ਕੁੱਝ ਵਿਦਿਆਰਥੀਆਂ ਅਤੇ ਵਕਾਲਤ ਸਮੂਹਾਂ ਵਲੋਂ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਲਈ ਅਦਾਇਗੀ ਦਿੱਤੇ ਜਾਣ ਸਬੰਧੀ ਸਿੱਖਿਅਤ ਕਰਨ ਲਈ ਸਮਾਜਿਕ ਕਾਰਜ ਚਲਾਏ ਜਾਣ ਲਈ ਬਹਿਸ ਕੀਤੀ ਜਾ ਰਹੀ ਹੈ। ਵੱਧ ਰਹੀ ਜੀਵਨ ਦੀ ਲਾਗਤ ਨੂੰ ਦੇਖਦਿਆਂ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ। ਯੂਨੀਅਨਜ਼ ਨਿਊ ਸਾਊਥ ਵੇਲਜ਼ ਦਾ ਤਰਕ ਹੈ ਕਿ ਬਿਨਾਂ ਭੁਗਤਾਨ ਵਾਲੀਆਂ ਫੁੱਲ-ਟਾਈਮ ਲਾਜ਼ਮੀ ਇੰਟਰਨਸ਼ਿਪ ਕਾਰਨ ਵਿਦਆਰਥੀਆਂ ਨੂੰ ਕੋਈ ਵੀ ਪੂਰਕ ਕਮਾਈ ਕਰਨ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।
ਤੀਸਰੇ ਪੱਧਰ ਦੇ ਵਿਦਿਆਰਥੀਆਂ ਉੱਤੇ ਪਹਿਲਾਂ ਹੀ ਵੱਧ ਰਹੀ ਜੀਵਨ ਦੀ ਲਾਗਤ ਦਾ ਕਾਫੀ ਬੋਝ ਹੈ ਅਤੇ ਅਜਿਹੇ ਵਿੱਚ ਜਿਹੜੇ ਵਿਦਿਆਰਥੀਆਂ ਨੂੰ ਲਾਜ਼ਮੀ ਮੁਫ਼ਤ ਇੰਟਰਨਸ਼ਿਪ ਕਰਨੀ ਪੈਂਦੀ ਹੈ ਉਹਨਾਂ ਦੀਆਂ ਮੁਸ਼ਕਿਲਾਂ ਹੋਰ ਵੀ ਗੰਭੀਰ ਹਨ।
ਅਧਿਆਪਨ ਅਤੇ ਸਮਾਜਿਕ ਕਾਰਜਾਂ ਦੇ ਵਿਦਿਆਰਥੀਆਂ ਲਈ ਲਾਜ਼ਮੀ ਬਿਨ੍ਹਾਂ ਅਦਾਇਗੀ ਵਾਲੀਆਂ ਇੰਟਰਨਸ਼ਿਪ ਦੇ ਖਿਲਾਫ ਪ੍ਰਦਰਸ਼ਨਕਾਰੀ ਵਲੋਂ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿੱਚ ਇਕੱਠੇ ਹੋ ਕੇ ਰੈਲੀ ਕੀਤੀ ਗਈ ਸੀ।
ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੇ ਤੀਜੇ ਸਾਲ ਦੇ ਸੋਸ਼ਲ ਵਰਕ ਵਿਦਿਆਰਥੀ ਆਈਜ਼ੈਕ ਵਾਟਨਬਰਗ ਦਾ ਕਹਿਣਾ ਹੈ ਕਿ ਕੰਮ ਦੇ ਤਜ਼ਰਬੇ ਦੀਆਂ ਇਹ ਲੋੜਾਂ ਉਹਨਾਂ ਨੂੰ ਗਰੀਬੀ ਵੱਲ ਧੱਕ ਰਹੀਆਂ ਹਨ।
‘ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ’ ਦੇ ਅੰਕੜੇ ਦਰਸਾਉਂਦੇ ਹਨ ਕਿ ਅਧਿਆਪਨ ਦੀਆਂ ਡਿਗਰੀਆਂ ਦੀ ਪੂਰਤੀ ਦਰ 2011 ਵਿੱਚ 70 ਪ੍ਰਤੀਸ਼ਤ ਤੋਂ ਘਟ ਕੇ 2021 ਵਿੱਚ 53 ਪ੍ਰਤੀਸ਼ਤ ਹੋ ਗਈ ਹੈ।
ਉਸੇ ਸਮੇਂ ਦੌਰਾਨ ਸਮਾਜਿਕ ਕਾਰਜਾਂ ਦੇ ਵਿਦਿਆਰਥੀਆਂ ਲਈ ਮੁਕੰਮਲ ਹੋਣ ਦੀ ਦਰ ਅੱਠ ਪ੍ਰਤੀਸ਼ਤ ਘੱਟ ਕੇ 58 ਪ੍ਰਤੀਸ਼ਤ ਤੋਂ 50 ਪ੍ਰਤੀਸ਼ਤ ਹੋ ਗਈ ਹੈ।





