ਅਮਰੀਕਾ ਦੇ ਨਿਆਂ ਵਿਭਾਗ ਅਤੇ ਆਸਟ੍ਰੇਲੀਆ ਦੇ ਮੁਕਾਬਲਾ ਰੈਗੂਲੇਟਰ ਏ ਸੀ ਸੀ ਸੀ ਨੂੰ ਦਾਇਰ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਗੈਰ-ਮੁਨਾਫਾ ਸਮੂਹ ਵਿਸਲਬਲੋਅਰ ਏਡ ਦਾ ਦੋਸ਼ ਹੈ ਕਿ ਇਹ ਫੇਸਬੁੱਕ ਦੁਆਰਾ ਵਪਾਰਕ ਫਾਇਦੇ ਦੀ ਰਣਨੀਤੀ ਸੀ।
ਇਹ ਕੇਸ ਫੇਸਬੁੱਕ ਦੇ ਸਾਬਕਾ ਕਰਮਚਾਰੀਆਂ ਵੱਲੋਂ ਦਾਇਰ ਕੀਤਾ ਗਿਆ ਸੀ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇਹ ਕਦਮ ਸੋਸ਼ਲ ਮੀਡੀਆ ਪਲੇਟਫਾਰਮ ਵੱਲੋਂ ਆਪਣੇ ਫਾਇਦੇ ਦੀ ਗੱਲਬਾਤ ਸ਼ੁਰੂ ਕਰਨ ਲਈ ਚੁੱਕੇ ਗਏ ਸਨ।
ਏਸੀਸੀਸੀ ਦੇ ਸਾਬਕਾ ਮੁੱਖੀ ਰੋਡ ਸਿਮਜ਼ ਦਾ ਕਹਿਣਾ ਹੈ ਕਿ ਜੇਕਰ ਇਹ ਦੋਸ਼ ਸਚ ਹਨ ਤਾਂ ਇਹ ਕਾਫੀ ਗੰਭੀਰ ਹਨ, ਕਿਉਂਕਿ ਸੋਸ਼ਲ ਮੀਡੀਆ ਦੀ ਇਹ ਦਿੱਗਜ ਕੰਪਨੀ ਵਪਾਰਕ ਕਾਰਨਾਂ ਕਰਕੇ ਸੰਭਾਵਿਤ ਤੌਰ ‘ਤੇ ਜਾਨਾਂ ਨੂੰ ਖਤਰੇ ਵਿੱਚ ਪਾ ਰਹੀ ਸੀ।
ਹੁਣ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਐਸ ਬੀ ਐਸ ਨੂੰ ਸਪੱਸ਼ਟੀਕਰਨ ਦਿੱਤਾ ਕਿ ਉਸਦਾ ਇਰਾਦਾ ਆਸਟ੍ਰੇਲੀਆਈ ਪੇਜਾਂ ਨੂੰ ਪਾਬੰਦੀਆਂ ਤੋਂ ਛੋਟ ਦੇਣਾ ਹੈ ਪਰ ਉਦੋਂ ਅਜਿਹਾ ਤਕਨੀਕੀ ਖ਼ਰਾਬੀ ਕਾਰਨ ਨਹੀਂ ਸੀ ਹੋ ਸਕਿਆ ਜਿਸ ਲਈ ਕੰਪਨੀ ਨੇ ਉਪਭੋਗਤਾਵਾਂ ਤੋਂ ਮੁਆਫੀ ਵੀ ਮੰਗੀ।
ਕੰਪਨੀ ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ ਇਸ ਦੇ ਉਲਟ ਬਾਕੀ ਦੇ ਦੋਸ਼ ਸਪੱਸ਼ਟ ਤੌਰ ‘ਤੇ ਪੂਰੀ ਤਰ੍ਹਾਂ ਨਾਲ ਝੂਠੇ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
Read the full story in English

Whistleblowers allege Facebook blocked essential Australian service sites for commercial advantage