8 ਜੁਲਾਈ 2025 ਨੂੰ ਮੋਰੀਨ ਆਹਲੂਵਾਲੀਆ ਅਤੇ ਉਸ ਦੀ ਬੱਚੀ ਅਮਾਇਰਾ ਬਲੈਕਟਾਊਨ, ਸਿਡਨੀ ਦੇ ਸ਼ਾਪਿੰਗ ਸੈਂਟਰ ਵਿੱਚ ਗਏ ਸਨ।
“ਅਮਾਇਰਾ ਸਾਡੇ ਨਾਲ ਸਟੋਰ ਵਿੱਚ ਤੁਰ ਰਹੀ ਸੀ ਅਤੇ ਇਕ ਦਮ ਜਦੋਂ ਉਹ ਘੁੰਮੀ ਉਸ ਦੀ ਅੱਖ ਵਿੱਚ metal slatwall ਹੁੱਕ ਲੱਗੀ ਜਿਸ ਤੋਂ ਬਾਅਦ ਉਹ ਅੱਖ ਫੜ ਕੇ ਰੋਣ ਲੱਗ ਪਈ। ਥੋੜੀ ਦੇਰ ਬਾਅਦ ਉਸ ਦੀ ਅੱਖ ਵਿੱਚ ਖੂਨ ਆਉਣ ਲੱਗ ਪਿਆ ਤੇ ਅਸੀਂ ਉਸ ਨੂੰ ਫਟਾਫਟ optometrist ਕੋਲ ਲੈ ਗਏ,’ ਮੋਰੀਨ ਨੇ ਦੱਸਿਆ।
ਜੇਕਰ ਉਹ ਹੁੱਕ ਅੱਖ ਦੇ ਅੰਦਰ 1mm ਹੋਰ ਲੱਗ ਜਾਂਦੀ ਤਾਂ ਅਮਾਇਰਾ ਦੀ ਨਿਗ੍ਹਾ ਦਾ ਪੱਕੇ 'ਤੌਰ ਤੇ ਨੁਕਸਾਨ ਹੋ ਸਕਦਾ ਸੀ।ਮੋਰੀਨ ਆਹਲੂਵਾਲੀਆ
Content warning: This image may be distressing for some viewers.

2 ਸਾਲਾ ਬੱਚੀ ਅਮਾਇਰਾ ਦੀ ਅੱਖ ਵਿੱਚ ਹੁੱਕ ਲੱਗੀ ਜਿਸ ਨਾਲ ‘ਬਲੱਡ ਕਲੌਟ’ ਬਣ ਗਿਆ’। Credit: Supplied
ਇਸ ਹਾਦਸੇ ਤੋਂ ਬਾਅਦ ਮੋਰੀਨ ਆਪਣੀ ਬੱਚੀ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਫ਼ਿਕਰਮੰਦ ਰਹੇ ਅਤੇ ਇਸ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਉਨ੍ਹਾਂ ਨੇ ਇੱਕ ਪਟੀਸ਼ਨ ਸ਼ੁਰੂ ਕੀਤਾ ਹੈ।
'ਅਜਿਹੀ ਸੱਟ ਸਿਰਫ ਮੇਰੀ ਬੱਚੀ ਨੂੰ ਹੀ ਨਹੀਂ ਲੱਗੀ ਬਲਕਿ ਇੰਟਰਨੇਟ 'ਤੇ ਹੋਰ ਵੀ ਕਾਫੀ ਖ਼ਬਰਾਂ ਹਨ ਜਿੱਥੇ ਦੁਕਾਨਾਂ ਵਿੱਚ ‘ਰੈਕ’ ਅਤੇ ‘ਹੁੱਕਾਂ’ ਕਰ ਕੇ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ। ਜੇਕਰ ਦੁਕਾਨਾਂ ਨੂੰ ਬੱਚਿਆਂ ਲਈ ਸੁਰੱਖਿਅਤ ਬਣਾਇਆ ਜਾਵੇ ਤਾਂ ਅਜਿਹੀਆਂ ਸੱਟਾਂ ਲੱਗਣ ਤੋਂ ਬਚਾਅ ਹੋ ਸਕਦਾ ਹੈ’, ਮੋਰੀਨ ਨੇ ਕਿਹਾ।
ਬਲੈਕਟਾਊਂਨ ਦੇ ਐਮ.ਪੀ ਸਟੀਫਨ ਬਾਲੀ ਇਸ ਪਟੀਸ਼ਨ ਨੂੰ ਨਿਊ ਸਾਊਥ ਵੇਲਜ਼ ਸੰਸਦ ਵਿੱਚ ਪੇਸ਼ ਕਰਨਗੇ।
ਹੋਰ ਜਾਨਣ ਲਈ ਸੁਣੋ ਇਹ ਗੱਲਬਾਤ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।