ਪਾਕਿਸਤਾਨ ਦੇ ਕਰਿਕੇਟ ਪ੍ਰੇਮੀਆਂ ਨੇ, ਗੁਹਾਟੀ ਵਿਚ ਆਸਟ੍ਰੇਲੀਅਨ ਕਰਿਕਟ ਟੀਮ ਦੀ ਬਸ ਉਤੇ ਪੱਥਰ ਮਾਰੇ ਜਾਣ ਦੇ ਮੱਦੇਨਜ਼ਰ, ਇੰਟਨਰਨੈਸ਼ਨਲ ਕਰਿਕਟ ਕਾਂਉਂਸਲ (ਆਈ ਸੀ ਸੀ) ਕੋਲੋਂ ਮੰਗ ਕੀਤੀ ਹੈ ਕਿ ਭਾਰਤ ਵਿਚ ਅੰਤਰ-ਰਾਸ਼ਟਰੀ ਕਰਿਕਟ ਉਤੇ ਪਾਬੰਦੀ ਲਾਈ ਜਾਵੇ ।
ਇਹ ਵਾਕਿਆ ਉਸ ਵੇਲੇ ਵਾਪਰਿਆ ਜਦੋਂ ਮਹਿਮਾਨ ਟੀਮ ਨੇ ਭਾਰਤ ਨੂੰ ਦੂਜੇ ਟੀ ਟਵੰਟੀ ਮੈਚ ਵਿਚ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਵਾਲੀ ਲੜੀ, ਇਕ – ਇਕ ਨਾਲ ਬਰਾਬਰ ਕਰ ਦਿਤੀ ਸੀ ।
ਟੁੱਟਣ ਵਾਲੀ ਖਿੜਕੀ ਦੇ ਨਾਲ ਵਾਲੀ ਸੀਟ ਖਾਲੀ ਸੀ ਅਤੇ ਕੋਈ ਵੀ ਖਿਡਾਰੀ ਜਖਮੀ ਨਹੀਂ ਸੀ ਹੋਇਆ।
ਖਿਡਾਰੀ ਆਰਨ ਫਿੰਚ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ, “ਹੋਟਲ ਵਲ ਵਾਪਸੀ ਦੇ ਦੋਰਾਨ ਬਸ ਦੀ ਖਿੜਕੀ ਉਤੇ ਰੋੜਾ ਮਾਰਿਆ ਜਾਣਾ ਬਹੁਤ ਖੋਫਨਾਕ ਹੈ“
Aaron Finch

Source: SBS
Pretty scary having a rock thrown through the team bus window on the way back to the hotel!!
ਅਸਾਮ ਦੇ ਮੁੱਖ ਮੰਤਰੀ ਵਲੋਂ ਇਸ ਘਟਨਾਂ ਦੀ ਜਾਂਚ ਦੇ ਹੁਕਮ ਦਿਤੇ ਗਏ, ਤੇ ਪੁਲਿਸ ਨੇ ਤੁਰੰਤ ਦੋ ਵਿਅਕਤੀਆਂ ਨੂੰ ਫੜ ਲਿਆ।
ਦਾ ਅਸਾਮ ਕਰਿਕਟ ਐਸੋਸ਼ੀਏਸ਼ਨ ਦੇ ਪ੍ਰਧਾਨ ਹਿਮਾਂਤਾਂ ਬਿਸਵਾ ਸਰਮਾ ਨੇ ਵੀ ਕਰਿਕਟ ਪ੍ਰੇਮੀਆਂ ਦੇ ਇਸ ਵਰਤਾਰੇ ਲਈ ਮਾਫੀ ਮੰਗਦੇ ਹੋਏ ਟਵੀਟ ਕੀਤਾ ਕਿ, "ਅਸੀਂ ਤਹਿ ਦਿਲੋਂ ਮਾਫੀ ਮੰਗਦੇ ਹਾਂ। ਅਸਾਮ ਦੀ ਜਨਤਾ ਅਜਿਹੇ ਵਰਤਾਰਿਆਂ ਦਾ ਸਮਰਥਨ ਨਹੀਂ ਕਰਦੀ। ਅਸੀਂ ਦੋਸ਼ੀਆਂ ਨੂੰ ਸਜਾ ਦੇਵਾਂਗੇ।"
Our deep apology. People of assam never endorse such behaviour.we will punish the guilty. https://twitter.com/aaronfinch5/status/917813800866164736 …
ਇਸ ਘਟਨਾਂ ਤੋਂ ਬਾਦ ਗੁਹਾਟੀ ਦੇ ਕਰਿਕਟ ਪ੍ਰੇਮੀ ਹੋਟਲ ਦੇ ਬਾਹਰ ਅਤੇ ਹਵਾਈ ਅੱਡੇ ਉਤੇ ਇਕਤਰ ਹੋਏ, ਤੇ ਉਹਨਾਂ ਨੇ ਤਖਤੀਆਂ ਉਤੇ ਮਾਫੀ ਲਿਖੀ ਹੋਈ ਸੀ। ।
ਹਾਲਾਂਕਿ, ਇਸ ਘਟਨਾਂ ਦੀ ਪਾਕਿਸਤਾਨ ਦੇ ਕੁਝ ਕਰਿਕਟ ਪ੍ਰੇਮੀਆਂ ਵਲੋਂ ਟਵਿਟਰ ਉਤੇ ਤਿੱਖੀ ਅਲੋਚਨਾਂ ਕੀਤੀ ਗਈ ਅਤੇ ਮੰਗ ਕੀਤੀ, ਕਿ ਭਾਰਤ ਵਿਚ ਅੰਤਰ-ਰਾਸ਼ਟਰੀ ਕਰਿਕਟ ਉਤੇ ਪਾਬੰਦੀ ਲਗਾਈ ਜਾਵੇ।

Source: SBS
Aussies attacked in #India after their convincing 8 wicket win over man in blue last night. Will #ICC ban international #cricketin #India? pic.twitter.com/qMd2Mk5qYP
ਇਸ ਦੇ ਨਾਲ ਹੀ ਭਾਰਤੀ ਕਰਿਕਟ ਪ੍ਰਮੀਆਂ ਨੇ ਵੀ ਟਵਿਟਰ ਉਤੇ ਦੋ ਦੋਸ਼ੀਆਂ ਵਲੋਂ ਕੀਤੀ ਗਈ ਕਾਰਵਾਈ ਦੀ ਨਿੰਦਾ ਕਰਦੇ ਹੋਏ ਮਾਫੀ ਮੰਗੀ।
Sir, we are really very sorry...
I hope you'll forgive us... Please don't blame whole Assam or India for 1 or 2 culprits... SORRY
Apologies, apologies, apologies. This is deranged behaviour. Unacceptable, unacceptable, unacceptable.
On behalf of all Indian. I apologise to all Australian cricket team....
Come on guys... This is not how we treat r guest... Plzz don't do this....
ਪਾਕਿਸਤਾਨ ਵਿਚ ਅੰਤਰ-ਰਾਸ਼ਟਰੀ ਕਰਿਕਟ ਉਤੇ ਸਾਲ ੨੦੦੯ ਦੇ ਸ਼ੁਰੂ ਵਿਚ ਉਸ ਸਮੇ ਪਾਬੰਦੀ ਲਗਾ ਦਿਤੀ ਗਈ ਸੀ ਜਦੋਂ ਸ੍ਰੀ ਲੰਕਾ ਦੀ ਕਰਿਕਟ ਟੀਮ ਉਤੇ ਲਾਹੋਰ ਵਿਚ ਹਮਲਾ ਕੀਤਾ ਗਿਆ ਸੀ। ਤੇ ਉਸ ਤੋਂ ਬਾਦ ਹੁਣ ਤਕ ਕਿਸੇ ਵੀ ਅੰਤਰ-ਰਾਸ਼ਟਰੀ ਟੀਮ ਨੇ ਪਾਕਿਸਤਾਨ ਦਾ ਦੋਰਾ ਨਹੀ ਕੀਤਾ ਹੈ, ਸਿਵਾਏ ਜ਼ਿੰਬਾਬਵੇ ਅਤੇ ਹਾਲ ਦੀ ਘੜੀ ਵਿਚ ਹੀ ਕਰਵਾਏ ਗਏ ਵਰਲਡ ਇਲੈਵਨ ਵਾਲੇ ਇਕ ਰੋਜਾ ਮੈਚਾਂ ਵਾਲੀ ਲੜੀ ਦੇ।
ਆਸਟ੍ਰੇਲੀਆ ਤੇ ਭਾਰਤ ਵਿਚਾਲੇ ਖੇਡੀ ਜਾ ਰਹੀ ਟੀ ਟਵੰਟੀ ਲੜੀ ਦਾ ਅੰਤ ਬਰਾਬਰੀ ਨਾਲ ਹੋਇਆ ਕਿਉਂਕਿ ਇਸ ਦਾ ਤੀਜਾ ਮੈਚ ਮੀਂਹ ਪੈਣ ਕਾਰਨ ਖੇਡਿਆ ਨਹੀ ਸੀ ਜਾ ਸਕਿਆ।
ਆਸਟ੍ਰੇਲੀਆ ਦੇ ਕਰਿਕਟਰ ਡੇਵਿਡ ਵਾਰਨਰ ਨੇ ਘਰ ਵਾਪਸ ਜਾਣ ਤੋਂ ਪਹਿਲਾਂ ਭਾਰਤੀ ਕਰਿਕਟ ਪ੍ਰੇਮੀਆਂ ਦਾ ਧੰਨਵਾਦ ਕਰਦੇ ਹੋਏ ਆਪਣੇ ਇੰਸਟਾਗਰਾਮ ਸੁਨੇਹੇ ਵਿਚ ਲਿਖਿਆ ਕਿ, "ਭਾਰਤ ਦਾ ਇਕ ਵਾਰ ਫੇਰ ਤੋਂ ਸਾਡੀ ਮੇਜ਼ਬਾਨੀ ਕਰਨ ਲਈ ਧੰਨਵਾਦ। ਅਸੀਂ ਇਸ ਦੇਸ਼ ਵਿਚ ਆਉਣਾਂ ਅਤੇ ਕਰਿਕਟ ਖੇਡਣਾਂ ਬਹੁਤ ਪਸੰਦ ਕਰਦੇ ਹਾਂ। ਕਲ ਰਾਤ ਹੈਦਰਾਬਾਦ ਵਾਲੀ ਘਟਨਾਂ ਲਈ ਮਾਫੀ ਮੰਗਦੇ ਹਾਂ ਅਤੇ ਆਸ ਕਰਦੇ ਹਾਂ ਕਿ ਅਗਲੇ ਸਾਲ ਤੁਹਾਨੂੰ ਸਰਿਆਂ ਨੂੰ ਇਕ ਵਾਰ ਫੇਰ ਮਿਲਾਂਗੇ।"