ਟਰਬਨਸ ਫਾਰ ਆਸਟ੍ਰੇਲੀਆ ਦੇ ਅਮਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗਲ ਕਰਦੇ ਹੋਏ ਦਸਿਆ, ‘ਆਸਟਰੇਲੀਆ ਭਰ ਦੇ ਸਮੁੰਦਰੀ ਤੱਟ ਬਹੁਤ ਸੋਹਣੇ ਤੇ ਲੁਭਾਵਣੇ ਹੁੰਦੇ ਹਨ। ਲਗਭਗ ਸਾਰੇ ਹੀ ਹਵਾਈ ਅੱਡਿਆਂ, ਰੇਲਗੱਡੀ ਦੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਤੇ ਇਹਨਾਂ ਬਾਰੇ ਬਹੁਤ ਸੁਹਣੇ ਇਸ਼ਤਿਹਾਰ ਲੱਗੇ ਹੁੰਦੇ ਹਨ। ਪਰ ਨਾਲ ਹੀ ਇਹਨਾਂ ਪਾਣੀਆਂ ਤੋਂ ਖਤਰਿਆਂ ਬਾਰੇ ਵੀ ਜਾਣੂ ਕਰਵਾਉਣਾ ਲਾਹੇਵੰਦ ਹੋਵੇਗਾ’।
"ਟਰਬਨਸ ਫਾਰ ਆਸਟ੍ਰੇਲੀਆ ਵਲੋਂ ‘ਵਾਟਰ ਸੇਫਟੀ’ ਸਿਰਲੇਖ ਹੇਠ ਦੋ ਵੀਡੀਓ ਬਣਾਈਆਂ ਗਈਆਂ ਹਨ ਜਿਨਾਂ ਵਿੱਚ ਪਰਵਾਸੀਆਂ ਲਈ ਖਾਸ ਤੋਰ ਤੇ ਸੁਨੇਹਾ ਦਿੱਤਾ ਗਿਆ ਹੈ ਕਿ ਉਹ ਪਾਣੀਆਂ ਵਿੱਚ ਅਨੰਦ ਮਾਨਣ ਦੇ ਨਾਲ ਨਾਲ ਸੁਰੱਖਿਅਤ ਕਿਵੇਂ ਰਹਿ ਸਕਦੇ ਹਨ"।
ਅਮਰ ਸਿੰਘ ਨੂੰ ਚਿੰਤਾ ਹੈ ਕਿ ਸਰਕਾਰ ਵਲੋਂ ਚਲਾਈ ਜਾ ਰਹੀ ਵਾਟਰ ਸੇਫਟੀ ਵਾਲੀ ਮੁਹਿੰਮ ਆਮ ਪਰਵਾਸੀਆਂ ਤੱਕ ਨਹੀਂ ਪਹੁੰਚ ਪਾ ਰਹੀ ਹੈ। ਅਤੇ ਇਸੇ ਕਰਕੇ ਟਰਬਨਸ ਫਾਰ ਆਸਟਰੇਲੀਆ ਨੇ ਪਰਵਾਸੀਆਂ ਦੀ ਸੁਰੱਖਿਆ ਨੂੰ ਮੁੱਖ ਰਖਦੇ ਹੋਏ ਇਹ ਉਪਰਾਲਾ ਅਰੰਭਿਆ ਹੈ।

Pls share the Water Safety videos from T4A Facebook with captions from your mother language - Amar Singh Source: Amar Singh
ਅਮਰ ਸਿੰਘ ਨੇ ਸਾਂਝਾ ਕੀਤਾ ਕਿ, ‘67% ਹਾਦਸਿਆਂ ਵਿੱਚ ਕਮਜੋਰ ਜਾਂ ਨਵ-ਸਿਖੀਏ ਤੈਰਾਕ ਹੀ ਸ਼ਾਮਲ ਹੁੰਦੇ ਹਨ। ਇੱਕ ਸਿਤਹਮੰਦ ਵਿਅਕਤੀ ਨੂੰ ਡੁੱਬਣ ਵਿੱਚ ਸਿਰਫ 20 ਤੋਂ 40 ਸੈਕਿੰਡ ਦਾ ਸਮਾਂ ਹੀ ਲਗਦਾ ਹੈ। ਬਿਨਾਂ ਯੋਗ ਮਹਾਰਤ ਦੇ ਤੈਰਾਕੀ ਕਰਨਾ ਲਗਭਗ ਇਸੇ ਤਰਾਂ ਹੈ ਜਿਵੇਂ ਅੱਖਾਂ ਬੰਦ ਕਰਕੇ ਸੜਕ ਦੇ ਦੂਜੇ ਪਾਰ ਜਾਣਾ। ਇਸ ਤੋਂ ਸਹਿਜੇ ਹੀ ਬਚਾਅ ਹੋ ਸਕਦਾ ਹੈ ਅਗਰ ਕੁੱਝ ਸਾਵਧਾਨੀਆਂ ਜਿਵੇਂ ਬਗੈਰ ਨਿਗਰਾਨੀ ਵਾਲੇ ਤੱਟਾਂ ਤੇ ਤੈਰਾਕੀ ਨਾ ਕਰੋ, ਹਮੇਸ਼ਾਂ ਝੰਡੀਆਂ ਦੇ ਵਿਚਾਲੇ ਹੀ ਰਹੋ ਆਦਿ’।
ਟਰਬਨਸ ਫੋਰ ਆਸਟ੍ਰੇਲੀਆ ਵਲੋਂ ਬਣਾਈਆਂ ਇਹ ਵੀਡੀਓਸ ਨੂੰ ਨਿਊ ਸਾਊਥ ਵੇਲਜ਼ ਦੀ ਪਾਰਲੀਆਮੈਂਟ ਵਿੱਚ ਕੀਤੇ ਇੱਕ ਸਮਾਗਮ ਦੌਰਾਨ, ਉਹਨਾਂ ਦੇ ਫੇਸਬੁੱਕ ਪੇਜ ਉੱਤੇ ਜਾਰੀ ਕੀਤੀਆਂ ਗਈਆਂ ਹਨ। ਅਮਰ ਸਾਰਿਆਂ ਨੂੰ ਬੇਨਤੀ ਕਰਦੇ ਹੋਏ ਕਹਿੰਦੇ ਹਨ ਕਿ ਇਹਨਾਂ ਵੀਡੀਓਸ ਨੂੰ ਆਪਣੀ ਮਾਤ ਭਾਸ਼ਾ ਦੇ ਸਿਰਲੇਖਾਂ ਹੇਠ ਸਾਰਿਆਂ ਨਾਲ ਸਾਂਝਿਆਂ ਕਰੋ।

Follow simple rules and stay safe. Source: Amar Singh
ਅਮਰ ਸਿੰਘ ਨੇ ਪ੍ਰਵਾਸ ਮੰਤਰੀ ਡੇਵਿਡ ਕੋਲਮਨ ਨਾਲ ਮੁਲਾਕਾਤ ਕਰਦੇ ਹੋਏ ਇਹ ਮੰਗ ਕੀਤੀ ਹੈ ਕਿ ਵਾਟਰ ਸੇਫਟੀ ਨੂੰ ਵੀਜ਼ਾ ਪ੍ਰਣਾਲੀ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।
‘ਇਹ ਹੋਰ ਵੀ ਚੰਗਾ ਹੋਵੇਗਾ ਕਿ ਆਸਟ੍ਰੇਲੀਆ ਨੂੰ ਆਣ ਵਾਲੀਆਂ ਸਾਰੀਆਂ ਹਵਾਈ ਉਡਾਣਾ ਵਿੱਚ ਵੀ ਵਾਟਰ ਸੇਫਟੀ ਵੀਡੀਓਸ ਦਿਖਾਈਆਂ ਜਾਣ’, ਅਮਰ ਨੇ ਸੁਝਾਅ ਦਿੱਤਾ ਹੈ।