ਰਾਣੀ ਖੁੱਰਮ ਨੇ ਸ਼ਰਮਾਉਂਦੇ ਹੋਏ ਐਸ ਬੀ ਐਸ ਪੰਜਾਬੀ ਨੂੰ ਦਸਿਆ, ‘ਮੇਰੇ ਪ੍ਰਵਾਸ ਤੋਂ ਲੈ ਕਿ ਹੁਣ ਤੱਕ ਪੰਜਾਬੀ ਭਾਈਚਾਰੇ ਨੇ ਦੂਣ-ਸਵਾਣੀ ਤਰੱਕੀ ਕੀਤੀ ਹੈ, ਕਾਸ਼ ਮੈਂ ਅੱਜ ਜਵਾਨ ਅਤੇ ਸਿਹਤਮੰਦ ਹੁੰਦੀ ਅਤੇ ਇਸ ਵਾਤਾਵਰਣ ਦਾ ਅਨੰਦ ਮਾਣ ਸਕਦੀ’।
ਪੰਜਾਬੀ ਭਾਈਚਾਰੇ ਨੂੰ ਸੁਹਿਰਦ ਸਲਾਹ ਵਜੋਂ ਰਾਣੀ ਕਹਿੰਦੀ ਹੈ, ‘ਘਰਾਂ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਬੋਲੋ ਅਤੇ ਪੰਜਾਬੀ ਮਾਹੌਲ ਸਿਰਜੋ, ਜਨਗਨਣਾ ਸਮੇਂ ਮਾਣ ਨਾਲ ਪੰਜਾਬੀ ਨੂੰ ਆਪਣੀ ਮਾਂ-ਬੋਲੀ ਵਜੋਂ ਦਰਜ ਕਰਵਾਉ’।
‘ਲੋਕਾਂ ਨੂੰ ਆਪਣੇ ਧਾਰਮਿਕ, ਅਤੇ ਖਿੱਤਿਆਂ ਵਾਲੇ ਵਿਖਰੇਵੇਂ ਪਾਸੇ ਰਖਦੇ ਹੋਏ ਪੰਜਾਬੀ ਬੋਲੀ ਨੂੰ ਸਨਮਾਨ ਵਜੋਂ ਜਨਗਨਣਾ ਵਿੱਚ ਦਰਜ ਕਰਵਾਉਣਾ ਚਾਹੀਦਾ ਹੈ’।
Punjabis in Australia

Census 2016: Presenting a profile of the Punjabi community in Australia
‘ਆਸਟ੍ਰੇਲੀਆ ਦੀ ਸਰਕਾਰ ਬਹੁਤ ਸੁਹਿਰਦ ਅਤੇ ਮਦਦਗਾਰ ਹੈ, ਲੋੜ ਹੈ ਕਿ ਅਸੀਂ ਚੰਗੇ ਨਾਗਰਿਕ ਬਣਦੇ ਹੋਏ ਇਸ ਤੋਂ ਲਾਭ ਲਈਏ’, ਰਾਣੀ ਨੇ ਜੋਰ ਨਾਲ ਕਿਹਾ।
ਸਾਨੂੰ ਇਸ ਦੇਸ਼ ਦੇ ਕਾਨੂੰਨਾਂ ਦਾ ਭਰਪੂਰ ਪਾਲਣ ਕਰਨਾ ਚਾਹੀਦਾ ਹੈ। ਉਦਾਰਹਣ ਦੇ ਤੌਰ ਤੇ ਅੱਜ ਦੇ ਨਗਰ ਕੀਰਤਨ ਸਮੇਂ ਦੱਸੀ ਹੋਏ ਰਸਤੇ ਉੱਤੇ ਹੀ ਤੁਰਨਾਂ ਚਾਹੀਦਾ ਹੈ, ਸਮੇਂ ਦੀ ਪਾਲਣਾ ਕਰਨੀ ਚਾਹੀਦੀ ਹੈ, ਅਤੇ ਸਮਾਗਮ ਤੋਂ ਬਾਅਦ ਸਾਫ ਸਫਾਈ ਕਰ ਕੇ ਜਾਣਾ ਚਾਹੀਦਾ ਹੈ।
ਰਾਣੀ ਦੀ ਹਾਰਦਿਕ ਇੱਛਾ ਹੈ ਕਿ ਉਹ ਇੱਕ ਭਰਵਾਂ ਪੰਜਾਬੀ ਸਕੂਲ ਚਲਦਾ ਹੋਇਆ ਦੇਖੇ।
‘ਹੋਰ ਗੁਰੂਦੁਆਰੇ ਜਾਂ ਮੰਦਰ ਬਨਾਉਣ ਦੀ ਥਾਂ ਤੇ ਪੰਜਾਬੀਆਂ ਨੂੰ ਹੁਣ ਇੱਕ ਸਕੂਲ ਬਨਾਉਣਾ ਚਾਹੀਦਾ ਹੈ’।
ਜਿਹੜੇ ਲੋਗ ਆਸਟ੍ਰੇਲੀਆ ਵਿੱਚ ਆ ਕਿ ਚੰਗੇ ਸਥਾਪਤ ਹੋ ਚੁੱਕੇ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਨਵੇਂ ਆਣ ਵਾਲੇ ਭਾਈਚਾਰੇ ਦਾ ਮਾਰਗ-ਦਰਸ਼ਨ ਕੀਤਾ ਜਾਵੇ।
‘ਵਿਦਿਆਰਥੀ ਆਸਟ੍ਰੇਲੀਆ ਦਾ ਭਵਿੱਖ ਹਨ। ਮੇਰੀ ਵੱਲ ਹੀ ਦੇਖੋ, ਮੈਂ ਵੀ ਇੱਕ ਸਿਖਿਆਰਥੀ ਵਜੋਂ ਹੀ ਆਸਟ੍ਰੇਲੀਆ ਆਈ ਸੀ ਅਤੇ ਆਸਟ੍ਰੇਲੀਆ ਦੀ ਵਿਕਸਤੀ ਵਾਸਤ ਯੋਗਦਾਨ ਪਾਇਆ ਹੈ’ ਰਾਣੀ ਖੁੱਰਮ ਨੇ ਮਾਣ ਨਾਲ ਕਿਹਾ।