ਕੂਈਨਜ਼ਲੈਂਡ ਦੇ ਮੇਈ ਹਾਰ ਰੰਡਾਲ ਨੂੰ ਮਿਕਸਡ ਬੀਨਸ ਨਾਮੀ ਸਭਿਆਚਾਰਕ ਸਮੂਹ ਵਿੱਚ ਹਰ ਹਫਤੇ ਜਾ ਕੇ ਗੀਤ ਗਾਉਣਾ ਚੰਗਾ ਲਗਦਾ ਸੀ। ਇਸ ਗਰੁੱਪ ਦੇ ਜਿਆਦਾ ਮੈਂਬਰ ਉਸ ਵਾਂਗ ਵਡੇਰੀ ਉਮਰ ਦੇ ਹੀ ਸਨ।
ਪਰ ਕੋਵਿਡ-19 ਕਾਰਨ ਲੱਗੀਆਂ ਪਾਬੰਦੀਆਂ ਦੇ ਮੱਦੇਨਜ਼ਰ ਇਸ ਗਰੁੱਪ ਦੇ ਮੈਂਬਰਾਂ ਨੂੰ ਹੁਣ ਆਪਣੇ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ ਜਿਸ ਕਾਰਨ ਹਫਤਾਵਾਰੀ ਗੀਤਾਂ ਦਾ ਮੇਲਾ ਵੀ ਹਾਲ ਦੀ ਘੜੀ ਖਤਮ ਕਰਨਾ ਪਿਆ ਹੈ।
ਲ਼ੋਗਨ ਦੀ ਰਹਿਣ ਵਾਲੀ ਮਸ਼ਹੂਰ ਸੰਗੀਤਕਾਰ ਕੈਥਰੀਨ ਮੰਡੀ ਜੋ ਕਿ ਮਿਕਸਡ ਬੀਨਸ ਗਰੁੱਪ ਦਾ ਸੰਚਾਲਨ ਵੀ ਕਰਦੀ ਸੀ ਦਾ ਕਹਿਣਾ ਹੈ ਕਿ ਅਜੋਕੇ ਹਾਲਾਤਾਂ ਵਿੱਚ ਇਹ ਹੋਰ ਵੀ ਜਰੂਰੀ ਹੋ ਗਿਆ ਹੈ ਕਿ ਗੀਤ ਸੰਗੀਤ ਨੂੰ ਜਾਰੀ ਰੱਖਿਆ ਜਾਵੇ, ਬੇਸ਼ਕ ਅਜਿਹਾ ਇਹ ਆਨ-ਲਾਈਨ ਹੀ ਕਿਉਂ ਕੀਤਾ ਜਾਵੇ।
ਇਸ ਲਈ ਮੰਡੀ ਨੇ ਆਪਣੇ ਗੀਤਾਂ ਦੇ ਪਰੋਗਰਾਮ ਨੂੰ ਹੁਣ ਫੇਸਬੁੱਕ ਉੱਤੇ ਆਨਲਾਈਨ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਦਿਨ ਅਤੇ ਸਮਾਂ ਵੀ ਉਹੀ ਰੱਖਿਆ ਹੈ ਜਦੋਂ ਉਹ ਮਿਲ ਬੈਠ ਕੇ ਗਾਣ ਵਜਾਉਣ ਦਾ ਮਜਾ ਲੈਂਦੇ ਹੁੰਦੇ ਸੀ। ਰੰਡਾਲ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਉਸ ਵਰਗਿਆਂ ਹੋਰ ਕਈਆਂ ਨੂੰ ਭਰਪੂਰ ਅਨੰਦ ਮਿਲ ਰਿਹਾ ਹੈ।
ਮੰਡੀ ਮੰਨਦੀ ਹੈ ਕਿ ਕਈ ਬਜ਼ੁਰਗਾਂ ਨੂੰ ਸ਼ੁਰੂ-ਸ਼ੁਰੂ ਵਿੱਚ ਇਸ ਡਿਜੀਟਲ ਪਰੋਗਰਾਮ ਨੂੰ ਸਮਝਣਾ ਔਖਾ ਲੱਗਿਆ ਸੀ।
ਮੰਡੀ ਕਹਿੰਦੀ ਹੈ ਕਿ ਵਿਚਾਰਾਂ ਦੀ ਸਾਂਝ ਤੋਂ ਪਤਾ ਚੱਲਿਆ ਹੈ ਕਿ ਸਮਾਜਕ ਇਕੱਲਤਾ ਵਾਲੇ ਇਸ ਔਖੇ ਸਮੇਂ ਦੌਰਾਨ ਮਾਨਸਿਕ ਤਣਾਵਾਂ ਨੂੰ ਘੱਟ ਕਰਨ ਵਾਸਤੇ ਗੀਤ ਸੰਗੀਤ ਦੀ ਮਹੱਤਤਾ ਹੋਰ ਵੀ ਵੱਧ ਮਹਿਸੂਸ ਹੁੰਦੀ ਹੈ।
ਕਈ ਖੋਜਾਂ ਵਿੱਚ ਵੀ ਇਹ ਸਾਬਤ ਹੋਇਆ ਹੈ ਕਿ ਕਈ ਕੈਂਸਰ ਦੇ ਮਰੀਜਾਂ ਨੂੰ ਹਰ ਹਫਤੇ ਸਿਰਫ ਇੱਕ ਘੰਟਾ ਗੀਤ ਸੰਗੀਤ ਨਾਲ ਜੋੜਨ ਨਾਲ ਉਹਨਾਂ ਦਾ ਮਾਨਸਿਤ ਤਣਾਅ ਕਾਫੀ ਹੱਦ ਤੱਕ ਘੱਟ ਹੋ ਗਿਆ ਸੀ। ਨਾਲ ਹੀ ਉਹਨਾਂ ਦੇ ਸ਼ਰੀਰ ਦਾ ਪਰੋਟੀਨ ਵਧਿਆ ਸੀ ਅਤੇ ਸ਼ਰੀਰ ਵੀ ਪਹਿਲਾਂ ਨਾਲੋਂ ਨਰੋਆ ਹੋਇਆ ਸੀ।
ਯੂਕੇ ਦੀ ਬਾਥ ਯੂਨਿਵਰਸਿਟੀ ਦੇ ਇੱਕ ਫਿਜ਼ੀਓਲੋਜੀ ਦੇ ਮਾਹਰ ਵਲੋਂ ਜਾਰੀ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਮਾਜਕ ਦੂਰੀਆਂ ਵਾਲੇ ਸਮੇਂ ਵਿੱਚ ਕਿਰਿਆਸ਼ੀਲ ਅਤੇ ਤੰਦੁਰਸਤ ਰਹਿਣ ਨਾਲ ਇਮੂਨਿਟੀ ਸਿਸਟਮ ਹੋਰ ਵੀ ਚੰਗਾ ਹੋ ਜਾਂਦਾ ਹੈ।
ਹਰ ਹਫਤੇ 150 ਮਿੰਟਾਂ ਲਈ ਤੁਰਨਾ ਫਿਰਨਾ ਜਾਂ ਸਾਈਕਲ ਚਲਾਉਣਾ ਬਹੁਤ ਹੀ ਲਾਹੇਵੰਦ ਹੋ ਨਿਬੜਦਾ ਹੈ। ਅਤੇ ਨਿਯਮਤ ਤੌਰ ਤੇ ਦਰਮਿਆਨੀ ਤੀਬਰਤਾ ਵਾਲੀ ਕਸਰਤ ਨਾਲ ਦਿੱਲ ਦੇ ਰੋਗ ਅਤੇ ਸ਼ੂਗਰ ਵਰਗੀਆਂ ਭਿਆਨਕ ਬਿਮਾਰੀਆਂ ਵਿੱਚ ਵੀ ਸੁਧਾਰ ਹੋ ਜਾਂਦਾ ਹੈ।
ਮੈਲਬਰਨ ਦੇ ਕਸਰਤ ਵਿਗਿਆਨੀ ਮੁਹੰਮਦ ਸਾਦ ਵੀ ਅਜਿਹਾ ਹੀ ਮੰਨਦੇ ਹਨ - ਸਦਾ ਸਰਗਰਮ ਰਹਿਣ ਨਾਲ ਇੱਕ ਵੱਖਰੀ ਮਾਨਸਿਕਤਾ ਉਤਸ਼ਾਹਤ ਹੁੰਦੀ ਹੈ। ਰਵਾਇਤੀ ਅਭਿਆਸਾਂ ਨੂੰ ਦੂਰ ਰੱਖਦੇ ਹੋਏ ਹਲਕਾ ਕਾਰਜਸ਼ੀਲ ਰਹਿਣਾ ਲਾਹੇਵੰਦ ਹੁੰਦਾ ਹੈ।
ਰਮਜ਼ਾਨ ਦੇ ਮਹੀਨੇ ਵਿੱਚ ਕਈ ਮੁਸਲਮਾਨ ਲੋਕ ਸੂਰਜ ਚੜਨ ਤੋਂ ਲੈ ਕਿ ਡੁੱਬਣ ਤੱਕ ਦਾ ਵਰਤ ਰੱਖਦੇ ਹਨ। ਇਸ ਲਈ ਉਹਨਾਂ ਨੂੰ ਵਰਤ ਸਮੇਂ ਕਸਰਤ ਕਰਨ ਸਮੇਂ ਹੋਰ ਵੀ ਜਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ।
ਸਾਦ ਸਲਾਹ ਦਿੰਦੇ ਹਨ ਕਿ ਵਰਤ ਦੇ ਸਮੇਂ ਜਿਆਦਾ ਤੀਬਰ ਕਸਰਤਾਂ ਨਾ ਕਰੋ ਕਿਉਂਕਿ ਤੁਹਾਡੇ ਸ਼ਰੀਰ ਵਿੱਚ ਲੌੜੀਂਦੀ ਮਾਤਰਾ ਵਿੱਚ ਖਾਣਾ ਅਤੇ ਊਰਜਾ ਨਹੀਂ ਹੁੰਦੀ।
ਕੂਈਨਜ਼ਲੈਂਡ ਦੀ ਸੰਸਥਾ ਬੋਧੀ ਚਾਨ ਮੈਡੀਟੇਸ਼ਨ ਸੈਂਟਰ ਨੂੰ ਚਲਾਉਣ ਵਾਲੇ ਹਨ, ਹਿਊਈ ਚਿਆਨ ਸ਼ਿਫੂ ਜੋ ਕਿ ਤਾਈਚੀ ਦਾ ਅਭਿਆਸ ਵੀ ਕਰਵਾਉਂਦੇ ਹਨ। ਇਹਨਾਂ ਦਾ ਕਹਿਣਾ ਹੈ ਕਿ ਅਜਿਹੀਆਂ ਹਲਕੀ ਕਿਸਮ ਦੀਆਂ ਕਸਰਤਾਂ ਨਾਲ ਬਜ਼ੁਰਗਾਂ ਨੂੰ ਖਾਸ ਤੌਰ ਤੇ ਲਾਭ ਮਿਲਦਾ ਹੈ।
ਇਸ ਦੇ ਨਾਲ ਸ਼੍ਰੀ ਸ਼ੀਫੂ ਆਪਣੇ ਮਨ ਨੂੰ ਵੀ ਵਿਅਸਤ ਅਤੇ ਤੰਦਰੁਸਤ ਰੱਖਣ ਦੀ ਸਲਾਹ ਦਿੰਦੇ ਹਨ। ਇਸ ਦੀ ਪ੍ਰੋੜਤਾ ਹਾਰਵਰਡ ਸਮੇਤ ਕਈ ਹੋਰ ਯੂਨਿਵਰਸਿਟੀਆਂ ਨੇ ਵੀ ਕੀਤੀ ਹੈ ਕਿ ਦਿਮਾਗੀ ਕਸਰਤਾਂ ਨਾਲ ਖੂਨ ਦਾ ਦੌਰਾ ਹਲਕਾ ਹੁੰਦਾ ਹੈ ਅਤੇ ਤੰਦਰੁਸਤੀ ਵੀ ਤਗੜੀ ਹੋ ਜਾਂਦੀ ਹੈ।
ਉਸ ਦਾ ਕਹਿਣਾ ਹੈ ਕਿ, ਸਾਹਾਂ ਦੀ ਕਿਰਿਆ ਨੂੰ ਸਾਧਣ ਨਾਲ ਅੰਦਰੂਨੀ ਸ਼ਾਂਤੀ ਮਿਲਦੀ ਹੈ। ਅਤੇ ਮਨ ਨੂੰ ਸਾਧਣ ਲਈ ਤੁਹਾਨੂੰ ਇੱਕੋ ਜਗ੍ਹਾ ਬੈਠਣ ਦੀ ਜਰੂਰਤ ਨਹੀਂ ਹੁੰਦੀ।
ਮਾਨਸਿਕ ਸਿਹਤ ਲਈ ਲਾਈਫਲਾਈਨ ਨੂੰ 24 ਘੰਟੇ 7 ਦਿਨ 13 11 14 ਤੇ ਫੋਨ ਕੀਤਾ ਜਾ ਸਕਦਾ ਹੈ ਜਾਂ ਬਿਓਂਡ-ਬਲੂ ਨੂੰ ਵੀ 1300 22 4636 ਤੇ ਫੋਨ ਕਰ ਸਕਦੇ ਹੋ।
ਜੇ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ ਤਾਂ ਦੇਸ਼ ਵਿਆਪੀ ਸੇਵਾ ਨੂੰ 13 14 50 ਤੇ ਫੋਨ ਕਰ ਕੇ ਆਪਣੀ ਭਾਸ਼ਾ ਦੇ ਦੁਭਾਸ਼ੀਏ ਦੀ ਮੰਗ ਕੀਤੀ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।