ਆਸਟ੍ਰੇਲੀਆ 'ਚ ਛਾਤੀ, ਅੰਤੜੀ, ਅਤੇ ਸਰਵਾਈਕਲ ਕੈਂਸਰ ਸਕ੍ਰੀਨਿੰਗ ਦੀਆਂ ਔਸਤ ਦਰਾਂ ਕ੍ਰਮਵਾਰ 49.9%, 40.9% ਅਤੇ 62.4% ਸਨ।
ਹਾਲਾਂਕਿ, ਜਦੋਂ ਸਕ੍ਰੀਨਿੰਗ ਦਰਾਂ ਨੂੰ ਸਥਾਨ ਅਤੇ ਸੱਭਿਆਚਾਰਕ ਵਿਭਿੰਨਤਾ ਦੁਆਰਾ ਵੰਡਿਆ ਜਾਂਦਾ ਹੈ ਤਾਂ ਮਹੱਤਵਪੂਰਨ ਅੰਤਰ ਸਾਹਮਣੇ ਆਏ ਹਨ ।
ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਹੈਲਥ ਐਂਡ ਵੈਲਫੇਅਰ (AIHW) ਦੇ ਤਾਜ਼ਾ ਨਤੀਜੇ ਦਰਸਾਉਂਦੇ ਹਨ ਕਿ ਉੱਚ ਬਹੁ-ਸੱਭਿਆਚਾਰਕ ਵਸੋਂ ਵਾਲੇ ਬਹੁਤ ਸਾਰੇ ਖੇਤਰਾਂ ਵਿੱਚ ਕੈਂਸਰ ਸਕ੍ਰੀਨਿੰਗ ਟੈਸਟਿੰਗ ਦੀਆਂ ਦਰਾਂ ਕਾਫੀ ਘੱਟ ਹਨ ਅਤੇ ਇਸ ਨਾਲ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਭਾਈਚਾਰਿਆਂ 'ਤੇ ਕੈਂਸਰ ਦੀਆਂ ਕਈ ਕਿਸਮਾਂ ਦਾ ਅਸਪਸ਼ਟ ਪ੍ਰਭਾਵ ਪੈਂਦਾ ਹੈ।
ਸਿਡਨੀ ਦਾ ਪੈਰਾਮਾਟਾ ਆਸਟ੍ਰੇਲੀਆ ਵਿੱਚ ਭਾਰਤੀ ਅਤੇ ਦੱਖਣੀ ਏਸ਼ੀਆਈ ਲੋਕਾਂ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਇਲਾਕਾ ਹੈ। 2021 ਦੀ ਜਨਗਣਨਾ ਦੇ ਅਨੁਸਾਰ, 240,000 ਤੋਂ ਵੱਧ ਵਸਨੀਕਾਂ ਵਾਲੇ ਇਸ ਖੇਤਰ ਵਿੱਚ, 59% ਲੋਕ ਘਰਾਂ ਵਿੱਚ ਅੰਗਰੇਜ਼ੀ ਨਹੀਂ ਬੋਲਦੇ ਹਨ।
ਇੱਥੇ ਬਾਊਲ ਕੈਂਸਰ ਸਕ੍ਰੀਨਿੰਗ ਦਰ 34.6% ਦਰਜ ਕੀਤੀ ਗਈ ਜਦਕਿ ਅੰਗਰੇਜ਼ੀ ਜਾਂ ਯੂਰਪੀਅਨ ਪਿਛੋਕੜ ਵਾਲੇ ਲੋਕਾਂ ਦੀ ਵਸੋਂ ਵਾਲੇ ਮੈਨਲੀ, ਵਾਰਿੰਗਾਹ ਅਤੇ ਪਿਟਵਾਟਰ ਵਰਗੇ ਉਪਨਗਰਾਂ ਵਿੱਚ ਕ੍ਰਮਵਾਰ 45.8%, 44.8 %, ਅਤੇ 46.2% ਸਕਰੀਨਿੰਗ ਦਰਾਂ ਰਿਕਾਰਡ ਕੀਤੀਆਂ ਗਈਆਂ ਜੋ ਕਿ ਮੁਕਾਬਲਤਨ ਵੱਧ ਸਨ।
ਇਸੇ ਤਰ੍ਹਾਂ, ਬਲੈਕਟਾਊਨ ਦੇ 370,000 ਲੋਕਾਂ ਦੀ ਵਸੋਂ ਵਾਲੇ ਮਾਊਂਟ ਡਰੂਟ ਜਿੱਥੇ ਵਧੀਕ ਤੌਰ ਤੇ ਪੰਜਾਬੀ, ਹਿੰਦੀ, ਤਾਗਾਲੋਗ ਅਤੇ ਅਰਬੀ ਭਾਸ਼ਾ ਵਾਲੇ ਸਮੂਹ ਰਹਿੰਦੇ ਹਨ, ਉੱਥੇ ਸਕ੍ਰੀਨਿੰਗ ਦਰ 29.2% ਦਰਜ ਕੀਤੀ ਗਈ।
ਵਿਕਟੋਰੀਆ ਦੀ ਬਹੁ-ਸੱਭਿਆਚਾਰਕ ਅਤੇ ਵਿਭਿੰਨ ਆਬਾਦੀ ਵਾਲੇ ਵਿੰਡਹਮ ਇਲਾਕੇ 'ਚ 53% ਲੋਕ ਗੈਰ-ਅੰਗਰੇਜ਼ੀ ਪਿਛੋਕੜ ਤੋਂ ਹਨ ਅਤੇ ਪੰਜਾਬੀ, ਹਿੰਦੀ, ਮੈਂਡਰਿਨ ਅਤੇ ਉਰਦੂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਹਨ।
ਵਿੰਡਹਮ ਨੇ ਛਾਤੀ ਦੇ ਕੈਂਸਰ ਦੀ ਸਕ੍ਰੀਨਿੰਗ ਦਰਾਂ 37.3% ਦਰਜ ਕੀਤੀਆਂ, ਜਦੋਂ ਕਿ ਮੈਲਬੌਰਨ ਦੀਆਂ ਦੱਖਣ-ਪੂਰਬੀ ਕੌਂਸਲਾਂ - ਬੇਸਾਈਡ, ਬੋਰੂਨਦਾਰਾ ਅਤੇ ਗਲੇਨ ਈਰਾ ਵਿੱਚ ਸਕ੍ਰੀਨਿੰਗ ਦਰਾਂ ਕ੍ਰਮਵਾਰ 48.3%, 48.1%, ਅਤੇ 47.2% ਸਨ ।
ਸਰਵਾਈਕਲ ਕੈਂਸਰ ਸਕ੍ਰੀਨਿੰਗ ਦਰਾਂ ਵਿੱਚ ਵੀ ਮਹੱਤਵਪੂਰਨ ਅੰਤਰ ਪਾਇਆ ਗਿਆ ਹੈ। ਵਿੰਡਹੈਮ ਨੇ 56.6% ਦੀ ਸਕ੍ਰੀਨਿੰਗ ਦਰ ਦਰਜ ਕੀਤੀ ਜਦਕਿ ਤੁਲਨਾਤਮਕ ਬਹੁਤਾਤ 'ਚ ਅੰਗਰੇਜ਼ੀ ਭਾਸ਼ਾ ਵਰਤਣ ਵਾਲੇ ਖਤਰਾ ਬੇਸਾਈਡ ਵਿੱਚ ਦਰਾਂ 76.9% 'ਤੇ ਸਨ।

Advocates call for better initiatives to address stigma and cater to the screening needs of CALD communities. (Image for representation only)
ਸਮਾਜਿਕ ਮੱਤਭੇਦ
ਐਸ ਬੀ ਐਸ ਪੰਜਾਬੀ ਨੇ ਇਸ ਤੋਂ ਪਹਿਲਾਂ ਪਰਵਾਸੀ ਔਰਤਾਂ ਦੇ ਕੈਂਸਰ ਤੋਂ ਬਚਾਅ ਲਈ ਨਿਯਮਤ ਸਕ੍ਰੀਨਿੰਗ ਦੀ ਸਾਲਾਨਾ ਮੁਹਿੰਮ ਦੌਰਾਨ ਮੈਲਬੌਰਨ ਸਥਿਤ ਰੇਡੀਓਗ੍ਰਾਫਰ ਪਰਵੀਨ ਸਿੰਘ ਨਾਲ ਗੱਲ ਕੀਤੀ, ਜਿਨ੍ਹਾਂ ਨੇ ਦੱਸਿਆ ਸੀ ਕਿ ਨਿਯਮਤ ਸਕ੍ਰੀਨਿੰਗ ਦੁਆਰਾ, ਸਮੇਂ ਸਿਰ ਜਾਂਚ ਹੋਣ ਤੇ ਕੈਂਸਰ ਦੀ ਜਲਦੀ ਪਛਾਣ ਸਫਲ ਇਲਾਜ ਦੀ ਸੰਭਾਵਨਾ ਨੂੰ ਵਧਾਉਂਦੀ ਹੈ।
ਪਰਵੀਨ ਸਿੰਘ, 2005 ਤੋਂ ਮੈਲਬੌਰਨ ਵਿਖੇ ਰੇਡੀਓਗ੍ਰਾਫਰ ਵਜੋਂ ਕੰਮ ਕਰ ਰਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਇੱਕ ਰੇਡੀਓਗ੍ਰਾਫਰ ਵਜੋਂ ਮੈਂ ਬਹੁਤ ਸਾਰੀਆਂ ਪ੍ਰਵਾਸੀ ਔਰਤਾਂ ਦੀ ਸਕਰੀਨਿੰਗ ਤੇ ਆਉਣ ਦੀ ਉਮੀਦ ਕਰਦੀ ਹਾਂ, ਪਰ ਮੈਮੋਗ੍ਰਾਫੀ ਕਰਨ ਦੇ ਆਪਣੇ ਤਜ਼ਰਬੇ ਦੇ ਪਿਛਲੇ 10 ਸਾਲਾਂ ਵਿੱਚ ਵਿੱਚ ਮੈਂ ਪੰਜਾਬੀ ਮੂਲ ਦੀਆਂ ਕਾਫ਼ੀ ਘੱਟ ਔਰਤਾਂ ਨੂੰ ਹੀ ਸਕਰੀਨਿੰਗ ਕਰਵਾਉਂਦੇ ਵੇਖਿਆ ਹੈ।
ਪਰਵੀਨ ਦਾ ਕਹਿਣਾ ਹੈ ਕਿ ਜਾਗਰੂਕਤਾ ਦੀ ਘਾਟ ਅਤੇ ਸੱਭਿਆਚਾਰਕ ਵਹਿਮ ਪ੍ਰਵਾਸੀ ਲੋਕਾਂ ਨੂੰ ਸਕ੍ਰੀਨਿੰਗ ਵਿੱਚ ਹਿੱਸਾ ਲੈਣ ਤੋਂ ਰੋਕਦੇ ਹਨ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਅਨ ਸਰਕਾਰ ਨੇ ਵਿਭਿੰਨ ਪਿਛੋਕੜ ਵਾਲੇ ਲੋਕਾਂ ਨੂੰ ਨਿਯਮਤ ਜਾਂਚ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਮੁਫ਼ਤ ਸਕ੍ਰੀਨਿੰਗ ਪ੍ਰੋਗਰਾਮ ਵੀ ਸਥਾਪਤ ਕੀਤੇ ਹਨ।
'ਪਰਵਾਸੀ ਭਾਈਚਾਰਿਆਂ ਦੀਆਂ ਸਕ੍ਰੀਨਿੰਗ ਲੋੜਾਂ ਨੂੰ ਪੂਰਾ ਕਰਨ ਲਈ ਬਿਹਤਰ ਪਹਿਲਕਦਮੀਆਂ ਦੀ ਮੰਗ'
ਲੋਟੇ ਏਜੰਸੀ (ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ) ਦੇ ਮੁਖੀ, ਕਵਾਬੇਨਾ ਅੰਸਾਹ ਨੇ ਕਿਹਾ ਕਿ ਆਸਟ੍ਰੇਲੀਆ ਹੁਣ ਮੁੱਖ ਤੌਰ 'ਤੇ ਪ੍ਰਵਾਸੀ ਦੇਸ਼ ਹੈ ਜਿਸਦਾ ਅੱਧੇ ਤੋਂ ਵੱਧ (51.5%) 25.5 ਮਿਲੀਅਨ ਆਬਾਦੀ ਦਾ ਵਿਦੇਸ਼ਾਂ ਵਿੱਚ ਜਨਮ ਹੋਇਆ ਹੈ ਜਾਂ ਘੱਟੋ ਘੱਟ ਇੱਕ ਮਾਪੇ ਦਾ ਜਨਮ ਵਿਦੇਸ਼ ਵਿੱਚ ਹੋਇਆ ਹੈ ਅਤੇ ਇਸ ਸਮੇਂ ਪਰਵਾਸੀ ਭਾਈਚਾਰੇ ਨਾਲ ਜੁੜਨ ਦੀ ਬਹੁਤ ਜ਼ਿਆਦਾ ਲੋੜ ਹੈ।
ਪਰਵਾਸੀ ਭਾਈਚਾਰੇ ਆਧੁਨਿਕ ਆਸਟ੍ਰੇਲੀਆ ਦੀ ਪਛਾਣ ਹਨ ਅਤੇ ਸਹਿਤ ਸੇਵਾਵਾਂ ਬਾਰੇ ਸਹੀ ਤਰੀਕੇ ਨਾਲ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਸਰਕਾਰੀ ਸਿਹਤ ਸੰਦੇਸ਼ਾਂ 'ਚ ਤਬਦੀਲੀਆਂ ਦੀ ਉਮੀਦ ਕਰਦੇ ਹਾਂਕਵਾਬੇਨਾ ਅੰਸਾਹ
"ਪਰਵਾਸੀ ਭਾਈਚਾਰੇ ਆਧੁਨਿਕ ਆਸਟ੍ਰੇਲੀਆ ਦੀ ਪਛਾਣ ਹਨ ਅਤੇ ਸਹਿਤ ਸੇਵਾਵਾਂ ਬਾਰੇ ਸਹੀ ਤਰੀਕੇ ਨਾਲ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਸਰਕਾਰੀ ਸਿਹਤ ਸੰਦੇਸ਼ਾਂ 'ਚ ਤਬਦੀਲੀਆਂ ਦੀ ਉਮੀਦ ਕਰਦੇ ਹਾਂ," ਉਨ੍ਹਾਂ ਕਿਹਾ।

Source: AAP
ਸ਼੍ਰੀਮਤੀ ਰੀਮਾ ਨੇ ਕਿਹਾ ਕਿ ਬਹੁਤ ਸਾਰੇ ਆਮ ਕੈਂਸਰ ਸਾਡੇ ਭਾਈਚਾਰਿਆਂ ਨੂੰ ਅਸਪਸ਼ਟ ਤੌਰ 'ਤੇ ਪ੍ਰਭਾਵਿਤ ਕਰਦੇ ਹਨ, ਅਤੇ ਕੈਂਸਰ ਸਕ੍ਰੀਨਿੰਗ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਮੌਜੂਦਾ ਪਹਿਲਕਦਮੀਆਂ ਇਹਨਾਂ ਭਾਈਚਾਰਿਆਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰਦੀਆਂ ਹਨ।
Also Read in English

Calls to address cancer screening disparities among Australia's CALD communities