ਮੈਂ ਪੂਰੀ ਤਰ੍ਹਾਂ ਭਟਕ ਗਿਆ ਸੀ ਅਤੇ ਮੈਨੂੰ ਦਿਸ਼ਾ ਦੀ ਘਾਟ ਸੀ।
ਕਈ ਸਾਲਾਂ ਤੱਕ ਇੱਕ ਪੁਰਾਣੀ ਬਿਮਾਰੀ ਤੋਂ ਪੀੜਤ ਰਹਿਣ ਤੋਂ ਬਾਅਦ, ਜੇਮੀ ਨੇ 10ਵੀਂ ਜਮਾਤ ਵਿੱਚ ਹਾਈ ਸਕੂਲ ਛੱਡ ਦਿੱਤਾ।
ਉਸ ਨੇ ਆਪਣਾ ਸਮਾਂ ਆਨਲਾਈਨ ਗੇਮਿੰਗ ਭਾਈਚਾਰਿਆਂ ਵਿੱਚ ਬਿਤਾਇਆ, ਜਿੱਥੇ ਉਨ੍ਹਾਂ ਮੁਤਾਬਿਕ ਅੱਤਵਾਦੀ ਭਾਸ਼ਾ ਅਤੇ ਕਲਪਨਾ ਨੂੰ ਆਮ ਮੰਨਿਆ ਜਾਂਦਾ ਸੀ ਅਤੇ ਉਤਸ਼ਾਹਿਤ ਕੀਤਾ ਜਾਂਦਾ ਸੀ।
"ਇੱਕ ਵਾਰ ਜਦੋਂ ਤੁਸੀਂ ਸੱਚਮੁੱਚ ਭਿਆਨਕ ਸ਼ਬਦਾਂ, ਵਿਵਹਾਰਾਂ ਅਤੇ ਰਵੱਈਏ ਨੂੰ ਆਮ ਬਣਾਉਣਾ ਸ਼ੁਰੂ ਕਰ ਦਿੰਦੇ ਹੋ, ਤਾਂ ਇਹ ਤੁਹਾਡੇ ਅੰਦਰ ਘਰ ਕਰ ਜਾਂਦਾ ਹੈ," ਉਸ ਨੇ SBS ਐਗਜ਼ਾਮੀਨੇਸ਼ਨਜ਼ ਨੂੰ ਦੱਸਿਆ।
'ਅੰਡਰਸਟੈਂਡਿੰਗ ਹੇਟ' ਦਾ ਇਹ ਐਪੀਸੋਡ ਇਸ ਗੱਲ 'ਤੇ ਰੌਸ਼ਨੀ ਪਾਉਂਦਾ ਹੈ ਕਿ ਕਿਵੇਂ ਨੌਜਵਾਨਾਂ ਨੂੰ ਕੱਟੜਪੰਥੀ ਵਿਚਾਰਧਾਰਾ ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।