SKIP TO MAIN CONTENT

ਪੱਛਮੀ ਆਸਟ੍ਰੇਲੀਆ ਵਿੱਚ ਆਪਣੇ ਪਰਿਵਾਰਾਂ ਤੋਂ ਵਿਛੜੇ ਪ੍ਰਵਾਸੀ ਭਾਈਚਾਰੇ ਵਲੋਂ ਦੁੱਖ ਅਤੇ ਰੋਸ ਦਾ ਪ੍ਰਗਟਾਵਾ

ਪੱਛਮੀ ਆਸਟ੍ਰੇਲੀਆ ਸਰਕਾਰ ਨੇ ਭਾਵੇਂ ਕੁਝ ਵਸਨੀਕਾਂ ਲਈ 5 ਫਰਵਰੀ ਤੋਂ ਰਾਜ ਦੀ ਯਾਤਰਾ ਕਰਨ ਲਈ ਕੁਝ ਰਿਆਇਤਾਂ ਦਾ ਐਲਾਨ ਕੀਤਾ ਹੈ ਪਰ ਪਰਵਾਸੀ ਭਾਈਚਾਰੇ ਵਲੋਂ ਵਿਦੇਸ਼ਾਂ ਵਿੱਚ ਰਹਿੰਦੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਵਲੋਂ ਅਣਦੇਖਾ ਕੀਤੇ ਜਾਣ 'ਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ।

Perth resident Raquel Schwarcz-Young (left), her wife Darcie (right) and their 11-month-old son Ethan.
Perth resident Raquel Schwarcz-Young (left), her wife Darcie (right) and their 11-month-old son Ethan. Source: Supplied

2 min read

Published

Updated

By Ravdeep Singh, Akash Arora


Skip to article content

ਪੱਛਮੀ ਆਸਟ੍ਰੇਲੀਆ ਸਰਕਾਰ ਨੇ ਆਪਣੀਆਂ ਸਰਹੱਦੀ ਨੀਤੀਆਂ ਵਿੱਚ ਤਬਦੀਲੀਆਂ ਦੀ ਘੋਸ਼ਣਾ ਕਰਦਿਆਂ 5 ਫਰਵਰੀ ਤੋਂ ਕੁਝ ਲੋਕਾਂ ਨੂੰ ਤਰਸਯੋਗ ਹਲਾਤਾਂ ਵਿੱਚ ਰਾਜ ਦੀ ਯਾਤਰਾ ਕਰਨ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਹੈ ਪਰ ਪਰਵਾਸੀ ਭਾਈਚਾਰੇ ਦੇ ਕਈ ਮੈਂਬਰਾਂ ਨੇ ਇਸ ਉਤੇ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੇ ਮੁਲਕ ਤੋਂ ਬਾਹਰ ਵਸਦੇ ਪਰਿਵਾਰਾਂ ਵਲ ਕੋਈ ਤਵੱਜੋ ਨਹੀਂ ਦਿੱਤੀ।

ਇੰਗਲੈਂਡ ਵਿੱਚ ਜਨਮੀ ਰਾਕੇਲ ਸ਼ਵਾਰਜ਼-ਯੰਗ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ “ਦੂਜੇ ਰਾਜਾਂ ਵਿੱਚ ਲੋਕ ਆਪਣੇ ਪਰਿਵਾਰਾਂ ਨਾਲ ਦੁਬਾਰਾ ਮਿਲ ਸਕਦੇ ਹਨ ਪਰ ਪੱਛਮੀ ਆਸਟ੍ਰੇਲੀਆ ਵਿੱਚ ਅਜੇ ਵੀ ਇਹ ਪਬੰਦੀਆਂ ਲਗੀਆਂ ਹੋਇਆਂ ਹਨ ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਦਾ ਹੈ।"

ਸਰਕਾਰ ਵਲੋਂ ਪਹਿਲਾਂ ਕੀਤੇ ਗਏ ਐਲਾਨ ਮੁਤਾਬਕ ਪੱਛਮੀ ਆਸਟ੍ਰੇਲੀਆ ਦੀ ਸਰਹੱਦਾਂ 5 ਫਰਵਰੀ ਨੂੰ ਖੁੱਲ੍ਹਣੀ ਸੀ ਪਰ ਓਮਿਕਰੋਨ ਵੇਰੀਐਂਟ ਕਾਰਨ ਪ੍ਰੀਮੀਅਰ ਮਾਰਕ ਮੈਕਗੌਵਨ 20 ਜਨਵਰੀ ਨੂੰ ਆਪਣੇ ਕੀਤੇ ਵਾਅਦੇ ਤੋਂ ਪਿਛੇ ਹਟ ਗਏ ਹਨ।

ਪੱਛਮੀ ਆਸਟ੍ਰੇਲੀਆ ਸਰਕਾਰ ਦੇ ਬੁਲਾਰੇ ਨੇ ਇਸ ਮੁਦੇ ਉਤੇ ਸਫ਼ਾਈ ਦੇਂਦਿਆਂ ਕਿਹਾ ਕੇ ਇਹ ਫ਼ੈਸਲਾ ਸਿਹਤ ਸਲਾਹ ਨੂੰ ਧਿਆਨ ਵਿੱਚ ਰੱਖਕੇ ਲਿਆ ਗਿਆ ਹੈ।

 ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now