ਹਰਦਰਸ਼ਨ ਕੰਗ, ਕੈਨਬਰਾ ਦੇ ਇੱਕ ਹਸਪਤਾਲ ਵਿੱਚ ਇੱਕ ਡਾਇਬੀਟੀਜ਼ ਐਜੂਕੇਟਰ ਅਤੇ ਕਲੀਨਿਕਲ ਨਰਸ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ।
ਉਹ ਪਿਛਲੇ 15 ਸਾਲਾਂ ਤੋਂ ਇੱਕ ਡਾਇਬੀਟੀਜ਼ ਮਾਹਿਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ।
14 ਨਵੰਬਰ 2023 ਨੂੰ ਵਿਸ਼ਵ ਡਾਇਬੀਟੀਜ਼ ਦਿਵਸ ਦੇ ਮੌਕੇ ਉਨ੍ਹਾਂ ਐਸ ਬੀ ਐਸ ਪੰਜਾਬੀ ਨਾਲ਼ ਗੱਲ਼ ਕਰਦਿਆਂ ਡਾਇਬੀਟੀਜ਼ ਦੇ ਲੱਛਣਾਂ ਅਤੇ ਰੋਕਥਾਮ ਸਬੰਧੀ ਆਪਣੇ ਮਾਹਿਰਾਨਾ ਸੁਝਾਅ ਪੇਸ਼ ਕੀਤੇ।

Eat healthy to control diabetes. Credit: Supplied
“ਟਾਈਪ-2 ਡਾਇਬਟੀਜ਼ ਨੂੰ ਕਾਬੂ ਵਿੱਚ ਕਰਨ ਲਈ ਅਸੀਂ ਅਕਸਰ ਲੋਕਾਂ ਨੂੰ ਸਿਹਤਮੰਦ ਖੁਰਾਕ, ਨਿਯਮਤ ਸਰੀਰਕ ਗਤੀਵਿਧੀ, ਸਰੀਰ ਦਾ ਭਾਰ ਕੰਟਰੋਲ ਵਿੱਚ ਰੱਖਣ ਅਤੇ ਤੰਬਾਕੂਨੋਸ਼ੀ ਦੀ ਵਰਤੋਂ ਤੋਂ ਬਚਣ ਦੀ ਸਲਾਹ ਦਿੰਦੇ ਹਾਂ,” ਉਨ੍ਹਾਂ ਕਿਹਾ।
"ਡਾਇਬੀਟੀਜ਼ ਦਾ ਇਲਾਜ ਕੀਤਾ ਜਾ ਸਕਦਾ ਹੈ ਜਾਂ ਇਸਦੇ ਮਾੜੇ ਅਸਰਾਂ ਤੋਂ ਦੇਰ ਤੱਕ ਬਚਿਆ ਜਾ ਸਕਦਾ ਹੈ - ਬਸ਼ਰਤੇ ਕਿ ਇਸਤੋਂ ਪੀੜ੍ਹਤ ਲੋਕ ਮਾਹਿਰਾਂ ਦੀ ਸਲਾਹ ਮੁਤਾਬਿਕ ਚੱਲਣ,” ਉਨ੍ਹਾਂ ਕਿਹਾ।