Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਪੰਜੀਰੀ: ਇੱਕ ਪੋਸ਼ਟਿਕ ਆਹਾਰ, ਦੇਸੀ ਔਸ਼ਦੀ ਅਤੇ ਸਰਦ ਰੁੱਤ ਦਾ ਸਹਾਰਾ

'Panjeeri' is a long-life sweet dish which is also considered a post-natal tonic in Punjabi culture. Source: Sammy

ਪੰਜੀਰੀ, ਦੇਸੀ ਘਿਓ ਵਿੱਚ ਆਟਾ ਜਾਂ ਵੇਸਣ ਭੁੰਨਕੇ, ਖੰਡ ਰਲਾਕੇ ਬਣਾਇਆ ਗਿਆ ਸਰਦ ਰੁੱਤ ਦਾ ਇੱਕ ਆਹਾਰ ਹੈ ਜਿਸ ਵਿੱਚ ਭਾਂਤ-ਭਾਂਤ ਦੇ ਪੌਸ਼ਟਿਕ ਪਦਾਰਥ ਜਿਨ੍ਹਾਂ 'ਚ ਸੁੱਕੇ ਮੇਵੇ ਵੀ ਸ਼ਾਮਲ ਹਨ, ਮਿਲਾਏ ਜਾਂਦੇ ਹਨ।

ਪੰਜੀਰੀ ਦੀ ਪੰਜਾਬੀਆਂ ਨਾਲ਼ ਜਨਮ-ਜਨਮਾਂਤਰ ਦੀ ਸਾਂਝ ਹੈ। ਪੰਜਾਬ ਵਿੱਚ ਦੁੱਧ-ਘਿਓ ਦੀਆਂ ਲਹਿਰਾਂ-ਬਹਿਰਾਂ ਵੀ ਇਸ ਪਿਛਲਾ ਇੱਕ ਕਾਰਨ ਹੈ।

ਪੰਜਾਬ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਖੋਆ ਬਣਾਇਆ ਨਹੀਂ ਖੋਆ 'ਮਾਰਿਆ' ਜਾਂਦਾ ਤੇ ਖੋਏ ਵਾਲੀਆਂ ਪਿੰਨੀਆਂ, ਪੰਜੀਰੀ, ਗਜਰੇਲਾ ਸਰਦ ਰੁੱਤ ਵਿੱਚ ਖਾਸ ਅਹਿਮੀਅਤ ਰੱਖਦੇ ਹਨ। 

ਪੰਜਾਬੀ ਰਹਿਣੀ-ਬਹਿਣੀ ਵਿੱਚ ਪੰਜੀਰੀ ਜਾਂ ਪਿੰਨੀਆਂ ਕਾਫੀ ਪ੍ਰਚੱਲਤ ਹਨ। ਇਸਨੂੰ ਆਮ ਤੌਰ ਉੱਤੇ ਚਾਹ ਜਾਂ ਦੁੱਧ ਨਾਲ਼ ਇੱਕ ਸਨੈਕ ਦੇ ਤੌਰ ਉੱਤੇ ਵਰਤਿਆ ਜਾਂਦਾ ਹੈ ਤੇ ਇਸਨੂੰ ਅਕਸਰ ਜਣੇਪੇ ਤੋਂ ਬਾਅਦ ਔਰਤਾਂ ਨੂੰ ਵੀ ਦਿੱਤਾ ਜਾਂਦਾ ਹੈ ਤਾਂ ਕਿ ਉਹ ਸਰੀਰਕ ਕਮਜ਼ੋਰੀ ਅਤੇ ਪਿੱਠ-ਦਰਦ ਤੋਂ ਨਿਜਾਤ ਪਾ ਸਕਣ।

Panjeeri often consists of ghee, what flour, and dry fruits.
Panjeeri often consists of ghee, what flour, and dry fruits.
Supplied

ਇਹ ਵੀ ਕਿਹਾ ਜਾਂਦਾ ਹੈ ਕਿ ਪੰਜੀਰੀ ਦਾ ਨਾਂ ਸੰਸਕ੍ਰਿਤ ਦੇ 'ਪੰਜ-ਜ਼ੀਰਖ' ਸ਼ਬਦ ਤੋਂ ਬਣਕੇ ਵਿਗੜਿਆ ਹੋ ਸਕਦਾ ਹੈ - ਉਹ ਆਹਾਰ ਜਿਸ ਵਿੱਚ ਪੰਜ ਪ੍ਰਕਾਰ ਦੇ ਪਦਾਰਥ ਜਾਂ ਜੀਰੇ ਪਾਏ ਹੋਣ।

ਇਸਨੂੰ ਇੱਕ ਉਮਦਾ ਆਹਾਰ ਬਣਾਉਣ ਲਈ ਇਸ ਵਿੱਚ ਕਮਰਕੱਸ, ਸੌਂਫ, ਸੁੱਕੇ ਮੇਵੇ ਜਿਵੇਂ ਕਿ ਬਦਾਮ, ਸੌਗੀ, ਕਾਜੂ-ਕਿਸ਼ਮਿਸ਼, ਫੁੱਲ ਮਖਾਣੇ, ਮਗਜ਼, ਭੱਖੜਾ, ਸੁਪਾਰੀ, ਚਿੱਟੀ ਮੂਸਲੀ, ਹਰੜਾਂ, ਖਸਖਸ, ਆਲਸੀ, ਸੁੰਢ ਆਦਿ ਪਾਏ ਜਾਂਦੇ ਹਨ।  

ਪੰਜੀਰੀ ਜਾਂ ਤਾਂ ਸੁੱਕ-ਬਰੂਰੀ ਹੀ ਖਾਧੀ ਜਾਂਦੀ ਹੈ ਜਾਂ ਇਸ ਵਿੱਚ ਘਿਓ ਵਧਾਕੇ ਇਸ ਦੀਆਂ ਪਿੰਨੀਆਂ ਵੱਟੀਆਂ ਜਾਂਦੀਆਂ ਹਨ ਜੋ ਖਾਣੀਆਂ ਵੀ ਆਸਾਨ ਰਹਿੰਦੀਆਂ ਹਨ।

Sydney-based Jasbir Kang loves to make Panjeeri every winter.
Sydney-based Jasbir Singh Kang loves to make Panjeeri every winter.
Supplied by Mr Kang/Facebook

ਆਸਟ੍ਰੇਲੀਆ ਵਿੱਚ ਵੀ ਅੱਜਕੱਲ੍ਹ ਸਰਦ ਰੁੱਤੇ ਬਹੁਤ ਸਾਰੇ ਪੰਜਾਬੀ ਪਰਿਵਾਰ ਪੰਜੀਰੀ ਬਣਾ ਰਹੇ ਹਨ, ਪਿੰਨੀਆਂ ਵੱਟ ਰਹੇ ਹਨ।  

ਸਿਡਨੀ ਰਹਿੰਦੇ ਜਸਬੀਰ ਸਿੰਘ ਕੰਗ ਜੋ ਹਰੇਕ ਸਿਆਲ ਪੰਜੀਰੀ ਬਣਾਉਂਦੇ ਹਨ, ਨੇ ਇਸ ਬਾਰੇ ਸਾਡੇ ਨਾਲ਼ ਹੋਰ ਵੇਰਵੇ ਸਾਂਝੇ ਕੀਤੇ ਹਨ। 

"ਸ਼ੁਰੂ ਤੋਂ ਹੀ ਸਾਡੇ ਪਰਿਵਾਰਾਂ ਵਿੱਚ ਸਰਦੀ ਦੀ ਰੁੱਤ ਵਿੱਚ ਪੰਜੀਰੀ ਬਣਾਉਣ ਦਾ ਰਿਵਾਜ ਰਿਹਾ ਹੈ ਜਿਸਨੂੰ ਕਿ ਅਸੀਂ ਆਸਟ੍ਰੇਲੀਆ ਰਹਿੰਦਿਆਂ ਵੀ ਚਲਦਾ ਰੱਖਿਆ ਹੈ," ਉਨ੍ਹਾਂ ਕਿਹਾ।

ਭਾਵੇਂ ਹੁਣ ਪੰਜੀਰੀ ਅਤੇ ਪਿੰਨੀਆਂ ਬਾਜ਼ਾਰ ਵਿੱਚੋਂ ਖਰੀਦੀਆਂ ਜਾ ਸਕਦੀਆਂ ਹਨ ਪਰ ਘਰ ਬਣਾਈ ਚੀਜ਼ ਦੀ ਬਾਤ ਵੱਖਰੀ ਹੈ।

"ਇਸ ਵਿੱਚ ਤੁਸੀ ਮਰਜ਼ੀ ਨਾਲ਼ ਪੌਸ਼ਟਿਕ ਚੀਜ਼ਾਂ ਪਾਕੇ ਇਸਨੂੰ ਇੱਕ ਉਮਦਾ ਖੁਰਾਕ ਜਾਂ ਔਸ਼ਦੀ ਦਾ ਰੂਪ ਦੇ ਸਕਦੇ ਹੋ। ਪੰਜੀਰੀ ਨਾ ਸਿਰਫ ਭੁੱਖ ਮਿਟਾਉਂਦੀ ਹੈ ਬਲਕਿ ਪਿੱਠ ਅਤੇ ਜੋੜਾਂ ਦੇ ਦਰਦ ਤੋਂ ਨਿਜਾਤ ਪਾਉਣ ਵਿੱਚ ਵੀ ਮਦਦ ਕਰ ਸਕਦੀ ਹੈ," ਉਨ੍ਹਾਂ ਕਿਹਾ।

ਉਨ੍ਹਾਂ ਐਸ ਬੀ ਐਸ ਪੰਜਾਬੀ ਨਾਲ ਪੰਜੀਰੀ ਬਣਾਉਣ ਦੀ ਵਿਧੀ ਵੀ ਸਾਂਝੀ ਕੀਤੀ -

ਸਮਗਰੀ

ਆਟਾ - 1 ਕਿਲੋ

ਦੇਸੀ ਘਿਓ - 500 ਗ੍ਰਾਮ

ਸੂਜੀ - 200 ਗ੍ਰਾਮ

ਸੁੰਢ - 200 ਗ੍ਰਾਮ

ਸੌਗੀ – 500 ਗ੍ਰਾਮ

ਕੋਕੋਨਟ ਚੂਰਾ - 200 ਗ੍ਰਾਮ

ਚੀਨੀ - 1 ਕਿਲੋ (ਚਾਸ਼ਨੀ 2 ਤਾਰ ਦੀ )

ਸੌਂਫ - 100 ਗ੍ਰਾਮ (ਭੁੰਨੀ ਹੋਈ)

ਬਦਾਮ - 500 ਗ੍ਰਾਮ (ਰਾਤ ਨੂੰ ਭਿਓਣ ਪਿੱਛੋਂ ਛਿੱਲੇ ਹੋਏ)

ਬਣਾਉਣ ਦਾ ਢੰਗ  

  • ਇੱਕ ਕੜਾਹੀ ਵਿੱਚ ਘਿਉ ਨੂੰ ਪਾ ਕੇ ਗਰਮ ਕਰ ਲਵੋ। ਜਦੋ ਘਿਓ ਗਰਮ ਹੋ ਜਾਵੇ ਤਾਂ ਉਸ ਵਿੱਚ ਕਣਕ ਦਾ ਆਟਾ ਪਾ ਦਿਓ।
  • ਇਸ ਆਟੇ ਨੂੰ ਓਨੀ ਦੇਰ ਤੱਕ ਭੁੰਨੋ ਜਦੋਂ ਤੱਕ ਇਹ ਲਾਲ ਨਹੀਂ ਹੋ ਜਾਂਦਾ 'ਤੇ ਘਿਓ ਨਹੀਂ ਛੱਡ ਦਿੰਦਾ।
  • ਇਸਤੋਂ ਬਾਅਦ ਸੂਜੀ, ਸੁੰਡ ਅਤੇ ਹੋਰ ਚੀਜ਼ਾਂ ਪਾਉਂਦਿਆਂ ਖੁਰਚਨਾ ਮਾਰਦੇ ਰਹੋ।
  • ਜਦੋਂ ਆਟੇ ਵਿਚੋਂ ਖੁਸ਼ਬੋ ਆਉਣ ਲੱਗੇ ਤਾਂ ਇਸ ਵਿੱਚ ਚੀਨੀ ਜਾਂ ਚਾਸ਼ਨੀ ਮਿਲਾ ਦਿਓ।
  • ਫਿਰ ਕੜਾਹੀ ਨੂੰ ਆਂਚ ਤੋਂ ਥੱਲੇ ਉਤਾਰ ਲਵੋ ਤੇ ਕੁਝ ਦੇਰ ਤੱਕ ਕੜਛੀ ਨਾਲ ਪੰਜੀਰੀ ਨੂੰ ਹਲਾਉਂਦੇ ਰਹੋ ਕਿਉਂਕਿ ਕੜਾਹੀ ਬਹੁਤ ਗਰਮ ਹੁੰਦੀ ਹੈ ਤੇ ਪੰਜੀਰੀ ਥੱਲੇ-ਲੱਗ ਜਲ ਸਕਦੀ ਹੈ।
  • ਇਸ ਉਪਰੰਤ ਸੁੱਕੇ ਮੇਵੇ ਜਾਂ ਪੀਸਿਆ ਹੋਇਆ ਹੋਰ ਸਮਾਨ ਇਸ ਵਿੱਚ ਰਲਾਇਆ ਜਾ ਸਕਦਾ ਹੈ।
  • ਠੰਡਾ ਹੋਣ ਤੇ ਇਸ ਪੰਜੀਰੀ ਨੂੰ ਇੱਕ ਬਰਤਨ ਦੇ ਵਿੱਚ ਪਾ ਦਿਓ ਜਾਂ ਇਸ ਦੀਆਂ ਪਿੰਨੀਆਂ ਵੀ ਵੱਟੀਆਂ ਜਾ ਸਕਦੀਆਂ ਹਨ।
  • ਇਸ ਪੰਜੀਰੀ ਨੂੰ ਤੁਸੀਂ ਲੰਬੇ ਸਮੇਂ ਤੱਕ ਰੱਖ ਸਕਦੇ ਹੋ, ਖਾ ਸਕਦੇ ਹੋ।

ਪੂਰੀ ਜਾਣਕਾਰੀ ਲਈ ਜਸਬੀਰ ਸਿੰਘ ਕੰਗ ਨਾਲ਼ ਕੀਤੀ ਇਹ ਇੰਟਰਵਿਊ ਸੁਣੋ:

ਪੰਜੀਰੀ: ਇੱਕ ਪੋਸ਼ਟਿਕ ਆਹਾਰ, ਦੇਸੀ ਔਸ਼ਦੀ ਅਤੇ ਸਰਦ ਰੁੱਤ ਦਾ ਸਹਾਰਾ
00:00 00:00

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Coming up next

# TITLE RELEASED TIME MORE
ਪੰਜੀਰੀ: ਇੱਕ ਪੋਸ਼ਟਿਕ ਆਹਾਰ, ਦੇਸੀ ਔਸ਼ਦੀ ਅਤੇ ਸਰਦ ਰੁੱਤ ਦਾ ਸਹਾਰਾ 24/06/2021 13:00 ...
ਸੰਯੁਕਤ ਰਾਜ ਵਿੱਚ ਐਚ ਆਈ ਵੀ ਦੀ ਖੋਜ ਹੋਣ ਤੋਂ 40 ਸਾਲ ਬਾਅਦ ਦੇ ਹਾਲਾਤ 03/12/2021 08:00 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
View More