SKIP TO MAIN CONTENT

ਐਨ ਆਰ ਆਈ ਲਾੜੇ ਦੀ ਵਿਆਹ ਸਮਾਗਮ ਚ' ਗੋਲੀ ਲੱਗਣ ਨਾਲ ਮੌਤ

ਹਰਿਆਣੇ ਵਿੱਚ ਇੱਕ ਵਿਆਹ ਸਮਾਗਮ ਦੀਆਂ ਚੱਲ ਰਹੀਆਂ ਖੁਸ਼ੀਆਂ ਵਿੱਚ ਉਦੋਂ ਅਚਾਨਕ ਮਾਤਮ ਛਾ ਗਿਆ ਜਦੋਂ ਵਿਆਹ ਦੀ ਪਾਰਟੀ ਦੌਰਾਨ ਲਾੜੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

Vikram Vohra
Source: Supplied

2 min read

Published

Updated

By Preetinder Grewal


Skip to article content

ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣੇ ਦੇ ਕੈਥਲ ਜਿਲ੍ਹੇ ਵਿੱਚ ਪੈਂਦੇ ਕਸਬੇ ਗੁਲਹਾ ਵਿੱਚ ੩੧ ਦਸੰਬਰ ਨੂੰ ਵਿਆਹ ਵਾਲੇ ਘਰ ਵਿੱਚ ਪੂਰਾ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਸੀ ਕਿ ਖੁਸ਼ੀ ਵਿੱਚ ਚਲਾਈਆਂ ਜਾ ਰਹੀਆਂ ਗੋਲੀਆਂ ਵਿੱਚੋਂ ਇੱਕ ਗੋਲੀ ਸਵਿੱਟਜ਼ਰਲੈਂਡ ਤੋਂ ਆਏ ਐਨ ਆਰ ਆਈ ਲਾੜੇ ਵਿਕਰਮ ਵੋਹਰਾ ਦੇ ਜਾ ਲੱਗੀ।

ਡਾਕਟਰਾਂ ਅਨੁਸਾਰ ਵੋਹਰਾ ਨੂੰ ਪਟਿਆਲਾ ਸਥਿੱਤ ਹਸਪਤਾਲ ਵਿੱਚ ਮ੍ਰਿਤਕ ਹਾਲਤ ਵਿੱਚ ਹੀ ਲਿਆਂਦਾ ਗਿਆ।

ਲਾੜੇ ਦੇ ਮਿੱਤਰ ਵਿਕਰਮਜੀਤ ਸਿੰਘ ਅਤੇ ਮਨਜੋਤ ਸਿੰਘ ਵੜੈਚ ਨੂੰ ਗੋਲੀ ਦੇ ਸ਼ੱਰੇ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਪੀ ਜੀ ਆਈ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।  

ਪੁਲਿਸ ਅਨੁਸਾਰ ਲਾੜੇ ਦੀ ਮੌਤ ਗੋਲੀ ਲੱਗਣ ਨਾਲ ਹੋਈ ਜੋ ਕਿ ਖ਼ੁਸ਼ੀਨਾਮੇ ਵਿੱਚ ਇੱਕ ਰਿਸ਼ਤੇਦਾਰ ਵਜੋਂ ਚਲਾਈ ਗਈ ਸੀ।

ਪੁਲਿਸ ਵੱਲੋਂ ਇਸ ਸਬੰਧ ਵਿੱਚ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

Groom dies in celebratory gunfire at Indian wedding

An NRI groom died after being hit by a bullet during celebratory firing at his wedding function in Gulha town in the Kaithal district of Haryana, PTI reported.

Vikram Vohra, said to be in his mid 30s, was declared ‘brought dead’ at a hospital at Patiala.

Investigating Police Officer Sumer Singh told PTI Vikram was an NRI based in Switzerland.

Investigations were under progress and a case has been registered, the police official said.

Follow SBS Punjabi on Facebook and Twitter


Follow SBS Punjabi

Download our apps

Watch on SBS

Punjabi News

Stream now