Watch FIFA World Cup 2026™

LIVE, FREE and EXCLUSIVE

'ਸਫਲ ਵੀਜ਼ਾ ਅਰਜ਼ੀ ਲਈ ਸੁਝਾਅ': ਜਾਣੋ ਕੋਵਿਡ-19 ਦਾ ਪਾਰਟਨਰ ਵੀਜ਼ਾ ਉੱਤੇ ਕੀ ਅਸਰ ਪੈ ਸਕਦਾ ਹੈ

The latest update on Australia's partner visas

Western Australia Occupation list updated for 2021/22 Source: Getty Images

ਯਾਤਰਾ ਪਾਬੰਦੀਆਂ ਅਤੇ ਕੋਵਿਡ-19 ਕਾਰਨ ਲਾਗੂ ਸਰੀਰਕ ਦੂਰੀ ਨਿਯਮਾਂ ਕਾਰਨ ਆਸਟ੍ਰੇਲੀਆ ਵਿੱਚ ਮੌਜੂਦ ਹੁੰਦਿਆਂ ਜਾਂ ਵਿਦੇਸ਼ ਤੋਂ ਪਾਈਆਂ ਜਾ ਰਹੀਆਂ ਪਾਰਟਨਰ ਵੀਜ਼ਾ ਅਰਜ਼ੀਆਂ ਨੂੰ ਪ੍ਰਵਾਨਗੀ ਵਿੱਚ ਹੋਰ ਦੇਰੀ ਹੋਣ ਨਾਲ਼ ਅਰਜ਼ੀਕਰਤਾ ਪ੍ਰੇਸ਼ਾਨੀ ਵਿੱਚ ਹਨ।


Published

Updated

By Amy Chien-Yu Wang, Preetinder Grewal

Presented by Preetinder Grewal

Source: SBS




Share this with family and friends


ਯਾਤਰਾ ਪਾਬੰਦੀਆਂ ਅਤੇ ਕੋਵਿਡ-19 ਕਾਰਨ ਲਾਗੂ ਸਰੀਰਕ ਦੂਰੀ ਨਿਯਮਾਂ ਕਾਰਨ ਆਸਟ੍ਰੇਲੀਆ ਵਿੱਚ ਮੌਜੂਦ ਹੁੰਦਿਆਂ ਜਾਂ ਵਿਦੇਸ਼ ਤੋਂ ਪਾਈਆਂ ਜਾ ਰਹੀਆਂ ਪਾਰਟਨਰ ਵੀਜ਼ਾ ਅਰਜ਼ੀਆਂ ਨੂੰ ਪ੍ਰਵਾਨਗੀ ਵਿੱਚ ਹੋਰ ਦੇਰੀ ਹੋਣ ਨਾਲ਼ ਅਰਜ਼ੀਕਰਤਾ ਪ੍ਰੇਸ਼ਾਨੀ ਵਿੱਚ ਹਨ।


ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਇੰਸਟੀਚਿਊਟ ਅਨੁਸਾਰ, ਪਿਛਲੇ ਵਿੱਤੀ ਵਰ੍ਹੇ ਦੌਰਾਨ ਪਾਏ ਗਏ ਅੱਧੇ ਵੀਜ਼ਿਆਂ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ।

ਮਾਈਗ੍ਰੇਸ਼ਨ ਇੰਸਟੀਚਿਊਟ ਦੇ ਨਿਰਦੇਸ਼ਕ ਜੌਨ ਹੌਰਿਗਨ ਦਾ ਕਹਿਣਾ ਹੈ ਕਿ ਕਤਾਰ ਵਿੱਚ ਲੱਗੀਆਂ 85,000 ਵੀਜ਼ਾ ਅਰਜ਼ੀਆਂ ਵਿੱਚੋਂ ਸਿਰਫ 40,000 ਨੂੰ ਅਜੇ ‘ਹੁੰਗਾਰਾ’ ਮਿਲਿਆ ਹੈ।

ਕੋਵਿਡ-19 ਦੇ ਚਲਦਿਆਂ 18 ਮਹੀਨੇ ਦੇ ਆਮ ਪ੍ਰੋਸੈਸਿੰਗ ਸਮੇਂ ਵਿੱਚ ਹੁਣ ਹੋਰ ਦੇਰੀ ਹੋਣੀ ਲੱਗਭਗ ਤੈਅ ਹੈ।

ਪਰ ਬਾਵਜੂਦ ਇਸਦੇ ਕੁਝ ਖਾਸ ਸੁਝਾਅ ਹਨ ਜੋ ਪਾਰਟਨਰ ਵੀਜ਼ਾ ਵਿੱਚ ਪ੍ਰਵਾਨਗੀ ਲੈਣ ਵਿੱਚ ਸੁਚਾਰੂ ਭੂਮਿਕਾ ਅਦਾ ਕਰ ਸਕਦੇ ਹਨ।

ਇਸ ਸਬੰਧੀ ਪੂਰੀ ਰਿਪੋਰਟ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਉੱਤੇ ਕਲਿੱਕ ਕਰੋ...

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Watch now