Watch FIFA World Cup 2026™

LIVE, FREE and EXCLUSIVE

ਕਰੋਨਾਵਾਇਰਸ ਦੇ ਮੱਦੇਨਜ਼ਰ ਤੰਦਰੁਸਤ ਅਤੇ ਕਿਰਿਆਸ਼ੀਲ ਰਹਿਣ ਦੇ ਅਹਿਮ ਨੁਕਤੇ

Dr Balraj Ougra

ਡਾਕਟਰ ਬਲਰਾਜ ਓਗਰਾ ਇੱਕ ਨੌਜਵਾਨ ਕਾਇਰੋਪਰੈਕਟਰ, ਛੋਟੇ ਕਾਰੋਬਾਰੀ ਅਤੇ ਇੱਕ ਖਿਡਾਰੀ ਵਜੋਂ ਕੋਰੋਨਾਵਾਇਰਸ ਕਾਰਨ ਲੱਗੀਆਂ ਸਮਾਜਕ ਪਾਬੰਦੀਆਂ ਦੇ ਮੱਦੇਨਜ਼ਰ ਤੰਦਰੁਸਤ ਅਤੇ ਕਿਰਿਆਸ਼ੀਲ ਰਹਿਣ ਦੇ ਕੁੱਝ ਨੁਕਤੇ ਸਾਂਝੇ ਕਰ ਰਹੇ ਹਨ।


Published

Updated

By MP Singh

Source: SBS




Share this with family and friends


ਡਾਕਟਰ ਬਲਰਾਜ ਓਗਰਾ ਇੱਕ ਨੌਜਵਾਨ ਕਾਇਰੋਪਰੈਕਟਰ, ਛੋਟੇ ਕਾਰੋਬਾਰੀ ਅਤੇ ਇੱਕ ਖਿਡਾਰੀ ਵਜੋਂ ਕੋਰੋਨਾਵਾਇਰਸ ਕਾਰਨ ਲੱਗੀਆਂ ਸਮਾਜਕ ਪਾਬੰਦੀਆਂ ਦੇ ਮੱਦੇਨਜ਼ਰ ਤੰਦਰੁਸਤ ਅਤੇ ਕਿਰਿਆਸ਼ੀਲ ਰਹਿਣ ਦੇ ਕੁੱਝ ਨੁਕਤੇ ਸਾਂਝੇ ਕਰ ਰਹੇ ਹਨ।


ਡਾਕਟਰ ਬਲਰਾਜ ਓਗਰਾ ਇੱਕ ਨੌਜਾਵਾਨ ਪੰਜਾਬੀ ਕਾਈਰੋਪੈਕਟਰ ਵਜੋਂ ਸਲਾਹ ਦਿੰਦੇ ਹਨ ਕਿ ਬੇਸ਼ਕ ਕਰੋਨਾਵਾਇਰਸ ਕਾਰਨ ਆਮ ਜਨ-ਜੀਵਨ ਵਿੱਚ ਖੜੌਤ ਜਿਹੀ ਆ ਗਈ ਹੈ ਅਤੇ ਲੋਕ ਘਰਾਂ ਵਿੱਚ ਬੰਦ ਹੋ ਕਿ ਰਹਿ ਗਏ ਹਨ, ਪਰ ਇਸਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਅਸੀਂ ਸਿਹਤ ਪੱਖੋਂ ਇੱਕਦਮ ਅਵੇਸਲੇ ਹੋ ਜਾਈਏ।

ਡਾ ਓਗਰਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ ਕਿ, "ਮੀਡੀਆ ਉੱਤੇ ਨਜ਼ਰ ਮਾਰਨ ਤੇ ਸਾਫ ਪਤਾ ਚਲਦਾ ਹੈ ਕਿ ਕੋਰੋਨਾਵਾਇਰਸ ਨੇ ਲਗਭੱਗ ਸਾਰੇ ਹੀ ਵਰਗ ਦੇ ਲੋਕਾਂ ਉਪਰ ਆਪਣਾ ਅਸਰ ਦਿਖਾਇਆ ਹੈ, ਪਰ ਵਡੇਰੀ ਉਮਰ ਦੇ ਲੋਕਾਂ ਨੂੰ ਇਸ ਤੋਂ ਕੁੱਝ ਜਿਆਦਾ ਹੀ ਖਤਰਾ ਹੈ। ਸਾਨੂੰ ਸਾਰਿਆਂ ਨੂੰ ਇਸ ਦੇ ਫੈਲਾਅ ਨੂੰ ਰੋਕਣ ਲਈ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।"

"ਪਰ ਇਸ ਦਾ ਮਤਲਬ ਕਦੀ ਵੀ ਇਹ ਨਹੀਂ ਨਿਕਲਦਾ ਕਿ ਅਸੀਂ ਸ਼ਰੀਰਕ ਕਸਰਤਾਂ ਕਰਨੀਆਂ ਬੰਦ ਕਰ ਦਈਏ ਅਤੇ ਘਟੀਆ ਕਿਸਮ ਦੇ ਭੋਜਨ ਖਾਣੇ ਸ਼ੁਰੂ ਕਰ ਦੇਈਏ। ਇਸ ਸਮੇਂ ਸਭ ਤੋਂ ਵੱਡੀ ਚੁਣੋਤੀ ਹੀ ਇਹ ਹੈ ਕਿ ਅਸੀਂ ਕਿਸੇ ਵੀ ਤਰਾਂ ਆਪਣੇ ਸ਼ਰੀਰ, ਦਿਮਾਗ ਅਤੇ ਸੋਚ ਦਾ ਸਹੀ ਸੁਮੇਲ ਬਣਾ ਕੇ ਰੱਖੀਏ।"

"ਸਾਡੀਆਂ ਸੋਚਾਂ ਨਾਲ ਸਾਡੇ ਲਫਜ਼ਾਂ ਤੇ ਅਸਰ ਪੈਂਦਾ ਹੈ, ਜੋ ਕਿ ਸਾਡੇ ਵਰਤਾਰਿਆਂ ਤੇ ਪ੍ਰਭਾਵ ਪਾਉਂਦੇ ਹਨ ਅਤੇ ਅੰਤ ਵਿੱਚ ਇਹਨਾਂ ਨਾਲ ਸਾਡੀ ਨਿਰੋਗਤਾ ਬੁਰੀ ਤਰਾਂ ਪ੍ਰਭਾਵਤ ਹੁੰਦੀ ਹੈ।"

ਡਾ ਓਗਰਾ ਸਲਾਹ ਦਿੰਦੇ ਹਨ ਕਿ, "ਬਹੁਤ ਜਰੂਰੀ ਹੈ ਕਿ ਅਸੀਂ ਆਪਣੇ ਸ਼ਰੀਰ, ਦਿਮਾਗ ਅਤੇ ਰਸਾਇਸਣਾਂ ਦਾ ਸਹੀ ਸੁਮੇਲ ਬਣਾ ਕੇ ਰੱਖੀਏ। ਅਤੇ ਅਜਿਹਾ, ਸਿਹਤਮੰਦ ਭੋਜਨ ਤੇ ਲਗਾਤਾਰ ਕਸਰਤਾਂ ਕਰਦੇ ਹੋਏ, ਅਤੇ ਨਸ਼ਿਆਂ ਦੇ ਸੇਵਨ ਦੇ ਪ੍ਰਹੇਜ਼ ਨਾਲ ਕੀਤਾ ਜਾ ਸਕਦਾ ਹੈ।"

ਡਾ ਬਲਰਾਜ ਓਗਰਾ ਦਾ ਆਪਣਾ ਨਿਜੀ ਛੋਟਾ ਅਦਾਰਾ ਹੈ ਜਿਸ ਵਿੱਚ ਉਹ ਕਾਇਰੋਪਰੈਕਟਰ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ ਅਤੇ ਉਹ ਇਸ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਵੀ ਨਹੀਂ ਨਕਾਰ ਰਹੇ - "ਸਾਨੂੰ ਚੰਗੀ ਤਰਾਂ ਗਿਆਨ ਹੈ ਕਿ ਇਸ ਵਾਇਰਸ ਕਾਰਨ ਬਹੁਤ ਸਾਰੇ ਅਦਾਰੇ ਪ੍ਰਭਾਵਤ ਹੋ ਰਹੇ ਹਨ।"

ਡਾ ਬਲਰਾਜ ਓਗਰਾ ਸੁਪਰ ਸਿੱਖਸ ਸਪੋਰਟਸ ਕਲੱਬ ਦੇ ਸੰਸਥਾਪਕਾਂ ਵਿੱਚੋਂ ਹਨ ਅਤੇ ਇੱਕ ਖਿਡਾਰੀ ਵੀ ਹਨ।

ਡਾ ਓਗਰਾ ਦਸਦੇ ਹਨ ਕਿ ਖੇਡਾਂ ਦੇ ਰੱਦ ਕੀਤੇ ਜਾਣ ਨਾਲ ਖਿਡਾਰੀਆਂ ਉੱਤੇ ਕਈ ਪ੍ਰਕਾਰ ਦੇ ਅਸਰ ਦੇਖੇ ਜਾ ਰਹੇ ਹਨ - "ਆਸਟ੍ਰੇਲੀਅਨ ਸਿੱਖ ਗੇਮਸ ਦੇ ਰੱਦ ਹੋਣ ਨਾਲ ਖਿਡਾਰੀਆਂ ਦਾ ਵਿੱਤੀ ਅਤੇ ਮਾਨਸਿਕ ਨੁਕਸਾਨ ਹੋਇਆ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਤੋਂ ਹੀ ਆਪਣੀਆਂ ਹਵਾਈ ਉਡਾਣਾਂ, ਰਿਹਾਇਸ਼ ਅਤੇ ਵਰਦੀਆਂ ਆਦਿ ਖਰੀਦ ਲਈਆਂ ਹੋਈਆਂ ਸਨ। ਖੇਡਾਂ ਮੁਲਤਵੀ ਹੋਣ ਕਾਰਨ ਇਹਨਾਂ ਨੂੰ ਨਵੇਂ ਸਿਰੇ ਤੋਂ ਆਪਣੇ ਟੀਚੇ ਮਿੱਥਣੇ ਪੈਣਗੇ ਅਤੇ ਉਸੀ ਪ੍ਰਕਾਰ ਪਰੈਕਟਿਸ ਵੀ ਦੁਬਾਰਾ ਅਰੰਭਣੀ ਹੋਵੇਗੀ।"

ਫੈਡਰਲ ਸਰਕਾਰ ਦੀ ਵੈਬਸਾਈਟ ਦੇ ਅਨੁਸਾਰ, ਕਰੋਨਾਵਾਇਰਸ ਦੇ ਲੱਛਣ ਹਲਕੀ ਬਿਮਾਰੀ ਤੋਂ ਲੈ ਕੇ ਨਮੂਨੀਆ ਤੱਕ ਹੋ ਸਕਦੇ ਹਨ । ਲੱਛਣਾਂ ਵਿੱਚ ਬੁਖਾਰ, ਖੰਘ, ਗਲੇ ਵਿੱਚ ਖਰਾਸ਼, ਥਕਾਵਟ ਅਤੇ ਸਾਹ ਦੀ ਕਮੀ ਸ਼ਾਮਲ ਹੋ ਸਕਦੇ ਹਨ।

ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।

Click on the player at the top of the page to listen to this feature in Punjabi.

Listen to SBS Punjabi Monday to Friday at 9 pm. Follow us on Facebook.


Latest podcast episodes

Follow SBS Punjabi

Download our apps

Watch on SBS

Punjabi News

Watch now