Key Points
- ਵਿਕਟੋਰੀਆ ਪੁਲਿਸ ਦੇ 172 ਸਾਲਾਂ ਦੇ ਇਤਿਹਾਸ ਵਿੱਚ ਮਾਰਚ 2025 ਤੱਕ ਪਿਛਲੇ 12 ਮਹੀਨਿਆਂ ਵਿੱਚ ਹੋਈਆਂ ਸਭ ਤੋਂ ਵੱਧ ਗ੍ਰਿਫਤਾਰੀਆਂ।
- ਪਿਛਲੇ 12 ਮਹੀਨਿਆਂ ਵਿੱਚ ਵਿਕਟੋਰੀਆ ਵਿੱਚ ਦਰਜ ਹੋਏ 627,268 ਅਪਰਾਧ।
- ਕੁੱਲ ਅਪਰਾਧਾਂ ਵਿਚੋਂ 13.1% ਅਪਰਾਧਾਂ ਵਿੱਚ 10 ਤੋਂ 17 ਸਾਲਾਂ ਦੀ ਉਮਰ ਦੇ ਬੱਚੇ ਸ਼ਾਮਲ।
ਇੱਕ ਸੁਰੱਖਿਅਤ ਭਵਿੱਖ ਦੀ ਭਾਲ ਕਰਨ ਆਸਟ੍ਰੇਲੀਆ ਆਏ ਕਈ ਪਰਵਾਸੀ ਵੀ ਇਨ੍ਹਾਂ ਅਪਰਾਧਾਂ ਦਾ ਸ਼ਿਕਾਰ ਹੋ ਰਹੇ ਹਨ।
ਅਜਿਹਾ ਹੀ ਕੁਝ ਹੋਇਆ ਵਿਕਟੋਰੀਆ ਵਿੱਚ ਰਹਿੰਦੇ ਸੰਜੀਵ ਜੀ ਨਾਲ ਜਿਨ੍ਹਾਂ ਦੇ ਘਰ ਘੁੱਸਪੈਠ ਓਦੋਂ ਹੁਈ ਜਦੋਂ ਉਹ, ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ ਘਰ ਵਿੱਚ ਸੁੱਤੇ ਪਏ ਸੀ।
ਪੁਲਿਸ, ਸਰਕਾਰ, ਵਿਪੱਖ, ਅਤੇ ਵਿਕਟੋਰੀਆ ਦੇ ਆਮ ਨਾਗਰਿਕ, ਹਰ ਪੱਖ ਦੇ ਲੋਕਾਂ ਉੱਤੇ ਇਨ੍ਹਾਂ ਵੱਧਦੇ ਅਪਰਾਧਾਂ ਦਾ ਕੀ ਅਸਰ ਹੋ ਰਿਹਾ ਹੈ? ਇਨ੍ਹਾਂ ਅਪਰਾਧਾਂ ਉੱਤੇ ਕਾਬੂ ਪਾਉਣ ਲਈ ਕੀ ਕੀਤਾ ਜਾ ਰਿਹਾ ਹੈ? ਅਤੇ ਹੋਰ ਕੀ ਹੋਣਾ ਚਾਹੀਦਾ ਹੈ? ਇਸ ਬਾਰੇ ਸੁਣੋ ਇਹ ਪੌਡਕਾਸਟ....
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।