Coming Up Mon 9:00 PM  AEST
Coming Up Live in 
Live
Punjabi radio

ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਐਡੀਲੇਡ ਵਿੱਚ ਗੰਭੀਰ ਜ਼ਖਮੀ, ਭਾਈਚਾਰੇ ਵੱਲੋਂ $50,000 ਦੀ ਵਿੱਤੀ ਸਹਾਇਤਾ

Manjot Singh Cheema Source: by Mr Singh

ਇੱਕ 20 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਐਡੀਲੇਡ ਦੇ ਇੱਕ ਹੋਟਲ ਦੇ ਤਲਾਅ ਵਿੱਚ ਤੈਰਾਕੀ ਕਰਦਿਆਂ ਗੰਭੀਰ ਜ਼ਖਮੀ ਹੋ ਗਿਆ ਹੈ। ਉਹ ਆਪਣੇ ਦੋਸਤਾਂ ਨਾਲ਼ ਮੈਲਬੌਰਨ ਤੋਂ ਓਥੇ ਕ੍ਰਿਸਮਿਸ ਦੀਆਂ ਛੁੱਟੀਆਂ ਬਿਤਾਉਣ ਲਈ ਗਿਆ ਸੀ।

ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀ ਮਨਜੋਤ ਸਿੰਘ ਚੀਮਾ ਐਡੀਲੇਡ ਵਿੱਚ ਇੱਕ ਸਵੀਮਿੰਗ ਪੂਲ ਵਿੱਚ ਗੋਤਾ ਮਾਰਦਿਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।

20-ਸਾਲਾ ਮੈਲਬੌਰਨ ਦਾ ਇਹ ਨੌਜਵਾਨ ਆਪਣੇ ਸਾਥੀਆਂ ਨਾਲ਼ ਦੱਖਣੀ ਆਸਟਰੇਲੀਆ ਘੁੰਮਣ ਗਿਆ ਸੀ ਕਿਸ ਕ੍ਰਿਸਮਸ ਵਾਲ਼ੇ ਦਿਨ ਇਹ ਹਾਦਸਾ ਵਾਪਰ ਗਿਆ।

ਮਨਜੋਤ ਦੀ ਗਰਦਨ ਅਤੇ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਇਸ ਸਮੇਂ ਐਡੀਲੇਡ ਹਸਪਤਾਲ ਦੀ ਆਈਸੀਯੂ ਯੂਨਿਟ 'ਚ ਜ਼ੇਰੇ ਇਲਾਜ ਹੈ।

ਦੱਸਿਆ ਗਿਆ ਹੈ ਕਿ ਉਹ ਨਮੂਨੀਆ ਨਾਲ ਵੀ ਪੀੜਤ ਹੈ ਜੋ ਉਸ ਨੂੰ ਫੇਫੜਿਆਂ ਵਿੱਚ ਪਾਣੀ ਭਰਨ ਤੋਂ ਬਾਅਦ ਹੋ ਗਿਆ ਸੀ।

Manjot Singh Cheema was admitted at the Adelaide hospital.
Manjot Singh Cheema was admitted at the Adelaide hospital.
by Mr Singh

ਹਾਦਸੇ ਦੇ ਸਮੇਂ ਉਸਦਾ ਮੈਲਬੌਰਨ ਤੋਂ ਸਾਥੀ ਤੇਜਵਿੰਦਰ ਸਿੰਘ ਵੀ ਉਸ ਦੇ ਨਾਲ ਸੀ, ਜਿਸਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਮਨਜੋਤ “ਗੰਭੀਰ ਪਰ ਸਥਿਰ ਹਾਲਤ” ਵਿੱਚ ਹੈ।

“ਗਰਦਨ ਅਤੇ ਰੀੜ੍ਹ ਦੀ ਹੱਡੀ ਦੀਆਂ ਗੰਭੀਰ ਸੱਟਾਂ ਕਾਰਨ ਉਹ ਅਜੇ ਵੀ ਆਪਣੇ ਸਰੀਰ ਦੇ ਹੇਠਲੇ ਹਿੱਸੇ ਨੂੰ ਮਹਿਸੂਸ ਨਹੀਂ ਕਰ ਸਕਦਾ। ਡਾਕਟਰਾਂ ਨੇ ਸਾਨੂੰ ਅਜੇ ਇਹ ਨਹੀਂ ਦੱਸਿਆ ਕਿ ਮੁੜ ਪੈਰਾਂ ਉੱਤੇ ਖੜ੍ਹਨ ਲਈ ਉਸ ਨੂੰ ਕਿੰਨਾ ਸਮਾਂ ਲੱਗੇਗਾ।" 

ਇਸ ਹਾਦਸੇ ਪਿਛਲੇ ਹਾਲਾਤਾਂ ਬਾਰੇ ਦੱਸਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਉਹ ਅਜੇ ਵੀ ਵਿਸ਼ਵਾਸ ਨਹੀਂ ਕਰ ਸਕਦੇ ਕਿ ਮਨਜੋਤ ਨਾਲ਼ ਇਹ ਹਾਦਸਾ ਹੋਇਆ ਹੈ ਕਿਓਂਕਿ ਉਹ ਇੱਕ “ਬਹੁਤ ਸਾਵਧਾਨ ਅਤੇ ਤਜਰਬੇਕਾਰ ਤੈਰਾਕ” ਹੈ।

ਤੇਜਵਿੰਦਰ ਸਿੰਘ ਨੇ ਦੱਸਿਆ ਕਿ ਮਨਜੋਤ ਦੇ ਪਰਿਵਾਰ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਕੋਵਿਡ-19 ਯਾਤਰਾ ਪਾਬੰਦੀਆਂ ਕਾਰਨ ਆਸਟ੍ਰੇਲੀਆ ਆਉਣਾ ਅਜੇ ਮੁਸ਼ਕਲ ਹੋ ਰਿਹਾ ਹੈ।

Manjot Singh Cheema is a Melbourne-based Indian international student. He hails from Ludhiana, Punjab.
Manjot Singh Cheema is a Melbourne-based Indian international student. He hails from Ludhiana, Punjab.
Supplied by Mr Singh

ਇਸੇ ਦੌਰਾਨ ਮਨਜੋਤ ਅਤੇ ਉਸਦੇ ਦੇ ਲੁਧਿਆਣਾ ਵਿੱਚ ਰਹਿੰਦੇ ਪਰਿਵਾਰ ਦੀ ਸਹਾਇਤਾ ਲਈ ਇੱਕ ਫੰਡਰੇਜ਼ਰ ਵੀ ਸ਼ੁਰੂ ਕੀਤਾ ਗਿਆ ਹੈ।

'ਗੋ ਫੰਡ ਮੀ' ਜ਼ਰੀਏ ਪਹਿਲੇ ਹੀ ਦਿਨ ਮਿੱਥਿਆ $50,000 ਦਾ ਟੀਚਾ ਪ੍ਰਾਪਤ ਕਰ ਲਿਆ ਗਿਆ ਸੀ। 

ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਤੇਜਵਿੰਦਰ ਸਿੰਘ ਨਾਲ਼ ਕੀਤੀ ਇਹ ਆਡੀਓ ਇੰਟਰਵਿਊ ਸੁਣੋ:

Indian international student sustains critical injuries in a swimming pool incident in Adelaide
00:00 00:00

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਐਡੀਲੇਡ ਵਿੱਚ ਗੰਭੀਰ ਜ਼ਖਮੀ, ਭਾਈਚਾਰੇ ਵੱਲੋਂ $50,000 ਦੀ ਵਿੱਤੀ ਸਹਾਇਤਾ 05/01/2021 04:00 ...
SBS Punjabi Australia News: Friday 1 July 2022 01/07/2022 10:50 ...
Here's how major visa and immigration changes will impact skilled migrants, international students from 1 July 01/07/2022 11:04 ...
ਏਜ ਕੇਅਰ ਨਰਸਾਂ ਵੱਲੋਂ ਤਨਖ਼ਾਹ 'ਚ ਵਾਧੇ ਦੀ ਮੰਗ ਹੋਈ ਤੇਜ਼ 01/07/2022 09:05 ...
Census reflects the shifting shape of multicultural Australia 01/07/2022 04:50 ...
ਬਹੁ-ਸੱਭਿਆਚਾਰਕ ਆਸਟਰੇਲੀਆ ਦੀ ਬਦਲਦੀ ਨੁਹਾਰ ਪੇਸ਼ ਕਰਦੀ ਹੈ 2021 ਦੀ ਮਰਦਮਸ਼ੁਮਾਰੀ 01/07/2022 04:50 ...
ਇੰਡੀਆ ਡਾਇਰੀ: ਪੰਜਾਬ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਭਰਿਸ਼ਟ ਸਿਆਸਤਦਾਨਾਂ ਪ੍ਰਤੀ ਸਖਤ ਰਵੱਈਆ 01/07/2022 07:36 ...
SBS Punjabi Australia News: Thursday 30 June 2022 30/06/2022 11:45 ...
Punjabi actress Mandy Takhar shares what kept her connected to her roots 30/06/2022 06:59 ...
‘Don't let online fame compromise your ethics', says this Punjabi vlogger 30/06/2022 14:36 ...
View More