ਪਰਮਿੰਦਰ ਸੋਢੀ ਇੱਕ ਪੰਜਾਬੀ ਲੇਖਕ, ਕਵੀ ਅਤੇ ਸਾਹਿਤਕ ਤੇ ਦਾਰਸ਼ਨਿਕ ਪੁਸਤਕਾਂ ਦੇ ਅਨੁਵਾਦਕ ਹਨ। ਇਸ ਲੇਖਕ ਨੂੰ ਪੰਜਾਬ ਦੇ ਸਾਹਿਤਕ ਜਗਤ ਵਿੱਚ ਜਾਪਾਨੀ ਕਾਵਿ-ਵਿਧੀ ਹਾਇਕੂ ਦੀ ਵਾਕਫੀਅਤ ਕਰਾਉਣ ਦਾ ਸਿਹਰਾ ਵੀ ਜਾਂਦਾ ਹੈ।
ਸੋਢੀ 1986 ਵਿੱਚ ਜਪਾਨ ਵਿੱਚ ਪੀ ਐਚ ਡੀ ਦੀ ਪੜ੍ਹਾਈ ਕਰਨ ਲਈ ਗਏ ਅਤੇ ਆਪਣੇ ਕਾਰੋਬਾਰ ਦੀ ਸਥਾਪਨਾ ਪਿੱਛੋਂ ਉਨ੍ਹਾਂ ਜਾਪਾਨ ਦੇ ਸ਼ਹਿਰ ਓਸਾਕਾ ਨੂੰ ਆਪਣਾ ਸਥਾਈ ਟਿਕਾਣਾ ਬਣਾ ਲਿਆ।
ਸੋਢੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਹਮੇਸ਼ਾ ਦੂਜਿਆਂ ਸਭਿਆਚਾਰਾਂ ਅਤੇ ਲੋਕਾਂ ਤੋਂ ਕੁਝ ਨਾ ਕੁਝ ਸਿੱਖਣ ਦੀ ਤਾਂਘ ਰੱਖਦੇ ਹਨ - 'ਮੈਨੂੰ ਸਾਹਿਤ ਪੜ੍ਹਨ ਵਿੱਚ ਬਹੁਤ ਦਿਲਚਸਪੀ ਹੈ। ਸੰਸਾਰ ਪ੍ਰਸਿੱਧ ਮੁਹਾਵਰੇ ਲਈ ਲੋੜੀਂਦੀਆਂ ਕਹਾਵਤਾਂ ਜਾਂ ਅਖੌਤਾਂ ਇਕੱਠੀਆਂ ਕਰਨ ਲਈ ਵੀ ਮੈਂ ਕਈ ਕਿਤਾਬਾਂ ਪੜ੍ਹੀਆਂ।'
ਇਸ ਕਿਤਾਬ ਵਿੱਚ ਦੁਨੀਆ ਭਰ ਦੀਆਂ ਲੱਗਭਗ 125 ਭਾਸ਼ਾਵਾਂ ਵਿੱਚੋਂ 4,500 ਮੁਹਾਰਤਾਂ ਜਾਂ ਕਹਾਵਤਾਂ ਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ।
'ਸੰਸਾਰ ਪ੍ਰਸਿੱਧ ਮੁਹਾਵਰੇ' ਨੂੰ ਪੜ੍ਹਣ ਲਈ ਇੱਥੇ ਕਲਿਕ ਕਰੋ

A collection of books authored/compiled by Parminder Sodhi. Source: Supplied
ਕਿਤਾਬ ਵਿੱਚੋਂ ਕੁਝ ਵੰਨਗੀ ਮਾਤਿਰ -
- ਆਲਸੀ ਦੀ ਮੁੱਛ ਤੇ ਖਜੂਰ ਡਿੱਗ ਪਏ ਤਾਂ ਉਸ ਨੂੰ ਮੂੰਹ 'ਚ ਪਾਉਣਾ ਵੀ ਔਖਾ ਲਗਦਾ ਹੈ ।- ਬੰਗਾਲ
- ਰੁੱਝੇ ਹੱਥ ਭਿੱਖਿਆ ਨਹੀਂ ਮੰਗਦੇ।- ਅਰਮੀਨੀਆ
- ਸ਼ਤਰੰਜ ਖਤਮ ਹੋ ਜਾਂਦੀ ਹੈ ਤਾਂ ਪਿਆਦਾ ਅਤੇ ਬਾਦਸ਼ਾਹ ਇੱਕੋ ਡੱਬੇ ਵਿੱਚ ਸਮਾ ਜਾਂਦੇ ਹਨ।- ਇਟਲੀ
- ਪਾਗਲਪਣ ਚਾਲੀ ਤਰਾਂ ਦਾ ਹੁੰਦਾ ਹੈ, ਪਰ ਅਕਲ ਦੀ ਗੱਲ ਇੱਕੋ ਤਰਾਂ ਦੀ ਹੁੰਦੀ ਹੈ।- ਪੱਛਮੀ ਅਫਰੀਕਾ
- ਅੱਗ ਬੁਝਾਉਣੀ ਹੋਵੇ ਤਾਂ ਪੱਤਿਆਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ।- ਚੀਨ
- ਪਹਾੜ ਬਣਾਉਣਾ ਹੋਵੇ ਤਾਂ ਧੂੜ ਦੇ ਕਣ ਇੱਕਠੇ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ।- ਕੋਰੀਆ
- ਸ਼ੇਰ ਬੁੱਢਾ ਹੋ ਜਾਵੇ ਤਾਂ ਗਿੱਦੜਾਂ ਦਾ ਸ਼ੁਗਲ ਬਣ ਜਾਂਦਾ ਹੈ।- ਫਾਰਸੀ
- ਜੇ ਆਪਣੀ ਕੁੱਕੜੀ ਚੰਗੀ ਹੋਵੇ ਤਾਂ ਗੁਆਂਢੀਆਂ ਦੇ ਘਰ ਆਂਡੇ ਨਾ ਦੇਵੇ।- ਪੰਜਾਬੀ
- ਜੇ ਤੁਸੀਂ ਬਿਨਾਂ ਕਬਰਾਂ ਵਾਲੇ ਦੇਸ਼ ਦੀ ਤਲਾਸ਼ ਕਰੋਗੇ ਤਾਂ ਆਦਮਖੋਰਾਂ ਦੀ ਧਰਤੀ ਤੇ ਪਹੁੰਚ ਜਾਵੋਗੇ।- ਸੁਡਾਨ
- ਤੇਜ਼ ਤੋਂ ਤੇਜ਼ ਕੰਨ ਵੀ ਕੀੜੀ ਦੇ ਗੀਤ ਨਹੀਂ ਸੁਣ ਸਕਦਾ।-ਸੁਡਾਨ
ਘਰ ਘਰ ਹੀ ਹੁੰਦਾ…
- ਆਪਣੇ ਘਰ ਚ ਸੂਰਜ਼ ਹੋਰ ਥਾਵਾਂ ਨਾਲੋਂ ਵਧੇਰੇ ਨਿੱਘਾ ਲਗਦਾ ਹੈ।
- ਘਰ ਦੀ ਦਹਿਲੀਜ਼ ਸਾਰੇ ਪਹਾੜਾਂ ਨਾਲੋਂ ਉੱਚੀ ਹੁੰਦੀ ਹੈ।
- ਬੰਦੇ ਦੀ ਸਿਆਣਪ ਅਤੇ ਔਰਤ ਦਾ ਸਬਰ ਮਿਲ ਕੇ ਘਰ ਚ ਸੁੱਖ ਸ਼ਾਂਤੀ ਪੈਦਾ ਕਰਦੇ ਹਨ।
- ਖੁਸ਼ੀਆਂ ਵਾਲੇ ਘਰ ਵਿੱਚ ਬੈਂਗਣ ਦੇ ਬੂਟੇ ਵੀ ਖਰਬੂਜੇ ਲਗਦੇ ਹਨ।

Parminder Sodhi is an acclaimed Punjabi writer, poet and translator. Source: Supplied