸਾਰੇ ਬਜ਼ੁਰਗ ਵੀ। ‘ਬੇਅਸਾਈਡ ਯੂਨਿਵਰਸਿਟੀ ਆਫ ਦਾ ਥਰਡ ਏਜ’ ਪਿਛਲੇ ਲਗਭਗ ਇੱਕ ਦਹਾਕੇ ਤੋਂ ਆਰਮਚੇਅਰ ਟਰੈਵਲ ਕੋਰਸ ਕਰਵਾ ਰਹੀ ਹੈ। ਟੋਨੀ ਐਲਪੀਨ ਅਨੁਸਾਰ ਇਸਦੀਆਂ ਕਲਾਸਾਂ ਪਹਿਲਾਂ ਆਹਮੋ ਸਾਹਮਣੇ ਲਗਦੀਆਂ ਸਨ ਪਰ ਹੁਣ ਮਹਾਂਮਾਰੀ ਕਾਰਨ ਇਹਨਾਂ ਨੂੰ ਆਨਲਾਈਨ ਕਰਵਾਇਆ ਜਾ ਰਿਹਾ ਹੈ।
ਐਲਪੀਨ ਮੰਨਦੇ ਹਨ ਕਿ ਕਾਂਨਫਰੈਂਸਿੰਗ ਸਾਫਟਵੇਅਰ ਹਰ ਕਿਸੇ ਨੂੰ ਵੀ ਪਸੰਦ ਨਹੀਂ ਹੁੰਦਾ ਅਤੇ ਇਸ ਦਾ ਪ੍ਰਮਾਣ ਹੈ ਉਹਨਾਂ ਦੀਆਂ ਆਨਲਾਈਨ ਕਲਾਸਾਂ ਵਿੱਚ ਘਟੀ ਹੋਈ ਗਿਣਤੀ। ਬਜ਼ੁਰਗ ਘਰਾਂ ਵਿੱਚ ਵੀ ਵਰਚੂਅਲ ਰਿਐਲਟੀ ਦੀ ਮਦਦ ਨਾਲ ਯਾਤਰਾਵਾਂ ਕਰਵਾਈਆਂ ਜਾ ਰਹੀਆਂ ਹਨ। ਮੈਲਬਰਨ ਦੀ ਇੱਕ ਸਟਾਰਟਅੱਪ ਸਿਲਵਰ ਐਡਵੈਂਚਰ ਨੇ ਵੀ ਪਿਛਲੇ ਸਾਲ ਇੱਕ ਬਜ਼ੁਰਗ ਘਰ ਵਿੱਚ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਸੰਸਥਾ ਦੇ ਮੁਖੀ ਕੋਲਿਨ ਪਡਸੇਅ ਅਨੁਸਾਰ ਬੇਸ਼ਕ ਇਸ ਤਕਨੀਕ ਨੂੰ ਅਪਨਾਉਣ ਸਮੇਂ ਸ਼ੁਰੂ ਸ਼ੁਰੂ ਵਿੱਚ ਥੋੜੀ ਮੁਸ਼ਕਲ ਜ਼ਰੂਰ ਹੁੰਦੀ ਹੈ ਪਰ ਇਸ ਦੁਆਰਾ ਆਲੇ ਦੁਆਲੇ ਨੂੰ ਘੋਖਣਾ ਵੀ ਬਹੁਤ ਅਚੰਭੇ ਭਰਿਆ ਹੋ ਨਿਬੜਦਾ ਹੈ।

Residents of an aged care facility enjoying a virtual trip Source: Supplied
ਪਡਸੇਅ ਮੰਨਦੇ ਹਨ ਕਿ ਬੇਸ਼ਕ ਇਸ ਵਰਚੂਅਲ ਰਿਐਲਟੀ ਦੁਆਰਾ ਥਾਂ ਥਾਂ ਜਾ ਕੇ ਘੁੰਮਣ ਵਰਗਾ ਮਜ਼ਾ ਤਾਂ ਨਹੀਂ ਆ ਸਕਦਾ, ਪਰ ਇਸ ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਘੁੰਮਣ ਫਿਰਨ ਦਾ ਕੁੱਝ ਨਾ ਕੁੱਝ ਅਨੰਦ ਤਾਂ ਮਾਣਿਆ ਹੀ ਜਾ ਸਕਦਾ ਹੈ। ਮੈਲਬਰਨ ਯੂਨਿਵਰਸਟੀ ਦੇ ਵਰਚੂਅਲ ਐਨਗਕਰ ਪਰੋਜੈਟ ‘ਸੈਂਸੀਲੈਬ’ ਦੇ ਡਾ ਥੋਮਸ ਚੈਂਡਲਰ ਦਸਦੇ ਹਨ ਕਿ ਇਸ ਤਕਨੀਕ ਨੂੰ ਵਰਤਦੇ ਹੋੲ, ਪੁਰਾਤਨ ਸਮਿਆਂ ਵਿੱਚ ਵੀ ਜਾਇਆ ਜਾ ਸਕਦਾ ਹੈ ਅਤੇ ਸਦੀਆਂ ਪੁਰਾਣੇ ਸਮੇਂ ਦੇ ਹਾਲਾਤਾਂ ਦਾ ਅਨੰਦ ਵੀ ਮਾਣਿਆ ਜਾ ਸਕਦਾ ਹੈ।
ਸਾਲ 2016 ਵਿੱਚ ਕਰਵਾਏ ਇੱਕ ਸਰਵੇਖਣ ਵਿੱਚ ਪਤਾ ਚੱਲਿਆ ਸੀ ਕਿ ਆਸਟ੍ਰੇਲੀਆ ਦੇ ਇੱਕ ਚੌਥਾਈ ਸੇਵਾ ਪ੍ਰਦਾਨ ਕਰਨ ਵਾਲਿਆਂ ਨੇ ਇਸ ਵਰਚੂਅਲ ਰਿਐਲਟੀ ਤਕਨੀਕ ਨੂੰ ਅਪਨਾਉਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਉਹਨਾਂ ਵਿੱਚੋਂ ਅੱਧਿਆਂ ਕੋਲ ਇਸ ਵਾਸਤੇ ਲੌੜੀਂਦੀ ਵੈਬਸਾਈਟ ਅਤੇ ਮੋਬਾਈਲ ਐਪ ਹੀ ਨਹੀਂ ਸੀ। ਡਾ ਚੈਂਡਲਰ ਨੂੰ ਸ਼ੱਕ ਹੈ ਕਿ ਜਿਆਦਾ ਲੋਕ ਇਸ ਵਰਚੂਅਲ ਰਿਐਲਟੀ ਤਕਨੀਕ ਦਾ ਲਾਭ ਇਸ ਕਾਰਨ ਵੀ ਨਹੀਂ ਲੈ ਸਕਣਗੇ ਕਿਉਂਕਿ ਇਸ ਵਾਸਤੇ ਇੱਕ ਬਹੁਤ ਹੀ ਤਾਕਤਵਰ ਕੰਪਿਊਟਰ ਅਤੇ ਤੇਜ਼ ਗਤੀ ਵਾਲਾ ਇੰਟਰਨੈੱਟ ਚਾਹੀਦਾ ਹੁੰਦਾ ਹੈ।
ਕਲਾਰਕ ਮੰਨਦੇ ਹਨ ਕਿ ਜੋ ਵੀ ਤਰੀਕਾ ਤੁਹਾਨੂੰ ਪਸੰਦ ਹੋਵੇ, ਉਸ ਨੂੰ ਅਪਣਾਉ ਅਤੇ ਮਾਨਸਿਕ ਸਿਹਤ ਠੀਕ ਰੱਖਣ ਲਈ ਆਲੇ ਦੁਆਲੇ ਦੀ ਸੈਰ ਜ਼ਰੂਰ ਕਰੋ।
ਨੈਸ਼ਨਲ ਸੀਨੀਅਰਸ ਆਸਟ੍ਰੇਲੀਆ ਵਲੋਂ ਸਾਲ 2019 ਵਿੱਚ ਕਰਵਾਈ ਇੱਕ ਖੋਜ ਵਿੱਚ ਪਤਾ ਚੱਲਿਆ ਸੀ ਕਿ 50 ਤੋਂ 90 ਸਾਲਾਂ ਦੀ ਉਮਰ ਦੇ ਲੋਕ ਹਰ ਰੋਜ਼ ਇੰਟਰਨੈੱਟ ਉੱਤੇ ਕੁੱਝ ਨਾ ਕੁੱਝ ਸਰਚ ਕਰਦੇ ਹਨ ਅਤੇ ਇਹਨਾਂ ਵਿੱਚੋਂ 40% ਫੇਸਬੁੱਕ ਦਾ ਇਸਤੇਮਾਲ ਵੀ ਰੋਜ਼ਾਨਾਂ ਕਰਦੇ ਸਨ।
ਕਲਾਰਕ, ਬਜ਼ੁਰਗਾਂ ਨੂੰ ਤਕਨੀਕ ਨਾਲ ਹੋਰ ਵੀ ਜ਼ਿਆਦਾ ਜੁੜਨ ਦੀ ਸਲਾਹ ਦਿੰਦੇ ਹਨ ਤਾਂ ਕਿ ਉਹ ਘਰਾਂ ਵਿੱਚ ਬੰਦ ਰਹਿੰਦੇ ਹੋਏ ਵੀ ਬਾਹਰੀ ਸੰਸਾਰ ਨਾਲ ਜੁੜੇ ਰਹਿਣ।
ਇੰਟਰਨੈੱਟ ਵਰਤਣ ਸਬੰਧੀ ਸਲਾਹ ਲੈਣ ਲਈ ਬੀ ਕੂਨੈੱਕਟਿਡ ਸੰਸਥਾ ਨੂੰ 1300 795 897 ਤੇ ਫੋਨ ਕਰ ਸਕਦੇ ਹੋ ਜਾਂ ਉਹਨਾਂ ਦੀ ਵੈਬਸਾਈਟ ਬੀਕੂਨੈੱਕਟਿਡ ਡਾਟ ਈਸੇਫਟੀ ਡਾਟ ਗਵ ਡਾਟ ਏਯੂ ਤੇ ਜਾਓ।
ਦੁਭਾਸ਼ੀਏ ਦੀ ਮਦਦ ਲੈਣ ਲਈ ਰਾਸ਼ਟਰੀ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ 13 14 50 ਤੇ ਫੋਨ ਕਰ ਕੇ ਆਪਣੀ ਭਾਸ਼ਾ ਦੇ ਦੁਭਾਸ਼ੀਏ ਮੰਗ ਕਰੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।