SKIP TO MAIN CONTENT

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਵਾਜਾਈ ਅਗਲੇ ਮਹੀਨੇ ਤੋਂ ਮੁੜ ਸ਼ੁਰੂ; ਭਾਰਤੀ ਵਿਦਿਆਰਥੀਆਂ ਨੂੰ ਕਰਣਾ ਪੈ ਸੱਕਦਾ ਹੈ ਹੋਰ ਇੰਤਜ਼ਾਰ

ਇਸ ਪਾਇਲਟ ਪ੍ਰੋਗਰਾਮ ਅਧੀਨ ਚੀਨ, ਹਾਂਗ ਕਾਂਗ ਅਤੇ ਜਾਪਾਨ ਦੇ ਵਿਦਿਆਰਥੀਆਂ ਨੂੰ ਤਰਜੀਹ ਦਿੱਤੇ ਜਾਣ ਦੀ ਸੰਭਾਵਨਾਂ ਹੈ। ਭਾਰਤ ਵਿੱਚ ਫ਼ਸੇ ਵਿਦਿਆਰਥੀਆਂ ਲਈ ਪੜਾਈ ਅਤੇ ਮੁੜ ਪਰਤਣ ਦਾ ਅਨਿਸ਼ਚਿਤਤਾ ਭਰਿਆ ਸਮਾਂ ਹੋਰ ਲੰਮਾ ਹੋ ਸੱਕਦਾ ਹੈ।

International students
Quarantine capacity could delay Australia’s ability to bring international students to Australia soon. Source: Getty Images

3 min read

Published

Updated

By Avneet Arora, Ravdeep Singh



Skip to article content

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਨੂੰ ਲੈ ਕੇ ਕਈ ਮਹੀਨਿਆਂ ਦੀਆਂ ਅਟਕਲਾਂ ਤੋਂ ਬਾਅਦ, ਇੱਕ ਪਾਇਲਟ ਪ੍ਰੋਗਰਾਮ ਵਿੱਚ ਅਗਲੇ ਮਹੀਨੇ ਤਕਰੀਬਣ 300 ਅੰਤਰਰਾਸ਼ਟਰੀ ਵਿਦਿਆਰਥੀਆਂ ਦੱਖਣੀ ਆਸਟ੍ਰੇਲੀਆ ਵਾਪਸ ਪਹੁੰਚ ਆਪਣੀ ਪੜਾਈ ਮੁੜ ਜਾਰੀ ਕਰ ਸਕਣਗੇ। ਸਤੰਬਰ ਦੇ ਸ਼ੁਰੂ ਵਿੱਚ ਸਿੰਗਾਪੁਰ ਤੋਂ ਐਡੀਲੇਡ ਲਈ ਇਕ ਉਡਾਣ ਰਾਹੀਂ ਇਨਾ ਵਿਦਿਆਰਥੀਆਂ ਦੇ ਇੱਥੇ ਪਹੁੰਚਣ ਦੀ ਉਮੀਦ ਹੈ।

ਅਜੇ ਭਾਂਵੇਂ ਵੱਖ-ਵੱਖ ਦੇਸ਼ਾਂ ਨੂੰ ਪਰਵਾਨ ਕੀਤੀਆਂ ਗਈਆਂ ਵਿਦਿਆਰਥੀ ਸੰਖਿਆਵਾਂ ਦੀ ਫਾਈਨਲ ਸੂਚੀ ਨੂੰ ਅੰਤਮ ਰੂਪ ਦਿੱਤਾ ਜਾਣਾ ਬਾਕੀ ਹੈ ਪਰ ਇਹ ਸਮਝਿਆ ਜਾ ਰਿਹਾ ਹੈ ਕਿ ਚੀਨ, ਹਾਂਗ ਕਾਂਗ ਅਤੇ ਜਾਪਾਨ ਦੇ ਵਿਦਿਆਰਥੀਆਂ ਨੂੰ ਇਸ ਪਾਇਲਟ ਪ੍ਰੋਗਰਾਮ ਅਧੀਨ ਵਾਪਸ ਆਉਣ ਦੀ ਇਜ਼ਾਜ਼ਤ ਦਿੱਤੀ ਜਾ ਸਕਦੀ ਹੈ। ਭਾਰਤ ਅਤੇ ਨੇਪਾਲ ਸਮੇਤ ਹੋਰ ਪ੍ਰਮੁੱਖ ਖੇਤਰਾਂ ਨੂੰ ਫ਼ਿਲਹਾਲ ਇਸ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।

ਮੌਜੂਦਾ ਸਹਿਤ ਸੰਕਟ ਦੇ ਚਲਦਿਆਂ ਅਸਥਾਈ ਵੀਜ਼ਾ ਅਤੇ ਹੋਰ ਵੀਜ਼ਾ ਧਾਰਕਾਂ ਨੂੰ ਆਵਾਜਾਈ ਵਿੱਚ ਫਿਲਹਾਲ ਕਿਸੇ ਕਿਸਮ ਦੀ ਢਿੱਲ ਮਿਲਨ ਦੀ ਆਸ ਨਹੀਂ ਲੱਗ ਰਹੀ। ਇਨ੍ਹਾਂ ਦੀ ਮੁੜ ਵਾਪਸੀ ਭਵਿੱਖੀ ਸਹਿਤ ਸਲਾਹ ਤੇ ਨਿਰਭਰ ਕਰੇਗੀ।

ਦੱਖਣੀ ਆਸਟ੍ਰੇਲੀਆ ਸਰਕਾਰ ਦੇ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਹੈ ਕਿ ਉਹ ਯੂਨੀਵਰਸਿਟੀਆਂ ਨਾਲ਼ ਰੱਲ ਕੇ ਇਸ ਪਾਇਲਟ ਪ੍ਰੋਗਰਾਮ ਉੱਤੇ ਕੰਮ ਕਰ ਰਹੇ ਹਨ ਤਾਂਕਿ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਲਈ ਵਾਪਸ ਮੁੜਨ ਦਾ ਰਾਹ ਪੱਧਰਾ ਕੀਤਾ ਜਾ ਸਕੇ।

ਇਸ ਪਾਇਲਟ ਪ੍ਰੋਗਰਾਮ ਅਧੀਨ ਚੀਨ, ਹਾਂਗ ਕਾਂਗ ਅਤੇ ਜਾਪਾਨ ਦੇ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ। ਭਾਰਤ, ਨੇਪਾਲ ਸਮੇਤ ਹੋਰ ਖ਼ੇਤਰਾਂ ਵਿੱਚ ਫ਼ਸੇ ਵਿਦਿਆਰਥੀਆਂ ਨੂੰ ਕੁੱਝ ਹੋਰ ਸਮਾਂ ਉਡੀਕ ਕਰਣੀ ਪੈ ਸੱਕਦੀ ਹੈ।

ਰਾਜ ਸਰਕਾਰ ਦੇ ਬੁਲਾਰੇ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕੀ ਸ਼ਾਰਟ ਲਿਸਟ ਨੂੰ ਨਿਰਧਾਰਤ ਕਰਨ ਦੇ ਪ੍ਰਮੁੱਖ ਕਾਰਨਾਂ ਵਿੱਚ ਕੋਰਸ ਨੂੰ ਕਲਾਸਰੂਮ ਵਿੱਚ ਆਮ੍ਹੋ-ਸਾਮ੍ਹਣੇ ਪੜਨ ਅਤੇ ਪ੍ਰੈਕਟੀਕਲ ਸਿਖਲਾਈ ਜਾਂ ਪਲੇਸਮੈਂਟ ਦੀਆਂ ਜ਼ਰੂਰਤਾਂ ਸੱਬ ਤੋਂ ਮਹੱਤਵਪੂਰਨ ਹਨ।

ਸ਼ਾਰਟ ਲਿਸਟ ਕੀਤੇ ਗਏ ਵਿਦਿਆਰਥੀਆਂ ਨੂੰ ਪਹੁੰਚਣ ਤੇ ਲਾਜ਼ਮੀ ਕੁਆਰੰਟੀਨ ਕੀਤਾ ਜਾਏਗਾ ਜਿਸਦੇ ਖਰਚੇ ਦਾ ਭੁਗਤਾਨ ਯੂਨੀਵਰਸਿਟੀ ਜਾਂ ਵਿਦਿਆਰਥੀਆਂ ਦੁਆਰਾ ਕੀਤਾ ਜਾਵੇਗਾ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।


Follow SBS Punjabi

Download our apps

Watch on SBS

Punjabi News

Stream now