ਆਸਟ੍ਰੇਲੀਆ ਦੀਆਂ ਦੋ ਨਾਮਵਰ ਯੂਨਿਵਰਸਿਟੀਆਂ ਵੱਲੋਂ ਭਾਰਤੀ ਮੂਲ ਦੇ ਪ੍ਰਵਾਸੀਆਂ ਦੇ ਆਸਟ੍ਰੇਲੀਆ ਵਿਚਲੇ ਤਜਰਬਿਆਂ ਨੂੰ ਵਿਚਾਰਨਾ ਹੈ।
ਇਸ ਪਰੋਜਕੈਟ ਲਈ ਜਾਣਕਾਰੀ ਦੇਣ ਵਾਲੇ ਵਿਕਰਮ ਗਰੇਵਾਲ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ, “ਇਸ ਪਰੋਜੈਕਟ ਦੁਆਰਾ ਇੱਕ ਆਨਲਾਈਨ ਸਰਵੇ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਭਾਰਤੀ ਮੂਲ ਦੇ ਲੋਕਾਂ ਦੇ ਮਸਲਿਆਂ ਅਤੇ ਤਜ਼ੁਰਬਿਆਂ ਨੂੰ ਸਮਝਿਆ ਜਾ ਸਕੇ”।
ਇਹ ਸਾਂਝਾ ਪਰੋਜੈਕਟ ਆਸਟ੍ਰੇਲੀਅਨ ਨੈਸ਼ਨਲ ਯੂਨਿਵਰਸਿਟੀ ਦੀ ਡਾ ਅਮ੍ਰਿਤਾ ਮੱਲ੍ਹੀ ਅਤੇ ਯੂਨਿਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਦੇ ਡਾ ਅਲੈਕਜ਼ੈਂਡਰ ਡੇਵਿਸ ਵਲੋਂ ਸ਼ੁਰੂ ਕੀਤਾ ਗਿਆ ਹੈ।

Leading the research project on The Indian Diaspora Experience in Australia. Source: Amrita Mallhi
ਇਸ ਸਰਵੇ ਦੁਆਰਾ ਭਾਰਤੀ ਮੂਲ ਦੇ ਲੋਕਾਂ ਦੇ ਵਿਭਿੰਨ ਤਜ਼ਰਬਿਆਂ ਨੂੰ ਜਾਨਣਾ ਹੈ, ਬੇਸ਼ਕ ਉਹ ਸਿੱਧਾ ਭਾਰਤ ਤੋਂ ਜਾਂ ਫੇਰ ਹੋਰ ਕਿਸੇ ਦੇਸ਼ ਤੋਂ ਹੋ ਕੇ ਆਸਟ੍ਰੇਲੀਆ ਪਹੁੰਚੇ ਹੋਣ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਅਨ ਅਤੇ ਭਾਰਤੀ ਸਰਕਾਰਾਂ ਆਪਣੇ ਦੁਵੱਲੇ ਸਬੰਧ ਹੋਰ ਸੁਧਾਰਨ ਲਈ ਭਾਰਤੀ ਮੂਲ ਦੇ ਲੋਕਾਂ ਨੂੰ ਧੁਰਾ ਬਣਾਉਣਾ ਚਾਹੁੰਦੀਆਂ ਹਨ।

The Australian and Indian governments are making the Indian Diaspora in Australia central to the relationships between the two nations. Source: Amrita Mallhi
ਇਹ ਸਰਵੇ ਲੋਕਾਂ ਦੇ ਵਿਭਿੰਨ ਤਜ਼ਰਬਿਆਂ ਨੂੰ ਸਮਝਣਾ ਚਾਹੁੰਦਾ ਹੈ, ਜਿਹਨਾਂ ਵਿੱਚ ਹਾਲ ਵਿੱਚ ਕਰੋਨਾਵਾਇਰਸ ਮਹਾਂਮਾਰੀ ਕਾਰਨ ਲੱਗੀਆਂ ਤਾਲਾਬੰਦੀਆਂ ਵੀ ਸ਼ਾਮਲ ਹਨ।
“ਖੋਜ ਕਰਨ ਵਾਲੇ ਭਾਈਚਾਰੇ ਨੂੰ ਅਪੀਲ ਕਰਦੇ ਹਨ ਕਿ ਇਸ ਸਰਵੇਅ ਵਿੱਚ ਵੱਧ ਚੜ ਕੇ ਭਾਗ ਲਵੋ ਤਾਂ ਕਿ ਸਹੀ ਅਤੇ ਠੋਸ ਜਾਣਕਾਰੀ ਉਪਲਬਧ ਹੋ ਸਕੇ,” ਸ਼੍ਰੀ ਗਰੇਵਾਲ ਨੇ ਕਿਹਾ।
ਇਸ ਸਰਵੇ ਬਾਰੇ ਵਧੇਰੇ ਜਾਣਕਾਰੀ ਜਾਂ ਇਸ ਵਿੱਚ ਭਾਗ ਲੈਣ ਲਈ ਇਸ ਵੈੱਬਪੇਜ ਉੱਤੇ ਜਾਓ - https://migrationarchive.io/survey/
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।






