Key Points
- ਦੀਵਾਲੀਆਪਨ ਤਿੰਨ ਸਾਲਾਂ ਤੱਕ ਚੱਲਦਾ ਹੈ ਪਰ ਨਤੀਜੇ ਬਹੁਤ ਲੰਬੇ ਸਮੇਂ ਤੱਕ ਰਹਿ ਸਕਦੇ ਹਨ।
- ਦੀਵਾਲੀਆਪਨ ਤੁਹਾਨੂੰ ਤੁਹਾਡੇ ਸਾਰੇ ਕਰਜ਼ਿਆਂ ਤੋਂ ਮੁਕਤ ਨਹੀਂ ਕਰੇਗਾ।
- ਹਮੇਸ਼ਾ ਕਿਸੇ ਵਿੱਤੀ ਸਲਾਹਕਾਰ ਦੀ ਸਲਾਹ ਲਓ।
ਦੀਵਾਲੀਆਪਨ (Bankruptcy) ਇੱਕ ਕਾਨੂੰਨੀ ਪ੍ਰਕਿਰਿਆ ਹੈ ਜੋ ਤੁਹਾਨੂੰ ਤੁਹਾਡੇ ਜ਼ਿਆਦਾਤਰ ਕਰਜ਼ਿਆਂ ਤੋਂ ਮੁਕਤ ਕਰਕੇ ਵਿੱਤੀ ਨਿਯੰਤਰਣ ਮੁੜ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ। ਇਹ ਤੁਹਾਨੂੰ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦੀ ਪ੍ਰਵਾਨਗੀ ਦਿੰਦਾ ਹੈ।
ਤੁਸੀਂ ਜਿਨ੍ਹਾਂ ਲੋਕਾਂ ਦੇ ਪੈਸੇ ਦੇਣੇ ਹਨ, ਉਨ੍ਹਾਂ ਲੈਣਦਾਰਾਂ ਦੀ ਬੇਨਤੀ 'ਤੇ ਦੀਵਾਲੀਆਪਨ ਲਈ ਸਵੈਇੱਛਾ ਨਾਲ ਬੇਨਤੀ ਕਰ ਸਕਦੇ ਹੋ ਜਾਂ ਤੁਸੀਂ ਅਦਾਲਤ ਦੁਆਰਾ ਦੀਵਾਲੀਆ ਐਲਾਨੇ ਜਾ ਸਕਦੇ ਹੋ।
ਇਹ ਇੱਕ ਸਕਾਰਾਤਮਕ ਕਦਮ ਹੋ ਸਕਦਾ ਹੈ. ਫਿਰ ਵੀ, ਦੀਵਾਲੀਆਪਨ ਗੰਭੀਰ ਨਤੀਜੇ ਅਤੇ ਅਪਮਾਨ ਦੇ ਨਾਲ ਆਉਂਦਾ ਹੈ।
ਦੀਵਾਲੀਆਪਨ ਵਿੱਚ ਰਜਿਸਟਰਡ ਟਰੱਸਟੀ ਕਲੇਅਰ ਕੋਰੀਗਨ ਉਸ ਅਪਮਾਨ ਤੋਂ ਪਰੇ ਦੇਖਣ ਦੀ ਸਿਫ਼ਾਰਸ਼ ਕਰਦੀ ਹੈ ਅਤੇ ਇਹ ਉਹਨਾਂ ਲੋਕਾਂ ਨੂੰ ਵਿੱਤੀ ਰਾਹਤ ਪ੍ਰਦਾਨ ਕਰਦਾ ਹੈ ਜੋ ਮਹੱਤਵਪੂਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
"ਅਕਸਰ, ਜੋ ਲੋਕ ਦੀਵਾਲੀਆਪਨ ਲਈ ਬੇਨਤੀ ਦਾਇਰ ਕਰਨਾ ਚਾਹੁੰਦੇ ਹਨ, ਉਹ ਬਿਨਾਂ ਕਿਸੇ ਗਲਤੀ ਦੇ ਅਜਿਹਾ ਕਰ ਰਹੇ ਹਨ ਕਿਉਂਕਿ ਵਿੱਤੀ ਤੰਗੀ ਅਕਸਰ ਬਾਹਰੀ ਤਾਕਤਾਂ ਦੇ ਕਾਰਣ ਹੁੰਦੀ ਹੈ," ਉਹ ਕਹਿੰਦੀ ਹੈ।
ਇਸ ਨੂੰ ਇੱਕ ਨਵੇਂ ਵਿੱਤੀ ਭਵਿੱਖ ਵੱਲ ਬਹਾਦਰੀ ਵਾਲੇ ਇੱਕ ਕਦਮ ਵਜੋਂ ਦੇਖਿਆ ਜਾਣਾ ਚਾਹੀਦਾ ਹੈ, ਖਾਸ ਤੌਰ 'ਤੇ ਪੇਸ਼ੇਵਰਾਂ ਦੇ ਸਮਰਥਨ ਦੁਆਰਾ ਜੋ ਸਮਝਦੇ ਹਨ ਕਿ ਇਹ ਸਿਰਫ਼ ਇੱਕ ਕਾਨੂੰਨੀ ਕਾਰਵਾਈ ਨਹੀਂ ਹੈ, ਸਗੋਂ ਇੱਕ ਭਾਵਨਾਤਮਕ ਯਾਤਰਾ ਵੀ ਹੈ।ਕਲੇਅਰ ਕੋਰੀਗਨ, ਦੀਵਾਲੀਆਪਨ ਵਿੱਚ ਰਜਿਸਟਰਡ ਟਰੱਸਟੀ
ਦੀਵਾਲੀਆਪਨ ਲਈ ਫਾਈਲ ਕਰਨ ਤੋਂ ਪਹਿਲਾਂ
ਦੀਵਾਲੀਆਪਨ ਕਾਨੂੰਨ ਅਧੀਨ ਆਉਂਦੇ ਹੋਰ ਕਾਨੂੰਨੀ ਵਿਕਲਪਾਂ 'ਤੇ ਨਜ਼ਰ ਮਾਰੋ ।
ਕਰਜ਼ਾ ਸਮਝੌਤਾ
ਇੱਕ ਕਰਜ਼ਾ ਸਮਝੌਤਾ ਤੁਹਾਨੂੰ ਆਮ ਤੌਰ 'ਤੇ ਤਿੰਨ ਤੋਂ ਪੰਜ ਸਾਲਾਂ ਵਿੱਚ ਤੁਹਾਡੇ ਕਰਜ਼ਿਆਂ ਦਾ ਭੁਗਤਾਨ ਕਰਨ ਦੀ ਅਤੇ ਦੀਵਾਲੀਆਪਨ ਤੋਂ ਬਚਣ ਦੀ ਇਜਾਜ਼ਤ ਦਿੰਦਾ ਹੈ।
ਇੱਕ ਪ੍ਰਸ਼ਾਸਕ ਤੁਹਾਡੇ ਨਾਲ ਅਤੇ ਤੁਹਾਡੇ ਲੈਣਦਾਰਾਂ ਨਾਲ ਗੱਲਬਾਤ ਕਰੇਗਾ, ਜੋ ਤੁਹਾਡੇ ਕਰਜ਼ੇ ਨੂੰ ਘਟਾਉਣ ਅਤੇ ਭੁਗਤਾਨ ਯੋਜਨਾ 'ਤੇ ਕੰਮ ਕਰਨ ਲਈ ਸਹਿਮਤ ਹੋ ਸਕਦਾ ਹੈ।

ਵਿਅਕਤੀਗਤ ਦਿਵਾਲੀਆ ਸਮਝੌਤਾ (PIA)
PIA ਤੁਹਾਡੇ ਅਤੇ ਤੁਹਾਡੇ ਲੈਣਦਾਰਾਂ ਵਿਚਕਾਰ ਇੱਕ ਕਾਨੂੰਨੀ ਤੌਰ 'ਤੇ ਬਾਈਡਿੰਗ ਸਮਝੌਤਾ ਹੈ। ਤੁਸੀਂ ਆਮ ਤੌਰ 'ਤੇ ਤਿੰਨ ਤੋਂ ਪੰਜ ਸਾਲਾਂ ਵਿੱਚ ਆਪਣੇ ਕਰਜ਼ਿਆਂ ਦਾ ਨਿਪਟਾਰਾ ਕਰਨ ਲਈ ਇੱਕ ਲਚਕਦਾਰ ਮੁੜ-ਭੁਗਤਾਨ ਯੋਜਨਾ ਬਾਰੇ ਗੱਲਬਾਤ ਕਰ ਰਹੇ ਹੋ।
ਇਸ ਵਿੱਚ ਆਮ ਤੌਰ 'ਤੇ ਟਰੱਸਟੀ ਦੀ ਨਿਯੁਕਤੀ ਸ਼ਾਮਲ ਹੁੰਦੀ ਹੈ। ਮੁੜ-ਭੁਗਤਾਨ ਯੋਜਨਾ ਨੂੰ ਢਾਂਚਾ ਬਣਾਉਣ ਲਈ ਤੁਹਾਨੂੰ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ।
ਵਿੱਤੀ ਸਲਾਹ ਲਓ
ਫਾਈਂਡਰ ਦੇ ਨਾਲ ਸੀਨੀਅਰ ਧਨ ਮਾਹਰ, ਸਾਰਾਹ ਮੇਗਿਨਸਨ, ਸੁਝਾਅ ਦਿੰਦੀ ਹੈ ਕਿ ਦੀਵਾਲੀਆਪਨ ਲਈ ਫਾਈਲ ਕਰਨ ਦੇ ਗੰਭੀਰ ਨਤੀਜੇ ਨਿਕਲਦੇ ਹਨ, ਇਸ ਲਈ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇੱਕ ਵਿੱਤੀ ਸਲਾਹਕਾਰ ਨਾਲ ਗੱਲ ਕਰੋ।
ਨੈਸ਼ਨਲ ਡੈਬਟ ਹੈਲਪਲਾਈਨ ਸੋਮਵਾਰ ਤੋਂ ਸ਼ੁੱਕਰਵਾਰ 1800 007 007 'ਤੇ ਉਪਲਬਧ ਹੈ। ਇਹ ਤਜਰਬੇਕਾਰ ਵਿੱਤੀ ਸਲਾਹਕਾਰ ਪ੍ਰਦਾਨ ਕਰਦਾ ਹੈ ਜੋ ਤੁਹਾਡੇ ਨਾਲ ਤੁਹਾਡੇ ਵਿਕਲਪਾਂ ਬਾਰੇ ਚਰਚਾ ਕਰਨਗੇ।
"ਉਹ ਇੱਕ ਪੂਰੀ ਤਰ੍ਹਾਂ ਸੁਤੰਤਰ ਗੈਰ-ਲਾਭਕਾਰੀ ਸੇਵਾਵਾਂ ਹਨ, ਹਮੇਸ਼ਾਂ ਮੁਫਤ, ਹਮੇਸ਼ਾਂ ਗੁਪਤ ਅਤੇ ਮੈਂ ਉਹਨਾਂ ਦੀ ਜ਼ੋਰਦਾਰ ਸਿਫਾਰਸ਼ ਕਰਦੀ ਹਾਂ," ਸ਼੍ਰੀਮਤੀ ਮੇਗਿਨਸਨ ਕਹਿੰਦੀ ਹੈ।
ਪ੍ਰਕਿਰਿਆ
ਆਸਟ੍ਰੇਲੀਅਨ ਫਾਇਨੈਂਸ਼ੀਅਲ ਸਿਕਿਓਰਿਟੀ ਅਥਾਰਟੀ (AFSA) ਦੀਵਾਲੀਆਪਨ ਪ੍ਰਕਿਰਿਆ ਦਾ ਪ੍ਰਬੰਧਨ ਕਰਦੀ ਹੈ।
ਅਰਜ਼ੀਆਂ AFSA ਵੈੱਬਸਾਈਟ ਰਾਹੀਂ ਆਨਲਾਈਨ ਦਾਇਰ ਕੀਤੀਆਂ ਜਾਂਦੀਆਂ ਹਨ। ਉਹ ਫਿਰ ਅਰਜ਼ੀ ਦਾ ਮੁਲਾਂਕਣ ਕਰਦੇ ਹਨ।
"ਜੇਕਰ ਇਸ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ, ਤਾਂ ਵਿਅਕਤੀ ਨੂੰ ਦੀਵਾਲੀਆ ਐਲਾਨ ਦਿੱਤਾ ਜਾਂਦਾ ਹੈ ਅਤੇ ਉਸ ਪਲ ਤੋਂ, ਉਹਨਾਂ ਨੂੰ ਲੈਣਦਾਰਾਂ ਤੋਂ ਕੁਝ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਜੋ ਉਹਨਾਂ ਨੂੰ ਵਿੱਤੀ ਤੌਰ 'ਤੇ ਮੁੜ ਨਿਰਮਾਣ ਸ਼ੁਰੂ ਕਰਨ ਦੀ ਇਜਾਜ਼ਤ ਦਿੰਦੀ ਹੈ," ਸ਼੍ਰੀਮਤੀ ਕੋਰੀਗਨ ਕਹਿੰਦੀ ਹੈ।
ਦੀਵਾਲੀਆ ਐਲਾਨੇ ਗਏ ਵਿਅਕਤੀ ਨੂੰ ਫਿਰ ਇੱਕ ਟਰੱਸਟੀ ਨਿਯੁਕਤ ਕੀਤਾ ਜਾਂਦਾ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਲੈਣਦਾਰਾਂ ਸਮੇਤ, ਸਾਰੀਆਂ ਪਾਰਟੀਆਂ ਦੇ ਹਿੱਤਾਂ ਦੀ ਨਿਰਪੱਖ ਰੂਪ ਵਿੱਚ ਨੁਮਾਇੰਦਗੀ ਕੀਤੀ ਜਾਂਦੀ ਹੈ।
ਟਰੱਸਟੀ ਦੀਵਾਲੀਆ ਵਿਅਕਤੀ ਦੇ ਵਿੱਤ ਦਾ ਮੁਲਾਂਕਣ ਕਰਦੇ ਹਨ ਅਤੇ ਉਹਨਾਂ ਦੇ ਵਿਹਾਰ ਦੀ ਜਾਂਚ ਵੀ ਕਰਦੇ ਹਨ, ਅਤੇ ਕਰਜ਼ਿਆਂ ਦਾ ਭੁਗਤਾਨ ਕਰਨ ਲਈ ਉਨ੍ਹਾਂ ਦੀਆਂ ਸੰਪਤੀਆਂ ਨੂੰ ਵੇਚ ਸਕਦੇ ਹਨ।
ਸ਼੍ਰੀਮਤੀ ਕੋਰੀਗਨ ਕਹਿੰਦੀ ਹੈ, "ਅਸੀਂ ਦੀਵਾਲੀਆਪਨ ਦੀ ਮਿਆਦ ਦੇ ਦੌਰਾਨ ਸੰਬੰਧਿਤ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੁਆਰਾ ਮਾਰਗਦਰਸ਼ਨ ਕਰਨ ਵਿੱਚ ਮਦਦ ਕਰਨ ਲਈ ਦੀਵਾਲੀਆ ਵਿਅਕਤੀ ਨੂੰ ਜਾਣਕਾਰੀ ਵੀ ਪ੍ਰਦਾਨ ਕਰਦੇ ਹਾਂ।"

"ਇਹ ਇੱਕ ਸੰਤੁਲਨ ਬਣਾਉਣ ਬਾਰੇ ਹੈ ਜੋ ਸਾਰੇ ਪੱਖਾਂ ਦਾ ਸਨਮਾਨ ਕਰਦਾ ਹੈ ਅਤੇ ਇਸ ਵਿੱਚ ਸ਼ਾਮਿਲ ਸਾਰੇ ਲੋਕਾਂ ਦੇ ਲਈ ਬਹੁਤ ਤਣਾਅਪੂਰਨ ਅਤੇ ਭਾਵਨਾਤਮਕ ਸਮਾਂ ਹੋ ਸਕਦਾ ਹੈ, ਜਿਸ ਵਿੱਚ ਦੇਖਭਾਲ ਅਤੇ ਹਮਦਰਦੀ ਨਾਲ ਨਿਰਪੱਖ ਵਿਹਾਰਕ ਹੱਲ ਪ੍ਰਦਾਨ ਕੀਤਾ ਜਾਂਦਾ ਹੈ।
ਦੀਵਾਲੀਆਪਨ ਤੁਹਾਡੇ ਜੀਵਨ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ?
ਦੀਵਾਲੀਆਪਨ ਤਿੰਨ ਸਾਲ ਅਤੇ ਇੱਕ ਦਿਨ ਤੱਕ ਰਹਿੰਦਾ ਹੈ, ਪਰ ਨਤੀਜੇ ਲੰਬੇ ਸਮੇਂ ਤੱਕ ਰਹਿ ਸਕਦੇ ਹਨ।
ਤੁਹਾਨੂੰ ਰਾਸ਼ਟਰੀ ਵਿਅਕਤੀਗਤ ਦੀਵਾਲੀਆ ਸੂਚਕ (ਨੈਸ਼ਨਲ ਪਰਸਨਲ ਇਨਸੋਲਵੈਂਸੀ ਇੰਡੈਕਸ) ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਤੁਹਾਡੇ ਦੀਵਾਲੀਆਪਨ ਖਤਮ ਹੋਣ ਤੋਂ ਬਾਅਦ ਵੀ, ਤੁਹਾਡੀ ਕ੍ਰੈਡਿਟ ਰੇਟਿੰਗ, ਵਿੱਤ ਅਤੇ ਲੋਨ ਪ੍ਰਾਪਤ ਕਰਨ ਦੀ ਤੁਹਾਡੀ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ।
ਤੁਹਾਡੀਆਂ ਕੁਝ ਆਜ਼ਾਦੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ।
ਛੋਟੇ ਕਾਰੋਬਾਰ ਦੇ ਮਾਲਕ ਮੈਥਿਊ ਨੇ ਪਾਇਆ ਕਿ ਦੀਵਾਲੀਆਪਨ ਦੇ ਕਾਰਨ ਉਸ ਦੀ ਵਿਦੇਸ਼ ਯਾਤਰਾ ਕਰਨ ਦੀ ਸਮਰੱਥਾ ਵਿੱਚ ਪ੍ਰਭਾਵਿਤ ਹੋ ਗਈ ਹੈ।
“ਜਦੋਂ ਮੈਨੂੰ ਪਹਿਲੀ ਵਾਰ ਦੀਵਾਲੀਆ ਘੋਸ਼ਿਤ ਕੀਤਾ ਗਿਆ ਸੀ ਤਾਂ ਮੇਰੀ ਮੁੱਖ ਚਿੰਤਾ ਮੇਰੀ ਧੀ ਨੂੰ ਮਿਲਣ ਦੀ ਸਮਰੱਥਾ ਸੀ। ਉਹ ਫਿਲੀਪੀਨਜ਼ ਵਿੱਚ ਰਹਿੰਦੀ ਹੈ, ”ਉਹ ਕਹਿੰਦਾ ਹੈ।
ਜਦੋਂ ਤੁਹਾਨੂੰ ਦੀਵਾਲੀਆ ਐਲਾਨ ਦਿੱਤਾ ਜਾਂਦਾ ਹੈ ਤਾਂ ਤੁਸੀਂ ਜਦੋਂ ਵੀ ਚਾਹੋ ਵਿਦੇਸ਼ ਯਾਤਰਾ ਕਰਨ ਦੇ ਸਮਰੱਥ ਨਹੀਂ ਹੋਵੋਗੇ। ਤੁਹਾਨੂੰ ਪਹਿਲਾਂ ਦੀਵਾਲੀਆਪਨ ਟਰੱਸਟੀ ਦੀ ਇਜਾਜ਼ਤ ਲੈਣੀ ਪਵੇਗੀ।ਮੈਥਿਊ, ਛੋਟੇ ਕਾਰੋਬਾਰ ਦੇ ਮਾਲਕ
ਦੀਵਾਲੀਆਪਨ ਆਮ ਤੌਰ 'ਤੇ ਤੁਹਾਡੀ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਤ ਨਹੀਂ ਕਰਦਾ ਹੈ, ਅਤੇ ਤੁਹਾਡੇ ਮਾਲਕ ਨੂੰ ਇਹ ਜਾਣਨ ਦੀ ਲੋੜ ਨਹੀਂ ਹੈ।
ਫਿਰ ਵੀ, ਵਪਾਰ ਅਤੇ ਕੁਝ ਉਦਯੋਗ, ਜਿਵੇਂ ਕਿ ਅਕਾਊਂਟੈਂਸੀ ਜਾਂ ਕਾਨੂੰਨ, ਦੇ ਲਈ ਤੁਹਾਨੂੰ ਲਾਇਸੈਂਸਾਂ ਅਤੇ ਮੈਂਬਰਸ਼ਿਪਾਂ 'ਤੇ ਚਰਚਾ ਕਰਨ ਲਈ ਸੰਬੰਧਿਤ ਸਰਕਾਰੀ ਏਜੰਸੀ ਜਾਂ ਪੇਸ਼ੇਵਰ ਐਸੋਸੀਏਸ਼ਨ ਨਾਲ ਸੰਪਰਕ ਕਰਨ ਦੀ ਲੋੜ ਹੁੰਦੀ ਹੈ।
ਇੱਕ ਦੀਵਾਲੀਆ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਕੰਪਨੀ ਦਾ ਪ੍ਰਬੰਧਨ ਨਹੀਂ ਕਰ ਸਕਦਾ ਜਾਂ ਕੁਝ ਜਨਤਕ ਅਹੁਦੇ ਨਹੀਂ ਸੰਭਾਲ ਸਕਦਾ।
ਅਤੇ ਜਿਵੇਂ ਕਿ ਮੈਥਿਊ ਨੇ ਪਾਇਆ, ਜੇਕਰ ਤੁਸੀਂ ਕੋਈ ਕਾਰੋਬਾਰ ਚਲਾ ਰਹੇ ਹੋ ਤਾਂ ਤੁਹਾਨੂੰ ਕੁਝ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
“ਮੈਂ ਜਨਤਕ ਦੇਣਦਾਰੀ ਬੀਮਾ ਪ੍ਰਾਪਤ ਕਰਨ ਜਾਂ ਸਪਲਾਇਰਾਂ ਨਾਲ ਖਾਤੇ ਅਤੇ ਕ੍ਰੈਡਿਟ ਲਾਈਨਾਂ ਸਥਾਪਤ ਕਰਨ ਵਿੱਚ ਅਸਮਰੱਥ ਸੀ। ਮੈਨੂੰ ਹਰ ਚੀਜ਼ ਲਈ ਪਹਿਲਾਂ ਅਤੇ ਨਕਦ ਭੁਗਤਾਨ ਕਰਨਾ ਪਿਆ,” ਉਹ ਕਹਿੰਦਾ ਹੈ।
ਕ੍ਰੈਡਿਟ ਰਿਪੋਰਟਿੰਗ ਏਜੰਸੀਆਂ ਤੁਹਾਡੇ ਦੀਵਾਲੀਆਪਨ ਦਾ ਰਿਕਾਰਡ ਦੀਵਾਲੀਆਪਨ ਦੀ ਮਿਤੀ ਤੋਂ ਪੰਜ ਸਾਲ ਜਾਂ ਇਸ ਦੇ ਖਤਮ ਹੋਣ ਤੋਂ ਦੋ ਸਾਲ ਤੱਕ ਰੱਖਦੀਆਂ ਹਨ। ਇਹ ਤੁਹਾਡੀ ਕ੍ਰੈਡਿਟ ਜਾਂ ਲੋਨ ਪ੍ਰਾਪਤ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ, ਅਤੇ ਤੁਹਾਡੀ ਵਿਆਜ ਦਰ ਵੱਧ ਹੋ ਜਾਵੇਗੀ।

ਕੀ ਦੀਵਾਲੀਆਪਨ ਨਾਲ ਸਾਰੇ ਕਰਜ਼ੇ ਉਤਰ ਜਾਂਦੇ ਹਨ?
ਸਿੱਧਾ ਜਿਹਾ ਜਵਾਬ ਹੈ - 'ਨਹੀਂ'।
ਤੁਹਾਨੂੰ ਕ੍ਰੈਡਿਟ ਕਾਰਡ, ਮੈਡੀਕਲ ਬਿੱਲਾਂ ਅਤੇ ਕਰਜ਼ਿਆਂ ਵਰਗੇ ਅਸੁਰੱਖਿਅਤ ਕਰਜ਼ਿਆਂ ਤੋਂ ਛੁਟਕਾਰਾ ਮਿਲ ਜਾਵੇਗਾ।
ਤੁਹਾਡਾ ਟਰੱਸਟੀ ਤੁਹਾਡੇ ਲੈਣਦਾਰਾਂ ਨੂੰ ਭੁਗਤਾਨ ਕਰਨ ਲਈ ਤੁਹਾਡੀਆਂ ਸੰਪਤੀਆਂ ਵੇਚ ਸਕਦਾ ਹੈ। ਆਮ ਤੌਰ 'ਤੇ, ਤੁਸੀਂ ਇੱਕ ਨਿਰਧਾਰਤ ਰਕਮ ਦਾ ਘਰੇਲੂ ਸਮਾਨ, ਵਪਾਰਕ ਯੰਤਰ ਜਾਂ ਵਾਹਨ ਰੱਖ ਸਕਦੇ ਹੋ।
"ਪਰ ਤੁਹਾਡਾ ਟਰੱਸਟੀ ਉਸ ਘਰ ਸਮੇਤ ਹੋਰ ਸੰਪਤੀਆਂ ਵੇਚ ਸਕਦਾ ਹੈ ਜਿਸ ਵਿੱਚ ਤੁਸੀਂ ਰਹਿੰਦੇ ਹੋ," ਸ਼੍ਰੀਮਤੀ ਮੇਗਿਨਸਨ ਕਹਿੰਦੀ ਹੈ।
“ਨਾਲ ਹੀ, ਕਿਸੇ ਵੀ ਜਾਇਦਾਦ ਦੇ ਨਿਪਟਾਰੇ ਲਈ ਜਲਦਬਾਜ਼ੀ ਨਾ ਕਰੋ। ਤੁਹਾਨੂੰ ਇਸ ਦਾ ਐਲਾਨ ਕਰਨਾ ਹੋਵੇਗਾ ਕਿਉਂਕਿ ਜੇਕਰ ਤੁਸੀਂ ਆਪਣੇ ਟਰੱਸਟੀ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਸਦੇ ਨਤੀਜੇ ਗੰਭੀਰ ਹੋਣਗੇ।"
ਮੁਫਤ ਨੈਸ਼ਨਲ ਡੈਬਟ ਹੈਲਪਲਾਈਨ ਸੋਮਵਾਰ ਤੋਂ ਸ਼ੁੱਕਰਵਾਰ 1800 007 007 'ਤੇ ਉਪਲਬਧ ਹੈ।





