Punjabi Council of Australia has been celebrating Vaisakhi at NSW Parliament for the last thirteen years.
This year’s event was kindly hosted by more than fourteen members of legislative assembly.
About 150 members of the Indian-Australian community were present at the event.
Brisbane-based social worker Manjit Boparai was facilitated for his community work at this prestigious function.
Read this story in Punjabi:

Source: SBS
ਪੰਜਾਬੀ ਕੌਂਸਲ ਆਫ ਆਸਟਰੇਲੀਆ ਵੱਲੋਂ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਵਿੱਚ ਸਮਾਜ ਸੇਵਕ, ਪੰਜਾਬੀ ਬੋਲੀ ਦੇ ਅਲੰਬਰਦਾਰ, ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ ਨੂੰ ਪੰਜਾਬੀਅਤ ਦਾ ਮਾਣ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ।
ਪੰਜਾਬੀ ਕਾਉਂਸਿਲ ਆਫ ਆਸਟ੍ਰੇਲੀਆ ਪਿਛਲੇ ੧੩ ਸਾਲ ਤੋਂ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਵਿੱਚ ਵਿਸਾਖੀ ਦਾ ਤਿਓਹਾਰ ਮਨ ਰਹੀ ਹੈ।
ਇਸ ਬਾਰ ਦੇ ਸਮਾਗਮ ਵਿੱਚ ੧੪ ਸਾਂਸਦਾਂ ਨੇ ਸ਼ਮੂਲੀਅਤ ਕੀਤੀ। ਭਾਈਚਾਰੇ ਵਿੱਚੋਂ ੧੫੦ ਤੋਂ ਵੀ ਜਿਆਦਾ ਨੁਮਾਇੰਦੇ ਇਸ ਘੜੀ ਨੂੰ ਮਾਨਣ ਲਈ ਸਿਡਨੀ ਸ਼ਹਿਰ ਵਿੱਚ ਨਿਊ ਸਾਊਥ ਵੇਲਜ਼ ਪਾਰਲੀਮੈਂਟ ਪਹੁੰਚੇ।
ਇਸ ਮਾਣਮੱਤੇ ਸਮਾਗਮ ਦੌਰਾਨ ਜਿੰਨਾਂ ਨਾਮਵਰ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ - ਓਹਨਾਂ ਵਿੱਚੋਂ ਸਮਾਜ-ਸੇਵਕ ਮਨਜੀਤ ਬੋਪਾਰਾਏ ਇੱਕ ਸਨ।
ਸ਼੍ਰੀ ਬੋਪਾਰਾਏ ਇਕ ਦਹਾਕੇ ਵਿੱਚ 40 ਤੋਂ ਵੱਧ ਮ੍ਰਿਤਕ ਦੇਹਾਂ ਨੂੰ ਭਾਰਤ ਪੁੱਜਦੀਆਂ ਕਰਨ ਤੋਂ ਇਲਾਵਾ, ਆਸਟਰੇਲੀਅਨ ਸਿੱਖ ਗੇਮਜ਼, ਇੰਡੋਜ਼ ਪੰਜਾਬੀ ਸਾਹਿਤ ਸਭਾ, ਕੈਲਮਵੇਲ ਕਲੱਬ, ਆਰ ਐਸ ਐਲ ਆਸਟਰੇਲੀਆ, ਅਖਬਾਰ ਦਾ ਪੰਜਾਬ ਆਦਿ ਅਨੇਕਾਂ ਹੀ ਸੰਸਥਾਵਾਂ ਰਾਹੀਂ ਅਤੇ ਵਿਅਕਤੀਗਤ ਰੂਪ ਵਿੱਚ ਸਮਾਜ ਸੇਵਾ ਵਿੱਚ ਨਿਰੰਤਰ ਜਨੂੰਨ ਨਾਲ ਕੰਮ ਕਰਨ ਵਾਲੇ ਬੇਮਿਸਾਲ ਵਲੰਟੀਅਰ ਹਨ।
ਆਸਟ੍ਰੇਲੀਆ ਵਿੱਚ ਓਹਨਾਂ ਦੀ ਪਹਿਚਾਣ ਟੈਕਸੀ ਰਾਹੀਂ ਮਿਹਨਤ ਕਰਕੇ ਭਾਈਚਾਰੇ ਲਈ ਸਮਾਂ, ਸਹਿਯੋਗ ਅਤੇ ਮਾਇਕ ਸਹਾਇਤਾ ਲਈ ਸਦਾ ਹੀ ਤਿਆਰ-ਬਰ-ਤਿਆਰ ਰਹਿਣ ਵਾਲੇ ਹਿੰਮਤੀ ਸੱਜਣ ਵਜੋਂ ਕੀਤੀ ਜਾਂਦੀ ਹੈ।