ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਫੇਡਐਕਸ ਕੰਪਨੀ ਦੇ ਵੇਅਰਹਾਊਸ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਸਿੱਖ ਭਾਈਚਾਰੇ ਦੇ 4 ਵਿਅਕਤੀਆਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ।
ਬੰਦੂਕਧਾਰੀ ਹਮਲਾਵਰ ਦੀ ਪਛਾਣ ਇੰਡੀਆਨਾ ਦੇ 19 ਸਾਲਾ ਨੌਜਵਾਨ ਬ੍ਰੇਂਡਨ ਸਕਾਟ ਹੋਲ ਵਜੋਂ ਹੋਈ ਹੈ, ਜਿਸ ਨੇ ਇਹ ਗੋਲੀਬਾਰੀ ਕਰਨ ਤੋਂ ਬਾਅਦ ਕਥਿਤ ਤੌਰ ਤੇ ਖ਼ੁਦ ਨੂੰ ਗੋਲੀ ਮਾਰਕੇ ਖੁਦਕਸ਼ੀ ਕਰ ਲਈ।
ਮੈਲਬੌਰਨ ਦੇ ਵਸਨੀਕ ਵਰੁਣਦੀਪ ਸਿੰਘ ਨੇ ਆਪਣੇ ਚਾਚਾ-ਚਾਚੀ ਦੇ ਹਵਾਲੇ ਨਾਲ਼ ਇਸ ਘਟਨਾ ਦਾ ਦਿਲ-ਕੰਬਾਊ ਹਾਲ ਸਾਂਝਾ ਕੀਤਾ ਹੈ। ਵਰੁਣ ਨੇ ਦੱਸਿਆ ਕਿ ਫੈਡੇਕ੍ਸ ਵਿੱਚ ਕੰਮ ਕਰਦੇ ਉਨ੍ਹਾਂ ਦੇ ਚਾਚਾ ਜੀ ਘਟਨਾਸਥਲ ਉੱਤੇ ਮੌਜੂਦ ਸਨ ਅਤੇ ਉਨ੍ਹਾਂ ਨੂੰ ਵੇਅਰ ਹਾਊਸ ਦੇ ਪਿੱਛੇ ਵੱਲ ਨੂੰ ਭੱਜਕੇ ਜਾਨ ਬਚਾਉਣੀ ਪਈ।

ਮ੍ਰਿਤਕਾਂ ਦੀ ਪਛਾਣ 32 ਸਾਲਾ ਮੈਥਿਊ ਆਰ, ਅਲੈਗਜ਼ੈਡਰ, ਸਾਮਰਿਆ ਬਲੈਕਵੈੱਲ - 19 ਸਾਲ; ਅਮਰਜੀਤ ਜੌਹਲ - 66; ਜਸਵਿੰਦਰ ਕੌਰ- 64; ਜਸਵਿੰਦਰ ਸਿੰਘ - 68; ਅਮਰਜੀਤ ਸੇਖੋਂ - 48; ਕਰਲੀ ਸਮਿਥ - 19 ਅਤੇ ਜੌਹਨ ਵੇਸਰੀਟ - 74 ਵਜੋਂ ਹੋਈ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ 'ਬੰਦੂਕ ਨਾਲ ਕੀਤੀ ਇਸ ਹਿੰਸਾ' ਨੂੰ ਇੱਕ ਮਹਾਂਮਾਰੀ ਆਖਿਆ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਮਰੀਕੀ ਹਰ ਰੋਜ਼ ਬੰਦੂਕ ਦੀ ਹਿੰਸਾ ਤੋਂ ਮਰ ਰਹੇ ਹਨ। ਇਹ ਸਾਡੇ ਚਰਿੱਤਰ ਉਤੇ ਦਾਗ਼ ਲਗਾਉਂਦਾ ਹੈ ਅਤੇ ਸਾਡੀ ਕੌਮ ਦੀ ਰੂਹ 'ਤੇ ਹਮਲਾ ਕਰਦਾ ਹੈ।
ਸਿੱਖ ਜਥੇਬੰਦੀਆਂ ਟਰਬਨਜ਼4ਆਸਟ੍ਰੇਲੀਆ ਅਤੇ ਯੂਨਾਇਟੇਡ ਸਿਖਸ ਆਸਟ੍ਰੇਲੀਆ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ ਅਤੇ ਇਸ ਸਿਲਸਿਲੇ ਵਿੱਚ ਅਮਰੀਕਨ ਸਰਕਾਰ ਨੂੰ ਓਥੋਂ ਦੇ ਬੰਦੂਕ ਕਲਚਰ ਉੱਤੇ ਨਕੇਲ ਕਸਣ ਲਈ ਬੇਨਤੀ ਕੀਤੀ ਗਈ ਹੈ।
ਪੂਰੀ ਜਾਣਕਾਰੀ ਲਈ ਵਰੁਣਦੀਪ ਸਿੰਘ, ਅਮਰ ਸਿੰਘ ਅਤੇ ਗੁਰਵਿੰਦਰ ਸਿੰਘ ਨਾਲ਼ ਕੀਤੀ ਇਹ ਗੱਲਬਾਤ ਸੁਣੋ
ਇਸ ਦੌਰਾਨ ਅਮਰੀਕਾ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਪੀੜਤਾਂ ਦੀ ਯਾਦ ਵਿੱਚ ਸਮਾਗਮ ਕਰਾਏ ਗਏ ਹਨ ਅਤੇ ਪੀੜ੍ਹਤ ਪਰਿਵਾਰਾਂ ਲਈ ਲੱਖਾਂ ਡਾਲਰ ਦਾ ਦਾਨ ਇਕੱਠਾ ਕੀਤਾ ਗਿਆ ਹੈ ਜਿਸ ਵਿੱਚ ਫੈਡੇਕ੍ਸ ਵੱਲੋਂ ਦਿੱਤਾ 1 ਮਿਲੀਅਨ ਅਮਰੀਕੀ ਡਾਲਰ ਵੀ ਸ਼ਾਮਿਲ ਹੈ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।




