SKIP TO MAIN CONTENT

ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਨੂੰ ਛੋਟੇ ਸ਼ਹਿਰਾਂ ਵਿੱਚ ਭੇਜਣ ਤੇ ਵਿਚਾਰ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਦੇਸ਼ ਦੇ ਵੱਖੋ ਵੱਖਰੇ ਹਿੱਸਿਆਂ ਦੀ ਲੋੜਾਂ ਮੁਤਾਬਿਕ ਪ੍ਰਵਾਸੀਆਂ ਨੂੰ ਵੱਡੇ ਸ਼ਹਿਰਾਂ ਤੋਂ ਬਾਹਰ ਵਸਾਉਣ ਵਾਲੇ ਇੱਕ ਇਮੀਗ੍ਰੇਸ਼ਨ ਪ੍ਰਬੰਧ ਨੂੰ ਅਪਨਾਉਣ ਵੱਲ ਇਸ਼ਾਰਾ ਕੀਤਾ ਹੈ।

Prime Minister Scott Morrison is heading into his first week in parliament with diminished numbers in the  lower house.
Source: AAP

2 min read

Published

Updated

By Biwa Kwan

Source: SBS News


Skip to article content

ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਹੈ ਕਿ ਉਹ ਸਿਡਨੀ ਅਤੇ ਮੈਲਬਰਨ ਵਿੱਚ ਤੇਜ਼ੀ ਨਾਲ ਵੱਧ ਰਹੀ ਭੀੜ ਨਾਲ ਨਜਿੱਠਣ ਲਈ ਵਧੇਰੇ ਪ੍ਰਵਾਸੀਆਂ ਨੂੰ ਖੇਤਰੀ ਇਲਾਕਿਆਂ ਵਿੱਚ ਭੇਜਣ ਤੇ ਵਿਚਾਰ ਕਰ ਰਹੇ ਹਨ।

ਸ਼੍ਰੀ ਮੋਰੀਸਨ ਨੇ ਫੇਯਰਫੈਕਸ ਮੀਡਿਆ ਨੂੰ ਦੱਸਿਆ ਕਿ ਉਹ ਪ੍ਰਵਾਸੀਆਂ ਨੂੰ ਘੱਟ ਵਸੋਂ ਵਾਲੇ ਇਲਾਕਿਆਂ ਵਿੱਚ ਵੱਸਣ ਲਈ ਉਤਸਾਹਿਤ ਕਰਨ ਤੇ ਜ਼ੋਰ ਦੇਣ ਨੂੰ ਆਪਣੀ ਪਹਿਲ ਬਣਾਉਣਗੇ।

"ਛੋਟੀ ਰਾਜਧਾਨੀਆਂ, ਜਿਵੇਂ ਕਿ ਐਡੀਲੇਡ ਅਤੇ ਹੋਬਾਰਟ, ਪਰਥ ਵੀ- ਓਥੇ ਵਧੇਰੇ ਲੋਕਾਂ ਦੀ ਲੋੜ ਹੈ। ਪਰ ਸਿਡਨੀ ਅਤੇ ਮੈਲਬੌਰਨ ਵਿੱਚ ਇਸਤੋਂ ਉਲਟ ਹੈ, ਇਹ ਮੈਨੂੰ ਪਤਾ ਹੈ," ਸ਼੍ਰੀ ਮੋਰੀਸਨ ਨੇ ਕਿਹਾ।

ਇਸ ਤੋਂ ਪਹਿਲਾਂ ਸਾਬਕਾ ਨਾਗਰਿਕਤਾ ਮੰਤਰੀ ਐਲਨ ਤੱਜ ਨੇ ਵੀ ਅਜਿਹਾ ਹੀ ਪ੍ਰਸਤਾਵ ਰੱਖਿਆ ਸੀ। ਹਾਲਾਂਕਿ ਉਹਨਾਂ ਇਹ ਸਾਫ ਨਹੀਂ ਕੀਤਾ ਸੀ ਕਿ ਇਸ ਨੂੰ ਕਿਸ ਤਰਾਂ ਲਾਗੂ ਕੀਤਾ ਜਾਵੇਗਾ।

ਮੌਜੂਦਾ ਪ੍ਰਬੰਧ ਹੇਠ, ਸਥਾਈ ਪਰਵਾਸੀ ਦੇਸ਼ ਭਰ ਵਿੱਚ ਕਿਸੇ ਵੀ ਥਾਂ ਤੇ ਵਸਣ ਦੀ ਆਜ਼ਾਦੀ ਮਾਣਦੇ ਹਨ।

ਜਨਸੰਖਿਆ ਅਤੇ ਪਰਵਾਸ ਬਾਰੇ ਚਲਦੀ ਚਰਚਾ ਵਿੱਚ ਇੱਕ ਨੁਕਤਾ ਅਜਿਹੇ ਆਰਜ਼ੀ ਪ੍ਰਵਾਸੀਆਂ ਨੂੰ ਜੋ ਕਿ ਸਿਡਨੀ ਅਤੇ ਮੈਲਬੌਰਨ ਤੋਂ ਬਾਹਰ ਵਾਸਨਾ ਚਾਹੁੰਦੇ ਹਨ, ਦੀ ਅਰਜ਼ੀ ਪੁਆਇੰਟ ਸਿਸਟਮ ਦੇ ਅਧਾਰ ਤੇ ਫਾਸਟ ਟਰੈਕ ਕਰਨਾ ਵੀ ਹੈ।

ਸ਼੍ਰੀ ਮੋਰੀਸਨ ਨੇ ਇਹ ਵੀ ਕਿਹਾ ਕਿ ਸਿਡਨੀ ਅਤੇ ਮੈਲਬੌਰਨ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਯੂਨੀਵਰਸਿਟੀ ਵਿਦਿਆਰਥੀਆਂ ਦੇ ਪ੍ਰਵਾਹ ਨੂੰ ਹੋਲੀ ਕਰਨਾ ਵੀ ਅਸਰਦਾਰ ਹੋ ਸਕਦਾ ਹੈ।

"ਐਡੀਲੇਡ ਵਿੱਚ ਅਜਿਹਾ ਕੀਤੇ ਜਾਨ ਦਾ ਸੁਆਲ ਹੀ ਨਹੀਂ ਹੈ, ਨਾ ਹੀ ਪਰਥ, ਹੋਬਾਰਟ ਤੇ ਜਾਂ ਫੇਰ ਕੁਈਨਸਲੈਂਡ ਵਿੱਚ," ਉਹਨਾਂ ਕਿਹਾ।

"ਪਰੰਤੂ ਮੈਲਬਰਨ ਵਿੱਚ ਅਜਿਹਾ ਕਰਨ ਦੀ ਸੰਭਾਵਨਾ ਹੈ, ਤੇ ਨਾਲ ਹੀ ਸਿਡਨੀ ਵਿੱਚ ਵੀ। "

ਸ਼੍ਰੀ ਮੋਰੀਸਨ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਮੀਗ੍ਰੇਸ਼ਨ, ਜਨਸੰਖਿਆ ਆਦਿ ਦੇ ਮਹਿਕਮੇ ਸੰਭਾਲ ਚੁੱਕੇ ਹਨ।

ਵੱਡੇ ਸ਼ਹਿਰਾਂ ਵਿੱਚ ਭੀੜ ਦਾ ਮੁੱਦਾ ਪਿਛਲੇ ਮਹੀਨੇ ਆਸਟ੍ਰੇਲੀਆ ਦੀ ਅਬਾਦੀ 25 ਮਿਲੀਅਨ ਪਹੁੰਚਣ ਮਗਰੋਂ ਵਧੇਰੇ ਭਖਿਆ ਹੈ। ਉਸ ਵੇਲੇ ਇਹ ਵੀ ਦੱਸਿਆ ਗਿਆ ਕਿ ਦੇਸ਼ ਵਿੱਚ ਨਾਵੈ ਆਉਣ ਵਾਲੇ ਪ੍ਰਵਾਸੀਆਂ ਵਿੱਚੋਂ 90 ਫੀਸਦੀ ਦੇ ਕਰੀਬ ਸਿਡਨੀ ਜਾਂ ਮੈਲਬਰਨ ਵਿੱਚ ਵੱਸ ਰਹੇ ਸਨ।

ਸਾਲ 2017 ਦੌਰਾਨ ਆਸਟ੍ਰੇਲੀਆ ਦੀ ਅਬਾਦੀ 1.6 ਫੀਸਦੀ ਵਧੀ ਜਿਸ ਵਿੱਚੋਂ 50 ਫੀਸਦੀ ਤੋਂ ਵੱਧ ਵਾਧਾ ਸਿਡਨੀ ਅਤੇ ਮੈਲਬੌਰਨ ਵਿੱਚ ਦਰਜ ਕੀਤਾ ਗਿਆ।

ਗ੍ਰੇਟਰ ਸਿਡਨੀ ਇਲਾਕੇ ਵਿੱਚ 102,000 ਅਤੇ ਮੈਲਬੌਰਨ ਵਿੱਚ 125,000 ਵਿਅਕਤੀਆਂ ਦਾ ਵਾਧਾ ਹੋਇਆ ਹੈ।

Follow SBS Punjabi on Facebook and Twitter.


Follow SBS Punjabi

Download our apps

Listen to our podcasts

Get the latest with our exclusive in-language podcasts on your favourite podcast apps.

Watch on SBS

Punjabi News

Stream now