SKIP TO MAIN CONTENT

ਪਾਲਤੂ ਜਾਨਵਰਾਂ ਦੀ ਸਿਹਤ ਲਈ ਨਿਯਮਿਤ ਵੈਟ ਵਿਜ਼ਿਟ ਕਿਉਂ ਹੈ ਜ਼ਰੂਰੀ?

Dog at vet
ਵੈਟਰਨਰੀ ਡਾਕਟਰਾਂ ਕੋਲ ਨਿਯਮਿਤ ਦੌਰੇ ਤੁਹਾਡੇ ਪਾਲਤੂ ਜਾਨਵਰ ਵਿੱਚ ਹੋਣ ਵਾਲੇ ਸੂਖਮ ਬਦਲਾਵਾਂ ਦੀ ਪਛਾਣ ਕਰਨ ਵਿੱਚ ਮਦਦ ਕਰਦੇ ਹਨ। Credit: Evervet

ਆਸਟ੍ਰੇਲੀਆ ਵਿੱਚ ਲਗਭਗ ਤਿੰਨ-ਚੌਥਾਈ ਘਰਾਂ ਵਿੱਚ ਪਾਲਤੂ ਜਾਨਵਰ ਹਨ ਜੋ ਪਰਿਵਾਰ ਦਾ ਮਹੱਤਵਪੂਰਨ ਹਿੱਸਾ ਮੰਨੇ ਜਾਂਦੇ ਹਨ। ਵੈਟਰਨਰੀ ਮਾਹਿਰਾਂ ਦੇ ਅਨੁਸਾਰ, ਨਿਯਮਿਤ ਚੈੱਕ-ਅੱਪ ਨਾਲ ਜਾਨਵਰਾਂ ਦੀਆਂ ਛੁਪੀਆਂ ਸਿਹਤ ਸਮੱਸਿਆਵਾਂ ਦੀ ਜਲਦੀ ਪਛਾਣ ਹੋ ਸਕਦੀ ਹੈ ਅਤੇ ਬਿਮਾਰੀਆਂ ਤੋਂ ਪਹਿਲਾਂ ਹੀ ਰੋਕਥਾਮੀ ਇਲਾਜ ਕੀਤਾ ਜਾ ਸਕਦਾ ਹੈ। ਇਸ ਦੇ ਨਾਲ, ਸਹੀ ਤਿਆਰੀ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਸਮੇਂ ਸਿਰ ਕਾਰਵਾਈ ਪਾਲਤੂ ਜਾਨਵਰ ਦੀ ਜ਼ਿੰਦਗੀ ਬਚਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ।


Published

By Phil Tucak

Presented by Melissa Compagnoni, MP Singh

Source: SBS



Skip to podcast episode content

ਆਸਟ੍ਰੇਲੀਆ ਵਿੱਚ ਲਗਭਗ ਤਿੰਨ-ਚੌਥਾਈ ਘਰਾਂ ਵਿੱਚ ਪਾਲਤੂ ਜਾਨਵਰ ਹਨ ਜੋ ਪਰਿਵਾਰ ਦਾ ਮਹੱਤਵਪੂਰਨ ਹਿੱਸਾ ਮੰਨੇ ਜਾਂਦੇ ਹਨ। ਵੈਟਰਨਰੀ ਮਾਹਿਰਾਂ ਦੇ ਅਨੁਸਾਰ, ਨਿਯਮਿਤ ਚੈੱਕ-ਅੱਪ ਨਾਲ ਜਾਨਵਰਾਂ ਦੀਆਂ ਛੁਪੀਆਂ ਸਿਹਤ ਸਮੱਸਿਆਵਾਂ ਦੀ ਜਲਦੀ ਪਛਾਣ ਹੋ ਸਕਦੀ ਹੈ ਅਤੇ ਬਿਮਾਰੀਆਂ ਤੋਂ ਪਹਿਲਾਂ ਹੀ ਰੋਕਥਾਮੀ ਇਲਾਜ ਕੀਤਾ ਜਾ ਸਕਦਾ ਹੈ। ਇਸ ਦੇ ਨਾਲ, ਸਹੀ ਤਿਆਰੀ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਸਮੇਂ ਸਿਰ ਕਾਰਵਾਈ ਪਾਲਤੂ ਜਾਨਵਰ ਦੀ ਜ਼ਿੰਦਗੀ ਬਚਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ।


Key Points

  • ਤੁਹਾਡੇ ਪਾਲਤੂ ਜਾਨਵਰ ਦੀ ਨਿਯਮਿਤ ਵੈਟਰਨਰੀ ਦੇਖਭਾਲ ਬਿਮਾਰੀਆਂ ਨੂੰ ਰੋਕਣ ਅਤੇ ਰੋਗਾਂ ਦੀ ਜਲਦੀ ਪਛਾਣ ਕਰਨ ਵਿੱਚ ਮਦਦ ਕਰਦੀ ਹੈ।
  • ਤੁਰੰਤ ਅਤੇ ਦਫ਼ਤਰੀ ਘੰਟਿਆਂ ਤੋਂ ਬਾਅਦ ਦੀ ਐਮਰਜੈਂਸੀ ਵੈਟਰਨਰੀ ਦੇਖਭਾਲ ਲਈ ਐਮਰਜੈਂਸੀ ਵੈਟ ਸੈਂਟਰ ਉਪਲਬਧ ਹੁੰਦੇ ਹਨ।
  • ਪਾਲਤੂ ਜਾਨਵਰ ਦੇ ਮਾਲਕ ਵਜੋਂ ਤੁਸੀਂ ਆਪਣੇ ਜਾਨਵਰ ਨਾਲ ਜੁੜੇ ਸਾਰੇ ਖਰਚਿਆਂ, ਜਿਸ ਵਿੱਚ ਵੈਟਰਨਰੀ ਫੀਸਾਂ ਵੀ ਸ਼ਾਮਲ ਹਨ, ਲਈ ਜ਼ਿੰਮੇਵਾਰ ਹੁੰਦੇ ਹੋ।

ਤੁਹਾਡੇ ਪਾਲਤੂ ਜਾਨਵਰ ਨੂੰ ਵੈਟ ਕੋਲ ਨਿਯਮਿਤ ਲੈਕੇ ਜਾਣਾ ਕਿਉਂ ਜ਼ਰੂਰੀ ਹੈ?

ਆਸਟ੍ਰੇਲੀਆ ਦੇ ਲਗਭਗ ਤਿੰਨ-ਚੌਥਾਈ ਘਰਾਂ ਵਿੱਚ ਪਾਲਤੂ ਜਾਨਵਰ ਹਨ ਅਤੇ ਉਹ ਪਰਿਵਾਰ ਦਾ ਅਹਿਮ ਹਿੱਸਾ ਮੰਨੇ ਜਾਂਦੇ ਹਨ, ਜਿਵੇਂ ਵੇਰਾ ਸਜ਼ੀਟੋ ਦਾ 13 ਸਾਲਾਂ ਲੈਬ੍ਰਾਡੋਰ Choccy।

“ਉਹ 100 ਫੀਸਦੀ ਪਰਿਵਾਰ ਦਾ ਮੈਂਬਰ ਹੈ। ਉਹ ਪਰਿਵਾਰ ਵਰਗਾ ਨਹੀਂ, ਉਹ ਪਰਿਵਾਰ ਹੀ ਹੈ!” ਮਿਸਜ਼ ਸਜ਼ੀਟੋ ਕਹਿੰਦੀ ਹਨ।

ਜ਼ਿੰਮੇਵਾਰ ਪਾਲਤੂ ਜਾਨਵਰ ਮਾਲਕ ਬਣਨ ਦਾ ਮਤਲਬ ਹੈ ਆਪਣੇ ਜਾਨਵਰ ਨੂੰ ਨਿਯਮਿਤ ਤੌਰ ‘ਤੇ ਸਥਾਨਕ ਵੈਟਰਨਰੀ ਡਾਕਟਰ (vet) ਕੋਲ ਚੈੱਕ-ਅੱਪ ਲਈ ਲੈ ਜਾਣਾ।

Australia Explained - Veterinarian
Nearly three quarters of Australian households have a pet. Credit: janiecbros/Getty Images

ਵੈਟਰਨਰੀ ਡਾਕਟਰ ਡਾ. ਡਾਇਨਾ ਬਾਰਕਰ ਕਹਿੰਦੀ ਹਨ ਕਿ ਪਾਲਤੂ ਜਾਨਵਰ ਆਪਣੀਆਂ ਸਿਹਤ ਸਮੱਸਿਆਵਾਂ ਨੂੰ ਅਕਸਰ ਲੁਕਾ ਲੈਂਦੇ ਹਨ।

“ਨਿਯਮਿਤ ਚੈੱਕ-ਅੱਪ ਨਾਲ ਉਹ ਛੋਟੇ ਬਦਲਾਅ ਪਤਾ ਲੱਗ ਸਕਦੇ ਹਨ ਜੋ ਤੁਸੀਂ ਨਹੀਂ ਦੇਖ ਸਕਦੇ, ਅਤੇ ਇਸ ਨਾਲ ਰੋਕਥਾਮੀ ਦੇਖਭਾਲ ਬਾਰੇ ਗੱਲ ਕਰਨ ਦਾ ਮੌਕਾ ਵੀ ਮਿਲਦਾ ਹੈ।”

ਰੋਕਥਾਮੀ ਦੇਖਭਾਲ ਵਿੱਚ ਟੀਕਾਕਰਨ, ਪਰਜੀਵੀ ਰੋਕਥਾਮ ਅਤੇ ਦੰਦਾਂ ਦੀ ਦੇਖਭਾਲ ਸ਼ਾਮਲ ਹੈ, ਜੋ ਬਿਮਾਰੀਆਂ ਹੋਣ ਤੋਂ ਪਹਿਲਾਂ ਹੀ ਰੋਕਣ ਵਿੱਚ ਮਦਦ ਕਰਦੀ ਹੈ, ਨਾਲ ਹੀ ਜਲਦੀ ਪਛਾਣ ਲਈ ਟੈਸਟਿੰਗ ਵੀ ਕੀਤੀ ਜਾਂਦੀ ਹੈ।

“ਨਿਯਮਿਤ ਤੌਰ ‘ਤੇ ਵੈਟ ਨਾਲ ਸੰਬੰਧ ਹੋਣ ਨਾਲ ਪਾਲਤੂ ਜਾਨਵਰ ਦਾ ਤਣਾਅ ਵੀ ਘੱਟ ਹੁੰਦਾ ਹੈ ਅਤੇ ਉਹ ਵੈਟ ਦੇ ਮਾਹੌਲ ਨਾਲ ਆਹਿਸਤਾ-ਆਹਿਸਤਾ ਆਦਤ ਪਾ ਲੈਂਦੇ ਹਨ,” ਡਾ. ਬਾਰਕਰ ਕਹਿੰਦੀ ਹਨ।

ਵੈਟ ਵਿਜ਼ਿਟ ਲਈ ਤਿਆਰੀ ਕਿਵੇਂ ਕਰੀਏ?

ਵੈਟਰਨਰੀ ਡਾ. ਰਿਆਨ ਓਂਗ ਕਹਿੰਦੇ ਹਨ ਕਿ ਲੋਕ ਅਕਸਰ ਆਪਣੀਆਂ ਚਿੰਤਾਵਾਂ ਭੁੱਲ ਜਾਂਦੇ ਹਨ।

“ਜਿਨ੍ਹਾਂ ਗੱਲਾਂ ਦੀ ਤੁਹਾਨੂੰ ਚਿੰਤਾ ਹੈ, ਉਹ ਪਹਿਲਾਂ ਹੀ ਲਿਖ ਲਓ—ਜਿਵੇਂ ਵਿਹਾਰ ਵਿੱਚ ਬਦਲਾਅ, ਖਾਣ-ਪੀਣ ਦੀ ਆਦਤਾਂ ਜਾਂ ਕੋਈ ਨਵੀਂ ਦਵਾਈ।”

ਅਪਾਇੰਟਮੈਂਟ ਲੈਂਦੇ ਸਮੇਂ ਆਪਣੀ ਵਿਜ਼ਿਟ ਦਾ ਕਾਰਨ ਦੱਸੋ ਅਤੇ ਜੇ ਪਾਲਤੂ ਜਾਨਵਰ ਦੀਆਂ ਖਾਸ ਜ਼ਰੂਰਤਾਂ ਹਨ ਤਾਂ ਕਲੀਨਿਕ ਨੂੰ ਪਹਿਲਾਂ ਹੀ ਜਾਣੂ ਕਰੋ।

“ਇਸ ਨਾਲ ਸਟਾਫ਼ ਤੁਹਾਡੇ ਪਾਲਤੂ ਜਾਨਵਰ ਦਾ ਤਜਰਬਾ ਜਿੰਨਾ ਹੋ ਸਕੇ ਸੁਖਦ ਬਣਾਉਣ ਵਿੱਚ ਮਦਦ ਕਰ ਸਕਦਾ ਹੈ,” ਮਿਸਜ਼ ਸਜ਼ੀਟੋ ਕਹਿੰਦੀ ਹਨ।

ਡਾ. ਬਾਰਕਰ ਦੇ ਅਨੁਸਾਰ, ਬਿੱਲੀਆਂ ਲਈ ਸ਼ਾਂਤ ਸਮੇਂ ‘ਤੇ ਅਪਾਇੰਟਮੈਂਟ ਲੈਣਾ ਵਧੀਆ ਹੁੰਦਾ ਹੈ ਕਿਉਂਕਿ ਉਹ ਭੀੜ ਜਾਂ ਕੁੱਤਿਆਂ ਨਾਲ ਤਣਾਅ ਮਹਿਸੂਸ ਕਰ ਸਕਦੀਆਂ ਹਨ।

Vera Szito and Choccy
Vera Szito with Choccy the Labrador. Credit: Vera Szito

ਵੈਟ ਕਲੀਨਿਕ ਵਿੱਚ ਕੀ ਹੁੰਦਾ ਹੈ?

ਪਹੁੰਚਣ ‘ਤੇ ਰਿਸੈਪਸ਼ਨ ‘ਤੇ ਚੈੱਕ-ਇਨ ਕੀਤਾ ਜਾਂਦਾ ਹੈ। ਡਾ. ਬਾਰਕਰ ਕਹਿੰਦੀ ਹਨ:

“ਵੈਟ ਸਟਾਫ਼ ਜਾਨਵਰਾਂ ਨੂੰ ਪਿਆਰ ਕਰਦੇ ਹਨ ਅਤੇ ਉਹ ਤੁਹਾਡੇ ਜਾਨਵਰ ਦੀ ਆਰਾਮਦਾਇਕ ਦੇਖਭਾਲ ਲਈ ਪੂਰੀ ਕੋਸ਼ਿਸ਼ ਕਰਦੇ ਹਨ।”

ਫਿਰ ਜਾਨਵਰ ਦੀ ਸਰੀਰਕ ਜਾਂਚ ਕੀਤੀ ਜਾਂਦੀ ਹੈ—ਅੱਖਾਂ, ਕੰਨ, ਦੰਦ, ਕੋਟ, ਜੋੜ, ਦਿਲ-ਫੇਫੜੇ ਅਤੇ ਤਾਪਮਾਨ ਦੀ ਜਾਂਚ ਸਮੇਤ।

ਡਾਕਟਰ ਤੁਹਾਡੀਆਂ ਚਿੰਤਾਵਾਂ ਸੁਣਦੇ ਹਨ ਅਤੇ ਲੋੜ ਪੈਣ ‘ਤੇ ਹੋਰ ਟੈਸਟ ਜਾਂ ਦਵਾਈਆਂ ਦੀ ਸਲਾਹ ਦੇ ਸਕਦੇ ਹਨ। ਇਸ ਤੋਂ ਬਾਅਦ ਦਵਾਈਆਂ ਰਿਸੈਪਸ਼ਨ ਤੋਂ ਮਿਲਦੀਆਂ ਹਨ ਅਤੇ ਭੁਗਤਾਨ ਵੀ ਉੱਥੇ ਹੀ ਕੀਤਾ ਜਾਂਦਾ ਹੈ।

A cat being assessed by veterinary staff
The vet will perform a physical examination of your pet. Credit: Evervet

ਐਮਰਜੈਂਸੀ ਵਿੱਚ ਕੀ ਕਰੀਏ?

ਜੇ ਪਾਲਤੂ ਜਾਨਵਰ ਅਚਾਨਕ ਬਿਮਾਰ ਹੋ ਜਾਵੇ ਜਾਂ ਜਖਮੀ ਹੋ ਜਾਵੇ, ਤਾਂ ਐਮਰਜੈਂਸੀ ਵੈਟ ਸੈਂਟਰ ਉਪਲਬਧ ਹੁੰਦੇ ਹਨ।

ਇਸ ਵਿੱਚ ਹਾਦਸੇ, ਉਲਟੀ, ਗੰਭੀਰ ਦਸਤ, ਸਾਹ ਲੈਣ ਵਿੱਚ ਦਿੱਕਤ, ਦੌਰੇ ਜਾਂ ਜਹਿਰੀਲਾ ਖਾਣਾ ਸ਼ਾਮਲ ਹੋ ਸਕਦਾ ਹੈ।

“ਐਮਰਜੈਂਸੀ ਹਸਪਤਾਲਾਂ ਵਿੱਚ ਖਾਸ ਤੌਰ ‘ਤੇ ਟ੍ਰੇਨ ਕੀਤੇ ਵੈਟ ਅਤੇ ਨਰਸ ਕੰਮ ਕਰਦੇ ਹਨ,” ਡਾ. ਓਂਗ ਕਹਿੰਦੇ ਹਨ।

ਉਹ ਸਲਾਹ ਦਿੰਦੇ ਹਨ ਕਿ ਜਾਣ ਤੋਂ ਪਹਿਲਾਂ ਫੋਨ ਕਰਕੇ ਸਲਾਹ ਲਓ ਅਤੇ ਜਾਨਵਰ ਨੂੰ ਸੁਰੱਖਿਅਤ ਢੰਗ ਨਾਲ ਲਿਜਾਇਆ ਜਾਵੇ—ਬਿੱਲੀਆਂ ਨੂੰ ਕੈਰੀਅਰ ਵਿੱਚ ਅਤੇ ਜ਼ਰੂਰਤ ਪਏ ਤਾਂ ਕੁੱਤਿਆਂ ਨੂੰ ਕਮਬਲ ਦੀ ਸਹਾਇਤਾ ਨਾਲ।

In Australia, snake bites are something that we always treat pretty urgently.
Dr Ryan Ong

ਐਮਰਜੈਂਸੀ ਸੈਂਟਰ ਵਿੱਚ ਸਭ ਤੋਂ ਗੰਭੀਰ ਮਰੀਜ਼ਾਂ ਨੂੰ ਪਹਿਲਾਂ ਦੇਖਿਆ ਜਾਂਦਾ ਹੈ ਅਤੇ ਜੇ ਲੋੜ ਹੋਵੇ ਤਾਂ ਤੁਰੰਤ ਇਲਾਜ ਸ਼ੁਰੂ ਕੀਤਾ ਜਾਂਦਾ ਹੈ।

Vet emergency centre
In an emergency, staff will triage your pet to determine how severe things are. Credit: WAVES

ਖਰਚਾ ਅਤੇ ਬੀਮਾ

ਪਾਲਤੂ ਜਾਨਵਰ ਦੀ ਦੇਖਭਾਲ ਦਾ ਖਰਚਾ ਮਾਲਕ ਨੂੰ ਹੀ ਭਰਨਾ ਪੈਂਦਾ ਹੈ। ਜੇ ਵਿੱਤੀ ਮੁਸ਼ਕਲ ਹੋਵੇ ਤਾਂ ਸਟਾਫ਼ ਨਾਲ ਸਤਿਕਾਰ ਨਾਲ ਗੱਲ ਕਰਨੀ ਚਾਹੀਦੀ ਹੈ।

Veterinarian examining pet budgerigar
Veterinarian examining pet budgerigar. Source: iStockphoto / Liudmila Chernetska/Getty Images
Part of owning a pet is that sometimes things go wrong when you least expect it. It is always worth talking to your family to have a plan about the financial responsibility for your pet and having a contingency about how you would pay for those costs.
Dr Diana Barker

“ਵੈਟ ਟੀਮਾਂ ਪਸ਼ੂਆਂ ਦੀ ਬਹੁਤ ਪਰਵਾਹ ਕਰਦੀਆਂ ਹਨ ਅਤੇ ਖੁੱਲ੍ਹੀ ਗੱਲਬਾਤ ਨਾਲ ਸਭ ਤੋਂ ਵਧੀਆ ਫੈਸਲੇ ਕੀਤੇ ਜਾ ਸਕਦੇ ਹਨ,” ਡਾ. ਬਾਰਕਰ ਕਹਿੰਦੀ ਹਨ।

Pet insurance ਵੀ ਇੱਕ ਵਿਕਲਪ ਹੈ ਜੋ ਅਚਾਨਕ ਆਉਣ ਵਾਲੇ ਖਰਚਿਆਂ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।

Subscribe to or follow the Australia Explained podcast for more valuable information and tips about settling into your new life in Australia.

Do you have any questions or topic ideas? Email australiaexplained@sbs.com.au


Latest podcast episodes

Follow SBS Punjabi

Download our apps

Watch on SBS

Punjabi News

Stream now