ਪਹਿਲਾਂ ਤੋਂ ਹੀ ਬਿਮਾਰ ਬਜ਼ੁਰਗ ਹਵਾਈ ਸਫ਼ਰ ਦੌਰਾਨ ਜਾਂ ਉਸ ਤੋਂ ਇੱਕਦਮ ਬਾਅਦ ਮੁਸ਼ਕਿਲ ਸਥਿਤੀ ਵਿੱਚ ਆ ਸਕਦੇ ਹਨ।
ਮੈਲਬੌਰਨ ਦੇ ਪੰਜਾਬੀ ਭਾਈਚਾਰੇ ਦੇ ਆਗੂ ਫੁਲਵਿੰਦਰ ਸਿੰਘ ਗਰੇਵਾਲ ਪਿਛਲੇ ਦੋ ਸਾਲਾਂ ਦੌਰਾਨ ਘੱਟੋ-ਘੱਟ 10 ਭਾਰਤੀ ਆਸਟ੍ਰੇਲੀਅਨ ਪਰਿਵਾਰਾਂ ਦੀ ਮਦਦ ਕਰ ਚੁੱਕੇ ਹਨ ਜਿੰਨਾ ਨੂੰ ਇਸ ਔਖੀ ਸਥਿਤੀ ਦਾ ਸਾਮਣਾ ਕਰਨਾ ਪਿਆ ਹੈ।
ਫੁਲਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਜਿਆਦਾਤਰ ਬਜ਼ੁਰਗ ਦਿਲ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਸਨ।
ਉਨ੍ਹਾਂ ਕਿਹਾ ਕਿ ਹਵਾਈ ਸਫ਼ਰ ਤੋਂ ਪਹਿਲਾਂ ਬਜ਼ੁਰਗਾਂ ਨੂੰ ਆਪਣਾ ਮੈਡੀਕਲ ਚੈੱਕ-ਅੱਪ ਕਰਵਾਉਣ ਤੋਂ ਇਲਾਵਾ ਸਿਹਤ ਅਤੇ ਟ੍ਰੇਵਲ ਬੀਮੇ ਦੀ ਅਹਿਮੀਅਤ ਨੂੰ ਵੀ ਸਮਝਣਾ ਚਾਹੀਦਾ ਹੈ।
ਫੁਲਵਿੰਦਰ ਸਿੰਘ ਗਰੇਵਾਲ ਨਾਲ ਇਸ ਬਾਰੇ ਪੂਰੀ ਗੱਲਬਾਤ ਸੁਨਣ ਲਈ ਉੱਪਰ ਦਿੱਤੇ ਆਡੀਓ ਲਿੰਕ 'ਤੇ ਕਲਿਕ ਕਰੋ...