ਤੁਸੀਂ ਜਿੰਨੀ ਜਲਦੀ ਦਿਲ ਦੇ ਦੌਰੇ ਦੇ ਲੱਛਣਾਂ ਨੂੰ ਪਛਾਣੋਗੇ ਅਤੇ ਇਸਦਾ ਇਲਾਜ ਕਰਵਾਓਗੇ, ਤੁਹਾਡੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੋਵੇਗੀ।
ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ABS) ਦੇ ਅੰਕੜੇ ਦਰਸਾਉਂਦੇ ਹਨ ਕਿ 2021 ਵਿੱਚ ਆਸਟਰੇਲੀਆ ਵਿੱਚ ਦਿਲ ਦੀ ਬਿਮਾਰੀ ਨਾਲ ਲਗਭਗ 13,000 (12,728) ਲੋਕਾਂ ਦੀ ਮੌਤ ਹੋਈ ਹੈ।
ਹਾਰਟ ਫਾਊਂਡੇਸ਼ਨ ਤੋਂ ਕਾਰਡੀਓਲੋਜਿਸਟ ਗੈਰੀ ਜੇਨਿੰਗਜ਼ ਦੱਸਦੇ ਹਨ ਕਿ ਜਦੋਂ ਕਿਸੇ ਨੂੰ ਦਿਲ ਦਾ ਦੌਰਾ ਪੈਂਦਾ ਹੈ ਤਾਂ ਅਸਲ ਵਿੱਚ ਕੀ ਹੁੰਦਾ ਹੈ।

ਹਾਲਾਂਕਿ ਹਰੇਕ ਵਿਅਕਤੀ ਵਿੱਚ ਦਿਲ ਦੇ ਰੋਗ ਦੇ ਲੱਛਣ ਵੱਖੋ-ਵੱਖਰੇ ਹੋ ਸਕਦੇ ਹਨ, ਪਰ ਦਿਲ ਦੇ ਦੌਰੇ ਦੇ ਕਈ ਲੱਛਣ ਆਮ ਹੁੰਦੇ ਹਨ।
ਕੁਈਨਜ਼ਲੈਂਡ ਕਾਰਡੀਓਵੈਸਕੁਲਰ ਗਰੁੱਪ ਤੋਂ ਕਾਰਡੀਓਲੋਜਿਸਟ ਰੋਬ ਪੇਰੇਲ ਛਾਤੀ ਦੇ ਦਰਦ ਵੱਲ ਧਿਆਨ ਦੇਣ ਲਈ ਕਹਿੰਦੇ ਹਨ।
ਹੋਰ ਲੱਛਣਾਂ ਵਿੱਚ ਤੁਹਾਡੇ ਗਲੇ ਵਿੱਚ ਘੁਟਣ ਦੀ ਭਾਵਨਾ, ਤੁਹਾਡੀਆਂ ਬਾਹਾਂ ਵਿੱਚ ਭਾਰੀਪਣ ਮਹਿਸੂਸ ਹੋਣਾ, ਸਾਹ ਚੜ੍ਹਨਾ, ਘਬਰਾਟ, ਤ੍ਰੇਲੀਆਂ ਜਾਂ ਪਸੀਨਾ ਅਤੇ ਚੱਕਰ ਆਉਣੇ ਸ਼ਾਮਲ ਹੈ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਜਾਂ ਕਿਸੇ ਹੋਰ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ ਤਾਂ ਹਮੇਸ਼ਾ ਟ੍ਰਿਪਲ ਜ਼ੀਰੋ (000) ਨੂੰ ਤੁਰੰਤ ਕਾਲ ਕਰੋ।
ਰੋਬ ਪੇਰੇਲ ਸੁਝਾਅ ਦਿੰਦੇ ਹਨ ਕਿ ਅਜਿਹਾ ਕਰਨ ਉਪਰੰਤ ਤੁਸੀਂ ਮਦਦ ਲਈ ਕਈ ਚੀਜ਼ਾਂ ਕਰ ਸਕਦੇ ਹੋ।
ਹੋ ਸਕਦਾ ਹੈ ਕਿ ਤੁਹਾਨੂੰ ਯਕੀਨ ਨਾ ਹੋਵੇ ਕਿ ਤੁਹਾਨੂੰ ਦਿਲ ਦਾ ਦੌਰਾ ਪੈ ਰਿਹਾ ਹੈ, ਪਰ ਜੇਕਰ ਥੋੜ੍ਹਾ ਜਿਹਾ ਵੀ ਸ਼ੱਕ ਹੈ, ਤਾਂ ਹਸਪਤਾਲ ਜਾਓ।
ਗੈਰੀ ਜੇਨਿੰਗਜ਼ ਕਹਿੰਦੇ ਹਨ ਕਿ ਦਿਲ ਦਾ ਦੌਰਾ ਪੈਣ ਤੇ ਹਰ ਮਿੰਟ ਕੀਮਤੀ ਹੁੰਦਾ ਹੈ।

ਆਸਟ੍ਰੇਲੀਆ ਵਿੱਚ, 45 ਸਾਲ ਤੋਂ ਵੱਧ ਉਮਰ ਦੇ ਅੱਧੇ ਮਰਦ ਅਤੇ ਇੱਕ ਤਿਹਾਈ ਔਰਤਾਂ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਸਮੇਂ ਦਿਲ ਦੀ ਬਿਮਾਰੀ ਤੋਂ ਪੀੜਤ ਹੋਣਗੇ।
ਹਾਲਾਂਕਿ ਇਹ ਅੰਕੜਾ ਕਾਫੀ ਉੱਚਾ ਹੈ, ਪਰ ਚੰਗੀ ਖ਼ਬਰ ਇਹ ਹੈ ਕਿ ਇਹ ਆਮ ਤੌਰ 'ਤੇ ਟਾਲਣਯੋਗ ਹੈ।
ਰੋਬ ਪੇਰੇਲ ਦਾ ਕਹਿਣਾ ਹੈ ਕਿ ਦਿਲ ਦੇ ਰੋਗ ਤੋਂ ਬਚੇ ਰਹਿਣ ਦੀ ਅਸਲ ਕੁੰਜੀ ਇੱਕ ਸਿਹਤਮੰਦ ਜੀਵਨ ਸ਼ੈਲੀ ਹੈ।
ਗੈਰੀ ਜੇਨਿੰਗਜ਼ ਲੋਕਾਂ ਨੂੰ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣ ਲਈ ਵੀ ਉਤਸ਼ਾਹਿਤ ਕਰਦੇ ਹਨ।

ਉਹ ਸਲਾਹ ਦਿੰਦੇ ਹਨ ਕਿ ਤੁਰੰਤ ਜਾਂਚ ਕਰਵਾਉਣ ਨਾਲ ਤੁਸੀਂ ਆਪਣੀ ਜਾਨ ਬਚਾ ਸਕਦੇ ਹੋ।
ਜੇਕਰ ਤੁਸੀਂ ਸਿਹਤਮੰਦ ਜੀਵਨ ਜੀਉਂਦੇ ਹੋ ਤਾਂ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।
ਪਰ ਜੇ ਇਹ ਤੁਹਾਡੇ ਨਾਲ ਜਾਂ ਤੁਹਾਡੇ ਆਸ ਪਾਸ ਦੇ ਕਿਸੇ ਵਿਅਕਤੀ ਨਾਲ ਵਾਪਰਦਾ ਹੈ, ਤਾਂ ਸੰਕੇਤਾਂ ਨੂੰ ਯਾਦ ਰੱਖੋ ਅਤੇ ਤੇਜ਼ੀ ਨਾਲ ਕੰਮ ਕਰੋ।
ਵਧੇਰੇ ਜਾਣਕਾਰੀ ਲਈ https://www.heartfoundation.org.au/ 'ਤੇ ਜਾਓ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।





