Watch FIFA World Cup 2026™

LIVE, FREE and EXCLUSIVE

'ਭਾਰਤੀ ਨੌਜਵਾਨਾਂ ਲਈ $25 ਵਿੱਚ ਆਸਟ੍ਰੇਲੀਆ ਦਾ 'ਲਾਟਰੀ' ਵੀਜ਼ਾ': ਵਰਕਿੰਗ ਹਾਲੀਡੇ ਮੇਕਰ ਵੀਜ਼ਾ ਲਈ ਰਜਿਸਟ੍ਰੇਸ਼ਨ ਸ਼ੁਰੂ

cutout pics.jpg

ਮਾਈਗ੍ਰੇਸ਼ਨ ਏਜੰਟ ਗਿੰਨੀ ਕੋਚਰ Credit: Image: Supplied by Ms Kochar, Background: Pexels

ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੇ ਇੱਛੁਕ ਨੌਜਵਾਨ ਭਾਰਤੀਆਂ ਲਈ ‘ਵਰਕਿੰਗ ਹੌਲੀਡੇ’ ਵੀਜ਼ਾ ਪ੍ਰੋਗਰਾਮ ਦੀਆਂ ਰਜਿਸਟ੍ਰੇਸ਼ਨਾਂ ਸ਼ੁਰੂ ਹੋ ਗਈਆਂ ਹਨ। ਇਸ ਲਾਟਰੀ ਅਧਾਰਿਤ ਵੀਜ਼ੇ ਰਾਹੀਂ ਧਾਰਕਾਂ ਨੂੰ ਪੂਰੇ ਕੰਮ ਕਰਨ ਦੇ ਅਧਿਕਾਰ ਮਿਲਦੇ ਹਨ ਅਤੇ ਇਹ ਸਥਾਈ ਨਿਵਾਸ (PR) ਵੱਲ ਜਾਣ ਦੇ ਹੋਰ ਰਸਤੇ ਵੀ ਖੋਲ੍ਹ ਸਕਦਾ ਹੈ। ਸਿਰਫ਼ 25 ਡਾਲਰ ਦੀ ਰਜਿਸਟ੍ਰੇਸ਼ਨ ਫੀਸ ਵਾਲਾ ਇਹ ਵੀਜ਼ਾ ਮਾਹਿਰਾਂ ਵੱਲੋਂ ਆਸਟ੍ਰੇਲੀਆ ਵਿੱਚ ਪਰਵਾਸ ਕਰਨ ਦੇ ਸਭ ਕਿਫਾਇਤੀ ਚੋਣਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਵੀਜ਼ੇ ਲਈ ਕੌਣ ਅਰਜ਼ੀ ਦੇ ਸਕਦਾ ਹੈ, ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ ਅਤੇ ਪ੍ਰਕਿਰਿਆ ਕੀ ਹੈ, ਇਸ ਬਾਰੇ ਹੋਰ ਜਾਣਕਾਰੀ ਲਈ SBS ਪੰਜਾਬੀ ਨੇ ਤਜਰਬੇਕਾਰ ਮਾਈਗ੍ਰੇਸ਼ਨ ਏਜੰਟ ਗਿੰਨੀ ਕੋਚਰ ਨਾਲ ਗੱਲ ਕੀਤੀ ਹੈ। ਇਸ ਵੀਜ਼ੇ ਸਬੰਧੀ ਸਵਾਲਾਂ ਬਾਰੇ ਇਸ ਰਿਪੋਰਟ ਵਿੱਚ ਜਾਣੋ।

Published

Updated

By Shyna Kalra

Presented by Shyna Kalra

Source: SBS

Share this with family and friends

ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੇ ਇੱਛੁਕ ਨੌਜਵਾਨ ਭਾਰਤੀਆਂ ਲਈ ‘ਵਰਕਿੰਗ ਹੌਲੀਡੇ’ ਵੀਜ਼ਾ ਪ੍ਰੋਗਰਾਮ ਦੀਆਂ ਰਜਿਸਟ੍ਰੇਸ਼ਨਾਂ ਸ਼ੁਰੂ ਹੋ ਗਈਆਂ ਹਨ। ਇਸ ਲਾਟਰੀ ਅਧਾਰਿਤ ਵੀਜ਼ੇ ਰਾਹੀਂ ਧਾਰਕਾਂ ਨੂੰ ਪੂਰੇ ਕੰਮ ਕਰਨ ਦੇ ਅਧਿਕਾਰ ਮਿਲਦੇ ਹਨ ਅਤੇ ਇਹ ਸਥਾਈ ਨਿਵਾਸ (PR) ਵੱਲ ਜਾਣ ਦੇ ਹੋਰ ਰਸਤੇ ਵੀ ਖੋਲ੍ਹ ਸਕਦਾ ਹੈ। ਸਿਰਫ਼ 25 ਡਾਲਰ ਦੀ ਰਜਿਸਟ੍ਰੇਸ਼ਨ ਫੀਸ ਵਾਲਾ ਇਹ ਵੀਜ਼ਾ ਮਾਹਿਰਾਂ ਵੱਲੋਂ ਆਸਟ੍ਰੇਲੀਆ ਵਿੱਚ ਪਰਵਾਸ ਕਰਨ ਦੇ ਸਭ ਕਿਫਾਇਤੀ ਚੋਣਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਵੀਜ਼ੇ ਲਈ ਕੌਣ ਅਰਜ਼ੀ ਦੇ ਸਕਦਾ ਹੈ, ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ ਅਤੇ ਪ੍ਰਕਿਰਿਆ ਕੀ ਹੈ, ਇਸ ਬਾਰੇ ਹੋਰ ਜਾਣਕਾਰੀ ਲਈ SBS ਪੰਜਾਬੀ ਨੇ ਤਜਰਬੇਕਾਰ ਮਾਈਗ੍ਰੇਸ਼ਨ ਏਜੰਟ ਗਿੰਨੀ ਕੋਚਰ ਨਾਲ ਗੱਲ ਕੀਤੀ ਹੈ। ਇਸ ਵੀਜ਼ੇ ਸਬੰਧੀ ਸਵਾਲਾਂ ਬਾਰੇ ਇਸ ਰਿਪੋਰਟ ਵਿੱਚ ਜਾਣੋ।

16 ਸਤੰਬਰ 2024 ਨੂੰ ਭਾਰਤ ਅਧਿਕਾਰਤ ਤੌਰ 'ਤੇ ਵਰਕਿੰਗ ਹਾਲੀਡੇ ਮੇਕਰ ਵੀਜ਼ਾ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਸੀ ਅਤੇ ਆਸਟ੍ਰੇਲੀਆ ਦਾ 50ਵਾਂ ਵਰਕਿੰਗ ਹਾਲੀਡੇ ਮੇਕਰ ਪਾਰਟਨਰ ਦੇਸ਼ ਬਣਿਆ ਸੀ। ਇਹ ਭਾਈਵਾਲੀ ਆਸਟ੍ਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (AI-ECTA) ਦੇ ਤਹਿਤ ਹੋਈ ਸੀ।

ਹਰੇਕ ਪ੍ਰੋਗਰਾਮ ਸਾਲ ਵਿੱਚ, ਆਸਟ੍ਰੇਲੀਆ 18 ਤੋਂ 30 ਸਾਲ ਦੀ ਉਮਰ ਦੇ 1,000 ਯੋਗ ਭਾਰਤੀ ਨਾਗਰਿਕਾਂ ਨੂੰ ਪਹਿਲਾ ਵਰਕ ਐਂਡ ਹਾਲੀਡੇ (ਸਬਕਲਾਸ 462) ਵੀਜ਼ਾ ਦੇ ਸਕਦਾ ਹੈ।

ਵਰਕਿੰਗ ਹਾਲੀਡੇ ਮੇਕਰ ਇੱਕ ਸਾਲ ਲਈ ਆਸਟ੍ਰੇਲੀਆ ਆ ਸਕਦੇ ਹਨ, ਅਤੇ ਛੁੱਟੀਆਂ ਦੌਰਾਨ ਕੰਮ ਅਤੇ ਅਧਿਐਨ ਕਰ ਸਕਦੇ ਹਨ। ਜੇਕਰ ਉਹ ਕੁਝ ਜ਼ਰੂਰਤਾਂ ਪੂਰੀਆਂ ਕਰਦੇ ਹਨ, ਤਾਂ ਉਹ ਬਾਅਦ ਦੇ ਵਰਕ ਐਂਡ ਹਾਲੀਡੇ ਵੀਜ਼ਾ ਲਈ ਵੀ ਅਰਜ਼ੀ ਦੇ ਸਕਦੇ ਹਨ।

ਬੇਦਾਅਵਾ: ਇਹ ਜਾਣਕਾਰੀ ਆਮ ਹੈ। ਆਪਣੀ ਖਾਸ ਸਥਿਤੀ ਲਈ ਕਿਸੇ ਪੇਸ਼ੇਵਰ ਨਾਲ ਸਲਾਹ ਕਰੋ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now