'ਜੀ ਆਇਆਂ ਨੂੰ': ਗ੍ਰਿਫ਼ਿਥ 24ਵੇਂ ਸ਼ਹੀਦੀ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਤਿਆਰ

griffith shaheedi tournament

The preparations are in full swing for the 24th annual Shaheedi Tournament, Griffith. Source: SBS Punjabi.

ਗ੍ਰਿਫ਼ਿਥ ਦਾ ਸਾਲਾਨਾ ਸ਼ਹੀਦੀ ਟੂਰਨਾਮੈਂਟ ਇਸ ਸਾਲ 11 ਅਤੇ 12 ਜੂਨ ਨੂੰ ਕਰਾਇਆ ਜਾ ਰਿਹਾ ਹੈ। ਇਸ ਪ੍ਰਮੁੱਖ ਖੇਡ ਅਤੇ ਸੱਭਿਆਚਾਰਕ ਸਮਾਗਮ ਵਿੱਚ ਅੰਦਾਜ਼ਨ 12,000 ਤੋਂ 15,000 ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਪਿਛਲੇ 24 ਸਾਲਾਂ ਤੋਂ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੀ ਆਸਟ੍ਰੇਲੀਆ 'ਚ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਖਾਸ ਥਾਂ ਹੈ।


ਗ੍ਰਿਫਿਥ ਦਾ ਸ਼ਹੀਦੀ ਟੂਰਨਾਮੈਂਟ ਆਸਟ੍ਰੇਲੀਆਈ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਖੇਡ ਅਤੇ ਸੱਭਿਆਚਾਰਕ ਸਮਾਗਮਾਂ ਵਿੱਚੋਂ ਇੱਕ ਹੈ।

ਹਰ ਸਾਲ ਜੂਨ ਦੇ ਸ਼ੁਰੂਆਤੀ ਦਿਨਾਂ ਵਿੱਚ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਟੈਡ ਸਕੋਬੀ ਓਵਲ, ਗ੍ਰਿਫ਼ਿਥ ਦੇ ਮੈਦਾਨ ਵਿੱਚ ਦੋ ਦਿਨ ਦਾ ਇਹ ਖੇਡ ਪ੍ਰੋਗਰਾਮ, ਭਾਈਚਾਰੇ ਦੇ ਕੈਲੰਡਰ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ।

ਇਸ ਵਿੱਚ ਸ਼ਮੂਲੀਅਤ ਲਈ ਪ੍ਰਬੰਧਕਾਂ ਵੱਲੋਂ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਹਰ ਵਾਰ ਦੀ ਤਰ੍ਹਾਂ ਟੂਰਨਾਮੈਂਟ ਵਿੱਚ ਕਬੱਡੀ, ਵਾਲੀਬਾਲ, ਫੁੱਟਬਾਲ, ਰੱਸਾਕਸੀ, ਮਿਊਜ਼ੀਕਲ ਚੇਅਰ, ਦੌੜਾਂ, ਦਸਤਾਰ ਅਤੇ ਕੁਇਜ਼ ਮੁਕਾਬਲੇ ਕਰਵਾਏ ਜਾਣਗੇ।

ਦੱਸਣਯੋਗ ਹੈ ਕਿ ਇਹ ਟੂਰਾਨਮੈਂਟ ਪਿਛਲੇ 24 ਸਾਲ ਤੋਂ ਲਗਾਤਰ ਕਰਵਾਇਆ ਜਾ ਰਿਹਾ ਹੈ।

ਕੋਵਿਡ ਕਾਰਨ ਗ੍ਰਿਫਿਥ ਦਾ ਸ਼ਹੀਦੀ ਟੂਰਨਾਮੈਂਟ ਪਿਛਲੇ ਦੋ ਸਾਲਾਂ 'ਚ ਸੰਭਵ ਨਹੀਂ ਹੋ ਪਾਇਆ, ਜਿਸ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਹਜ਼ਾਰਾਂ ਸੈਲਾਨੀ ਕਸਬੇ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਹੁੰਮਹੁਮਾਂ ਕੇ ਪਹੁੰਚਣਗੇ।
Griffith Sikh Games
Spectators enjoying Kabaddi match at Griffith Sikh Games Source: Supplied
ਸਥਾਨਕ ਗੁਰਦੁਆਰਾ ਕਮੇਟੀ ਦੇ ਖ਼ਜ਼ਾਨਚੀ ਮਨਜੀਤ ਸਿੰਘ ਖੈੜਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

"ਵਾਗਾ ਵਾਗਾ ਤੋਂ ਲੈ ਕੇ ਸ਼ੈਪਰਟਨ ਤੱਕ ਦੇ ਮੋਟਲ ਪੂਰੀ ਤਰ੍ਹਾਂ ਬੁੱਕ ਹੋ ਚੁੱਕੇ ਹਨ, ਟਨਾਂ ਦੇ ਹਿਸਾਬ ਨਾਲ਼ ਮਠਿਆਈਆਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ। ਪ੍ਰਬੰਧਕ ਕਮੇਟੀ ਅਤੇ ਸਥਾਨਕ ਭਾਈਚਾਰੇ ਦੇ ਅਣਥੱਕ ਯਤਨਾਂ ਦੇ ਸਹਿਯੋਗ ਨਾਲ, ਅਸੀਂ ਮਹਿਮਾਨਾਂ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ ,” ਉਨ੍ਹਾਂ ਕਿਹਾ।
ਅੰਦਾਜ਼ਾ ਹੈ ਕਿ ਇਸ ਸਾਲ ਦੇ ਟੂਰਨਾਮੈਂਟ ਵਿੱਚ 12,000 ਤੋਂ 15,000 ਦਰਸ਼ਕ ਅਤੇ ਖਿਡਾਰੀ ਸ਼ਾਮਲ ਹੋਣਗੇ।

"2018 ਵਿੱਚ ਟੂਰਨਾਮੈਂਟ ਨੇ ਸਥਾਨਕ ਅਰਥਵਿਵਸਥਾ ਵਿੱਚ $3 ਮਿਲੀਅਨ ਦਾ ਯੋਗਦਾਨ ਪਾਉਣ ਵਿੱਚ ਮਦਦ ਕੀਤੀ ਸੀ ਅਤੇ ਇਸ ਸਾਲ ਮਹਾਂਮਾਰੀ ਤੋਂ ਉਭਰਨ ਲਈ ਸੰਘਰਸ਼ ਕਰ ਰਹੇ ਕਾਰੋਬਾਰਾਂ ਲਈ $5 ਮਿਲੀਅਨ ਜੁੜਨ ਦੀ ਉਮੀਦ ਹੈ," ਉਨ੍ਹਾਂ ਕਿਹਾ।

ਪੂਰੀ ਰਿਪੋਰਟ ਸੁਨਣ ਲਈ ਆਡੀਓ ਆਈਕਨ ਉੱਤੇ ਕਲਿਕ ਕਰੋ। 
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Read in English:

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand