ਕੋਵਿਡ-19 ਮਹਾਂਮਾਰੀ ਦਾ ਸ਼ਿਕਾਰ ਹੋਣ ਵਾਲੀ 30 ਸਾਲਾ ਪੈਟਰੀਆ ਵਿਲਾ ਇੱਕ ਗਿਫਟ ਹਾਊਸ ਵਿੱਚ ਕੰਮ ਕਰਦੀ ਸੀ। ਮਹਾਂਮਾਰੀ ਕਾਰਨ ਉਸ ਦੁਕਾਨ ਦੇ ਮਾਲਕ ਦਾ ਦਿਵਾਲਾ ਨਿਕਲ ਗਿਆ।
ਪੈਟਰੀਆ ਵਿਲਾ ਆਸਟ੍ਰੇਲੀਆ ਵਿੱਚ ਪਿਛਲੇ ਚਾਰ ਸਾਲਾਂ ਤੋਂ ਅੰਗਰੇਜ਼ੀ ਦੇ ਨਾਲ ਨਾਲ ਇੰਟਰਨੈਸ਼ਨਲ ਬਿਜ਼ਨਸ, ਲੀਡਰਸ਼ਿੱਪ ਅਤੇ ਮੈਨੇਜਮੈਂਟ ਦੀ ਪੜਾਈ ਕਰਦੀ ਆ ਰਹੀ ਹੈ। ਪੋਸਟ ਗਰੈਜੂਏਟ ਵੀਜ਼ੇ ਤੇ ਹੋਣ ਕਾਰਨ ਇਸ ਨੂੰ ਪੂਰਾ ਸਮਾਂ ਕੰਮ ਕਰਨ ਦੀ ਇਜਾਜਤ ਹੈ। ਪਿਛਲੇ ਦੋ ਸਾਲਾਂ ਤੋਂ ਮਿਸਟਰ ਐਂਡ ਮਿਸਸ ਜੋਨਸ ਨਾਮੀ ਸਟੋਰ ਤੇ ਚੰਗਾ ਕੰਮ ਕਰਨ ਕਾਰਨ ਉਸ ਨੂੰ ਸਟੋਰ ਮੈਨੇਜਰ ਵੀ ਬਣਾ ਦਿੱਤਾ ਗਿਆ ਸੀ। ਅਪ੍ਰੈਲ ਵਿੱਚ ਜਦੋਂ ਇਹ ਵਪਾਰ ਬੰਦ ਹੋਇਆ ਤਾਂ ਉਸ ਸਮੇਂ ਪਤਾ ਚਲਿਆ ਕਿ ਪੈਟਰੀਆ ਨੇ ਲਗਭੱਗ 15 ਹਜ਼ਾਰ ਡਾਲਰਾਂ ਦੀ ਰਾਸ਼ੀ ਤਨਖਾਹਾਂ, ਭੱਤਿਆਂ ਅਤੇ ਸੁੱਪਰ ਦੇ ਰੂਪ ਵਿੱਚ ਇਸ ਵਪਾਰ ਕੋਲੋਂ ਹਾਲੇ ਵੀ ਲੈਣੇ ਸਨ। ਪੈਟਰੀਆ, ਸਰਕਾਰ ਦੇ ਫੇਅਰ ਐਨਟਾਈਟਲਮੈਂਟਸ ਗਰੰਟੀ ਵਿੱਚ ਅਪੀਲ ਕਰ ਸਕਦੀ ਸੀ, ਪਰ ਉਹ ਅਜਿਹਾ ਕਰਨ ਦੇ ਯੋਗ ਨਹੀਂ ਪਾਈ ਗਈ। ਕਿਉਂਕਿ ਇਹ ਸੇਫਟੀ ਨੈੱਟ ਸਿਰਫ ਆਸਟ੍ਰੇਲੀਆ ਦੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਵਾਸਤੇ ਹੀ ਸੀਮਤ ਹੈ। ਇਸ ਕਾਰਨ ਪੈਟਰੀਆ ਨੂੰ ਬਹੁਤ ਨੁਕਸਾਨ ਹੋਇਆ ਹੈ।
ਯੂਨਿਵਰਸਿਟੀ ਆਫ ਟੈਕਨੋਲੋਜੀ ਸਿਡਨੀ ਦੇ ਐਸੋਸ਼ਿਏਟ ਪ੍ਰੋਫੈਸਰ ਲੌਰੀ ਬਰਗ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਨੌਕਰੀਆਂ ਅਤੇ ਉਹਨਾਂ ਦੇ ਹਾਲਾਤਾਂ ਉੱਤੇ ਕਈ ਸਰਵੇਖਣ ਕਰਵਾਏ ਹਨ। ਇਹਨਾਂ ਦਾ ਵੀ ਮੰਨਣਾ ਹੈ ਕਿ ਇਸ ਫੇਅਰ ਐਨਟਾਈਟਲਮੈਂਟ ਗਰੰਟੀ ਵਿੱਚ ਤੁਰੰਤ ਭਾਰੀ ਤਬਦੀਲੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਉਹ ਕਹਿੰਦੀ ਹੈ ਕਿ ਮੌਜੂਦਾ ਸਿਸਟਮ ਦੁਆਰਾ ਨਾ ਮਾਤਰ ਮਦਦ ਹੀ ਮਿਲਦੀ ਹੈ।
ਸ਼ੈਡੋ ਸਿਖਿਆ ਮੰਤਰੀ ਤਾਨੀਆ ਪਿਲਸਬਰਕ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਇਸ ਮੁਸ਼ਕਲ ਦੇ ਸਮੇਂ ਦੌਰਾਨ ਮਦਦ ਪ੍ਰਦਾਨ ਕਰਨ ਲਈ ਕੀਤੇ ਜਾਣ ਵਾਲੇ ਸਾਰੇ ਬਦਲਾਵਾਂ ਦਾ ਸਮਰਥਨ ਕਰਦੀ ਹੈ। ਇੰਡਸਟਰੀਅਲ ਰਿਲੇਸ਼ਨਸ ਮੰਤਰੀ ਕਰਿਸਚਿਅਨ ਪੋਰਟਰ ਦਾ ਕਹਿਣਾ ਹੈ ਕਿ ਬੇਸ਼ਕ ਸਰਕਾਰ ਹਾਲ ਦੀ ਘੜੀ ਇਹਨਾਂ ਤਬਦੀਲੀਆਂ ਬਾਰੇ ਸੋਚ ਵਿਚਾਰ ਕਰ ਰਹੀ ਹੈ ਪਰ ਪਿਛਲੇ ਕੁੱਝ ਸਮੇਂ ਦੌਰਾਨ ਪ੍ਰਵਾਸੀਆਂ ਪ੍ਰਤੀ ਹੋਣ ਵਾਲੇ ਧੱਕਿਆਂ ਦੇ ਮੱਦੇਨਜ਼ਰ ਵੀ ਬਹੁਤ ਕੁੱਝ ਕੀਤਾ ਵੀ ਗਿਆ ਹੈ।
ਲ਼ਗਦਾ ਹੈ ਕਿ ਆਸਟ੍ਰੇਲੀਆ ਵਿੱਚ ਵਿੱਤੀ ਸੰਕਟ ਕਾਫੀ ਲੰਬੇ ਸਮੇਂ ਤੱਕ ਚੱਲੇਗਾ। ਬਹੁਤ ਸਾਰੇ ਵਪਾਰ ਇਸ ਸਮੇਂ ਬੰਦ ਹੋਣ ਦੇ ਬਿਲਕੁਲ ਨਜ਼ਦੀਕ ਹਨ। ਅਜਿਹੇ ਸਮੇਂ ਵਿੱਚ ਵਿਦਿਆਰਥੀਆਂ ਨਾਲ ਸਭ ਤੋਂ ਜਿਆਦਾ ਧੱਕਾ ਹੋਣ ਦਾ ਡਰ ਹੈ।
ਐਂਜਲਾ ਲੈਹਮਨ ਜੋ ਕਿ ਸਿਖਿਆ ਦੇ ਖੇਤਰ ਵਿੱਚ ਇੱਕ ਮਾਹਰ ਵਜੋਂ ਕੰਮ ਕਰਦੀ ਹੈ, ਦਾ ਕਹਿਣਾ ਹੈ ਕਿ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਨੌਕਰੀਆਂ ਇਸ ਮਹਾਂਮਾਰੀ ਕਾਰਨ ਜਾ ਰਹੀਆਂ ਹਨ, ਉੱਥੇ ਨਾਲ ਹੀ ਸਰਕਾਰ ਵਲੋਂ ਮਿਲਣ ਵਾਲੀ ਮਦਦ ਦੇ ਵੀ ਉਹ ਅਯੋਗ ਪਾਏ ਜਾ ਰਹੇ ਹਨ। ਉਹਨਾਂ ਦੇ ਵਿਦੇਸ਼ਾਂ ਵਿੱਚ ਰਹਿੰਦੇ ਪਰਿਵਾਰ ਵੀ ਇਸ ਸਮੇਂ ਕਰੋਨਾਵਾਇਰਸ ਕਾਰਨ ਭਾਰੀ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਹੇ ਹਨ ਅਤੇ ਉੱਥੋਂ ਵੀ ਕੋਈ ਮਦਦ ਮਿਲਣੀ ਅਸੰਭਵ ਹੀ ਜਾਪਦੀ ਹੈ।
ਸਰਕਾਰੀ ਆਂਕੜਿਆਂ ਅਨੁਸਾਰ ਜਨਵਰੀ ਤੋਂ ਅਪ੍ਰੈਲ ਤੱਕ ਆਸਟ੍ਰੇਲੀਆ ਵਿੱਚ ਤਕਰੀਬਨ 6 ਲੱਖ 28 ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀ ਮੌਜੂਦ ਸਨ।
ਇਹਨਾਂ ਨੂੰ ਆਮ ਹਾਲਾਤਾਂ ਵਿੱਚ 40 ਘੰਟੇ ਕੰਮ ਕਰਨ ਦੀ ਇਜਾਜਤ ਹੁੰਦੀ ਹੈ, ਪਰ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤਾਂ ਤੋਂ ਬਾਅਦ ਇਹਨਾਂ ਨੂੰ ਨਰਸਿੰਗ ਅਤੇ ਏਜਡ ਕੇਅਰ ਵਿੱਚ ਜਿਆਦਾ ਕੰਮ ਕਰਨ ਦੀ ਛੋਟ ਵੀ ਦਿੱਤੀ ਗਈ ਸੀ। ਪਰ ਜਿਆਦਾਤਰ ਇਹ ਵਿਦਿਆਰਥੀ ਰਿਟੇਲ ਅਤੇ ਹੋਸਪੀਟੈਲਿਟੀ ਖੇਤਰਾਂ ਵਿੱਚ ਹੀ ਕੰਮ ਕਰਦੇ ਹਨ। ਅਤੇ ਇਹਨਾਂ ਖੇਤਰਾਂ ਵਿਚਲੀ ਬਹੁਤ ਥੋੜੀ ਸੁਰੱਖਿਆ ਨੀਤੀ ਕਾਰਨ ਇਹ ਵਿਦਿਆਰਥੀ ਭਾਰੀ ਮੁਸ਼ਕਲਾਂ ਵਿੱਚ ਫਸੇ ਹੋਏ ਹਨ।
ਚੰਗੀ ਕਿਸਮਤ ਨਾਲ ਪੈਟਰੀਆ ਨੂੰ ਇੱਕ ਹੋਰ ਦੂਜੀ ਫੁੱਲ ਟਾਈਮ ਨੌਕਰੀ ਮਿਲ ਗਈ ਹੈ ਅਤੇ ਇਹ ਆਸ ਕਰਦੀ ਹੈ ਕਿ ਉਸ ਦੇ ਹਾਲਾਤ ਪਹਿਲਾਂ ਨਾਲੋਂ ਕੁੱਝ ਸੁਧਰ ਜਾਣਗੇ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।