SKIP TO MAIN CONTENT

ਭਾਰਤੀ ਰੈਸਟੋਰੈਂਟ ਵਿੱਚ ਕਤਲ ਦੇ ਮੁਜਰਿਮ ਰਸੋਈਏ ਨੂੰ 23 ਸਾਲ ਜੇਲ

ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਨ ਮੰਗਰੋ ਰਸੋਈਆ ਹਰੀ ਪ੍ਰਸਾਦ ਧਾਕਲ ਘੱਟੋ ਘੱਟ 17 ਸਾਲ ਜੇਲ ਵਿੱਚ ਕੱਟੇਗਾ।

Abdullah Siddiqui was fatally stabbed at a Ballarat restaurant in 2016
Abdullah Siddiqui was fatally stabbed at a Ballarat restaurant in 2016 Source: Facebook

2 min read

Published

By SBS Punjabi

Source: AAP, SBS


Skip to article content

ਵਿਕਟੋਰੀਆ ਵਿੱਚ ਇੱਕ ਭਾਰਤੀ ਰੈਸਟੋਰੈਂਟ ਵਿੱਚ ਇੱਕ ਸ਼ਰਾਬੀ ਗਾਹਕ ਦਾ ਕਤਲ ਕਰਨ ਵਾਲੇ ਰਸੋਈਏ ਨੂੰ 23 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਨੇਪਾਲੀ ਨਾਗਰਿਕ 50 ਸਾਲਾ ਹਰੀ ਪ੍ਰਸਾਦ ਧਾਕਲ ਨੇ ਬੈਲਾਰੈਟ ਵਿੱਚ 25 ਅਕਤੂਬਰ 2016 ਦੀ ਰਾਤ ਨੂੰ ਪਾਕਿਸਤਾਨ ਵਿੱਚ ਜੰਮੇ 38 ਸਾਲਾ ਆਈ ਟੀ ਵਰਕਰ ਅਬਦੁੱਲਾ ਸਿੱਦੀਕੀ ਨੂੰ ਕਈ ਵਾਰ ਚਾਕੂ ਮਾਰ ਕੇ ਕਤਲ ਕੀਤਾ।

ਸਜ਼ਾ ਦਾ ਐਲਾਨ ਕਰਦੇ ਸਮੇ ਸੁਪਰੀਮ ਕੋਰਟ ਦੇ ਜੱਜ ਲੇਕ੍ਸ ਲਾਰਸੀ ਨੇ ਕਿਹਾ ਸ਼੍ਰੀ ਸਿੱਦੀਕੀ ਜੋ ਕਦੇ-ਕਦੇ ਸ਼ਰਾਬ ਪੀਂਦਾ ਸੀ, ਇਕ ਜਿਮ ਬੀਮ ਦੀ ਬੋਤਲ ਦੇ ਨਾਲ ਰੇਸੋਤਰੇਂਟ ਗਿਆ ਸੀ।

ਰੈਸਟੋਰੈਂਟ ਵਿੱਚ ਮੌਜੂਦ ਉਹ ਇੱਕਲਾ ਗਾਹਕ ਸੀ।

curry house
Source: SBS Nepali

ਆਪਣਾ ਖਾਣਾ ਖਾ ਕੇ ਉਹ ਕਾਉੰਟਰ ਦੇ ਨੇੜੇ ਗਿਆ ਅਤੇ ਹੋਰ ਖਾਣਾ ਮੰਗਿਆ- ਕੁਝ ਮਸਾਲੇਦਾਰ। ਪਰੰਤੂ ਧਾਕਲ ਨੇ ਉਸਨੂੰ ਕਿਹਾ ਕਿ ਉਸਨੇ ਜ਼ਿਆਦਾ ਸ਼ਰਾਬ ਪੀਤੀ ਹੈ।

ਦੋਵਾਂ ਵਿੱਚ ਝਗੜਾ ਹੋ ਗਿਆ ਅਤੇ ਧਾਕਲ ਨੇ ਇੱਕ ਚਾਕੂ ਨਾਲ ਸ਼੍ਰੀ ਸਿੱਦੀਕੀ ਤੇ 17 ਵਾਰ ਕੀਤੇ।

"ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮ੍ਰਿਤਕ ਨੇ ਗੁੱਸੇ ਚ ਆ ਕੇ ਤੁਹਾਡੇ ਨਾਲ ਗਲੀ ਗਲੋਚ ਕੀਤੀ," ਜਸਟਿਸ ਲਾਰਸੀ ਨੇ ਕਿਹਾ।

ਜਸਟਿਸ ਲਾਰਸੀ ਨੇ ਦੱਸਿਆ ਕਿ ਸ਼੍ਰੀ ਸਿੱਦੀਕੀ ਨੇ ਮੁਜਰਿਮ ਨੂੰ ਹਿੰਦੀ ਵਿੱਚ ਮਾਂ ਅਤੇ ਭੈਣ ਦੀ ਗੱਲਾਂ ਦਿੱਤੀਆਂ।

"ਮੈਂ ਮੰਨਦਾ ਹਾਂ ਕਿ ਮ੍ਰਿਤਕ ਮਾਰਖੋਰੀ ਤੇ ਉਤਾਰੂ ਸੀ ਅਤੇ ਤੁਸੀਂ ਆਪ ਮੁਹਾਰੇ ਉਸਦਾ ਜਵਾਬ ਦਿੱਤਾ।

"ਪਰੰਤੂ ਉਸਤੋਂ ਖਤਰਾ ਤੁਹਾਡੇ ਵੱਲੋਂ ਉਸਦੇ ਖਿਲਾਫ ਚਾਕੂ ਨਾਲ ਦਿੱਤੇ ਜੁਆਬ ਤੋਂ ਕੀਤੇ ਘੱਟ ਸੀ," ਓਹਨਾ ਕਿਹਾ।

ਧਾਕਲ ਘਟਨਾ ਤੋਂ ਬਾਅਦ ਆਪ ਹੀ ਪੁਲਿਸ ਕੋਲ ਗਿਆ ਅਤੇ ਸ਼੍ਰੀ ਸਿੱਦੀਕੀ ਨੂੰ ਚਾਕੂ ਮਾਰਨ ਦੀ ਗੱਲ ਮੰਨੀ। ਪਰੰਤੂ ਉਸਨੂੰ ਕਤਲ ਦਾ ਦੋਸ਼ ਸਵੀਕਾਰ ਨਹੀਂ ਕੀਤਾ।

ਮਾਮਲੇ ਦੀ ਸੁਣਵਾਈ ਦੌਰਾਨ ਉਸਨੇ ਕਿਹਾ ਕਿ ਉਸਦੀ ਕਾਰਵਾਈ ਆਪਣੇ ਬਚਾਅ ਲਈ ਕੀਤੀ ਗਈ ਸੀ ਅਤੇ ਉਹ ਕਾਬੂ ਕਹੋ ਬੈਠਿਆ ਸੀ। ਉਸਨੇ ਕਿਹਾ ਕਿ ਉਸਨੂੰ ਘਟਨਾ ਬਾਰੇ ਬਹੁਤ ਕੁਝ ਯਾਦ ਨਹੀਂ ਹੀ ਪਰੰਤੂ ਉਸਨੂੰ ਡਰ ਸੀ ਕਿ ਸ਼੍ਰੀ ਸਿੱਦੀਕੀ ਉਸ ਤੇ ਚਾਕੂ ਨਾਲ ਹਮਲਾ ਕਰ ਸਕਦਾ ਸੀ।

ਧਾਕਲ ਘੱਟੋ ਘੱਟ 17 ਸਾਲ ਜੇਲ ਕੱਟਣ ਮਗਰੋਂ ਪੈਰੋਲ ਤੇ ਰਿਹਾ ਹੋਵੇਗਾ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now