ਆਸਟ੍ਰੇਲੀਆ ਵਿੱਚ ਤੁਹਾਡੇ ਬੱਚੇ ਦੀ ਪਹਿਲੀ ਪਾਰਟ-ਟਾਈਮ ਨੌਕਰੀ - ਮਾਪਿਆਂ ਲਈ ਜਾਨਣ ਯੋਗ ਅਹਿਮ ਨਿਯਮ ਅਤੇ ਹੱਕ

Australia Explained - First Job
ਆਸਟ੍ਰੇਲੀਆ ਵਿੱਚ ਪਾਰਟ-ਟਾਈਮ ਨੌਕਰੀ ਕਰਨ ਵਾਲੇ ਨੌਜਵਾਨਾਂ ਲਈ ਆਪਣੇ ਰੁਜ਼ਗਾਰ ਹੱਕਾਂ, ਤਨਖ਼ਾਹ ਅਤੇ ਕੰਮ ਦੇ ਨਿਯਮਾਂ ਬਾਰੇ ਜਾਣਕਾਰੀ ਰੱਖਣਾ ਬਹੁਤ ਮਹੱਤਵਪੂਰਨ ਹੈ। Credit: SrdjanPav/Getty Images

ਆਸਟ੍ਰੇਲੀਆ ਵਿੱਚ ਕਈ ਪੰਜਾਬੀ ਪਰਿਵਾਰਾਂ ਦੇ ਕਿਸ਼ੋਰ ਬੱਚੇ ਸਕੂਲ ਜਾਂ ਕਾਲਜ ਦੇ ਨਾਲ-ਨਾਲ ਪਾਰਟ-ਟਾਈਮ ਨੌਕਰੀ ਕਰਦੇ ਹਨ। ਪਹਿਲੀ ਨੌਕਰੀ ਉਨ੍ਹਾਂ ਨੂੰ ਆਤਮ-ਵਿਸ਼ਵਾਸ, ਨਵੇਂ ਹੁਨਰ ਅਤੇ ਆਪਣੀ ਕਮਾਈ ਦਾ ਤਜਰਬਾ ਦਿੰਦੀ ਹੈ, ਪਰ ਇਸ ਨਾਲ ਜੁੜੇ ਕਾਨੂੰਨੀ ਹੱਕਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ। ਇਸ ਪੌਡਕਾਸਟ ਵਿੱਚ ਜਾਣੋ ਕਿ ਕਿਸ ਉਮਰ ਤੋਂ ਬੱਚੇ ਕੰਮ ਕਰ ਸਕਦੇ ਹਨ, ਉਨ੍ਹਾਂ ਦੇ ਕੰਮ ਦੇ ਘੰਟਿਆਂ ਅਤੇ ਤਨਖ਼ਾਹ ਨਾਲ ਸੰਬੰਧਤ ਨਿਯਮ ਕੀ ਹਨ ਅਤੇ ਜੇਕਰ ਕੰਮ ਵਾਲੀ ਥਾਂ 'ਤੇ ਕੋਈ ਸਮੱਸਿਆ ਆਵੇ ਤਾਂ ਮਦਦ ਕਿੱਥੋਂ ਮਿਲ ਸਕਦੀ ਹੈ।


Published

By Melissa Compagnoni, Zoe Thomaidou

Presented by MP Singh

Source: SBS




Share this with family and friends


ਆਸਟ੍ਰੇਲੀਆ ਵਿੱਚ ਕਈ ਪੰਜਾਬੀ ਪਰਿਵਾਰਾਂ ਦੇ ਕਿਸ਼ੋਰ ਬੱਚੇ ਸਕੂਲ ਜਾਂ ਕਾਲਜ ਦੇ ਨਾਲ-ਨਾਲ ਪਾਰਟ-ਟਾਈਮ ਨੌਕਰੀ ਕਰਦੇ ਹਨ। ਪਹਿਲੀ ਨੌਕਰੀ ਉਨ੍ਹਾਂ ਨੂੰ ਆਤਮ-ਵਿਸ਼ਵਾਸ, ਨਵੇਂ ਹੁਨਰ ਅਤੇ ਆਪਣੀ ਕਮਾਈ ਦਾ ਤਜਰਬਾ ਦਿੰਦੀ ਹੈ, ਪਰ ਇਸ ਨਾਲ ਜੁੜੇ ਕਾਨੂੰਨੀ ਹੱਕਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ। ਇਸ ਪੌਡਕਾਸਟ ਵਿੱਚ ਜਾਣੋ ਕਿ ਕਿਸ ਉਮਰ ਤੋਂ ਬੱਚੇ ਕੰਮ ਕਰ ਸਕਦੇ ਹਨ, ਉਨ੍ਹਾਂ ਦੇ ਕੰਮ ਦੇ ਘੰਟਿਆਂ ਅਤੇ ਤਨਖ਼ਾਹ ਨਾਲ ਸੰਬੰਧਤ ਨਿਯਮ ਕੀ ਹਨ ਅਤੇ ਜੇਕਰ ਕੰਮ ਵਾਲੀ ਥਾਂ 'ਤੇ ਕੋਈ ਸਮੱਸਿਆ ਆਵੇ ਤਾਂ ਮਦਦ ਕਿੱਥੋਂ ਮਿਲ ਸਕਦੀ ਹੈ।


Key Points

  • ਆਸਟ੍ਰੇਲੀਆ ਵਿੱਚ ਬੱਚਿਆਂ ਲਈ ਕੰਮ ਸ਼ੁਰੂ ਕਰਨ ਦੀ ਕੋਈ ਇੱਕੋ-ਜਿਹੀ ਕੌਮੀ (ਰਾਸ਼ਟਰੀ) ਘੱਟੋ-ਘੱਟ ਉਮਰ ਨਹੀਂ ਹੈ।
  • ਹਰ ਰਾਜ ਅਤੇ ਟੈਰਿਟਰੀ ਵਿੱਚ ਬੱਚਿਆਂ ਦੇ ਕੰਮ ਦੀ ਕਿਸਮ ਅਤੇ ਕੰਮ ਦੇ ਘੰਟਿਆਂ ਬਾਰੇ ਵੱਖ-ਵੱਖ ਨਿਯਮ ਹਨ।
  • ਇਹ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਨੂੰ ਹਰ ਤਨਖ਼ਾਹ ਨਾਲ payslip ਮਿਲੇ ਅਤੇ ਉਹ ਆਪਣੇ ਕੰਮ ਦੇ ਘੰਟਿਆਂ ਦਾ ਰਿਕਾਰਡ ਵੀ ਖ਼ੁਦ ਰੱਖੇ।
  • ਜੇ ਕੰਮ ਵਾਲੀ ਥਾਂ 'ਤੇ ਕੋਈ ਸਮੱਸਿਆ ਆਉਂਦੀ ਹੈ, ਤਾਂ ਮਾਪੇ Fair Work Ombudsman ਨਾਲ ਸੰਪਰਕ ਕਰ ਸਕਦੇ ਹਨ ਜਾਂ ਕਾਨੂੰਨੀ ਸਲਾਹ ਲੈਕੇ ਆਪਣੇ ਬੱਚੇ ਦੀ ਮਦਦ ਕਰ ਸਕਦੇ ਹਨ।

ਆਸਟ੍ਰੇਲੀਆ ਵਿੱਚ ਬੱਚੇ ਕਿਸ ਉਮਰ ਤੋਂ ਕੰਮ ਕਰ ਸਕਦੇ ਹਨ?

ਆਸਟ੍ਰੇਲੀਆ ਦੇ ਹਰ ਰਾਜ ਅਤੇ ਟੈਰਿਟਰੀ ਵਿੱਚ ਕੰਮ ਸ਼ੁਰੂ ਕਰਨ ਦੀ ਘੱਟੋ-ਘੱਟ ਉਮਰ ਸਬੰਧੀ ਆਪਣੇ-ਆਪਣੇ ਕਾਨੂੰਨ ਹਨ।

ਇਹ ਜਾਣਨ ਲਈ ਕਿ ਤੁਹਾਡੇ ਬੱਚੇ 'ਤੇ ਕਿਹੜੇ ਨਿਯਮ ਲਾਗੂ ਹੁੰਦੇ ਹਨ, Fair Work Ombudsman ਦੀ young workers ਵੈੱਬਸਾਈਟ ਵੇਖੋ।

Youth Law Australia ਦੀ ਸੀਨੀਅਰ ਸੋਲੀਸਿਟਰ Anastasia Coroneo ਕਹਿੰਦੀ ਹੈ, "ਉਸ ਵੈੱਬਸਾਈਟ 'ਤੇ ਘੱਟੋ-ਘੱਟ ਕੰਮ ਕਰਨ ਦੀ ਉਮਰ ਬਾਰੇ ਵੱਖਰਾ ਪੰਨਾ ਹੈ। ਉੱਥੇ ਦਿੱਤੇ ਲਿੰਕਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਰਾਜ ਜਾਂ ਟੈਰਿਟਰੀ ਵਿੱਚ ਬੱਚੇ ਕਿਸ ਉਮਰ ਤੋਂ ਕੰਮ ਸ਼ੁਰੂ ਕਰ ਸਕਦੇ ਹਨ।"

Australia Explained - First Job
Employees should get a payslip within one day of payment, even when paid in cash. Source: Moment RF / Traceydee Photography/Getty Images

ਕੀ ਬੱਚੇ ਸਕੂਲ ਦੇ ਸਮੇਂ ਦੌਰਾਨ ਕੰਮ ਕਰ ਸਕਦੇ ਹਨ?

ਆਮ ਤੌਰ 'ਤੇ ਸਕੂਲ ਜਾਣ ਦੀ ਲਾਜ਼ਮੀ ਉਮਰ ਵਾਲੇ ਬੱਚੇ ਸਕੂਲ ਦੇ ਸਮੇਂ ਦੌਰਾਨ ਕੰਮ ਨਹੀਂ ਕਰ ਸਕਦੇ।

ਆਪਣੇ ਰਾਜ ਜਾਂ ਟੈਰਿਟਰੀ ਵਿੱਚ ਲਾਜ਼ਮੀ ਸਿੱਖਿਆ ਦੀ ਉਮਰ ਬਾਰੇ ਜਾਣਕਾਰੀ ਲਈ ਸਬੰਧਤ ਸਿੱਖਿਆ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਹਾਲਾਂਕਿ ਕੁਝ ਛੋਟਾਂ ਵੀ ਹਨ। ਮਿਸਾਲ ਵਜੋਂ, homeschooling ਕਰਨ ਵਾਲੇ ਬੱਚਿਆਂ ਲਈ ਨਿਯਮ ਵੱਖਰੇ ਹੋ ਸਕਦੇ ਹਨ।

Anastasia Coroneo ਦੱਸਦੀ ਹੈ, "ਹੋਮਸਕੂਲਿੰਗ ਕਰਨ ਵਾਲੇ ਬੱਚੇ ਸਕੂਲ ਦੇ ਆਮ ਸਮੇਂ ਦੌਰਾਨ ਕੰਮ ਕਰ ਸਕਦੇ ਹਨ ਜਾਂ ਨਹੀਂ, ਇਹ ਉਨ੍ਹਾਂ ਦੇ ਰਾਜ ਜਾਂ ਟੈਰਿਟਰੀ ਵੱਲੋਂ ਦਿੱਤੀ ਮਨਜ਼ੂਰੀ 'ਤੇ ਨਿਰਭਰ ਕਰਦਾ ਹੈ।"

ਬੱਚਿਆਂ ਤੋਂ ਸਿਰਫ਼ ਹਲਕੇ-ਫੁਲਕੇ ਕੰਮ ਹੀ ਕਰਵਾਏ ਜਾ ਸਕਦੇ ਹਨ। ਉਦਾਹਰਨ ਵਜੋਂ, ਉਹ ਉਸਾਰੀ (ਕੰਸਟਰਕਸ਼ਨ) ਉਦਯੋਗ ਵਿੱਚ ਕੰਮ ਨਹੀਂ ਕਰ ਸਕਦੇ।
Professor Kerry Brown

ਦੇਰ ਰਾਤ ਤੱਕ ਕੰਮ ਕਰਨ ਦੇ ਮਾਮਲੇ ਵਿੱਚ ਵੀ ਕੁਝ ਰਾਜਾਂ ਵਿੱਚ ਛੋਟ ਦਿੱਤੀ ਜਾਂਦੀ ਹੈ।

ਉਹ ਕਹਿੰਦੀ ਹੈ, "ਕਈ ਮਾਪੇ ਚਿੰਤਤ ਹੁੰਦੇ ਹਨ ਕਿ ਉਨ੍ਹਾਂ ਦਾ 16 ਸਾਲ ਦਾ ਬੱਚਾ ਕੁਝ ਰਾਤਾਂ ਨੂੰ ਫਾਸਟ ਫੂਡ ਰੈਸਟੋਰੈਂਟ ਵਿੱਚ ਸਵੇਰੇ 2 ਵਜੇ ਤੱਕ ਕੰਮ ਕਰਦਾ ਹੈ। ਪਰ ਨਿਊ ਸਾਊਥ ਵੇਲਜ਼ ਵਿੱਚ 15 ਸਾਲ ਦੀ ਉਮਰ ਤੋਂ ਇਸ 'ਤੇ ਕੋਈ ਪਾਬੰਦੀ ਨਹੀਂ ਹੈ।"

Australia Explained - First Job
Some jurisdictions require child employment licences from businesses hiring workers under 18. Source: Moment RF / Darya Komarova/Getty Images

ਬੱਚੇ ਕਿਹੜੀਆਂ ਨੌਕਰੀਆਂ ਨਹੀਂ ਕਰ ਸਕਦੇ?

Edith Cowan University ਦੇ ਰੁਜ਼ਗਾਰ ਅਤੇ ਉਦਯੋਗ ਮਾਹਿਰ Professor Kerry Brown ਅਨੁਸਾਰ ਕੁਝ ਅਜਿਹੇ ਕੰਮ ਹਨ ਜੋ ਬੱਚੇ ਨਹੀਂ ਕਰ ਸਕਦੇ, ਹਾਲਾਂਕਿ ਕੁਝ ਮਾਮਲਿਆਂ ਵਿੱਚ ਛੋਟ ਵੀ ਮਿਲ ਸਕਦੀ ਹੈ।

ਆਮ ਤੌਰ 'ਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਸਿਗਰਟ ਜਾਂ ਸ਼ਰਾਬ ਨਹੀਂ ਵੇਚ ਸਕਦੇ।

ਹਾਲਾਂਕਿ ਉਹ ਦੱਸਦੇ ਹਨ, "ਕੁਝ ਰਾਜਾਂ ਵਿੱਚ ਹੋਸਪਿਟੈਲਿਟੀ ਜਾਂ ਕੇਟਰਿੰਗ ਕਾਰੋਬਾਰਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਕਰਮਚਾਰੀਆਂ ਨੂੰ ਸ਼ਰਾਬ ਪਰੋਸਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।"

ਮਨੋਰੰਜਨ ਜਾਂ ਇਸ਼ਤਿਹਾਰਾਂ ਵਿੱਚ ਕੰਮ ਕਰਨ ਵਾਲੇ ਬੱਚਿਆਂ ਲਈ ਕੀ ਨਿਯਮ ਹਨ?

ਨਾਟਕ, ਫ਼ਿਲਮਾਂ, ਟੀਵੀ, ਇਸ਼ਤਿਹਾਰਾਂ ਜਾਂ ਮਾਡਲਿੰਗ ਵਿੱਚ ਕਿਸੇ ਵੀ ਉਮਰ ਦੇ ਬੱਚੇ ਕੰਮ ਕਰ ਸਕਦੇ ਹਨ, ਪਰ ਇਸ ਲਈ ਸਖ਼ਤ ਲਾਇਸੈਂਸ ਅਤੇ ਉਦਯੋਗ ਨਾਲ ਜੁੜੇ ਨਿਯਮ ਲਾਗੂ ਹੁੰਦੇ ਹਨ।

Professor Brown ਕਹਿੰਦੇ ਹਨ ਕਿ ਬਹੁਤ ਸਾਰੇ ਮਾਪਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਨੌਕਰੀਦਾਤਾ ਲਈ ਕਾਨੂੰਨੀ ਤੌਰ 'ਤੇ ਇਹ ਦੱਸਣਾ ਲਾਜ਼ਮੀ ਹੈ ਕਿ ਬੱਚਾ ਕੀ ਦੇਖੇਗਾ, ਕੀ ਸੁਣੇਗਾ ਅਤੇ ਉਸ ਤੋਂ ਕੀ ਕੰਮ ਕਰਵਾਇਆ ਜਾਵੇਗਾ।

"ਮਾਪਿਆਂ ਨੂੰ ਪੂਰਾ ਹੱਕ ਹੈ ਕਿ ਉਹ ਪਹਿਲਾਂ ਹੀ ਪੁੱਛਣ ਕਿ ਬੱਚਾ ਨਾਟਕ, ਫ਼ਿਲਮ ਜਾਂ ਫੋਟੋਸ਼ੂਟ ਦੌਰਾਨ ਕੀ ਕਰੇਗਾ।"

ਕੀ ਤੁਹਾਨੂੰ ਚਿੰਤਾ ਕਰਨੀ ਚਾਹੀਦੀ ਹੈ ਕਿ ਤੁਹਾਡੇ ਬੱਚੇ ਨੂੰ ਘੱਟ ਤਨਖ਼ਾਹ ਮਿਲ ਰਹੀ ਹੈ?

ਘੱਟ ਉਮਰ ਦੇ ਕਰਮਚਾਰੀ ਅਕਸਰ ਆਪਣੇ ਹੱਕਾਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਘੱਟ ਤਨਖ਼ਾਹ ਦਾ ਸ਼ਿਕਾਰ ਹੋ ਸਕਦੇ ਹਨ।

ਸਭ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਨੂੰ ਉਸ ਦੀ ਉਮਰ ਅਤੇ ਉਸ 'ਤੇ ਲਾਗੂ award ਮੁਤਾਬਕ ਘੱਟੋ-ਘੱਟ ਤਨਖ਼ਾਹ ਮਿਲ ਰਹੀ ਹੈ।

ਜੇ ਤੁਹਾਡੀ ਸ਼ਿਫ਼ਟ ਸਵੇਰੇ 10 ਵਜੇ ਸ਼ੁਰੂ ਹੁੰਦੀ ਹੈ, ਪਰ ਤੁਹਾਡਾ ਮਾਲਕ ਤੁਹਾਨੂੰ ਦੁਕਾਨ ਖੋਲ੍ਹਣ ਜਾਂ ਕੰਮ ਲਈ ਤਿਆਰੀ ਕਰਨ ਵਾਸਤੇ ਸਵੇਰੇ 9:45 ਵਜੇ ਆਉਣ ਲਈ ਕਹਿੰਦਾ ਹੈ, ਤਾਂ ਉਸ 15 ਮਿੰਟ ਦੇ ਸਮੇਂ ਦੀ ਤਨਖ਼ਾਹ ਵੀ ਤੁਹਾਨੂੰ ਮਿਲਣੀ ਚਾਹੀਦੀ ਹੈ।
Matthew Raggatt

Fair Work Ombudsman ਦੇ ਮੀਡੀਆ ਡਾਇਰੈਕਟਰ Matthew Raggatt ਕਹਿੰਦੇ ਹਨ, "Award ਵਿੱਚ ਪ੍ਰਤੀ ਘੰਟਾ ਤਨਖ਼ਾਹ, ਵੀਕੈਂਡ ਅਤੇ ਓਵਰਟਾਈਮ ਦੀਆਂ ਵਾਧੂ ਦਰਾਂ ਸਪੱਸ਼ਟ ਤੌਰ 'ਤੇ ਦਰਜ ਹੁੰਦੀਆਂ ਹਨ।"

ਕੰਮ ਸ਼ੁਰੂ ਕਰਨ ਤੋਂ ਪਹਿਲਾਂ ਦੀ ਤਿਆਰੀ ਦਾ ਸਮਾਂ ਵੀ ਕੰਮ ਦਾ ਹਿੱਸਾ ਮੰਨਿਆ ਜਾਂਦਾ ਹੈ ਅਤੇ ਉਸ ਦੀ ਵੀ ਤਨਖ਼ਾਹ ਮਿਲਣੀ ਚਾਹੀਦੀ ਹੈ।

ਇਹ ਵੀ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਨੂੰ ਕੰਮ ਕੀਤੇ ਹਰ ਘੰਟੇ ਦੀ ਤਨਖ਼ਾਹ ਮਿਲੀ ਹੈ, ਜਿਸ ਵਿੱਚ training ਅਤੇ work trial ਦਾ ਸਮਾਂ ਵੀ ਸ਼ਾਮਲ ਹੈ।

ਬਿਨਾਂ ਤਨਖ਼ਾਹ ਵਾਲਾ work trial ਕੁਝ ਹਾਲਾਤਾਂ ਵਿੱਚ ਕਾਨੂੰਨੀ ਹੋ ਸਕਦਾ ਹੈ, ਪਰ ਇਹ ਸਿਰਫ਼ ਥੋੜ੍ਹੇ ਸਮੇਂ ਲਈ ਹੀ ਹੋਣਾ ਚਾਹੀਦਾ ਹੈ, ਆਮ ਤੌਰ 'ਤੇ ਇੱਕ ਘੰਟੇ ਤੋਂ ਲੈ ਕੇ ਇੱਕ ਸ਼ਿਫ਼ਟ ਤੱਕ।

ਹਰ ਵਾਰ ਤਨਖ਼ਾਹ ਦੇਣ ਤੋਂ ਬਾਅਦ ਨੌਕਰੀਦਾਤਾ ਲਈ payslip ਦੇਣਾ ਲਾਜ਼ਮੀ ਹੈ।

ਇਸ ਦੇ ਨਾਲ ਹੀ ਬੱਚੇ ਨੂੰ ਆਪਣੇ ਕੰਮ ਦੇ ਘੰਟਿਆਂ ਦਾ ਰਿਕਾਰਡ ਵੀ ਖ਼ੁਦ ਰੱਖਣਾ ਚਾਹੀਦਾ ਹੈ।

Matthew Raggatt ਕਹਿੰਦੇ ਹਨ, "ਜੇ ਕਰਮਚਾਰੀ ਕੋਲ ਆਪਣੇ ਰਿਕਾਰਡ ਨਾ ਹੋਣ ਤਾਂ ਘੱਟ ਤਨਖ਼ਾਹ ਵਰਗੀਆਂ ਸਮੱਸਿਆਵਾਂ ਨੂੰ ਸਾਬਤ ਕਰਨਾ ਅਤੇ ਉਨ੍ਹਾਂ ਦਾ ਹੱਲ ਕਰਨਾ ਔਖਾ ਹੋ ਸਕਦਾ ਹੈ।"

ਇਸ ਲਈ Fair Work Ombudsman ਦੀ Record My Hours ਐਪ ਵਰਤੀ ਜਾ ਸਕਦੀ ਹੈ।

ਇਹ ਵੀ ਧਿਆਨ ਰੱਖੋ ਕਿ ਆਮ ਤੌਰ 'ਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਰਮਚਾਰੀਆਂ ਲਈ ਨੌਕਰੀਦਾਤਾ ਨੂੰ superannuation ਦੇਣਾ ਲਾਜ਼ਮੀ ਹੁੰਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਕਰਮਚਾਰੀ superannuation ਦੇ ਹੱਕਦਾਰ ਤਾਂ ਹੀ ਹੁੰਦੇ ਹਨ ਜੇ ਉਹ ਹਫ਼ਤੇ ਵਿੱਚ 30 ਘੰਟਿਆਂ ਤੋਂ ਵੱਧ ਕੰਮ ਕਰਦੇ ਹਨ।

Australia Explained - First Job
Children working in a family business are largely exempt from restrictions including age licensing and strict work hour rules. Credit: Halfdark/Getty Images/fStop

ਜੇ ਕੰਮ ਵਾਲੀ ਥਾਂ 'ਤੇ ਸਮੱਸਿਆ ਆਵੇ ਤਾਂ ਮਾਪੇ ਕੀ ਕਰਨ?

ਜੇ ਤੁਹਾਡਾ ਬੱਚਾ ਕੰਮ ਵਾਲੀ ਥਾਂ ਦੀ ਕਿਸੇ ਸਮੱਸਿਆ ਨੂੰ ਖ਼ੁਦ ਹੱਲ ਨਹੀਂ ਕਰ ਸਕਦਾ, ਤਾਂ ਤੁਸੀਂ Fair Work Ombudsman ਨਾਲ ਸੰਪਰਕ ਕਰ ਸਕਦੇ ਹੋ।

ਇਹ ਸੰਸਥਾ ਤਨਖ਼ਾਹ ਅਤੇ ਰੁਜ਼ਗਾਰ ਦੀਆਂ ਸ਼ਰਤਾਂ ਨਾਲ ਸਬੰਧਤ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਉਂਦੀ ਹੈ।

Matthew Raggatt ਕਹਿੰਦੇ ਹਨ, "ਜੇ ਨੌਕਰੀਦਾਤਾ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰਦੇ ਤਾਂ ਅਸੀਂ ਉਨ੍ਹਾਂ 'ਤੇ ਜੁਰਮਾਨਾ ਲਗਾ ਸਕਦੇ ਹਾਂ। ਜੇ ਮਾਮਲਾ ਗੰਭੀਰ ਹੋਵੇ ਤਾਂ ਅਦਾਲਤ ਵਿੱਚ ਵੀ ਕਾਰਵਾਈ ਕੀਤੀ ਜਾ ਸਕਦੀ ਹੈ।"

ਜੇ ਮਾਮਲਾ ਧੱਕੇਸ਼ਾਹੀ (bullying) ਜਾਂ ਹੈਰਾਸਮੈਂਟ ਵਰਗਾ ਹੋਵੇ, ਤਾਂ ਕਾਨੂੰਨੀ ਸਲਾਹ ਲੈਣੀ ਵੀ ਲਾਭਦਾਇਕ ਹੋ ਸਕਦੀ ਹੈ।

ਮਾਪੇ Youth Law Australia ਨਾਲ ਸੰਪਰਕ ਕਰਕੇ ਵੀ ਇਹ ਜਾਣ ਸਕਦੇ ਹਨ ਕਿ ਅਜਿਹੇ ਮਾਮਲਿਆਂ ਵਿੱਚ ਕਾਨੂੰਨ ਕੀ ਕਹਿੰਦਾ ਹੈ।

Anastasia Coroneo ਕਹਿੰਦੀ ਹੈ, "ਅਸੀਂ ਮਾਪਿਆਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਜ਼ਿੰਮੇਵਾਰੀਆਂ ਬਾਰੇ ਸਮਝਾਉਣ ਅਤੇ ਉਨ੍ਹਾਂ ਨੂੰ ਇਹ ਸਿਖਾਉਣ ਕਿ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਖ਼ੁਦ ਕਿਵੇਂ ਕਰ ਸਕਦੇ ਹਨ।"

Subscribe to or follow the Australia Explained podcast for more valuable information and tips about settling into your new life in Australia.

Do you have any questions or topic ideas? Email australiaexplained@sbs.com.au


Latest podcast episodes

Follow SBS Punjabi

Download our apps

Watch on SBS

Punjabi News

Stream now