ਮੱਛੀ ਫੜਨ ਜਾਣ ਵੇਲੇ ਅਣਜਾਣ ਸਥਿਤੀਆਂ ਹੋ ਸਕਦੀਆਂ ਹਨ ਘਾਤਕ

Rock fishing sunset

Since 2004, Australia has recorded nearly 200 rock fishing-related deaths. Source: Getty Images

ਆਸਟ੍ਰੇਲੀਆ ਵਿਚ 'ਰੌਕ ਫਿਸ਼ਿੰਗ' ਇਕ ਬਹੁਤ ਮਸ਼ਹੂਰ ਗਤੀਵਿਧੀ ਹੈ ਜਿਸ ਵਿਚ ਹਰ ਸਾਲ ਇਕ ਮਿਲੀਅਨ ਤੋਂ ਜ਼ਿਆਦਾ ਲੋਕ ਮੱਛੀ ਫੜਨ ਲਈ ਚੱਟਾਨਾਂ 'ਤੇ ਚੜ੍ਹ ਜਾਂਦੇ ਹਨ। ਪਰ ਹਾਲਤਾਂ ਤੋਂ ਅਣਜਾਣ ਹੋਣ ਨਾਲ ਕਿਸੇ ਨੂੰ ਸੱਟ ਲੱਗ ਸਕਦੀ ਹੈ ਜਾਂ ਮੌਤ ਵੀ ਹੋ ਸਕਦੀ ਹੈ, ਜੋ ਕਿ ਇਸ ਗਤੀਵਿਧੀ ਨੂੰ ਹੋਰ ਖ਼ਤਰਨਾਕ ਬਣਾਉਂਦਾ ਹੈ।


ਆਸਟ੍ਰੇਲੀਆ ਦੀਆਂ ਖੂਬਸੂਰਤ ਤੱਟਵਰਤੀ ਚੱਟਾਨਾਂ ਹਰ ਸਾਲ ਇੱਕ ਮਿਲੀਅਨ ਤੋਂ ਵੱਧ ਮੱਛੀ ਫੜਨ ਵਾਲਿਆਂ ਨੂੰ ਆਕਰਸ਼ਤ ਕਰਦੀਆਂ ਹਨ। 

ਪਰ 2004 ਤੋਂ ਬਾਅਦ ਰੌਕ ਫਿਸ਼ਿੰਗ ਨਾਲ ਸਬੰਧਤ ਤਕਰੀਬਨ 200 ਦੇ ਕਰੀਬ ਮੌਤਾਂ ਦਰਜ ਕੀਤੀਆਂ ਗਈਆਂ ਹਨ - ਜਿਸ ਵਿੱਚ ਹਰ ਸਾਲ ਔਸਤਨ 13 ਜਾਨਾਂ ਜਾਂਦੀਆਂ ਹਨ ਅਤੇ ਜਿਆਦਾਤਰ ਇਹ ਇਸ ਗਤੀਵਿਧੀ ਵਿੱਚ ਸ਼ਾਮਲ ਜੋਖਮਾਂ ਪ੍ਰਤੀ ਜਾਗਰੂਕਤਾ ਦੀ ਘਾਟ ਹੋਣ ਕਰਕੇ ਹੁੰਦਾ ਹੈ। 

ਪੀੜਤਾਂ ਵਿਚੋਂ ਤਿੰਨ-ਚੌਥਾਈ ਵਿਦੇਸ਼ਾਂ ਵਿਚ ਪੈਦਾ ਹੋਏ ਸਨ, ਜਿਨ੍ਹਾਂ ਵਿਚੋਂ ਅੱਧੇ ਏਸ਼ੀਆ ਦੇ ਸਨ। 

ਸਰਫ ਲਾਈਫ ਸੇਵਿੰਗ ਦੇ ਤੱਟਵਰਤੀ ਸੁਰੱਖਿਆ ਦੇ ਜਨਰਲ ਮੈਨੇਜਰ, ਸ਼ੇਨ ਡਾਓ ਦਾ ਕਹਿਣਾ ਹੈ ਕਿ ਉਹ ਲੋਕ ਜੋ ਆਪਣੇ ਜੱਦੀ ਦੇਸ਼ਾਂ ਵਿੱਚ ਸ਼ਾਂਤ ਪਾਣੀ ਦੀਆਂ ਸਥਿਤੀਆਂ ਵਿੱਚ ਮੱਛੀ ਫੜਨ ਦੇ ਆਦੀ ਹਨ, ਅਕਸਰ ਹੀ ਆਸਟ੍ਰੇਲੀਆ ਦੇ ਸਮੁੰਦਰੀ ਅਤੇ ਤੱਟਵਰਤੀ ਮੌਸਮ ਤੋਂ ਅਣਜਾਣ ਹੁੰਦੇ ਹਨ। 

ਸ੍ਰੀ ਡਾਓ ਦਾ ਕਹਿਣਾ ਹੈ ਕਿ ਮੱਛੀ ਫੜਨ ਲਈ ਜਾਣ ਤੋਂ ਪਹਿਲਾਂ ਤਕਰੀਬਨ ਤੀਹ ਮਿੰਟ ਤੱਕ ਦੇ ਹਲਾਤਾਂ ਦਾ ਜਾਇਜ਼ਾ ਲੈਣਾ ਮਹੱਤਵਪੂਰਨ ਹੈ।

ਸਾਈਪ੍ਰਸ ਵਿਚ ਪੈਦਾ ਹੋਏ ਸਪਾਈਰੋਸ ਵਸਿਲੀਏਡਜ਼ ਪਿਛਲੇ ਵੀਹ ਸਾਲਾਂ ਤੋਂ ਮੱਛੀ ਫੜ ਰਹੇ ਹਨ। 

ਉਹ ਦੱਸਦੇ ਹਨ ਕਿ ਇਹ ਉਨ੍ਹਾਂ ਦੀ ਮਨਪਸੰਦ ਖੇਡ ਹੈ, ਪਰ ਉਹ ਹਾਲਤਾਂ ਨੂੰ ਨਜ਼ਰਅੰਦਾਜ਼ ਕਰਨ ਦੇ ਖਤਰਿਆਂ ਬਾਰੇ ਚੰਗੀ ਤਰ੍ਹਾਂ ਜਾਣਦੇ  ਹਨ। 

ਸਰਫ ਲਾਈਫ ਸੇਵਿੰਗ ਦੇ ਇੱਕ ਅਧਿਐਨ ਨੇ ਪਾਇਆ ਕਿ ਚੱਟਾਨਾਂ 'ਤੇ ਮੱਛੀ ਫੜਨ ਵਾਲੇ ਲੋਕਾਂ ਵਿੱਚ ਚਾਰਾਂ ਵਿੱਚੋਂ ਇੱਕ ਵਿਅਕਤੀ ਜਾਂ ਤਾਂ ਕਮਜ਼ੋਰ ਤੈਰਾਕ ਹੁੰਦਾ ਹੈ ਤੇ ਜਾਂ ਸਮੁੰਦਰ ਵਿੱਚ ਤੈਰਨ ਵਿੱਚ ਅਸਮਰੱਥ ਹੁੰਦਾ ਹੈ। 

ਇਸ ਅਧਿਐਨ ਨੇ ਇਹ ਵੀ ਪਾਇਆ ਕਿ ਲਹਿਰਾਂ ਅਤੇ ਤਿਲਕਣ ਵਾਲੀਆਂ ਸਤਹਾਂ ਲਗਭਗ 85 ਪ੍ਰਤੀਸ਼ਤ ਚੱਟਾਨਾਂ ਤੇ ਮੱਛੀਆਂ ਫੜਨ ਦੀਆਂ ਮੌਤਾਂ ਦਾ ਕਾਰਨ ਬਣੀਆਂ ਹਨ, ਪਰ ਘਟਨਾ ਦੇ ਸਮੇਂ ਸਿਰਫ ਚਾਰ ਫੀਸਦੀ ਪੀੜਤ ਲੋਕਾਂ ਨੇ ਲਾਈਫ ਜੈਕੇਟ ਪਾਈ ਹੋਈ ਸੀ। 

ਸ਼ੇਨ ਡਾਓ ਦਾ ਕਹਿਣਾ ਹੈ ਕਿ ਰੌਕ ਫਿਸ਼ਿੰਗ ਵੇਲੇ  ਲਾਈਫ ਜੈਕੇਟ ਪਹਿਨਣਾ ਜਾਨ ਬਚਾਉਣ ਵਿਚ ਮਦਦ ਕਰਦਾ ਹੈ। 

ਸ੍ਰੀ ਵਸਿਲੀਏਡਜ਼ ਇਸ ਗੱਲ ਨਾਲ ਪੂਰੀ ਤਰਾਂ ਸਹਿਮਤ ਹਨ ਕਿ ਲਾਈਫ ਜੈਕਟ ਜਾਨ ਬਚਾਉਣ ਲਈ ਮਹੱਤਵਪੂਰਣ ਸਾਬਿਤ ਹੋ ਸਕਦੀਆਂ ਹਨ, ਪਰ ਉਹ ਕਹਿੰਦੇ ਹਨ ਕਿ ਇਥੇ ਕੁਝ ਹੋਰ ਚੀਜਾਂ ਵੀ ਮਹੱਤਵਪੂਰਣ ਹਨ, ਜਿਵੇਂ ਕਿ ਬਦਲਦੇ ਹੋਏ ਮੌਸਮ ਅਤੇ ਹਾਲਤਾਂ ਨੂੰ ਸਮਝਣਾ।

ਉਹ ਕਹਿੰਦੇ ਹਨ ਕਿ ਲੋਕਾਂ ਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਚੱਟਾਨ ਤੋਂ ਡਿੱਗਣ ਨਾਲ ਗੰਭੀਰ ਸੱਟਾਂ ਲੱਗ ਸਕਦੀਆਂ ਹਨ। 

ਮੈਲਕਮ ਪੂਲ ਨਿਊ ਸਾਊਥ ਵੇਲਜ਼ ਦੇ ਮੱਛੀ ਫੜਨ ਵਾਲੇ ਗੱਠਜੋੜ ‘ਰਿਕ੍ਰਿਏਸ਼ਨਲ ਫਿਸ਼ਿੰਗ ਅਲਾਇੰਸ’ ਦੇ ਸੁਰੱਖਿਆ ਅਧਿਕਾਰੀ ਹਨ। 

ਉਹ ਨਿਰਾਸ਼ ਹਨ ਕਿ ਰੌਕ ਫਿਸ਼ਿੰਗ ਕਰਨ ਵਾਲੇ ਲੋਕ ਜੋ ਦੇਸ਼ ਵਿੱਚ ਨਵੇਂ ਆਏ ਹਨ ਅਕਸਰ ਬਾਹਰ ਨਿਕਲਣ ਤੋਂ ਪਹਿਲਾਂ ਮੌਸਮ ਅਤੇ ਸਮੁੰਦਰੀ ਹਲਾਤਾਂ ਦੀ ਜਾਂਚ ਕਰਨ ਵਿਚ ਅਸਫਲ ਰਹਿੰਦੇ ਹਨ। 

ਉਹ ਕਹਿੰਦੇ ਹਨ ਕਿ ਲੋਕਾਂ ਨੂੰ ਕਦੇ ਵੀ ਇਕੱਲੇ ਮੱਛੀ ਫੜਨ ਨਹੀਂ ਜਾਣਾ ਚਾਹੀਦਾ ਅਤੇ ਮਾੜੇ ਹਲਾਤਾਂ ਵਿੱਚ ਬਚਣ ਦੀ ਯੋਜਨਾ ਤਿਆਰ ਹੋਣੀ ਚਾਹੀਦੀ ਹੈ। 

ਉਹ ਆਸਾਨ ਤੈਰਾਕੀ ਲਈ ਹਲਕੇ ਭਾਰ ਵਾਲੇ ਕੱਪੜੇ, ਚੰਗੀ ਪਕੜ ਵਾਲੇ ਨਾ ਤਿਲਕਣ ਵਾਲੇ ਜੁੱਤੇ ਅਤੇ ਚਟਾਨ ਦੇ ਪਲੇਟਫਾਰਮ ਦੇ ਕਿਨਾਰੇ ਤੋਂ ਸੁਰੱਖਿਅਤ ਦੂਰੀ ਲਈ ਢੁਕਵੇਂ ਸਰੋਤ ਨਾਲ ਰੱਖਣ ਦੀ ਸਿਫਾਰਸ਼ ਕਰਦੇ ਹਨ। 

ਸ੍ਰੀ ਪੂਲ ਦਾ ਕਹਿਣਾ ਹੈ ਕਿ ਤੁਹਾਡੇ ਲਈ ਰੌਕ ਫਿਸ਼ਿੰਗ ਲਈ ਜਾਣ ਤੋਂ ਪਹਿਲਾਂ ਆਪਣੀ ਯਾਤਰਾ ਦੀ ਯੋਜਨਾ ਬਣਾਉਣਾ ਸੁਰੱਖਿਅਤ ਮੱਛੀ ਫੜਨ ਜਾਣ ਦਾ ਪਹਿਲਾ ਕਦਮ ਹੈ। 

ਉਹ ਮੱਛੀ ਫੜਨ ਲਈ ਜਾਣ ਵਾਲਿਆਂ ਨੂੰ ਘੱਟੋ-ਘੱਟ ਦੋ ਵੱਖ-ਵੱਖ ਮੋਬਾਈਲ ਐਪਲੀਕੇਸ਼ਨਾਂ, ਜਿਵੇਂ ਕਿ ਬਿਊਰੋ ਆਫ਼ ਮੀਟਿਓਰੋਲੋਜੀ ਜਾਂ ਸੀਬਰੀਜ ਦੀ ਵਰਤੋਂ ਕਰਨ ਲਈ ਉਤਸ਼ਾਹਤ ਕਰਦੇ ਹਨ, ਜੋ ਕਿ ਮੌਸਮ ਦੀ ਜਾਂਚ ਕਰਨ ਲਈ ਵਿਸਥਾਰ ਪੂਰਵਕ ਅਨੁਮਾਨਾਂ, ਅਤੇ ਸਮੁੰਦਰੀ ਲਹਿਰਾਂ ਦੇ ਵੱਡੇ ਸਮੂਹਾਂ ਬਾਰੇ ਜਾਣਕਾਰੀ ਦਿੰਦਿਆਂ ਹਨ। 

ਤੁਸੀਂ ਰਾਕ ਫਿਸ਼ਿੰਗ 'ਤੇ ਸੁਰੱਖਿਆ ਸੁਝਾਵਾਂ ਲਈ, ਇਨ੍ਹਾਂ ਵੈਬਸਾਈਟਾਂ ਤੇ ਜਾ ਸਕਦੇ ਹੋ:

ਆਰ.ਐੱਫ.ਏ. ਸਿਫਾਰਸ਼ ਕਰਦਾ ਹੈ ਕਿ ਮੱਛੀ ਫੜਨ ਲਈ ਜਾਣ ਤੋਂ ਪਹਿਲਾਂ ਤੁਸੀਂ ਆਸਟ੍ਰੇਲੀਆ ਦਾ ਐਮਰਜੈਂਸੀ ਪਲੱਸ ਐਪ ਡਾਊਨਲੋਡ ਕਰੋ ਅਤੇ ਸੰਕਟ ਦੇ ਮੌਕੇ ਤੇ ਇਸ ਦੀ ਵਰਤੋਂ ਕਰੋ। 

ਤੁਸੀਂ ਆਪਣੇ ਮੋਬਾਈਲ ਫੋਨ 'ਤੇ 000 ਡਾਇਲ ਕਰਕੇ ਅਤੇ ਆਪਣੀ ਅਸਲ ਸਥਿਤੀ ਜਾਂ ਜੀਪੀਐਸ ਲੋਕੇਸ਼ਨ ਸਾਂਝੀ ਕਰਕੇ ਵੀ ਸਹਾਇਤਾ ਪ੍ਰਾਪਤ ਕਰ ਸਕਦੇ ਹੋ।  

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ 


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand