ਨਿਊ ਸਾਊਥ ਵੇਲਜ਼ ਵਿੱਚ ਕਰੋਨਾਵਾਇਰਸ ਦੇ ਤਿੰਨ ਸਥਾਨਕ ਨਵੇਂ ਕੇਸ ਦਰਜ ਕੀਤੇ ਗਏ ਹਨ ਜਿਹਨਾਂ ਵਿੱਚੋਂ ਦੋ ਬਰਾਲਾ ਸਮੂਹ ਨਾਲ ਅਤੇ ਇੱਕ ਨਾਰਦਰਨ ਬੀਚਜ਼ ਨਾਲ ਜੁੜਿਆ ਹੋਇਆ ਹੈ ਅਤੇ ਇਹ ਤਿੰਨੋ ਕੇਸ ਪਹਿਲਾਂ ਵਾਲੇ ਕੇਸਾਂ ਦੇ ਨੇੜਲੇ ਸੰਪਰਕਾਂ ਵਿੱਚੋਂ ਹੀ ਹਨ।
ਪਰ ਸਿਹਤ ਅਧਿਕਾਰੀਆਂ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਹ ਤਿੰਨੋ ਨਵੇਂ ਕੇਸ ਕਾਫੀ ਸਮੇ ਤੱਕ ਇਕੱਲਤਾ ਵਿੱਚ ਨਾ ਰਹਿੰਦੇ ਹੋਏ ਸਮਾਜ ਵਿੱਚ ਘੁੰਮਦੇ ਰਹੇ ਸਨ। ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਦਾ ਕਹਿਣਾ ਹੈ ਕਿ ਕੁੱਝ ਇਲਾਕਿਆਂ ਦੇ ਨਿਵਾਸੀਆਂ ਨੂੰ ਹਮੇਸ਼ਾਂ ਚੇਤੰਨ ਰਹਿਣਾ ਹੋਵੇਗਾ।
ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡੀਜ਼ ਬਰੇਜੇਕਲਿਅਨ ਨੇ ਕਿਹਾ ਹੈ ਕਿ ਅਸਫਲਤਾ ਦਾ ਸਾਹਮਣਾ ਉਦੋਂ ਕਰਨਾ ਪੈਂਦਾ ਹੈ ਜਦੋਂ ਲੋਕਾਂ ਨੂੰ ਕਾਂਟੈਕਟ ਟਰੇਸਿੰਗ ਦੁਆਰਾ ਨਿਸ਼ਾਨ ਦੇਹ ਕੀਤਾ ਜਾਂਦਾ ਹੈ। ਮਿਸ ਬਰੇਜੇਕਲਿਅਨ ਦਾ ਇਹ ਵਾਲਾ ਬਿਆਨ ਉਦੋਂ ਜਾਰੀ ਹੋਇਆ ਹੈ ਜਦੋਂ ਨਾਰਦਰਨ ਬੀਚਜ਼ ਦੇ ਤਕਰੀਬਨ 70 ਹਜ਼ਾਰ ਨਿਵਾਸੀਆਂ ਦੀ ਲਾਜ਼ਮੀ ਇਕੱਲਤਾ, ਜੋ ਕਿ 19 ਦਸੰਬਰ ਤੋਂ ਲਾਗੂ ਕੀਤੀ ਹੋਈ ਸੀ, ਅੱਜ ਤੋਂ ਖਤਮ ਕੀਤੀ ਜਾ ਰਹੀ ਹੈ। ਪ੍ਰੀਮੀਅਰ ਬਰੇਜਕਲਿਅਨ ਨੇ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਨੂੰ ਅਜੇ ਵੀ ਸੁਚੇਤ ਰਹਿਣਾ ਹੋਵੇਗਾ।
ਕੂਈਨਜ਼ਲੈਂਡ ਵਿੱਚ ਕਰੋਨਾਵਾਇਰਸ ਦਾ ਕੋਈ ਨਵਾਂ ਕੇਸ ਦਰਜ ਨਹੀਂ ਹੋਇਆ ਹੈ, ਪਰ ਗਰੇਟਰ ਬਰਿਸਬੇਨ ਅੱਜ ਮਿਤੀ 11 ਜਨਵਰੀ ਸ਼ਾਮ 6 ਵਜੇ ਤੱਕ ਲਾਕਡਾਊਨ ਵਿੱਚ ਹੀ ਰਹੇਗਾ। ਰਾਜ ਵਿੱਚ ਉਸ ਸਮੇਂ ਹੰਗਾਮੀ ਹਾਲਤ ਐਲਾਨੀ ਗਈ ਸੀ ਜਦੋਂ ਬਰਿਸਬੇਨ ਦੇ ਇੱਕ ਕੂਆਰਨਟੀਨ ਹੋਟਲ ਦੇ ਸਫਾਈ ਕਰਮਚਾਰੀ ਵਿੱਚ ਬਰਿਟਿਸ਼ ਵੈਰੀਐਂਟ ਵਾਲੀ ਲਾਗ ਪਾਈ ਗਈ ਸੀ।
ਇਸ ਸਮੇਂ ਜਦੋਂ ਰਾਜ ਦੇ ਨਿਵਾਸੀ ਬੰਦਸ਼ਾਂ ਦੀ ਪਾਲਣਾ ਕਰ ਰਹੇ ਹਨ, ਸੱਨਸ਼ਾਈਨ ਕੋਸਟ ਦੇ ਕਈ ਇਲਾਕਿਆਂ ਨੂੰ ਨਿਸ਼ਾਨ ਦੇਹ ਕੀਤਾ ਗਿਆ ਹੈ। ਪ੍ਰੀਮੀਅਰ ਐਨਾਸਟੇਸ਼ੀਆ ਪਾਲੂਸ਼ੇ ਨੇ ਨਿਵਾਸੀਆਂ ਨੂੰ ਸਾਵਧਾਨ ਰਹਿੰਦੇ ਹੋਏ ਟੈਸਟ ਕਰਵਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਵਿਕਟੋਰੀਆ ਵਿੱਚ ਲਗਾਤਾਰ ਚੋਥੇ ਦਿਨ ਵੀ ਕੋਈ ਸਥਾਨਕ ਲਾਗ ਦਾ ਕੇਸ ਸਾਹਮਣੇ ਨਹੀਂ ਆਇਆ ਹੈ। ਬਰਿਸਬੇਨ ਵਿੱਚ ਅਚਾਨਕ ਲਗਾਈ ਗਈ ਬੰਦਸ਼ ਦੌਰਾਨ ਉੱਥੇ ਫਸ ਗਏੇ ਵਿਕਟੋਰੀਆ ਦੇ ਨਿਵਾਸੀ ਹੁਣ ਆਪਣੇ ਘਰਾਂ ਨੂੰ ਪਰਤਦੇ ਹੋਏ ਲਾਜ਼ਮੀ ਇਕੱਲਤਾ ਧਾਰਨ ਕਰਨਗੇ।
ਪਰ ਨਿਊ ਸਾਊਥ ਵੇਲਜ਼ ਵਿੱਚ ਫਸੇ ਹੋਏ ਵਿਕਟੋਰੀਅਨ ਅਜੇ ਵੀ ਕਿਸੇ ਐਲਾਨ ਦੇ ਇੰਤਜ਼ਾਰ ਵਿੱਚ ਹੀ ਹਨ।
ਵੈਸਟਰਨ ਆਸਟ੍ਰੇਲੀਆ ਵਿੱਚ ਇੱਕ ਵੱਡੇ ਸਮੁੰਦਰੀ ਜਹਾਜ਼ ਦੇ ਅਮਲੇ ਦੇ ਇੱਕ ਮੈਂਬਰ ਨੇ ਸਮੁੰਦਰ ਵਿੱਚੋਂ ਦੀ ਤੈਰਦੇ ਹੋਏ ਲਾਜ਼ਮੀ ਇਕੱਲਤਾ ਨੂੰ ਤੋੜਨ ਦਾ ਯਤਨ ਕੀਤਾ ਹੈ। ਬੇਸ਼ਕ ਇਸ 37 ਸਾਲਾਂ ਦੇ ਵਿਅਕਤੀ ਦਾ ਟੈਸਟ ਨਕਾਰਾਤਮਕ ਆਇਆ ਹੈ, ਪਰ ਇਸ ਨੂੰ ਕੋਵਿਡ-19 ਦੇ ਕਾਨੂੰਨਾਂ ਦੀ ਪਾਲਣਾ ਨਾ ਕਰਨ ਲਈ ਚਾਰਜ ਕੀਤਾ ਜਾਵੇਗਾ।
ਆਪਣੀ ਭਾਸ਼ਾ ਵਿੱਚ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਅਤੇ ਉਪਲੱਬਧ ਸਹਾਇਤਾ ਬਾਰੇ ਜਾਨਣ ਲਈ ਐਸਬੀਐਸ.ਕਾਮ.ਏਯੂ/ਕਰੋਨਾਵਾਇਰਸ ‘ਤੇ ਜਾਉ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ






