ਸੰਸਾਰ ਭਰ ਵਿੱਚ ਕਰੋਨਾਵਾਇਰਸ ਨੂੰ ਠੱਲਣ ਲਈ ਕੀਤੇ ਜਾ ਰਹੇ ਉਪਾਵਾਂ ਨੂੰ ਆਸਟ੍ਰੇਲੀਆ ਵੀ ਅਪਣਾ ਰਿਹਾ ਹੈ। ਸਿਹਤ ਅਧਿਕਾਰੀਆਂ ਵਲੋਂ ਦਿੱਤੇ ਸੁਝਾਵਾਂ ਤਹਿਤ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਉਹਨਾਂ ਲੋਕਾਂ ਨੂੰ ਪ੍ਰਤਿਬੰਧਿਤ ਕੀਤਾ ਜਾਣਾ ਵੀ ਸ਼ਾਮਲ ਹੈ।
ਨਿਜੀ ਸਫਾਈ ਵਾਲੇ ਉਪਾਵਾਂ ਜਿਨਾਂ ਵਿੱਚ ਨਿਯਮਤ ਤੌਰ ਤੇ ਹੱਥ ਧੋਣ ਅਤੇ ਹੱਥ ਮਿਲਾਉਣ ਤੋਂ ਪਰਹੇਜ਼ ਕਰਨਾ ਵੀ ਸ਼ਾਮਲ ਹੈ ਦੇ ਨਾਲ-ਨਾਲ ਹੁਣ ਆਸਟ੍ਰੇਲੀਆ ਭਰ ਵਿੱਚ 500 ਵਿਅਕਤੀਆਂ ਜਾਂ ਇਸ ਤੋਂ ਵੱਧ ਦੇ ਇਕੱਠ ਕਰਨ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਇਸ ਦਾ ਅਸਲ ਵਿੱਚ ਮਤਲਬ ਹੈ ਕਿ ਤੁਸੀਂ ਖੁਦ ਹੀ ਦੂਜਿਆਂ ਨਾਲ ਨੇੜਤਾ ਵਾਲੇ ਸੰਪਰਕਾਂ ਨੂੰ ਘਟਾਉ ਜਿਵੇਂ ਕਿ ਜਨਤਕ ਆਵਾਜਾਈ ਵਾਲੇ ਸਾਧਨਾਂ ਨੂੰ ਘਟ ਵਰਤਣਾ, ਅਤੇ ਆਪਣੇ ਤੇ ਦੂਜਿਆਂ ਵਿਚਾਲੇ 1.5 ਮੀਟਰ ਦੀ ਦੂਰੀ ਬਨਾਉਣ ਦੀ ਕੋਸ਼ਿਸ਼ ਕਰਨਾ ਆਦਿ ਵੀ ਸ਼ਾਮਲ ਹੈ।
ਆਸਟ੍ਰੇਲੀਆ ਦੇ ਡਿਪਟੀ ਚੀਫ ਸਿਹਤ ਅਫਸਰ ਪ੍ਰੋਫੈਸਰ ਪੋਲ ਕੈਲੀ ਦਾ ਕਹਿਣਾ ਹੈ ਕਿ ਇਹਨਾਂ ਉਪਾਵਾਂ ਤੋਂ ਇਲਾਵਾ ਸਵੈ-ਇੱਛਾ ਨਾਲ ਇਕੱਲਤਾ ਧਾਰਨ ਕਰਨ ਨਾਲ ਵੀ ਦੇਸ਼ ਵਿੱਚਲੇ ਵਾਇਰਸ ਦੇ ਫੈਲਾਅ ਨੂੰ ਰੋਕਆ ਜਾ ਸਕਦਾ ਹੈ।
Click on the player at the top of the page to listen to this feature in Punjabi.